Share on Facebook

Main News Page

💥 ਪ੍ਰੋ. ਦਰਸ਼ਨ ਸ਼ਿੰਘ ਖ਼ਾਲਸਾ ਬਾਰੇ ਫੈਲਾਇਆ ਗਿਆ ❗ਝੂਠ❗ ਕਿ ਉਹ ਅਕਾਲ ਤਖ਼ਤ 'ਤੇ ਪੇਸ਼ ਨਹੀਂ ਹੋਏ 💥
-: ਸੰਪਾਦਕ ਖ਼ਾਲਸਾ ਨਿਊਜ਼
23.07.2024
#KhalsaNews #ProfDarshanSingh #AkalTakhat #Hukumnama #GurbachanSingh #Pappu #iqbalsingh #BalwantSingh #Nandgarh

👉 5 ਦਸੰਬਰ 2009 ਨੂੰ ਅਖੌਤੀ ਜਥੇਦਾਰਾਂ ਵੱਲੋਂ ਪ੍ਰੋ. ਦਰਸ਼ਨ ਸਿੰਘ ਨੂੰ ਆਪਣਾ ਸਪਸ਼ਟੀਕਰਣ ਦੇਣ ਲਈ ਆਖਿਆ ਗਿਆ ਸੀ। ਪ੍ਰੋ. ਸਾਹਿਬ ਮਿੱਥੇ ਸਮੇਂ ਉੱਤੇ ਸੰਗਤ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਣ ਪੁੱਜੇ, ਪਰ ਹੰਕਾਰੇ ਹੋਏ ਅਖੌਤੀ ਜਥੇਦਾਰ ਗੁਰਬਚਨ ਸਿੰਘ, ਇਕਬਾਲ ਸਿੰਘ, ਤਰਲੋਚਨ ਸਿੰਘ, ਬਲਵੰਤ ਸਿੰਘ ਨੰਦਗੜ੍ਹ ਅਤੇ ਪ੍ਰਤਾਪ ਸਿੰਘ ਆਪਣੇ ਸਕੱਤਰੇਤ ਵਿੱਚੋਂ ਬਾਹਰ ਹੀ ਨਹੀਂ ਨਿਕਲੇ।

⏰ ਡੇੜ ਦੋ ਘੰਟੇ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ ਦੇ ਸਾਹਮਣੇ ਬੈਠੇ ਅਖੌਤੀ ਜਥੇਦਾਰਾਂ ਦਾ ਇੰਤਜ਼ਾਰ ਸੰਗਤ ਦੇ ਵਿੱਚ ਕਰਦੇ ਰਹੇ, ਫਿਰ ਜਦੋਂ ਅਖੌਤੀ ਜਥੇਦਾਰ ਨਾ ਆਏ, ਤਾਂ ਉਨ੍ਹਾਂ ਨੇ ਆਪਣਾ ਸਪਸ਼ਟੀਕਰਣ ਅਕਾਲ ਤਖ਼ਤ ਉੱਤੇ ਜਾਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪਈ ਗੋਲਕ ਉੱਤੇ ਰੱਖ ਦਿੱਤਾ, ਅਰਦਾਸ ਕੀਤੀ ਤੇ ਵਾਪਸ ਚਲੇ ਗਏ।

💢 ਪ੍ਰੋ. ਦਰਸ਼ਨ ਸਿੰਘ ਜੀ ਦੇ ਜਾਣ ਤੋਂ ਬਾਅਦ ਅਖੌਤੀ ਜਥੇਦਾਰ ਅਕਾਲ ਤਖ਼ਤ ਦੀ ਫਸੀਲ ਉੱਤੇ ਆਏ ਤੇ ਸੰਗਤ ਸਾਹਮਣੇ "ਨੰਗਾ ਚਿੱਟਾ" ਝੂਠ ਬੋਲਿਆ ਕਿ ❗"ਪੰਜ ਸਿੰਘ ਸਾਹਿਬ ਦਿੱਤੇ ਸਮੇਂ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਇੰਤਜ਼ਾਰ ਕਰਦੇ ਰਹੇ ਪਰ ਅਖੌਤੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਨਿੱਜੀ ਹਉਮੈ-ਹੰਕਾਰ ਤੇ ਖੁਦਗਰਜੀ ਦਾ ਫਗਟਾ ਕਰਕੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਹੀਂ ਹੋਇਆ ਜੋ ਕਿ ਗੁਰੂ-ਗ੍ਰੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਦੀ ਘੋਰ ਉਲੰਘਣਾ ਹੈ।"❗

❌ ਐਨਾ ਕੋਰਾ ਝੂਠ!!! ❌ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਐਨੀ ਔਕਾਤ ਹੀ ਨਹੀਂ ਸੀ ਕਿ ਉਹ ਪ੍ਰੋ. ਦਰਸ਼ਨ ਸਿੰਘ ਸਾਹਮਣੇ ਬੈਠ ਕੇ ਸੰਗਤ ਵਿੱਚ ਵੀਚਾਰ ਕਰ ਸਕਣ, ਬਸ ਬਹਾਨਾ ਭਾਲਕੇ ਉਨ੍ਹਾਂ ਵਿੱਰੁਧ ਆਪਣੀ ਕਿੜ੍ਹ ਕੱਢੀ। ਇਹ ਹੈ ਸੱਚਾਈ, ਤੇ ਆਪਣੀਆਂ ਅੱਖਾਂ ਖੋਲ ਕੇ ਵੇਖ ਲਵੋ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਔਕਾਤ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top