Share on Facebook

Main News Page

🙏 ਭਗਤ ਪੂਰਣ ਸਿੰਘ ਤੇ ਫ਼ਰਜ਼ੀ ਬੀਬੀ ਰਜਨੀ ❌
-: ਸੰਪਾਦਕ ਖ਼ਾਲਸਾ ਨਿਊਜ਼
26.07.2024
#KhalsaNews #darbarsahib #BhagatPuranSingh #Pingalwara #bibirajni #Fraud

⚠️ ਜੇ ਰਜਨੀ ਦੇ ਪਤੀ ਵਿਕਰਮ ਦੱਤ ਦਾ ਕੋਹੜ ਤਲਾਅ (ਸਰੋਵਰ) ‘ਚ ਚੁੱਭੀ ਲਾਉਣ ਨਾਲ ਠੀਕ ਹੋ ਸਕਦਾ ਸੀ, ਤਾਂ ਭਗਤ ਪੂਰਣ ਸਿੰਘ ਜੀ...
🔹 ਕੋਹੜੀਆਂ ਅਤੇ ਹੋਰ ਮਰੀਜ਼ਾਂ ਲਈ ਦਰਬਾਰ ਸਾਹਿਬ ਦੇ ਬਾਹਰ ਕਿਉਂ ਬੈਠਦੇ ਸੀ?
🔹 ਕੀ ਉਨ੍ਹਾਂ ਨੂੰ ਸਰੋਵਰ ਦਾ ਪਤਾ ਨਹੀਂ ਸੀ?
🔹 ਉਨ੍ਹਾਂ ਨੇ ਪਿੰਗਲਵਾੜਾ ਕਿਉਂ ਬਣਾਇਆ?

👳 ਕਿੰਨੇ ਹੀ ਕਿਰਤਨੀ ਸਿੰਘ ਉੁਸੇ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਰਹੇ ਅਤੇ ਕਰਦੇ ਹਨ, ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਤਾਂ ਆਈ ਨਹੀਂ, ਜਿਵੇਂ ਭਾਈ ਗੋਪਾਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਲੱਖਵਿੰਦਰ ਸਿੰਘ, ਅਤੇ ਕਈ ਹੋਰ, ਉਨ੍ਹਾਂ ਨੇ ਕੋਈ ਕਸੂਰ ਕੀਤਾ ਸੀ?

🙏 ਦਰਬਾਰ ਸਾਹਿਬ ਸਾਡਾ ਇਤਿਹਾਸਕ ਕੇਂਦਰੀ ਅਸਥਾਨ ਹੈ, ਕੋਈ ਜਾਦੂਗਰੀ ਦਾ ਤਮਾਸ਼ਾ ਕਰਣ ਦਾ ਕੇਂਦਰ ਨਹੀਂ, ਪਰ ਸ਼੍ਰੋਮਣੀ ਕਮੇਟੀ ਨੇ ਇਸਨੂੰ ਗੋਲਕ ਭਰਣ ਦਾ ਜ਼ਰੀਆ ਜਾਣ ਕੇ ਇਕ ਸੈਰਗਾਹ ਬਣਾ ਦਿੱਤੀ ਹੈ।

💥 "ਸਰੋਵਰ ਸਿਰਫ ਪਾਣੀ ਦਾ ਸੋਮਾ ਹੈ", ਕਿ ਲੋਕ ਬਾਹਰੋਂ ਦੂਰੋਂ ਆਕੇ ਪਹਿਲਾਂ ਇਸਨਾਨ ਕਰ ਲੈਣ। ਮਹਾਰਾਜਾ ਰਣਜੀਤ ਸਿੰਘ ਇਸੇ ਸਰੋਵਰ 'ਚ ਆਪ ਇੱਕ ਕਿਸ਼ਤੀ 'ਚ ਬੈਠ ਕੇ ਆਇਆ ਕਰਦੇ ਸਨ, ਜਿਸਦਾ ਲਿਖਤੀ ਸਬੂਤ ਮੌਜੂਦ ਹੈ। ਪਿਛਲੇ ਸਮਿਆਂ 'ਚ ਲੋਕ ਨਹਾਉਣ, ਕਪੜੇ ਧੋਣ, ਡੰਗਰ ਆਦਿ ਨਵ੍ਹਾਉਂਦੇ ਰਹੇ।

✅ "ਸਰੋਵਰ ਦਾ ਕੋਈ ਧਾਰਮਿਕ ਮਹੱਤਵ ਨਹੀਂ।" ਪਰ ਜਦੋਂ ਦਾ ਸ਼੍ਰੋਮਣੀ ਕਮੇਟੀ ਦੇ ਮੂੰਹ ਨੂੰ ਪੈਸਾ ਲੱਗਾ ਹੈ, ਇਹੋ ਜਿਹਿਆਂ ਗੱਪ ਕਹਾਣੀਆਂ ਪ੍ਰਚਾਰ ਕੇ ਸ਼ਰਧਾਉੱਲੂਆਂ ਦੀਆਂ ਜੇਬਾਂ ਖਾਲੀ ਕਰਵਾਕੇ ਗੋਲਕਾਂ ਭਰਣ ਲਈ ਰਚੀਆਂ ਜਾਂਦੀਆਂ ਹਨ, ਤੇ ਨੌਟੰਕੀ ਕੀਤੀ ਜਾਂਦੀ ਹੈ, ਤੇ ਸਾਡੇ ਲੋਕ ਅੰਧ ਸ਼ਰਧਾ ਹੇਠ ਮੰਨੀ ਤੁਰੇ ਜਾਂਦੇ, ਤੇ ਜਾਗਰੂਕ ਕਰਣ ਵਾਲਿਆਂ 'ਤੇ ਤੋਹਮਤਾਂ ਲਾਉਂਦੇ। ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top