|
👿 ਪਖੰਡ ਦਾ ਸਫਾਇਆ
ਪਖੰਡ ਨਾਲ ਨਹੀਂ, ਗੁਰਮਤਿ ਨਾਲ ਹੋਣਾ 💢
-: ਸੰਪਾਦਕ ਖ਼ਾਲਸਾ ਨਿਊਜ਼ 15.07.2024
#KhalsaNews #pakhandi #GurpreetUdaasi #ChristianPastors #hindu
✝️ ਇਸਾਈ ਪਾਸਟਰਾਂ ਦੇ ਵਿਰੋਧ ਵਿੱਚ ਕੈਲੀਫੋਰਨੀਆ ਤੋਂ ਗਏ
ਗੁਰਪ੍ਰੀਤ ਉਦਾਸੀ ਨੇ ਆਪਣੀ ਚੌਧਰ ਚਮਕਾਉਣ ਲਈ ਕਈ ਪਾਪੜ ਵੇਲੇ, ਜਿਸ ਵਿੱਚ ਕਥਿਤ
ਹਿੰਦੂ ਸਿੱਖ ਭਾਈਚਾਰੇ ਨੂੰ ਵਧਾਉਣ ਲਈ ਮੰਦਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਵਾਏ
ਗਏ। ਇਸ ਚਵਲ਼ ਗੁਰਪ੍ਰੀਤ ਉਦਾਸੀ ਨੂੰ ਪੁੱਛੋ ਕਿ ਜਦੋਂ ਇਨ੍ਹਾਂ ਨੇ ਭੇਟਾਂ ਗੁਰਦੁਆਰੇ
ਜਾ ਕੇ ਗਾਈਆਂ ਫਿਰ ਕਿੱਧਰ ਜਾਣਾ "ਭਾਈਚਾਰਾ"? ਭਾਈਚਾਰੇ ਦਾ ਮਤਲਬ ਆਪ ਰਲ਼ਗੱਡ ਹੋਣਾ
ਨਹੀਂ।
☢️ ਕਿਹੜਾ ਐਸਾ ਪਖੰਡ ਹੈ ਜਿਹੜਾ ਇਹ ਆਪ ਨਹੀਂ ਕਰਦਾ?❓ ਚੌਪਹਿਰਾ, ਸ਼ਹੀਦੀ ਪਹਿਰਾ,
ਹਵਨ ਯੱਗ ਅਤੇ ਹੋਰ ਬੇਅੰਤ ਪਖੰਡ। 👱 ਕਦੇ ਆਪਣਾ ਸਿਰ ਮੂੰਹ ਮੁਨਾ ਲੈਂਦਾ, ਕਦੇ
ਨਿਹੰਗ ਬਣਦਾ, ਕਦੇ, ਟਕਸਾਲੀ, ਤੇ ਹੁਣ ਉਦਾਸੀ। ਅਖੌਤੀ ਦਸਮ ਗ੍ਰੰਥ ਦਾ ਇਹ ਆਪਣੇ ਆਪ
ਨੂੰ ਬਹੁਤ ਵੱਡਾ ਵਿਦਵਾਨ ਸਮਝਦਾ। ਪਿਛਲੇ ਸਮੇਂ 'ਚ ਇਹ ਧੁੰਮੇ ਨਾਲ ਵੀ ਰਿਹਾ, ਹੁਣ
ਵਿਗੜ ਗਈ ਹੈ।
👁️ ਗੁਰਮਤਿ ਪ੍ਰਚਾਰਕਾਂ ਦਾ ਵਿਰੋਧ ਤੇ ਗੁਰਦੁਆਰਿਆਂ ਵਿੱਚ ਲੜਾਈਆਂ ਕਰਵਾਉਣਾ ਇਸਦਾ
ਮੁੱਖ ਕੰਮ ਹੈ। ਪਿਛਲੇ ਸਮੇਂ ਵਿੱਚ ਜਰਮਨੀ ਵਿਖੇ ਭਾਈ ਪੰਥਪ੍ਰੀਤ ਸਿੰਘ ਉੱਤੇ ਹਮਲਾ
ਕਰਵਾਉਣ ਵਿੱਚ ਇਸਦੀ ਮੁੱਖ ਭੁਮਿਕਾ ਰਹੀ। ਇਸ ਕੋਲ਼ੋਂ ਜਿਨਾਂ ਬੱਚਿਆ ਜਾ ਸਕਦਾ, ਬਚੋ!
✝️ ਫ਼ਰਜ਼ੀ ਪਾਸਟਰਾਂ ਦਾ ਵਿਰੋਧ ਜਾਇਜ਼ ਹੈ, ਪਰ ਜਿਹੜਾ ਪਖੰਡ ਇਹ ਆਪ ਸਿੱਖੀ ਦੇ ਨਾਂ
‘ਤੇ ਕਰਦਾ, ਤੇ ਜਿਨ੍ਹਾਂ ਨਾਲ ਭਗਵਾਧਾਰੀਆਂ ਨਾਲ ਬੈਠਦਾ, ਉਹ ਕਿਹੜੇ ਪਖੰਡੀ ਨਹੀਂ?
⛔ ਪਖੰਡ ਦਾ ਸਫਾਇਆ ਪਖੰਡ ਨਾਲ ਨਹੀਂ, 👀 ਗੁਰਮਤਿ ਨਾਲ ਹੋਣਾ ਪਖੰਡੀਆ! |