⚠️ ਬਰੈਂਪਟਨ ਵਿਖੇ ਬਾਬਾ ਦੀਪ ਸਿੰਘ ਜੀ ਦੇ ਨਾਮ
'ਤੇ 12 ਲੱਖ ਡਾਲਰ ਦੀ ਹੋਵੇਗੀ ਠੱਗੀ!
-: ਸੰਪਾਦਕ ਖ਼ਾਲਸਾ ਨਿਊਜ਼
08.07.2024
#KhalsaNews #BabaDeepSingh #Gurdwara #Thugg #saroopsingh #chandigarh
⛔ ਚੰਡੀਗੜ੍ਹ ਦਾ "ਠੱਗ ਬਾਬਾ" ਸਰੂਪ ਸਿੰਘ "ਚੌਪਹਿਰੇ ਦੇ ਪਖੰਡ"
ਨੂੰ ਵਧਾਉਣ ਲਈ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਰੈਂਪਟਨ ਵਿਖੇ ਬਣਾਉਣ ਲਈ 12 ਲੱਖ ਡਾਲਰ
ਦੀ ਠੱਗੀ ਮਾਰਣ ਜਾ ਰਿਹਾ ਹੈ, ਬੱਚ ਜਾਓ! ਉਸ ਠੱਗ ਦੇ ਕਰਿੰਦੇ ਆਪਣਾ ਫੋਨ ਨੰਬਰ ਦੇ ਰਹੇ
ਹਨ +1-647-641-1526, ਤੇ GoFundMe 'ਤੇ ਵੀ ਪੈਸਾ ਇਕੱਠਾ ਕਰ ਰਹੇ ਹਨ, ਉਸ 'ਤੇ ਪੈਸਾ
ਨਾ ਭੇਜੋ।
💰 ਆਪਣਾ ਪੈਸਾ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਤੇ ਪੜ੍ਹਾਈ ਉੱਤੇ ਲਾਵੋ, ਜੇ ਨਹੀਂ ਤਾਂ
ਪੰਜਾਬ ਵਿੱਚ ਹਜ਼ਾਰਾਂ ਹੀ ਗਰੀਬ ਸਿੱਖ ਪਰਵਾਰ ਹਨ, ਉਨ੍ਹਾਂ ਦੇ ਬੱਚੇ ਪੜ੍ਹਾ ਦਿਓ, ਪਰ
ਕਿਸੇ ਠੱਗ ਬਾਬੇ ਨੂੰ ਉਸਦਾ ਡੇਰਾ ਖੋਲਣ ਲਈ ਨਹੀਂ।
🇨🇦 ਬਰੈਂਪਟਨ ਅਤੇ ਲਾਗਲੇ ਸ਼ਹਿਰਾਂ ਵਿੱਚ ਤਾਂ ਪਹਿਲਾਂ ਹੀ ਬਹੁਤ ਗੁਰਦੁਆਰੇ ਬਣ ਚੁਕੇ
ਹਨ, ਹੋਰ ਦੀ ਕੀ ਲੋੜ੍ਹ ਹੈ? ਠੱਗਾਂ ਅਤੇ ਪਖੰਡੀਆਂ ਦੇ ਡੇਰੇ ਵੀ ਬਹੁਤ ਹਨ, ਜਿਵੇਂ
ਮਾਲਟਨ ਡੇਰਾ, ਤਪੋਬਨ, ਨਾਨਕਸਰ ਠਾਠ, ਨਾਮਧਾਰੀਆਂ ਦਾ, ਨਰਕਧਾਰੀਆਂ ਦਾ ਅਤੇ ਕਈ ਹੋਰ।
ਸਿੱਖ ਅਖਵਾਉਣ ਵਾਲੇ ਹਰ ਕਿਸਮ ਦਾ "ਗੰਦ" ਕੈਨੇਡਾ ਲੈ ਆਏ ਹਨ ਜਿਨ੍ਹਾਂ ਨੇ ਇੱਕ ਵਧੀਆ
ਮੁਲਕ ਦਾ ਬੇੜਾ ਗਰਕ ਕਰ ਦਿੱਤਾ ਹੈ।
🐷 ਇਸ ਠੱਗ ਨੇ ਪਹਿਲਾਂ ਵੀ ਬਹੁਤ ਸਾਰੀ ਜਾਇਦਾਦ ਕੈਨੇਡਾ ਵਿੱਚ ਬਣਾਈ ਹੋਈ ਹੈ, ਪੈਸਾ
ਤੁਹਾਡਾ ਤੇ ਜਾਇਦਾਦ ਇਸਦੀ। ਵੁਡਸਟੌਕ Woodstock ਲਾਗੇ ਇੰਗਰਸੋਲ Ingersoll ਇਲਾਕੇ
ਵਿੱਚ ਵੀ ਇਸਨੇ ਚੌਪਹਿਰੇ ਦੇ ਪਖੰਡ ਨੂੰ ਚਲਾਕੇ ਆਪਣੀ ਪ੍ਰਾਪਰਟੀ ਬਣਾਈ ਹੋਈ ਹੈ, ਤੇ ਨਾਮ
ਰੱਖਿਆ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ
- 334056 Plank Line, Ingersoll, ON N5C 3J8
👉 ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਇਸਦਾ ਉਹ ਡੇਰਾ ਬਹੁਤਾ ਤੁਰਿਆ ਨਹੀਂ, ਇਸ ਲਈ ਹੁਣ
ਇਸਨੇ ਬਰੈਂਪਟਨ ਦਾ ਰੁੱਖ ਕੀਤਾ ਹੈ। 🛑 ਆਪਣਾ ਪੈਸਾ ਤੇ ਸਮਾਂ ਬਰਬਾਦ ਨਾ ਕਰੋ, ਬੱਚ ਜਾਓ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|