Share on Facebook

Main News Page

⛔ ਫ਼ਰਜ਼ੀ ਰਜਨੀ ਦੀ ਸਾਖੀ ਤੇ ਸਰੋਵਰ ਦੇ ਨਾਂ ਉੱਤੇ ਅਖੌਤੀ ਕਰਾਮਾਤਾਂ ❎
-: ਸੰਪਾਦਕ ਖ਼ਾਲਸਾ ਨਿਊਜ਼
25.07.2024
#KhalsaNews #DarbarSahib #Rajni #Fake #story #Crow #Crane #Sarovar #bibirajni #Film

⚠️ ਅਖੌਤੀ ਕਰਾਮਾਤਾਂ ਦਾ ਸਿਲਸਿਲਾ ਬਹੁਤ ਦੇਰ ਤੋਂ ਚਾਲੂ ਹੈ। ਖਾਸ ਕਰਕੇ ਦਰਬਾਰ ਸਾਹਿਬ ਨਾਲ ਜੁੜੀਆਂ ਕਰਾਮਾਤੀ ਗੱਪ ਕਹਾਣੀਆਂ... ਜਿਨ੍ਹਾਂ 'ਚੋਂ ਇੱਕ ਹੈ "ਰਜਨੀ" ਦੀ ਕਹਾਣੀ।

🛑 ਪ੍ਰਚਲੱਤ ਗੱਪ ਅਨੁਸਾਰ ਕਹਿੰਦੇ ਹਨ ਕਿ "ਰਜਨੀ ਦਾ ਵਿਆਹ ਉਸਦੇ ਪਿਤਾ ਰਾਏ ਦੁਨੀ ਚੰਦ ਨੇ ਇੱਕ ਕੋੜ੍ਹੀ ਵਿਕਰਮ ਦੱਤ ਨਾਲ ਕਰ ਦਿੱਤਾ, ਕਿਉਂਕਿ ਰਜਨੀ ਨੇ ਸਾਰੇ ਸੁੱਖਾਂ ਦਾ ਸਹਾਰਾ ਰੱਬ ਨੂੰ ਸਮਝਦੀ ਸੀ, ਤੇ ਉਸ ਦਾ ਪਿਤਾ ਇਸ ਗੱਲ ਨਾਲ ਸਹਿਮਤ ਨਹੀਂ ਸੀ, ਤੇ ਉਸਨੇ ਰਜਨੀ ਨੂੰ ਸਬਕ ਸਿਖਾਉਣ ਲਈ ਉਸਦਾ ਵਿਆਹ ਇਕ ਕੋੜ੍ਹੀ ਨਾਲ ਕਰ ਦਿੱਤਾ। ਰਜਨੀ ਰੱਬ ਦਾ ਨਾਮ ਜਪਦੀ ਰਹਿੰਦੀ ਅਤੇ ਲੋਕਾਂ ਕੋਲੋਂ ਮੰਗ ਕੇ ਗੁਜ਼ਾਰਾ ਕਰਦੀ। ਇੱਕ ਦਿਨ ਇੱਕ ਤਲਾਅ ਦੇ ਕੋਲੋਂ ਲੰਘਦਿਆਂ ਰਜਨੀ ਨੇ ਇੱਕ ਬੇਰੀ ਥੱਲੇ ਆਪਣੇ ਕੋੜ੍ਹੀ ਪਤੀ ਨੂੰ ਉਥੇ ਠਹਿਰਾ ਕੇ ਆਪ ਮੰਗਣ ਚਲੀ ਗਈ। ਜਦੋਂ ਵਿਕਰਮ ਦੱਤ ਨੇ ਦੇਖਿਆ ਕਿ ਉਸ ਤਲਾਅ ਵਿੱਚ "ਕਾਂ" ਚੁੱਭੀ ਮਾਰਦੇ ਤੇ ਚਿੱਟੇ ਹੋ ਕੇ ਬਾਹਰ ਨਿਕਲਦੇ। ਇਸ ਹੈਰਾਨਕੁੰਨ ਕਰਿਸ਼ਮੇ ਨੂੰ ਦੇਖਕੇ, ਉਸਨੇ ਸੋਚਿਆ ਕਿ ਮੈਂ ਵੀ ਠੀਕ ਹੋ ਸਕਦਾ ਹਾਂ।

🛐 ਉਹ ਰਿੜਦੇ ਰਿੜਦੇ ਤਲਾਅ 'ਚ ਵੜ ਗਿਆ, ਤੇ ਨੌ ਬਰ ਨੌ (ਤੰਦਰੁਸਤ) ਹੋਕੇ ਬਾਹਰ ਆ ਗਿਆ। ਪਰ ਉਸਨੇ ਆਪਣੀ ਇੱਕ ਉਂਗਲੀ ਨਾ ਡੁਬੋਈ, ਤਾਂ ਕਿ ਉਹ ਰਜਨੀ ਨੂੰ ਦਿਖਾ ਸਕੇ। ਜਦੋਂ ਰਜਨੀ ਵਾਪਿਸ ਆਈ ਤਾਂ ਉਸਨੇ ਆਪਣੇ ਪਤੀ ਨੂੰ ਨਾ ਪਛਾਣਿਆ, ਤਾਂ ਪਤੀ ਨੇ ਆਪਣੀ ਉਂਗਲੀ ਦਿਖਾਈ, ਤਾਂ ਰਜਨੀ ਨੂੰ ਵਿਸ਼ਵਾਸ ਹੋਇਆ। ਰਜਨੀ ਅਤੇ ਉਸਦੇ ਪਤੀ ਨੇ ਇਸ ਕਰਿਸ਼ਮੇ ਬਾਰੇ ਜਾ ਕੇ ਗੁਰੂ ਰਾਮਦਾਸ ਜੀ ਨੂੰ ਦੱਸਿਆ, ਤਾਂ ਗੁਰੂ ਸਾਹਿਬ ਨੇ ਇਸ ਨੂੰ ਅੰਮ੍ਰਿਤ ਦਾ ਸਰੋਵਰ ਕਹਿ ਕੇ ਇੱਥੇ ਇਸਨੂੰ "ਅੰਮ੍ਰਿਤਸਰ" ਦਾ ਨਾਮ ਦਿੱਤਾ ਅਤੇ ਦਰਬਾਰ ਸਾਹਿਬ ਦੀ ਸ਼ੁਰੁਆਤ ਵੀ ਕਰਵਾਈ ਅਤੇ ਜਿਸ ਬੇਰੀ ਥੱਲੇ ਰਜਨੀ ਆਪਣੇ ਪਤੀ ਵਿਕਰਮ ਦੱਤ ਨੂੰ ਛੱਡ ਕੇ ਗਈ ਸੀ, ਉਹ "ਦੁਖ ਭੰਜਨੀ ਬੇਰੀ" ਕਹਿਲਾਈ।"

👉 ਤਾਂ ਹੁਣ ਦੱਸੋ ਕਿ ਫਿਰ ਦਰਬਾਰ ਸਾਹਿਬ ਦਾ ਸਰੋਵਰ, ਤਾਂ ਰਜਨੀ ਅਤੇ ਕੋਹੜੀ ਕਰਕੇ ਹੀ ਬਣਿਆ। ਇਸ ਵਿੱਚ ਗੁਰੂ ਸਾਹਿਬ ਦੀ ਤਾਂ ਕੋਈ ਮਹਾਨਤਾ ਹੈ ਹੀ ਨਹੀਂ। ਕਿਉਂ?❓

🙏 ਜਿਸ ਗੁਰੂ ਸਾਹਿਬ ਨੇ ਮਰੀਜ਼ਾਂ ਲਈ ਚੱਕ ਰਾਮਦਾਸ (ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਮ) ਵਿੱਚ ਦਵਾਖਾਨੇ ਬਣਵਾਏ, ਕੀ ਲੋੜ੍ਹ ਪਈ ਸੀ ਗੁਰੂ ਸਾਹਿਬ ਨੂੰ ਇਹ ਸਭ ਕਰਣ ਦੀ?

👁️ "ਰਜਨੀ" ਸਿਰਫ ਇੱਕ ਮਨਘੜੰਤ ਪਾਤਰ ਹੈ, ਜਿਸ ਨਾਲ ਸ਼ਰਧਾਉੱਲੂਆਂ ਨੂੰ ਮੁੰਨਿਆ ਜਾ ਸਕੇ। ਇਸ ਰਜਨੀ ਵਾਲੀ ਗੱਪ ਕਹਾਣੀ ਨੂੰ ਮਸ਼ਹੂਰ ਕਰਣ ਵਾਲੇ ਵੀ ਤਾਂ ਕਹਿੰਦੇ ਕਹਾਉਂਦੇ ਸਿੱਖ ਵਿਦਵਾਨ ਸਨ... ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਸੂਰਜ ਪ੍ਰਤਾਪ ਗ੍ਰੰਥ 'ਚ ਲਿਖਿਆ, ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖ਼ਾਲਸਾ 'ਚ ਲਿਖਿਆ... ਕਿਉਂ?

👀 ਉਹ ਕਹਿੰਦੇ ਕਹਾਉਂਦੇ ਕਥਾਵਾਚਕ ਵੀ ਹਨ, ਜਿਹੜੇ ਗੁਰੂ ਦੀ ਬਾਣੀ ਨੂੰ ਵੇਚ ਕੇ ਕਮਾਈ ਤਾਂ ਕਰਦੇ ਹਨ, ਪਰ ਕੰਮ ਉਲਟੇ ਕਰਦੇ ਹਨ... ਜਿਵੇਂ ਪਿੰਦਰਪਾਲ ਸਿੰਘ ਅਤੇ ਹੋਰ ਸੰਪਰਦਾਈ, ਤੇ ਇੱਕ ਸਮੇਂ ਰਣਜੀਤ ਸਿੰਘ ਢੱਡਰੀਆਂਵਾਲਾ ਵੀ ਅਤੇ ਕਈ ਹੋਰ।

⚠️ ਫ਼ਰਜ਼ੀ ਰਜਨੀ ਵਾਲੀ ਸਾਖੀ 'ਤੇ 1972 'ਚ ਫਿਲਮ ਵੀ ਬਣੀ "ਦੁਖ ਭੰਜਨੁ ਤੇਰਾ ਨਾਮੁ" ਜੋ ਇਸੀ ਗੱਪ ਨੂੰ ਪੁਖਤਾ ਕਰਣ ਲਈ ਬਣੀ... ਤੇ ਹੁਣ ਫਿਰ ਬਣੀ ਹੈ ਬੀਬੀ ਰਜਨੀ। ਸਿਰੇ ਦਾ ਫੁਕਰਾ ਯੋਗਰਾਜ ਹੈ ਇਸ ਫਿਲਮ 'ਚ। ਸਿੱਖ ਅਖਵਾਉਣ ਵਾਲਿਆਂ ਨੇ "ਦੁਖ ਭੰਜਨੁ ਤੇਰਾ ਨਾਮੁ" ਬੜੀ ਗਰਮਜੋਸ਼ੀ ਨਾਲ ਦੇਖੀ ਸੀ ਤੇ ਇਹ ਵੀ ਦੇਖਣੀ ਹੈ। ਨਹੀਂ?

"ਦੁਖ ਭੰਜਨੁ ਤੇਰਾ ਨਾਮੁ" ਫਿਲਮ 'ਚ ਗੁਰਬਾਣੀ ਦੇ ਸਬਦ...

✅ ਮ: 1॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥2॥ ਪੰਨਾਂ 91
...ਦਾ ਵੀ ਗਲਤ ਇਸਤੇਮਾਲ ਕੀਤਾ ਅਤੇ ਫਿਰ ਸਿੱਖਾਂ ਨੇ ਹੀ ਇਸ ਦੀਆਂ ਤਸਵੀਰਾਂ ਬਣਾ ਬਣਾ ਵੇਚੀਆਂ।

☝️ ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ ਜਿਸ ਵਿੱਚ "ਕਾਂ" ਨੂੰ ਦੁਰਵਿਚਾਰਾਂ ਲਈ ਅਤੇ "ਹੰਸ" ਨੂੰ ਸੋਹਣੇ ਵਿਚਾਰਾਂ ਲਈ ਵਰਤਿਆ ਗਿਆ ਹੈ। ਕੀ ਕਾਂ ਦਾ "ਕਾਲਾ ਰੰਗ" ਕੋਈ ਬਿਮਾਰੀ ਹੈ? ਜਿਸ ਵੱਲ ਪ੍ਰਭੂ ਨਾਲ ਪਿਆਰ ਨਾਲ ਪੈ ਜਾਵੇ ਉਸ ਦਾ ਬਗੁਲਾਪਨ (ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਣ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ ।੨ । ਤੇ ਸਿੱਖ ਅਖਵਉਣ ਵਾਲਿਆਂ ਨੇ ਇਸੇ ਸ਼ਬਦ ਨੂੰ ਪਖੰਡ ਦੀ ਟੇਕ ਬਣਾ ਲਿਆ। ਵਾਹ ਸਿੱਖੋ, ਕਿਆ ਅਕਲ ਹੈ ਤੁਹਾਡੀ! ਇਸਦਾ ਰਜਨੀ ਵਾਲੀ ਸਾਖੀ ਨਾਲ ਕੋਈ ਸੰਬੰਧ ਨਹੀਂ।

👉 ਇਸ ਤਰ੍ਹਾਂ ਦੀਆਂ ਅਨਹੋਣੀ ਕਰਾਮਾਤਾਂ ਕੋਈ ਅੱਜ ਦੀ ਗੱਲ ਨਹੀਂ, ਗੁਰਮਤਿ ਤੋਂ ਹੀਣੇ ਲੋਕਾਂ ਲਈ ਇਸ ਤਰ੍ਹਾਂ ਦੀਆਂ ਕਹਾਣੀਆਂ ਹੀ ਸਿੱਖੀ ਹਨ, ਗੁਰਬਾਣੀ ਤਾਂ ਸਿਰਫ ਕੀਰਤਨ ਜਾਂ ਪਾਠ ਕਰਣ ਲਈ ਹੀ ਸਮਝਦੇ ਹਨ। ਤੇ ਜੇ ਗੁਰਬਾਣੀ ਦੀ ਗੱਲ ਕਰਣ ਵੀ ਤਾਂ ਵੀ ਗੁਰਬਾਣੀ ਨੂੰ ਗੱਪਾਂ ਦੇ ਆਧਾਰ 'ਤੇ ਹੀ ਪਰਖਦੇ ਨੇ, ਪਰ ਹੋਣਾ ਇਸਦੇ ਉਲਟ ਚਾਹੀਦਾ ਸੀ, ਕਿ ਗੱਪ ਕਹਾਣੀਆਂ ਨੂੰ ਗੁਰਬਾਣੀ ਦੀ ਕੱਸਵੱਟੀ 'ਤੇ ਪਰਖਦੇ।

✅ ਗੁਰਮਤਿ 'ਚ ਕਰਾਮਾਤਾਂ ਲਈ ਕੋਈ ਥਾਂ ਨਹੀਂ।

🔹 ਕੀ ਗੁਰੂ ਸਾਹਿਬ ਕੋਈ ਸੰਸਾਰ ਦੇ ਜਾਦੂਮਈ ਕਰਤੱਬ ਵਿਖਾਉਣ ਆਏ ਸਨ ਜਾਂ ਆਦਰਸ਼ ਮਨੁੱਖ ਦੀ ਸਿਰਜਣਾ ਕਰਨ ਲਈ…?
🔹 ਜੇ ਗੁਰੂ ਸਾਹਿਬ ਕੋਈ ਕਰਾਮਾਤ ਦਿਖਾਉਣਾ ਚਾਹੁੰਦੇ, ਤਾਂ ਬੇਅੰਤ ਸ਼ਹਾਦਤਾਂ ਕੁਰਬਾਨੀਆਂ ਅਤੇ ਫੌਜਾਂ ਰੱਖਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ।
🔹 ਗੁਰੂ ਹਰ ਰਾਇ ਸਾਹਿਬ ਨੇ ਦਵਾਖਾਨੇ ਬਣਵਾਏ ਅਤੇ ਆਪ ਦੀਨ ਦੁਖੀਆਂ ਦੀ ਸੇਵਾ ਕੀਤੀ।
🔹 ਗੁਰੂ ਹਰਕਿਸ਼ਨ ਸਾਹਿਬ ਚੇਚਕ ਦੀ ਬਿਮਾਰੀ ਨਾਲ ਫਾਨੀ ਸੰਸਾਰ ਤੋਂ ਵਿਦਾ ਹੋਏ।

🔴 ਹੋਰ ਤਾਂ ਹੋਰ... ਭਗਤ ਪੂਰਣ ਸਿੰਘ ਜਿਨ੍ਹਾਂ ਨੇ ਬੇਅੰਤ ਬੀਮਾਰਾਂ ਦੀ ਸੇਵਾ ਕੀਤੀ ਅਤੇ ਦਰਬਾਰ ਸਾਹਿਬ ਦੇ ਬਾਹਰ ਸਟਾਲ ਲਾ ਕੇ ਬੈਠਦੇ ਰਹੇ, ਕੀ ਉਨ੍ਹਾਂ ਨੂੰ ਸਰੋਵਰ ਦਾ ਪਤਾ ਨਹੀਂ ਲੱਗਾ, ਉਨ੍ਹਾਂ ਨੇ ਪਿੰਗਲਵਾੜਾ ਕਿਉਂ ਬਣਵਾਇਆ, ਉਹ ਵੀ ਮਰੀਜ਼ਾਂ ਨੂੰ ਸਰੋਵਰ 'ਚ ਡੁੱਬਕੀਆਂ ਲਗਾਵਾਉਂਦੇ, ਅਤੇ ਤੰਦਰੁਸਤ ਕਰ ਲੈਂਦੇ।

☢️ ਕਿੰਨੇ ਹੀ ਰਾਗੀ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਰਹੇ ਅਤੇ ਕਰਦੇ ਹਨ, ਜਿਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ, ਜਿਵੇਂ ਭਾਈ ਗੋਪਾਲ ਸਿੰਘ, ਭਾਈ ਗੁਰਮੇਜ ਸਿੰਘ, ਭਾਈ ਲਖਵਿੰਦਰ ਸਿੰਘ ਅਤੇ ਕੋਈ ਹੋਰ... ਇਹ ਤਾਂ ਜ਼ਿੰਦਗੀ ਭਰ ਉੱਥੇ ਹੀ ਰਹੇ, ਇਨ੍ਹਾਂ ਨੂੰ ਤਾਂ ਕੋਈ ਕਰਾਮਾਤ ਠੀਕ ਨਾ ਕਰ ਸਕੀ।

💥 "ਸਰੋਵਰ" ਦੀ ਕੋਈ ਮਹਾਨਤਾ ਨਹੀਂ, ਸਿਵਾਏ ਕਿ ਇਨ੍ਹਾਂ ਦਾ ਕੰਮ ਪਾਣੀ ਇੱਕਠਾ ਕਰਕੇ ਰੱਖਣ ਜਾਂ ਰਾਹਗੀਰਾਂ ਦੇ ਨਹਾਉਣ ਲਈ ਵਰਤਿਆ ਜਾਣਾ ਹੀ ਸੀ ਤੇ ਹੈ। ਸਿੱਖ ਅਖਵਾਉਣ ਵਾਲਿਆਂ ਨੇ ਇਨ੍ਹਾਂ ਸਰੋਵਰਾਂ ਨੂੰ ਹਿੰਦੂਮਤ ਦੀ ਤਰਜ 'ਤੇ ਪਵਿੱਤਰ ਮੰਨਣ ਸ਼ੁਰੂ ਕਰ ਦਿੱਤਾ। ਪੁਰਾਣੇ ਸਮਿਆਂ 'ਚ ਤੀਰਥਾਂ ਦੇ ਲਾਗੇ ਸਰੋਵਰ ਬਣਨੇ ਸ਼ੁਰੂ ਹੋਏ, ਤਾਂ ਕਿ ਦੂਰੋਂ ਨੇੜਿਉਂ ਆਉਣ ਵਾਲੇ ਲੋਕ ਥੱਕੇ ਪਿਆਸੇ ਹੋਣ ਕਰਕੇ, ਆਪਣੀ ਪਿਆਸ ਅਤੇ ਨਹਾ ਧੋਣ ਲੈਣ।

👿 ਪਰ ਪੁਜਾਰੀ ਸ਼੍ਰੇਣੀ ਨੇ ਆਪਣਾ ਤੋਰੀ ਫੁਲਕਾ ਵਧਾਉਣ ਲਈ ਇਨ੍ਹਾਂ ਸਰੋਵਰਾਂ ਦੇ ਪਾਣੀ ਨਾਲ ਕਰਾਮਾਤੀ ਸਾਖੀਆਂ ਜੋੜ ਕੇ ਮੋਟੀ ਕਮਾਈ ਕੀਤੀ, ਤੇ ਸਿੱਖ ਵੀ ਇਸੀ ਲੀਹ 'ਤੇ ਤੁਰ ਪਏ... ਸ਼੍ਰੋਮਣੀ ਕਮੇਟੀ ਵੀ ਉਹੀ ਕਰ ਰਹੀ ਹੈ... ਦੇਖ ਲਓ... ਦਰਬਾਰ ਸਾਹਿਬ ਦੇ ਅੰਦਰ ਜਾਂਦਿਆਂ ਜਾਂਦਿਆਂ ਲੋਕ ਪਤਾ ਨਹੀਂ ਕਿੰਨੀਆਂ ਥਾਵਾਂ 'ਤੇ ਮੱਥੇ ਟੇਕਦੇ ਹਨ... ਕਦੇ ਜੰਡ ਨੇ, ਕਦੀ ਬੇਰੀ ਨੂੰ, ਕਦੀ ਝੰਡਿਆਂ ਨੂੰ, ਕਦੀ ਸੋਰਵਰ ਦੇ ਪਾਣੀ 'ਚ ਚੂਲੀਆਂ ਭਰਦੇ ਨੇ, ਕਦੇ ਬੋਤਲਾਂ ਭਰਦੇ ਨੇ... ਫਿਰ ਜਾ ਕੇ ਕਿਤੇ ਗੁਰੂ ਨੂੰ ਮੱਥਾ ਟੇਕਦੇ ਨੇ... ਹੈ ਨਾ ਗੁਰੂ ਨੂੰ ਮੂੰਹ ਚਿੜਾਉਣ ਵਾਲੀ ਗੱਲ!!!

🙏 ਗੁਰੂ ਰਾਮ ਦਾਸ ਜੀ ਤਾਂ ਆਪ ਕਹਿ ਰਹੇ ਨੇ... ਗੂਜਰੀ ਮਹਲਾ 4 ॥
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥
.... ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍‍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥4॥2॥ ਪੰਨਾਂ 492

ਕਿ... 🙏 ਅੰਮ੍ਰਿਤ ਸਰੋਵਰ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ ਹੈ, ਜਿਸ ਨੂੰ ਜ਼ਿੰਦਗੀ 'ਚ ਢਾਲਦਿਆਂ ਹੀ ਕਾਂ ਰੂਪੀ ਅਨਮਤੀ ਵਿਚਾਰਾਂ, ਹੰਸ ਰੂਪੀ ਗੁਰਮਤਿ ਵੀਚਾਰਾਂ 'ਚ ਤਬਦੀਲ ਹੋ ਜਾਂਦੀ ਹੈ... ਤੇ ਅਸੀਂ ਉਸੇ ਗੁਰੂ ਰਾਮ ਦਾਸ ਜੀ ਦੇ ਨਾਮ ਹੇਠ ਰਜਨੀ ਵਾਲੀ ਸਾਖੀ ਘੜ ਦਿੱਤੀ। ਹੈ ਨਾ ਸਾਖੀਆਂ ਘੜਨ ਵਾਲੇ ਦੀ ਕਰਾਮਾਤ, ਗੁਰੂ ਨੂੰ ਹੀ ਛੋਟਾ ਸਾਬਿਤ ਕਰ ਦਿੱਤਾ !!!

️🎯 ਮੁਕਦੀ ਗੱਲ ਇਹ ਹੈ ਕਿ ਆਰ.ਐਸ.ਐਸ. ਦੇ ਅਧੀਨ ਚਲਦੀ ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦੇ ਪਿਆਦੇ ਅਖੌਤੀ ਜਥੇਦਾਰ... ਸਿੱਖਾਂ ਨੂੰ ਗੁਰਬਾਣੀ ਤੋਂ ਤੋੜਕੇ, ਕਰਾਮਾਤਾਂ 'ਚ ਉਲਝਾਈ ਰੱਖਣਾ ਚਾਹੁੰਦੇ ਹਨ, ਤਾਂ ਜੋ ਲੋਕਾਂ ਨੂੰ ਦਰਬਾਰ ਸਾਹਿਬ ਦੇ ਨਾਂ 'ਤੇ ਬੇਵਕੂਫ ਬਣਾਕੇ ਗੋਲਕਾਂ ਭਰਦੀਆਂ ਰੱਖ ਸਕਣ। ਇਨ੍ਹਾਂ ਦਾ ਗੁਰੂ ਨਾਲ, ਗੁਰਮਤਿ ਨਾਲ, ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ।

👳 ਸਿੱਖਾਂ ਨੂੰ ਗੁਰਬਾਣੀ ਦੇ ਲੜ੍ਹ ਲੱਗ ਕੇ, ਇਨ੍ਹਾਂ ਖੁਰਾਫਾਤੀ ਲੋਕਾਂ ਤੇ ਗੱਪ ਕਹਾਣੀਆਂ ਤੋਂ ਬੱਚਣਾ ਚਾਹੀਦਾ ਹੈ। ਗੁਰੂ ਸੁਮਤਿ ਬਖਸ਼ੇ। 🙏

ਗੁਰੂ ਭਲੀ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top