️🎯 ਰਘਬੀਰ ਸਿੰਘ ਜੀ, ਤੁਹਾਡੀ ਹਿਟਲਰ ਤਾਨਾਸ਼ਾਹੀ
ਦਾ ਡੱਟ ਕੇ ਵਿਰੋਧ ਕਰਦੇ ਹਾਂ 🔥
-: ਅਕਾਲੀ ਜੱਥਾ, ਕਾਨਪੁਰ ਅਤੇ ਸਮੂਹ ਸਿੱਖ ਸੰਗਤ
21.07.2024
#KhalsaNews #akalijatha #kanpur #InderjitSingh #KanwarPalSingh #atamjitsingh
#ProfDarshanSingh #AkalTakhat
☀️
ਜੰਮੂ ਦੇ ਵੀਰਾਂ ਦੇ ਹੱਕ ਵਿੱਚ ਅਤੇ ਪ੍ਰੋ. ਦਰਸ਼ਨ ਸਿੰਘ ਜੀ ਪ੍ਰਤੀ ਜ਼ਾਰੀ ਕੂੜਨਾਮੇ
ਪ੍ਰਤੀ ਅੱਜ ਅਕਾਲੀ ਜੱਥੇ ਅਤੇ ਸਿੱਖ ਵੀਰਾਂ ਦਾ ਇਕੱਠ ਹੋਇਆ, ਜਿਸ ਵਿਚ ਸਾਰੇ ਹੀ ਵੀਰਾਂ
ਨੇ ਆਪਣੇ ਆਪਣੇ ਵਿਚਾਰ ਰੱਖੇ।
⚔ ਅਕਾਲੀ ਜੱਥੇ ਦੇ ਅੱਜ ਦੇ ਇਕੱਠ ਦਾ ਮੰਤਵ ਸੀ -
- ਜਮੂੰ ਦੇ ਵੀਰਾਂ ਪ੍ਰਤੀ ਜ਼ਾਰੀ ਹਿਟਲਰ ਸ਼ਾਹੀ ਫੁਰਮਾਨ ਦਾ ਵਿਰੋਧ
- ੨੦੦੩ ਵਿੱਚ ਜ਼ਾਰੀ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ
- ਅਤੇ ਪ੍ਰੋ. ਦਰਸ਼ਨ ਸਿੰਘ ਜੀ ਪ੍ਰਤੀ ਪ੍ਰਚਾਰਿਆ ਜਾਂਦਾ ਝੂਠ ਕੀ ਉਹ ਅਕਾਲ ਤਖ਼ਤ ਦੇ
ਸਨਮੁੱਖ ਹਾਜ਼ਿਰ ਨਹੀਂ ਹੋਏ
👁️ ਰਘਬੀਰ ਸਿੰਘ ਜੀ ਹਰ ਸਿੱਖ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਤੁਹਾਡਾ ਜੰਮੂ
ਦੇ ਵੀਰਾਂ ਪ੍ਰਤੀ ਰਵਈਆ ਹਿਟਲਰ ਦੀ ਤਾਨਾਸ਼ਾਹੀ ਵਰਗਾ ਹੈ ਜੋ ਸਿੱਖ ਨੂੰ ਮਨਜ਼ੂਰ ਨਹੀਂ
ਅਤੇ ਸਿੱਖ ਸੱਚ ਸੁਣਨਾ ਪਸੰਦ ਕਰਦਾ ਹੈ ਡੰਡੇ ਦੇ ਜ਼ੋਰ ਤੇ ਲਏ ਗਏ ਫ਼ੈਸਲੇ ਪ੍ਰਵਾਨ ਨਹੀਂ
ਕਰਦਾ ।
☝️ ਤੁਹਾਡੇ ਵਲੋਂ ਹਰ ਵਰ੍ਹੇ ਇਹ ਪ੍ਰਚਾਰਿਆ ਜਾਣਾ ਕਿ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ
ਤੇ ਹਾਜ਼ਿਰ ਨਹੀਂ ਹੋਏ, ਉਹ ਵੀ ਸਭ ਦੀ ਅੱਖਾਂ ਦੇ ਸਾਹਮਣੇ ਹੈ ਕੀ ਇਹ ਤੁਹਾਡਾ ਕਿੰਨਾ
ਵੱਡਾ ਝੂਠ ਹੈ, ਜਦ ਕਿ ਉਹ ਅਕਾਲ ਤਖ਼ਤ ਦੇ ਸਨਮੁੱਖ ਹਾਜ਼ਿਰ ਵੀ ਹੋਏ ਤੇ ਆਪਣਾ ਸਪੱਸ਼ਟੀ
ਕਰਨ ਵੀ ਅਕਾਲ ਤਖ਼ਤ ਤੇ ਰੱਖ ਕੇ ਆਏ।
💢 ਅਸੀਂ ਗੁਰਮਤਿ ਦੀ ਰੋਸ਼ਨੀ ਵਿਚ ਜੰਮੂ ਦੇ ਵੀਰਾਂ ਦਾ ਸਮਰਥਨ ਕਰਦੇ ਹਾਂ ਤੇ ਤੁਹਾਡੀ
ਇਸ ਹਿਟਲਰ ਤਾਨਾਸ਼ਾਹੀ ਦਾ ਡੱਟ ਕੇ ਵਿਰੋਧ ਕਰਦੇ ਹਾਂ।
✅ ਅਕਾਲੀ ਜੱਥਾ ਲਗਭਗ ਪਿੱਛਲੇ ੧੫ ਵਰ੍ਹਿਆਂ ਤੋਂ ਪ੍ਰੋ. ਦਰਸ਼ਨ ਸਿੰਘ ਜੀ ਦਾ ਪ੍ਰੋਗਰਾਮ
ਉਲੀਕ ਰਹੀ ਹੈ ਤੇ ਅੱਗੇ ਵੀ ਉਲੀਕਦੀ ਰਹੇਗੀ, ਜਿੰਨਾ ਜ਼ੋਰ ਤੁਸੀਂ ਪ੍ਰੋ. ਦਰਸ਼ਨ ਸਿੰਘ
ਜੀ ਪ੍ਰੋਗਰਾਮਾਂ ਰੋਕਣ ਨੂੰ ਲਾ ਸਕਦੇ ਹੋ ਲਾ ਲਓ ਅਸੀਂ ਰੁਕਾਂਗੇ ਨਹੀਂ, ਅਤੇ ਅੱਗੇ ਵੀ
ਤੁਹਾਡੇ ਕੂੜਨਾਮਿਆਂ ਦਾ ਡੱਟ ਕੇ ਵਿਰੋਧ ਕਰਦੇ ਰਹਾਂਗੇ।
ਗੁਰੂ ਰਾਖਾ
ਅਕਾਲੀ ਜੱਥਾ, ਕਾਨਪੁਰ ਅਤੇ ਸਮੂਹ ਸਿੱਖ ਸੰਗਤ
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|