Share on Facebook

Main News Page

📣 ਮੱਕੜ ਜੀ, ਪਖੰਡ ਤਾਂ ਪਖੰਡ ਹੀ ਹੈ, ਚਾਹੇ ਕੋਈ ਵੀ ਕਰੇ ☢️
-: ਸੰਪਾਦਕ ਖ਼ਾਲਸਾ ਨਿਊਜ਼
28.07.2024
#KhalsaNews #SimranjotSinghMakkar #BibiRajni #fraud #ChristianPastors #Sarovar #darbarsahib #amritsar

⚠️ ਪਿਛਲੇ ਦਿਨੀਂ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨੇ ਇੱਕ ਪੋਸਟ ਪਾਈ, ਜੋ ਇਸ ਤਰ੍ਹਾਂ ਹੈ:

"ਮੈਂ ਪਾਸਟਰਾਂ ਬਾਰੇ ਬੋਲਿਆ ਸੀ ਕੇ ਜੇਕਰ ਚਮਤਕਾਰ ਕਰ ਸਕਦੇ ਹੋ ਤਾਂ ਪੰਜਾਬ ਦੇ ਪਾਣੀ ਦਾ ਪੱਧਰ ਉੱਚਾ ਚੱਕ ਦਿਓ। ਮੈਨੂੰ ਲਿਖ ਰਹੇ ਨੇ ਕੇ ਕਾਂ ਤੋਂ ਹੰਸ ਬਣਾਇਆ, ਇਹ ਹੋ ਸਕਦਾ ਤਾਂ ਜੋ ਅਸੀਂ ਕਰ ਰਹੇ ਆ ਉਹ ਵੀ ਹੋ ਸਕਦਾ। ਕਈ ਤਾਂ ਕਹਿ ਰਹੇ ਆ ਕੇ ਕਾਂ ਤੋਂ ਹੰਸ ਆਲੀ ਗੱਲ ਹੀ ਝੂਠੀ ਆ । ਤੁਸੀਂ ਤਹਿ ਤਾਂ ਕਰਲੋ ਕੇ ਗੱਲ ਝੂਠੀ ਆ ਜਾਂ ਚਮਤਕਾਰ ਆ ।
ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ ਕੇ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋ ਗਿਆ ਸੀ?"

☝️ ਮੱਕੜ ਜੀ, ਜੋ ਸਵਾਲ ਤੁਸੀਂ ਪਖੰਡੀ ਪਾਸਟਰਾਂ ਨੂੰ ਪੁੱਛਿਆ ਹੈ, ਉਹੀ ਸਵਾਲ ਤੁਸੀਂ ਸਿੱਖੀ ਦੇ ਠੇਕੇਦਾਰ ਅਖੌਤੀ ਜਥੇਦਾਰਾਂ, ਪਖੰਡੀ ਸਾਧ ਬਾਬਿਆਂ ਨੂੰ ਪੁੱਛੋ! ਜੇ ਜ਼ੁੱਅਰਤ ਹੈ ਤਾਂ ਕਹੋ ਕਿ "ਕਾਂ ਤੇ ਹੰਸ ਵਾਲੀ ਗੱਲ ਝੂਠ ਹੈ।" ਹੈ ਦੰਮ?❓

💢 ਖ਼ਾਲਸਾ ਨਿਊਜ਼ ਇਸਾਈ ਪਾਸਟਰਾਂ ਦੇ ਪਖੰਡ ਦੀ ਵਿਰੋਧੀ ਹੈ, ਪਰ ਜੋ ਸਿੱਖੀ ਦੇ ਨਾਂ ਹੇਠ ਪਖੰਡ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਵੀ ਵਿਰੋਧੀ ਹੈ। ਜਿਵੇਂ:
🔹 ਸਰੋਵਰ ‘ਚ ਚੁੱਭੀ ਲਾਕੇ, ਬੇਰੀ ਹੇਠ, ਚੁਪਿਹਰੇ, ਚਾਲੀਹੇ ਆਦਿ ਨਾਲ ਬਿਮਾਰੀਆਂ ਦਾ ਠੀਕ ਹੋਣਾ
🔸 ਪਾਥੀਆਂ ਨਾਲ, ਕਿੱਲੇ ਗੱਡਣ ਨਾਲ ਮੁੰਡੇ ਪੈਦਾ ਹੋਣੇ
🔹 ਜਹਾਜ਼ ਚੜ੍ਹਾਉਣ ਨਾਲ ਵੀਜ਼ੇ ਲੱਗਣੇ
🔸 ਅਖੰਡ ਪਾਠ, ਸੰਪਟ ਪਾਠਾਂ ਨਾਲ ਕਾਰਜ ਪੂਰੇ ਹੋਣੇ
🔹 ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਕੱਟੇ ਹੋਏ ਸੀਸ ਨਾਲ ਲੜ੍ਹਨਾ ਤੇ ਦਰਬਾਰ ਸਾਹਿਬ ਪਹੁੰਚਣਾ
🔸 ਗੁਰੂ ਨਾਨਕ ਸਾਹਿਬ ‘ਤੇ ਸੱਪ ਵੱਲੋਂ ਛਾਂ ਕਰਨਾ, ਸੂਰਜ ‘ਤੋਂ ਵੀ ਉੱਤੇ ਭਾਈ ਮਰਦਾਨਾ ਨਾਲ ਉਡਣਾ ਆਦਿ
🔹 ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਂ ਪਿਆਰਿਆਂ ਦੇ ਸਿਰ ਕੱਟ ਕੇ ਇੱਕ ਦੂਜੇ ’ਤੇ ਜੋੜਨਾ

🔺 ਐਸੀਆਂ ਗੱਪਾਂ ਦਾ ਬੇਅੰਤ ਭੰਡਾਰ ਹੈ, ਜਿਹੜਾ ਸਿੱਖੀ ਦੇ ਨਾਮ ‘ਤੇ ਸੰਪਰਦਾਈ ਪੰਖੰਡੀ ਸਾਧਾਂ ਨੇ ਪ੍ਰਚਾਰਿਆ ਹੈ। ਬਾਕੀ ਰਹੀ ਬੀਬੀ ਰਜਨੀ ਵਾਲੀ ਕਹਾਣੀ, ਉਹ ਸਿਰੇ ਤੋਂ ਮਨਘੜੰਤ ਹੈ, ਝੂਠੀ ਕਹਾਣੀ ਸਿਰਜੀ ਗਈ ਹੈ, ਉਸਦਾ ਸਿੱਖੀ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ।

✝️ ਇਸਾਈਆਂ ਵੱਲ ਉੰਗਲ਼ ਕਰਣ ਤੋਂ ਪਹਿਲਾਂ ਆਪਣੇ ਵਿਹੜੇ ਵੱਲ ਧਿਆਨ ਦੇਵੋ।
💯 ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ, ਉਹ ਦੂਜਿਆਂ ‘ਤੇ ਵੱਟੇ ਨਹੀਂ ਸੁੱਟਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top