Share on Facebook

Main News Page

☣️ ਸ਼ਹੀਦ ਸਿੰਘ ਤੇ ਮੂਰਖਾਂ ਦੇ ਸਿਰ 'ਤੇ ਸਿੰਙ 👿
-: ਸੰਪਾਦਕ ਖ਼ਾਲਸਾ ਨਿਊਜ਼
09.07.2024
#KhalsaNews #shaheedsingh #nihang #moorakh #AntiSikh #HEMKUNT #gobinddham

😈ਮੂਰਖਾਂ ਦੇ ਸਿਰ 'ਤੇ ਸਿੰਙ ਭਾਵੇਂ ਨਾ ਦਿਖਦੇ ਹੋਣ, ਪਰ ਉਨ੍ਹਾਂ ਦੀਆਂ ਬੇਵਕੂਫੀਆਂ ਪ੍ਰਮਾਣ ਹੁੰਦੀਆਂ ਹਨ। ਇਸ ਗੁਰਪ੍ਰੀਤ ਨਿਹੰਗ ਨੇ ਰਗੜਾ ਜ਼ਿਆਦਾ ਲਾ ਲਿਆ, ਤੇ ਭੰਗ ਦੇ ਨਸ਼ੇ 'ਚ ਜੋ ਮਰਜ਼ੀ ਬੋਲੀ ਜਾ ਰਿਹਾ... ਸੁਧੀ ਗੱਪ !!!

👉 ਇਸ ਸਿਰਫਿਰੇ ਨੂੰ ਕੋਈ ਪੁੱਛੇ ਭਲਾ ਕਿ ਸ਼ਹੀਦ ਸਿੰਘ ਪਹਾੜਾਂ ਉੱਤੇ ਕੀ ਕਰੀ ਜਾਂਦੇ?
🔹 ਪੰਜਾਬ 'ਚ ਐਨਾ ਕੰਮ ਪਿਆ, ਸਿੱਖਾਂ ਦਾ ਐਨਾ ਬੁਰਾ ਹਾਲ ਹੈ,
🔹 ਹਾਲੇ ਖਾਲਿਸਤਾਨ ਮਿਲਿਆ ਨਹੀਂ,
🔹 ਅੰਮ੍ਰਿਤਪਾਲ ਡਿਬਰੂਗੜ੍ਹ ਜੇਲ 'ਚ ਬੈਠਾ, ਉਹਨੂੰ ਹੀ ਛੁੜਾ ਲੈਣ,
🔹 ਗੁਰਪ੍ਰੀਤ ਉਦਾਸੀ ਆਪਣੇ ਪਖੰਡ ਨਾਲ ਇਸਾਈਆਂ ਪਾਸਟਰਾਂ ਦੇ ਪਖੰਡ ਦਾ ਮੁਕਾਬਲਾ ਕਰਵਾ ਰਿਹਾ,
............ਤੇ ਸ਼ਹੀਦ ਸਿੰਘ ਪਹਾੜਾਂ ਉੱਤੇ ਗਾਈਡ ਦਾ ਕੰਮ ਕਰੀ ਜਾਂਦੇ!!! ਉਹ ਵੀ ਐਸੀ ਥਾਂ ❌ ਹੇਮਕੁੰਟ 'ਤੇ ਜਿਸਦਾ ਸਿੱਖੀ ਨਾਲ ਕੋਈ ਸੰਬੰਧ ਹੀ ਨਹੀਂ, ਜਿਸ ਅਸਥਾਨ ਦੀ ਬੁਨਿਯਾਦ ਹੀ ਝੂਠ ਹੈ। ਲੈ ਦੱਸ!

📛 ਵਿਹਲੜ੍ਹ ਨਿਹੰਗ, ਡੇਰੇਦਾਰਾਂ, ਅਖੌਤੀ ਟਕਸਾਲਾਂ, ਕਿਸੇ ਅਖੌਤੀ ਸੰਪਰਦਾਵਾਂ ਨਾਲ ਜੁੜੇ ਸ਼ਰਧਾ-ਉੱਲੂ ਇਹ ਅਕਸਰ ਹੀ ਮੰਨਦੇ ਹਨ ਕਿ ਫਲਾਣੀ ਥਾਂ 'ਤੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਦਾ ਹੈ, ਕਿਸੇ ਪਹਾੜੀ 'ਤੇ ਲਗਦਾ ਹੈ, ਫਲਾਣਾ ਪਾਠ ਕਰਣ ਨਾਲ ਪਹਿਰਾ ਲਗਦਾ ਹੈ, ਨੰਦਸਰ ਵਿਖੇ ਗੁਰੂ ਨਾਨਕ ਸਾਹਿਬ ਦੀ ਆਖੀ ਜਾਂਦੀ ਤਸਵੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਥਾਂ 'ਤੇ ਪਹਿਰਾ ਲਗਦਾ ਹੈ... ਆਦਿ...

🙏 ਗੁਰਬਾਣੀ ਦੀ ਵੀਚਾਰ ਤੋਂ ਸੱਖਣੇ ਲੋਕ ਇਸ ਭਰਮ ਜਾਲ ਵਿੱਚ ਫਸ ਜਾਂਦੇ ਹਨ, ਤੇ ਬਿਨਾ ਵਿਚਾਰ ਕੀਤੇ ਐਸੇ ਗਪੌੜ ਨੂੰ ਸੱਚ ਮੰਨ ਬੈਠਦੇ ਹਨ। ਉਂਝ ਆਖਿਆ ਜਾਂਦਾ ਹੈ ਕਿ ਜਿਹੜਾ "ਗੁਰਮੁੱਖ" ਹੁੰਦਾ ਉਹ ਜਨਮ ਮਰਣ ਦੇ ਗੇੜ ਤੋਂ ਬੱਚ ਜਾਂਦਾ, ਫਿਰ ਜਿਨ੍ਹਾਂ ਸਿੰਘਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਾਂ ਗੁਰੂ ਸਾਹਿਬ ਲਈ, ਮਨੁੱਖਤਾ ਲਈ, ਜਰਵਾਣਿਆਂ ਵਿਰੁੱਧ ਆਪਣੀਆਂ ਸ਼ਹੀਦੀਆਂ ਦਿੱਤੀਆਂ, ਉਹ ਹਾਲੇ ਵੀ ਇਸ ਘੁੰਮਣਘੇਰੀ 'ਚ ਫਸੇ ਹੋਏ ਨੇ! ਹੈ ਨਾ ਹਨੇਰਗਰਦੀ! ਵਿਡੰਬਨਾ!!!👀

👁️ ਪਰ ਕਦੀ "ਸਿੰਘਣੀਆਂ ਦਾ ਪਹਿਰਾ" ਸੁਣਿਆ??? ਕੀ ਸਿੰਘਣੀਆਂ ਸ਼ਹੀਦ ਨਹੀਂ ਹੋਈਆਂ? ਇੱਥੇ ਵੀ ਬੀਬੀਆਂ ਨਾਲ ਵਿਤਕਰਾ!

💢 ਜੇ ਇਸ ਮਿੱਥ, ਗੱਪ ਨੂੰ ਸੱਚ ਮੰਨ ਵੀ ਲਿਆ ਜਾਵੇ ਫਿਰ, ਕੀ ਅਸੀਂ ਉਨ੍ਹਾਂ ਸ਼ਹੀਦ ਸਿੰਘਾਂ ਦੀ ਕਰਣੀ ਉੱਤੇ ਪਾਣੀ ਨਹੀਂ ਫੇਰ ਰਹੇ? ਫਿਰ... ਗੁਰੂ ਸਾਹਿਬ ਦੇ ਸ਼ਰੀਰਕ ਰੂਪ ਵਿੱਚ ਇਸ ਫਾਨੀ ਸੰਸਾਰ ਤੋਂ ਜਾਣ ਤੋਂ ਬਾਅਦ, ਸ਼ਹੀਦ ਸਿੰਘ ਕਿੱਥੇ ਸੀ, ਜਦੋਂ...

🔸 ਹਜ਼ਾਰਾਂ ਸਿੰਘ ਸਿੰਘਣੀਆਂ ਭੁਜੰਗੀ ਮੁਗਲਾਂ ਵੱਲੋਂ ਮਾਰੇ ਗਏ?
🔸 ਛੋਟਾ ਤੇ ਵੱਡਾ ਘੱਲੂਘਾਰਾ ਵਾਪਰਿਆ?
🔸 1947 ਵੇਲੇ ਲੱਖਾਂ ਸਿੱਖ ਮਾਰੇ ਗਏ?
🔸 1984 ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ, ਅਕਾਲ ਤਖ਼ਤ 'ਤੇ, ਗਲਿਆਰੇ ਵਿੱਚ, ਸਰੋਵਰ ਵਿੱਚ, ਦਿੱਲੀ, ਕਾਨਪੁਰ, ਅਤੇ ਪੂਰੇ ਭਾਰਤ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ?
............ਉਦੋਂ ਕਿੱਥੇ ਲੁਕੇ ਹੁੰਦੇ ਇਹ ਕਥਿਤ ਸ਼ਹੀਦ ਸਿੰਘ? ਹੈਂ!!!!

⚠️ ਕਿਉਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ? ਕਿਉਂ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ? ਸ਼ਹੀਦਾਂ ਦੀ ਕਰਣੀ ਨੂੰ ਯਾਦ ਕਰਕੇ ਉਨ੍ਹਾਂ ਵਰਗੀ ਦ੍ਰਿੜਤਾ, ਦਲੇਰੀ ਤੇ ਗੁਰੂ ਗੁਰਬਾਣੀ ਉੱਤੇ ਭਰੋਸਾ ਰੱਖੋ, ਤੇ ਐਸੇ ਭਰਮਾਂ ਤੋਂ ਬਾਹਰ ਆਉ।

💯 ਖ਼ਾਲਸਾ ਨਿਊਜ਼ ਨੂੰ ਇਹ ਗਿਆਤ ਹੈ ਕਿ ਬਹੁਤਾਤ ਕਥਿਤ ਸਿੱਖਾਂ ਦੀਆਂ ਭਾਵਨਾਵਾਂ ਭੜਕਣਗੀਆਂ, ਤੇ ਕਈ ਗਾਲ਼ੀ ਗਲ਼ੌਚ ਵੀ ਕਰਣਗੇ, But... Who cares❓

✅ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ॥

ਗੁਰੂ ਸਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top