Share on Facebook

Main News Page

💥 ਅਕਾਲ ਤਖ਼ਤ 'ਤੇ ਕਾਬਜ਼ ਜਥੇਦਾਰ ਨਹੀਂ, ਲਾਹਨਤੀ "ਪੱਪੂ" ਹਨ 🤡
-: ਸੰਪਾਦਕ ਖ਼ਾਲਸਾ ਨਿਊਜ਼
16.07.2024
#KhalsaNews #ProfDarshanSingh #AkalTakhat #Pope #Pappu #raghbirsingh #Vedanti #GurbachanSingh #Jammu

💩 ਇਹ ਅਖੌਤੀ ਜਥੇਦਾਰ... 🤡"ਪੱਪੂ" ਕਿਉਂ ਹਨ? ਕਿਉਂਕਿ ਅੰਗ੍ਰੇਜ਼ੀ 'ਚ ਕੱਠਪੁਤਲੀ ਨੂੰ Puppet ਕਿਹਾ ਜਾਂਦਾ ਹੈ, ਇਸੇ ਲਈ ਅਸੀਂ Puppet ਦਾ ਛੋਟਾ ਰੂਪ "ਪੱਪੂ" ਚੁਣਿਆ। ਨਾਲੇ ਇਹ ਅਖੌਤੀ ਜਥੇਦਾਰ ਆਪਣੇ ਆਪ ਨੂੰ "ਪੋਪ" Pope ਸਮਝਦੇ ਹਨ, ਪਰ ਅਸਲ 'ਚ ਇਹ ਬਾਦਲਾਂ ਦੇ Puppet ਹੀ ਹਨ, ਇਸੇ ਲਈ "ਪੱਪੂ" ਹੀ ਫਬਦਾ ਹੈ ਇਨ੍ਹਾਂ ਲਈ। ਕਿਸੇ ਦੀ ਭਾਵਨਾਵਾਂ ਨੂੰ ਸੱਟ ਵੱਜਦੀ ਹੈ, ਤਾਂ ਆਪਣਾ ਇਲਾਜ ਕਰਵਾ ਲਵੇ।

✌️ ਸਿਵਾਏ ਦੋ ਕੁ ਮੁੱਖ ਸੇਵਾਦਾਰਾਂ (ਜਿਨ੍ਹਾਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਨਾਮ ਸ਼ਾਮਲ ਹੈ) ਬਹੁਤਾਤ ਇੱਥੇ ਬਾਦਲਾਂ ਦੀਆਂ ਰਖੈਲਾਂ, ਪੱਪੂ ਹੀ ਸਾਬਤ ਹੋਏ, ਖਾਸ ਕਰਕੇ ਲਵ-ਕੁਸ਼ ਦੀ ਔਲਾਦ ਪੂਰਣ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ ਤੇ ਹੁਣ ਦਾ ਟੁੱਕੜਬੋਚ ਰਘਬੀਰ ਸਿੰਘ, ਜਿਸਨੂੰ ਬੋਲਣ ਤੱਕ ਦੀ ਤਮੀਜ਼ ਨਹੀਂ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਸਦੀ ਬੋਲ ਬਾਣੀ।

😡 ਰਘਬੀਰ ਸਿੰਆਂ! ਇਹ ਕਿਹੜਾ ਤਰੀਕਾ ਹੋਇਆ ਗੱਲ ਕਰਣ ਦਾ? ਜੇ ਆਪਣਾ ਪੱਖ ਹੀ ਨਹੀਂ ਰੱਖਣ ਦੇਣਾ, ਫਿਰ ਕਾਹਦਾ ਤਖ਼ਤ? ਕਾਹਦੀ ਪੇਸ਼ੀ?

👁️ ਜਿਹੜੇ ਕਹਿੰਦੇ ਸੀ ਕਿ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ 'ਤੇ ਪੇਸ਼ ਨਹੀਂ ਹੋਏ, ਉਨ੍ਹਾਂ ਦੇ ਪੇਸ਼ ਹੋਣ ਦੇ ਬਾਵਜੂਦ ਹੁਣ ਤੱਕ ਝੂਠ ਬੋਲ ਰਹੇ ਹਨ, ਉਹ ਦੇਖ ਲੈਣ ਕਿ ਇਹ ਅਖੌਤੀ ਜਥੇਦਾਰਾਂ ਪੱਪੂਆਂ ਦੀ ਔਕਾਤ! ਜੇ ਪਿਛਲੇ ਸਮੇਂ 'ਚ ਜੰਮੂ ਦੀਆ ਸੰਗਤਾਂ ਵੱਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਕੋਲੋਂ ਕੀਰਤਨ ਕਰਵਾਇਆ ਗਿਆ ਤਾਂ ਇਸ ਵਿੱਚ ਕੀ ਗੁਨਾਹ ਹੈ?

🕍 ਪ੍ਰਬੰਧਕਾਂ ਨੂੰ ਹੁਣ ਸ਼ਾਇਦ ਅਕਲ ਆ ਗਈ ਹੋਵੇਗੀ ਜਿਹੜੇ ਹੱਥ ਜੋੜਕੇ ਇਨ੍ਹਾ ਜੁੱਤੀਚੱਟ ਪੱਪੂਆਂ ਦੇ ਸਾਹਮਣੇ ਖੜੇ ਹਨ। ਪੱਪੂ ਰਘਬੀਰ ਸਿੰਘ ਵੱਲੋਂ ਸਿਰਫ ਹਾਂ ਜਾਂ ਨਾਂ 'ਚ ਜਵਾਬ ਪੁੱਛਿਆ ਗਿਆ, ਜੇ ਜਵਾਬ ਨਾਂਹ ਵਿੱਚ ਦਿੰਦੇ ਤਾਂ ਵੀ ਰਘਬੀਰ ਸਿੰਘ ਨੇ ਇਹੀ ਕਰਤੂਤ ਕਰਨੀ ਸੀ, ਜੇ ਅਗਲੇ ਆਪਣਾ ਪੱਖ ਰੱਖ ਰਹੇ ਸੀ ਤਾਂ ਵੀ।

️🎯 ਜਿਨ੍ਹਾਂ ਨੂੰ ਹਾਲੇ ਵੀ ਅਕਾਲ ਤਖ਼ਤ 'ਤੇ ਕਾਬਜ਼ ਜਥੇਦਾਰਾਂ ਦਾ ਹੇਜ ਹੈ ਉਹ ਆਪ ਅੱਖੀਂ ਦੇਖ ਲੈਣ। ਜਦੋਂ ਤੱਕ ਤੁਸੀਂ ਪੂਰੀ ਤੌਰ 'ਤੇ ਪੱਕੇ ਨਹੀਂ, ਇਨ੍ਹਾਂ ਅਖੌਤੀ ਜਥੇਦਾਰਾਂ ਦਾ ਵਿਰੋਧ ਡੱਟ ਕੇ ਨਹੀਂ ਕਰਦੇ, ਉਨਾਂ ਚਿਰ ਕੁੱਝ ਨਹੀਂ ਜੇ ਹੋਣਾ। ☝️ ਇੱਕ ਪਾਸੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਕੋਲੋਂ ਕੀਰਤਨ ਕਰਵਾਉਣਾ, ਤੇ ✌️ ਦੂਜੇ ਪਾਸੇ ਇਨ੍ਹਾਂ ਅਖੌਤੀ ਜਥੇਦਾਰਾਂ ਕੋਲ ਭੱਜੇ ਜਾਣਾ, ਕੋਈ ਪੁੱਖਤਾ ਸਟੈਂਡ ਨਹੀਂ। ਇਹ ਪ੍ਰਤੱਖ ਹੈ ਕਿ ਪੰਜ ਜਿਹੜੇ ਪੇਸ਼ ਹੋਏ ਸੀ, ਉਨ੍ਹਾਂ 'ਚੋਂ ਜਿਹੜੇ ਪਹਿਲਾਂ ਬੋਲੇ ਉਨ੍ਹਾਂ ਨੇ ਰਘਬੀਰ ਸਿੰਘ ਦੇ ਹਾਂ ਜਾਂ ਨਾਂ ਪੁੱਛਣ 'ਤੇ ਹਾਂ 'ਚ ਜਵਾਬ ਦਿੱਤਾ, ਪਰ ਦੂਜੇ ਸਿੰਘ ਨੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ, ਜਿਸ 'ਤੇ ਰਘਬੀਰ ਸਿੰਘ ਗੁੱਸੇ 'ਚ ਆ ਗਿਆ।

⚠️ ਕੀ ਇਹ ਹੈ ਅਗਾਂਹ ਵਧੂ ਧਰਮ ਦਾ ਨਿਆਂ? ਕੀ ਐਸੇ ਟੁੱਕੜਬੋਚ ਕੋਈ ਫੈਸਲਾ ਕਰ ਸਕਦੇ ਹਨ, ਜਿਹੜੇ ਆਪਣਾ ਫੈਸਲਾ ਸੁਣਾਉਣ ਲੱਗਿਆਂ ਦੂਜੇ ਦਾ ਪੱਖ ਹੀ ਨਹੀਂ ਸੁਣਦੇ!

☢️ ਪਾਠਕਾਂ ਨੂੰ ਚੇਤੇ ਦਵਾ ਦੇਈਏ ਕਿ 2002 ਵਿੱਚ ਵੀ ਪੱਪੂ ਜੋਗਿੰਦਰ ਸਿੰਘ ਵੇਦਾਂਤੀ ਨੇ ਬਲਾਤਕਾਰੀ ਸਾਧ ਧੰਨਵੰਤ ਸਿੰਘ ਨੂੰ ਰਿਸ਼ਵਤ ਲੈ ਕੇ ਬਰੀ ਕਰ ਦਿੱਤਾ ਸੀ, ਪਰ ਅਦਾਲਤ ਵੱਲੋਂ ਸਾਧ ਧੰਨਵੰਤ ਸਿੰਘ ਨੂੰ ਜੇਲ ਭੇਜਿਆ ਗਿਆ ਸੀ। ਇਨ੍ਹਾਂ ਪੱਪੂਆਂ ਵੱਲੋਂ ਸੌਦਾ ਸਾਧ ਨੂੰ ਮੁਆਫ ਕਰ ਦਿੱਤਾ ਗਿਆ ਸੀ, ਪਰ ਅਦਾਲਤ 'ਚ ਉਸੇ ਕਰਤੂਤ ਦਾ ਕੇਸ ਚੱਲਿਆ ਤੇ ਹੁਣ ਜੇਲ ਵਿੱਚ?

⛔ ਫਿਰ ਕਿਹੜੇ ਮੂੰਹ ਨਾਲ ਇਹ ਲੋਕ ਅਕਾਲ ਤਖ਼ਤ ਮਹਾਨ ਹੈ, ਸਰਵਉੱਚ ਦਾ ਰੌਲ਼ਾ ਪਾਉਂਦੇ ਨੇ ??? ਕਿਹੜੇ ਮੂੰਹ ਨਾਲ ਇਨ੍ਹਾਂ ਪੱਪੂਆਂ ਦੇ ਸਾਹਮਣੇ ਹੱਥ ਹੋੜ ਕੇ ਖੜਦੇ ਹਨ? ਟਕੇ ਜਿੰਨੀ ਵੀ ਔਕਾਤ ਨਹੀਂ ਇਨ੍ਹਾਂ ਪੱਪੂਆਂ ਦੀ, ਜੱਦੇ ਜਥੇਦਾਰ ਅਖਵਾਉਣ ਦੇ!❗

✅ ਖ਼ਾਲਸਾ ਨਿਊਜ਼ ਐਸੇ ਪੱਪੂਆਂ ਨੂੰ ਜੁੱਤੀ ਦੀ ਨੋਕ 'ਤੇ ਵੀ ਨਹੀਂ ਰੱਖਦੀ।

ਗੁਰੂ ਸੁਮਤਿ ਤੇ ਦ੍ਰਿੜਤਾ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top