Share on Facebook

Main News Page

✅ ਕੌਮੀ ਝੰਡਾ (ਨਿਸ਼ਾਨ) ਦਾ ਰੰਗ ਸੁਰਮਈ ਜਾਂ ਬਸੰਤੀ ⚠️
-: ਸੰਪਾਦਕ ਖ਼ਾਲਸਾ ਨਿਊਜ਼
29.07.2024
#KhalsaNews #Nishan #SikhNation #Flag #surmayi #Basanti

🚩 ਸਨਾਤਨੀਆਂ ਦੇ ਪ੍ਰਭਾਵ ਹੇਠ ਕੌਮੀ ਨਿਸ਼ਾਨ ਦਾ ਰੰਗ "ਬਸੰਤੀ" ਜਾਂ "ਸੁਰਮਈ" ਤੋਂ *ਭਗਵੇਂ* 'ਚ ਕਦੋਂ ਬਦਲ ਗਿਆ ਪਤਾ ਹੀ ਨਹੀਂ ਲੱਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਅਕਾਲ ਤਖ਼ਤ ਵਲੋਂ ਜਾਰੀ ਰਹਿਤ ਮਰਯਾਦਾ ਦੀ ਮੁੱਦਈ ਬਣਦੀ ਹੈ, ਤੇ ਨੱਕ ਹੇਠ ਅਕਾਲ ਤਖ਼ਤ ਦੀ ਇਮਾਰਤ ਸਾਹਮਣੇ ਲੱਗੇ ਦੋ ਨਿਸ਼ਾਨ ਦੇ ਰੰਗ ਵੀ *ਭਗਵੇਂ* ਹੀ ਹਨ, ਸ਼ੁਰੂਆਤ ਉਥੋਂ ਹੀ ਹੋਣੀ ਚਾਹੀਦੀ ਹੈ। 👈

📒 ਰਹਿਤ ਮਰਯਾਦਾ ਦੇ ਪੰਨਾਂ 15 ਦੇ ਸਿਰਲੇਖ "ਗੁਰਦੁਆਰੇ" ਹੇਠ ਡ. ਮੱਦ 'ਤੇ ਲਿਖਿਆ ਹੈ...

🔹 ਡ) ਹਰ ਇਕ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।

☝️ ਪਰ ਇਹ ਕਦੇ ਲਾਗੂ ਨਾ ਹੋ ਸਕਿਆ। ਚੰਗੀ ਗੱਲ ਹੈ ਜੇ ਇਹ ਲਾਗੂ ਹੋ ਜਾਵੇ, ਪਰ ਇੱਕ ਗੱਲ ਧਿਆਨ ਰੱਖਿਓ ਇਸ ਦਾ ਵਿਰੋਧ ਸਾਧ ਲਾਣਾ, ਟਕਸਾਲੀ ਤੇ ਪੰਜਾਬ ਤੋਂ ਬਾਹਰਲੇ ਦੋ ਤਖ਼ਤ ਕਰਣਗੇ, ਕਿਉਂ ਜੁ ਉਨ੍ਹਾਂ ਦੀ ਆਪਣੀ ਮਰਯਾਦਾ ਹੈ। ਨੰਦਸਰੀ ਕੌਮੀ ਨਿਸ਼ਾਨ ਲਾਉਂਦੇ ਹੀ ਨਹੀਂ, ਤੇ ਜੇ ਕਿਤੇ ਲੱਗਾ ਵੀ ਹੋਊ, ਉਨ੍ਹਾਂ ਨੇ ਬਦਲਣਾ ਨਹੀਂ। ਤੇ ਹੋਰ ਡੇਰਿਆਂ ਵਾਲਿਆਂ ਨੇ ਵੀ ਇਹੀ ਕਰਤੂਤ ਕਰਨੀ ਹੈ।

💥 ਇੱਕ ਹੋਰ ਮੱਦ ਹੈ "ਗੁਰਦੁਆਰੇ" ਸਿਰਲੇਖ ਹੇਠ, ਜਿਸਦੀ ਉਲੰਘਣਾ ਇਹੀ ਸਾਧ ਤੇ ਟਕਸਾਲੀ ਕਰਦੇ ਹਨ...

🔹 ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ,ਕਿਸੇ ਮੌਕੇ ਜਾਂ ਇੱਕਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।

️🎯 ਇਸ ਬਾਰੇ ਵੀ ਕਈ ਵਾਰੀ ਫੁਰਮਾਨ ਜਾਰੀ ਹੋ ਚੁਕਾ ਹੈ, ਪਰ ਕਦੇ ਲਾਗੂ ਨਾ ਹੋ ਸਕਿਆ। 👁️ ਦੇਖਦੇ ਹਾਂ ਕਿ ਕੌਮੀ ਨਿਸ਼ਾਨ ਬਾਰੇ ਦਿੱਤੇ ਇਸ ਹਦਾਇਤ ਦਾ ਕਿੰਨਾਂ ਅਸਰ ਹੁੰਦਾ ਹੈ। ਜੇ ਇਨ੍ਹਾਂ ਸਾਧਾਂ, ਟਕਸਾਲੀਆਂ ਤੇ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਨੇ ਇਹ ਗੱਲ ਮੰਨ ਲਈ ਤਾਂ ਖ਼ਾਲਸਾ ਨਿਊਜ਼ ਇਸ ਗੱਲ ਉੱਤੇ ਗ਼ਲਤ ਸਾਬਤ ਹੋ ਕੇ ਖੁਸ਼ੀ ਮਹਿਸੂਸ ਕਰੇਗੀ। 🙏 ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top