🔥 ਸਰਕਾਰੀ ਟਾਊਟ ਰੋਡੇ... "ਸ਼ਹੀਦਾਂ ਦਾ ਸਿਰਤਾਜ"❗
-: ਸੰਪਾਦਕ ਖ਼ਾਲਸਾ ਨਿਊਜ਼
22.07.2024
#KhalsaNews #rajdevsingh #JasbirRode #RSS #AmritpalSingh
🙏 "ਸ਼ਹੀਦਾਂ ਦਾ ਸਰਤਾਜ" ਸਿਰਫ ਗੁਰੂ ਅਰਜਨ ਸਾਹਿਬ ਨੂੰ ਆਖਿਆ
ਜਾਂਦਾ ਹੈ, ਪਰ ਚਾਪਲੂਸੀ ਦੀ ਹੱਦ ਕਰਦਿਆਂ ਪਿਛਲੇ ਦਿਨੀਂ ਰਾਜਦੇਵ ਸਿੰਘ ਨੇ ਜਸਬੀਰ ਰੋਡੇ
ਨੂੰ ਸ਼ਹੀਦਾਂ ਦਾ ਸਰਤਾਜ ਭਰੇ ਪੰਡਾਲ 'ਚ ਕਿਹਾ, ਪਰ ਮਜ਼ਾਲ ਹੈ ਕਿਸੇ ਨੇ ਕੋਈ ਵਿਰੋਧ ਕੀਤਾ
ਹੋਵੇ!
☝️ ਜੇ ਇਹੀ ਗੱਲ ਕਿਸੇ ਹੋਰ ਨੇ ਜਾਂ ਕਿਸੇ ਗੁਰਮਤਿ ਪ੍ਰਚਾਰਕ ਨੇ ਆਖੀ ਹੁੰਦੀ ਤਾਂ
ਸੰਪਰਦਾਈਆਂ, ਟਕਸਾਲੀਆਂ, ਅਖੌਤੀ ਜਥੇਦਾਰਾਂ ਨੇ ਚੀਕ ਚਿਹਾੜਾ ਪਾ ਲੈਣਾ ਸੀ, ਹੁਣ ਨੂੰ
ਅਕਾਲ ਤਖ਼ਤ ਤੋਂ ਫੁਰਮਾਨ ਜਾਰੀ ਹੋ ਚੁੱਕਾ ਹੋਣਾ ਸੀ, ਪਰ ਅੱਜ ਕਰੀਬ ਦੋ ਦਿਨ ਹੋ ਚੁਕੇ ਹਨ,
ਕਿਸੇ ਨੇ ਚੂੰ ਤੱਕ ਨਹੀਂ ਕੀਤੀ, ਸਭ ਸੁਸਰੀ ਵਾਂਙ ਚੁੱਪ ਹਨ, ਕਿਸੇ ਦਾ ਹਿਰਦਾ ਨਹੀਂ
ਵਲੂੰਧਰਿਆ ਗਿਆ। ਬਸ ਤੁਸੀਂ ਗੁਰਮਤਿ ਅਨੁਸਾਰੀ ਕਥਾ ਕਰੋ, ਕਿਸੇ ਪਖੰਡ ਦਾ ਵਿਰੋਧ ਕਰੋ,
ਬਸ ਝੱਟ ਹਿਰਦੇ ਵਲੂੰਧਰੇ ਜਾਂਦੇ।
👿 ਰਾਜਦੇਵ ਸਿੰਘ ਖ਼ਾਲਸਾ "ਆਰ.ਐਸ.ਐਸ." ਕਰਿੰਦਾ ਰਿਹਾ ਹੈ, ਜਿਸਨੂੰ ਮਾਲਵਾ ਖੇਤਰ ਦਾ
2015 'ਚ ਇੰਚਾਰਜ ਥਾਪਿਆ ਗਿਆ ਸੀ। ਇਹ ਅੰਮ੍ਰਿਤਪਾਲ ਦਾ ਕਾਨੂੰਨੀ ਸਲਾਹਕਾਰ ਵੀ ਹੈ।
ਪਿਛਲੇ ਸਾਲ 23 ਅਪ੍ਰੈਲ 2023 ਨੂੰ ਅੰਮ੍ਰਿਤਪਾਲ ਸਿੰਘ ਨੂੰ ਰੋਡੇ ਡੇਰੇ ਤੋਂ ਗ੍ਰਿਫਤਾਰ
ਕਰਵਾਉਣ ਦਾ ਡਰਾਮਾ ਵੀ ਸਰਕਾਰੀ ਟਾਊਟ ਜਸਬੀਰ ਰੋਡੇ ਦਾ ਹੀ ਸੀ।
🤠 ਅੰਮ੍ਰਿਤਪਾਲ ਬਾਰੇ ਬਹੁਤੇ ਲੋਕਾਂ ਨੂੰ ਬਹੁਤ ਆਸਾਂ ਹਨ, ਪਰ ਖ਼ਾਲਸਾ ਨਿਊਜ਼
ਅੰਮ੍ਰਿਤਪਾਲ ਦੇ ਪਿਛਲੇ ਸਮੇਂ 'ਚ ਕੀਤੇ ਡਰਾਮਿਆਂ ਬਾਰੇ ਲੋਕਾਂ ਨੂੰ ਸੁਚੇਤ ਕਰਦੀ ਰਹੀ
ਹੈ। ਪਿਛਲੇ ਸਮਿਆਂ 'ਚ ਹੋਏ ਕਈ ਲਹਿਰਾਂ ਨੂੰ ਤਾਰਪੀਡੋ ਕਰਣ ਵਿੱਚ ਇਸ ਰੋਡੇ ਦਾ ਹੱਥ ਰਿਹਾ
ਹੈ। ਪਹਿਲਾਂ ਕਾਂਗਰਸ ਦਾ, ਫਿਰ ਬਾਦਲਾਂ ਦਾ ਜੁੱਤੀਚੱਟ ਬਣਿਆ ਰਿਹਾ ਹੈ।
🎃 ਰੋਡੇ ਬਾਰੇ ਕਿਸਨੂੰ ਨਹੀਂ ਪਤਾ ਕਿ ਇਹ ਸਰਕਾਰੀ ਟਾਊਟ ਹੈ, ਤੇ ਇਹਨੂੰ ਕਿਸ ਤਰ੍ਹਾਂ 9
ਮਾਰਚ 1988 ਨੂੰ ਜਥੇਦਾਰ ਬਣਾਇਆ ਗਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ 28 ਮਈ 1988 ਵੱਲੋਂ
ਲਾਹ ਵੀ ਦਿੱਤਾ ਗਿਆ, ਫਿਰ ਦੋਬਾਰਾ ਤੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੂਜੀ ਵਾਰ ਸੰਗਤਾਂ
ਦੇ ਦਬਾਅ ਕਾਰਣ ਜਥੇਦਾਰ ਥਾਪਿਆ ਗਿਆ ਸੀ।
️🎯 ਅੰਮ੍ਰਿਤਪਾਲ - ਰਾਜਦੇਵ ਸਿੰਘ - ਰੋਡੇ ਦੀਆਂ ਕੜੀਆਂ ਜੋੜ ਲਵੋ, ਸਾਰਾ ਡਰਾਮਾ ਸਾਫ
ਸਾਫ ਨਜ਼ਰ ਆ ਜਾਂਦਾ ਹੈ। ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|