💥 ਲੰਗਰ ਦੇ ਨਾਂ 'ਤੇ 🍕 ਜ਼ਹਿਰ ਨਾ ਵੰਡੋ ☠️
-: ਸੰਪਾਦਕ ਖ਼ਾਲਸਾ ਨਿਊਜ਼
24.09.2024
#KhalsaNews #langar #sewa #Pizza #coke #pepsi #poison
⚓ ‘ਲੰਗਰ’ ਦਾ ਮਤਲਬ ਹੈ
‘ਰੁਕਣਾ, ਠਹਿਰ ਜਾਣਾ’ ਤੇ ਕਿਸੀ ਵੀ ਜਹਾਜ਼ ਨੂੰ ਰੋਕ ਕੇ ਰੱਖਣ ‘ਚ ਲੰਗਰ ਦਾ ਹੀ ਸਹਾਰਾ
ਹੁੰਦਾ ਹੈ! ਸਿੱਖੀ ਸਿਧਾਂਤ ਵਿੱਚ “ਗੁਰੂ ਕਾ ਲੰਗਰ” ਸਿੱਖ ਨੂੰਵੰਡ ਕੇ ਛੱਕਣਾ ਤੇ ‘ਘਾਲਿ
ਖਾਇ ਕਿਛੁ ਹਥਹੁ ਦੇਇ॥’ ਦਾ ਦ੍ਰਿਸ਼ਟਾਂਤ ਪੇਸ਼ ਕਰਦਾ ਹੈ ਤੇ ਵਰਨ-ਵੰਡ, ਤੇ ਛੋਟੇ-ਵੱਡੇ ਦੀ
ਲਾਹਨਤ ‘ਤੇ ਕਰਾਰੀ ਚਪੇੜ ਮਾਰਦਾ ਲੰਗਰ ਪਾਉਂਦਾ ਹੈ।
⚠️ ਪਰ ਅੱਜ ‘ਲੰਗਰ’ ਨੂੰ ਦਾਵਤ ਬਣਾ ਦਿੱਤਾ ਜਾ ਰਿਹਾ ਹੈ। ਲੰਗਰ ਇੱਕ ਸੰਸਥਾ ਹੈ,ਜੋ ਸਾਨੂੰ
ਗੁਰਮੁੱਖ ਗਾਡੀ ਰਾਹ ਸਹਿਜੇ ਪ੍ਰੇਮ ਨਾਲ ਸਿਖਾਉਂਦਾ ਹੈ। ਗੁਰਬਾਣੀ ਪੜ੍ਹਦੇ ਤੇ ਗੁਰੂ ਦੇ
ਪਿਆਰ ਵਿਚ ਭਿੱਜੇ ਸਿੱਖ ਬੀਬੀਆਂ-ਭਾਈ ਜਦੋਂ ਲੰਗਰ ਪਕਾਉਂਦੇ ਹਨ ਤੇ ਇੰਝ ਲਗਦਾ ਹੈ ਜਿਵੇਂ
ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਵਾਸਤੇਲੰਗਰ ਪਕਾਇਆ ਹੋਵੇ। ਸਿੱਖ ਦਾ ਪਿਆਰ ਲੰਗਰ ਨੂੰ
ਲੰਗਰ ਬਣਾਉਂਦਾ ਹੈ,ਵਰਨਾ ਰੋਟੀ ਤਾਂ ਸਾਰੇ ਸੰਸਾਰ ਵਿੱਚ ਵੀ ਮਿਲਦੀ ਹੈ।
🥗 ਲੰਗਰ ਦੇ ਨਾਂ ‘ਤੇ ਸਾਦੀ ਦਾਲ ਰੋਟੀ ਨੂੰ ਛੱਡ ਕੇ ਹੁਣ ਵੰਨ ਸੁਵੰਨੇ ਪਕਵਾਨਾਂ ਤੋਂ
ਬਾਅਦ ਸਿੱਖ ਅਖਵਾਉਣ ਵਾਲੇ ਪੀਜ਼ਾ ਕੋਕ ਪੈਪਸੀ ਆਦਿ ਵਰਤਾਉਂਦੇ ਨਜ਼ਰ ਆ ਰਹੇ ਹਨ। ਫੋਕੀ ਵਾਹ
ਵਾਹੀ ਤੇ ਫੁਕਰਪੁਣੇ ’ਚ ਮਦਹੋਸ਼ ਹੋਈ ਜਨਤਾ ਜਿਨ੍ਹਾਂ ਦਾ ਅਕਲ ਨਾਲ ਕੋਈ ਵਾਹ ਵਾਸਤਾ ਨਹੀਂ,
ਬਸ ਲੰਗਰ ਦੇ ਨਾਮ ‘ਤੇ ਲੋਕਾਂ ਨੂੰ ਜ਼ਹਿਰ ਵਰਤਾਉਣ ਲੱਗ ਪਏ ਹਨ।
⭕ ਛੇਤੀ ਤੋਂ ਪਹਿਲਾਂ ਹੀ ਇਸ ਕਰਤੂਤ ‘ਤੇ ਠੱਲ ਪਾਈ ਜਾਵੇ। ਲੰਗਰ ਜ਼ਰੂਰਤਮੰਦ ਲਈ ਹੈ।
ਲੰਗਰ ਸਿਰਫ ਖਾਣ ਪੀਣ ਦਾ ਹੀ ਨਾ ਲਾਇਆ ਜਾਵੇ, ਫੋਕੀ ਟੌਹਰ ਲਈ ਹਰ ਥਾਂ ਥਾਂ 'ਤੇ ਜਾਕੇ
ਲੰਗਰ ਲਾਉਣ ਦੀ ਬਜਾਇ ਆਪਣੀ ਕੌਮ ਦੇ ਆਰਥਕ ਪੱਖੋਂ ਕਮਜ਼ੋਰ ਲੋਕਾਂ ਦਾ ਵੀ ਆਸਰਾ ਬਣੋ ਤੇ
ਬਣਾਓ।
🙏 "ਗੁਰੂ ਸ਼ਬਦ ਦੇ ਲੰਗਰ" ਬਾਰੇ "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ"
ਵਿੱਚ ਵਰਣਨ ਹੈ...
▪️ ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥ {ਪੰਨਾ 967}
...ਅਤੇ ਭਾਈ ਗੁਰਦਾਸ ਜੀ ਵੀ ਵਾਰ 24 'ਚ ਲਿਖਦੇ ਹਨ
▪️ ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ ॥
☝️...ਜਿਸ ਬਾਰੇ ਬਹੁਤਾਤ ਸਿੱਖ ਭੁੱਲ ਚੁਕੇ ਹਨ, ਤਾਂ ਹੀ ਗੁਰੂ ਨਾਲੋਂ ਟੁੱਟੇ ਹੋਏ ਪਖੰਡੀ
ਸਾਧ ਬਾਬਿਆਂ, ਅਖੌਤੀ ਦਸਮ ਗ੍ਰੰਥ ਵਰਗੇ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਸਹਾਰਾ ਲੈਕੇ ਗੁਰੂ
ਨਾਲੋਂ ਅਤੇ ਅਸਲੀ ਲੰਗਰ ਨਾਲੋਂ ਟੁੱਟ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤਾਂ ਜੋ
ਐਸੀਆਂ ਕੁਰੀਤਿਆਂ ਤੋਂ ਖਹਿੜਾ ਛੁੱਟ ਸਕੇ, ਤੇ ਮਨੁੱਖਤਾ ਦੀ ਅਸਲ ਸੇਵਾ ਕੀਤੀ ਜਾ ਸਕੇ।
ਗੁਰੂ ਸੁਮਤਿ ਬਖਸ਼ੇ।🙏
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|