Share on Facebook

Main News Page

❎ ਝੂਠੀ ਸਹੁੰ, ਫਰਜ਼ੀ ਚਿੱਠੀ ❌
-: ਸੰਪਾਦਕ ਖ਼ਾਲਸਾ ਨਿਊਜ਼
07.07.2024
#KhalsaNews #AmritpalSingh #Fake #Letter #Message #khalistan #oath #IndianConstitution

✅ ਖ਼ਾਲਸਾ ਨਿਊਜ਼ ਦਾ ਅੰਮ੍ਰਿਤਪਾਲ ਨਾਲ ਕੋਈ ਵੱਟ ਦਾ ਰੌਲ਼ਾ ਨਹੀਂ, ਪਰ ਅਸੀਂ ਅੰਧ ਭਗਤ ਨਹੀਂ, ਇਸੇ ਲਈ ਹਰ ਇਕ ਵਰਤਾਰੇ ਨੂੰ ਖੁੱਲੀਆਂ ਅੱਖਾਂ ਨਾਲ ਦੇਖਦੇ ਹਾਂ। ਜਦੋਂ ਦਾ ਅੰਮ੍ਰਿਤਪਾਲ ਨੂੰ ਪੈਰਾਸ਼ੂਟ ਰਾਹੀਂ ਪੰਜਾਬ 'ਚ ਉਤਾਰਿਆ ਗਿਆ ਹੈ, ਉਸਦੇ ਬਿਆਨ, ਉਸਦੀਆਂ ਹਰਕਤਾਂ, ਆਪਸ ਵਿੱਚ ਬਿਲਕੁਲ ਨਹੀਂ ਰਲ਼ਦੇ। 👳 ਨੌਜਵਾਨਾਂ ਤਾਂ ਕੀ, ਚਿੱਟੀਆਂ ਦਾਹੜੀਆਂ ਵਾਲੇ ਕਥਿਤ ਸਿਆਣਿਆਂ ਦੀ ਹਾਲਤ ਇਹ ਹੈ ਕਿ ਜਿਹੜਾ ਵੀ ਭਿੰਡਰਾਵਾਲਿਆਂ ਦੀ ਨਕਲ ਕਰਦਾ ਉਸਦੇ ਪਿੱਛੇ ਬਿਨਾਂ ਸੋਚੇ ਸਮਝੇ ਹੋ ਤੁਰਦੇ। ਤੇ ਪ੍ਰਤਖ ਸਬੂਤ ਹੋਣ ਦੇ ਬਾਵਜੂਦ ਅੰਧ ਭਗਤੀ ਵਿੱਚ ਧੱਸ ਚੁਕੇ ਹਨ।

🇮🇳 ਜਦੋਂ ਦਾ ਅੰਮ੍ਰਿਤਪਾਲ ਨੇ ਸੰਵਿਧਾਨ ਦੀ ਸਹੁੰ ਚੁਕੀ ਹੈ, ਜਿਸਨੂੰ ੳਹ ਆਪ ਕਹਿੰਦਾ ਹੁੰਦਾ ਸੀ ਕਿ "ਮੈਨੂੰ ਕੁੱਤੇ ਨੇ ਵੱਡਿਆ ਕਿ ਮੈਂ ਸੰਵਿਧਾਨ ਨੂੰ ਮੰਨਾਂ!" ਉਸੇ ਦਿਨ ਅੰਮ੍ਰਿਤਪਾਲ ਦੀ ਮਾਤਾ ਜੀ ਨੇ ਬਿਲਕੁਲ ਸਾਫ ਸਾਫ ਪੱਤਰਕਾਰਾਂ ਦੇ ਪੁੱਛਣ 'ਤੇ ਕਿਹਾ ਕਿ - ❗ਅੰਮ੍ਰਿਤਪਾਲ ਸਿੰਘ ਕੋਈ ਖ਼ਾਲਿਸਤਾਨੀ ਸਮਰਥਕ ਨਹੀਂ,❗ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖ਼ਾਲਿਸਤਾਨੀ ਸਮਰਥਕ ਹੋ ਜਾਂਦਾ ਵਾ। ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੋਣ ਲੜੀ ਹੈ, ਹੁਣ ਤਾਂ ਇਹੋ ਜਿਹਾ ਤਾਂ ਕਹਿਣਾ ਹੀ ਨਹੀਂ ਚਾਹੀਦਾ, ਕਿਉਂੀਕ ਹੁਣ ਤਾਂ ਸੰਵਿਧਾਨ ਦੀ ਸਹੁੰ ਵੀ ਚੁਕੀ ਹੈ।👏

⚠️ ਫਿਰ ਲੋਕਾਂ ਦੇ ਰੌਲ਼ੇ ਨੂੰ ਦੇਖਦੇ ਹੋਏ ਮਾਤਾ ਵੀ ਪਲਟੀ ਕਿ ਉਸਦੇ ਕਹੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਦਕਿ ਕਿਸੇ ਪੱਤਰਕਾਰ ਵੱਲੋਂ ਐਸਾ ਨਹੀਂ ਕੀਤਾ ਗਿਆ। ਪਰ ਅੰਧ ਭਗਤ ਹੁਣ ਮਾਤਾ ਜੀ ਦੇ ਕਹੇ ਨੂੰ "ਮਾਂ ਦੀਆਂ ਭਾਵਨਾਵਾਂ" ਆਖ ਕੇ ਪੱਲਾ ਛੁੜਾ ਰਹੇ ਹਨ। ਉਨ੍ਹਾਂ ਨੂੰ ਇਤਿਹਾਸ 'ਚ ਹੋਈਆਂ ਉਹ ਮਾਤਾਵਾਂ ਭੁੱਲ ਜਾਂਦੀਆਂ ਹਨ, ਜਿਨ੍ਹਾਂ ਨੇ ਛੋਟੇ ਛੋਟੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਏ, ਪਰ ਸਿੱਖੀ ਸਿਦਕ ਨਹੀਂ ਹਾਰਿਆ।

💢 ਫਿਰ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦਾ ਇਤਿਹਾਸ ਸਾਹਮਣੇ ਲਿਆ ਕੇ ਬਿਆਨ ਕੀਤਾ ਜਾ ਰਿਹਾ ਹੈ ਕਿ "ਜਦੋਂ ਫ਼ਰੁਖ਼ਸੀਅਰ ਨੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਤਾਂ ਉੱਥੇ ਇਕ ਨੌਜਵਾਨ ਦੀ ਜਦੋਂ ਵਾਰੀ ਆਈ ਤਾਂ ਉਸਦੀ ਮਾਤਾ ਨੇ ਕਿਹਾ ਕਿ ਮੇਰਾ ਬੱਚਾ ਸਿੱਖ ਨਹੀਂ, ਤਾਂ ਉਸ ਨੌਜਵਾਨ ਨੇ ਕਿਹਾ ਕਿ "ਮੇਰੀ ਮਾਂ ਝੂਠ ਬੋਲਦੀ ਹੈ", ਤੇ ਸ਼ਹੀਦ ਹੋਣਾ ਪ੍ਰਵਾਨ ਕੀਤਾ।"

🌐 ਇਸ ਲਈ ਇਕ "ਫਰਜ਼ੀ ਬਿਆਨ" ਫੇਸਬੁੱਕ ਅਤੇ ਹੋਰ ਮਾਧਿਅਮਾਂ ਰਾਹੀਂ ਵਾਇਰਲ ਕੀਤਾ ਜਾ ਰਿਹਾ ਹੈ ਕਿ ਭਾਈ ਸਾਬ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਅਤੇ ਪਰਵਾਰ ਨੂੰ ਟੋਕਿਆ ਹੈ। ਇਨ੍ਹਾਂ ਅੰਧ ਭਗਤਾਂ ਵਿੱਚੋਂ ਕਿਸੇ ਨੇ ਵੀ ਇਹ ਪਤਾ ਲਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਸੁਨੇਹਾ ਅੰਮ੍ਰਿਤਪਾਲ ਦਾ ਜੇਲ ਵਿੱਚੋਂ ਬਾਹਰ ਕਿਵੇਂ ਆਇਆ?

🚩 ਕੀ ਆਰ.ਐਸ.ਐਸ. ਦੇ ਸਾਬਕਾ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਜੋ ਕਿ ਅੰਮ੍ਰਿਤਪਾਲ ਦੇ ਕਾਨੂੰਨੀ ਸਲਾਹਕਾਰ (ਕਾਉਂਸਲ) ਹਨ, ਉਨ੍ਹਾਂ ਨੇ ਇਹ ਸੰਦੇਸ਼ ਪਹੁੰਚਾਇਆ ਹੈ, ਜਾਂ ਅੰਮ੍ਰਿਤਪਾਲ ਨੇ ਆਪ ਟਵੀਟ ਜਾਂ ਫੇਸਬੁੱਕ ਪੋਸਟ ਪਾਈ ਹੈ? ਜਾਂ ਮਾਂ-ਪਿਓ ਨੇ ਪਾਈ ਹੈ? ਬਸ ਕਿਸੇ ਨੇ ਇੱਕ ਵਾਰੀ ਲਿੱਖ ਕੇ ਪਾ ਦਿੱਤਾ ਤੇ ਬਸ ਵਾਇਰਲ, ਤੇ ਅੰਧ ਭਗਤ ਖੁਸ਼। ਬਜਾਓ ਤਾਲੀ!👏

🇮🇳 ਜਿਹੜੀ ਸਰਕਾਰ ਸੌਦਾ ਸਾਧ ਵਰਗੇ ਸਜ਼ਾ-ਯਾਫ਼ਤਾ ਬਲਾਤਕਾਰੀ ਨੂੰ ਤਾਂ ਹਰ ਦੂਜੇ ਮਹੀਨੇ 40-40 ਦਿਨਾਂ ਦੀ ਪੈਰੋਲ ਦੇ ਦਿੰਦੀ ਹੈ, ਉਹ ਅੰਮਿਤ੍ਰਪਾਲ ਜੋ ਕਿ ਹੁਣ ਅੰਧ ਭਗਤਾਂ ਵੱਲੋਂ ਚੁਣਿਆਂ ਹੋਇਆ ਲੋਕ ਸਭਾ ਦਾ ਮੈਂਬਰ ਹੈ ਉਸਨੂੰ ਬਿਨਾਂ ਜ਼ੁਰਮ ਸਾਬਤ ਕੀਤੇ ਜਾਣ ਦੇ ਵੀ ਸਿਰਫ 4 ਦਿਨਾਂ ਦੀ ਪੈਰੋਲ 'ਤੇ ਉਹ ਵੀ ਸੰਵਿਧਾਨ ਦੀ ਸਹੁੰ ਚੁਕਾਉਣ ਲਈ ਸਖ਼ਤ ਪਹਿਰੇ ਹੇਠ ਡਿਬਰੂਗੜ੍ਹ ਤੋਂ ਬਾਹਰ ਲਿਆਉਂਦੀ ਹੈ, ਉਸਦਾ ਸੁਨੇਹਾ ਜਾਂ ਚਿੱਠੀ ਬਾਹਰ ਜਾਣ ਦੇ ਸਕਦੀ ਹੈ? ਕੀ ਸਰਕਾਰ ਇੱਕ ਪਾਸੇ ਭਾਰਤ ਦੀ ਪ੍ਰਭੁਸੱਤਾ ਸੀ ਸਹੁੰ ਚੁਕਵਾਏਗੀ ਤੇ ਦੂਜੇ ਪਾਸੇ ਖ਼ਾਲਸਾ ਰਾਜ ਦੀ ਗੱਲ ਕਰਣ ਵਾਲੀ ਚਿੱਠੀ ਬਾਹਰ ਆਉਣ ਦੇ ਸਕਦੀ ਹੈ? ਭਗਤੋ ਦਿਮਾਗ 'ਤੇ ਥੋੜਾ ਜ਼ੋਰ ਪਾਵੋ! ਜੇ ਹੈਗਾ ਤਾਂ!😳

😎 ਵੈਸੇ ਅੰਧ ਭਗਤਾਂ ਨੂੰ "ਮੇਰੀ ਮਾਂ ਝੂਠ ਬੋਲਦੀ ਹੈ" ਵਾਲਾ ਇਤਿਹਾਸ ਤਾਂ ਬੜੀ ਛੇਤੀ ਯਾਦ ਆ ਗਿਆ, ਪਰ "ਝੂਠੀ ਸਹੁੰ ਖਾਣ ਵਾਲਾ" ਇਤਿਹਾਸ ਕਿਵੇਂ ਭੁੱਲ ਗਿਆ? ਜਿਹੜਾਂ ਝੂਠੀ ਸਹੁੰ ਖਾਵੇ ਉਸਨੂੰ ਕੀ ਕਿਹਾ ਜਾਂਦਾ ਹੈ ਭਲਾ? ਕਿ ਸਿਰਫ Pick & Choose ਹੀ ਕਰਨਾ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top