😳 "ਭਰਮ ਵਿਕਾਰ" #delusion ਦੇ ਸ਼ਿਕਾਰ ਅਖੌਤੀ
ਪ੍ਰਚਾਰਕ 🤡
-: ਸੰਪਾਦਕ ਖ਼ਾਲਸਾ ਨਿਊਜ਼
04.07.2024
#KhalsaNews #sikhism #timetravel #pakhandi #rajwinderkaur #taksali #nihangsingh
#nanaksari #BantaSingh #Dhumma #udasi #radhasoamibeas #neeldhari #namdhari
#craps #sevasinghtarmala
🌀 "ਭਰਮ ਵਿਕਾਰ" #delusion ਇੱਕ ਕਿਸਮ ਦਾ "ਮਨੋਵਿਗਿਆਨਕ ਵਿਕਾਰ"
ਹੈ। ਇਸਦਾ ਮੁੱਖ ਲੱਛਣ ਇੱਕ ਜਾਂ ਇੱਕ ਤੋਂ ਵੱਧ ਭੁਲੇਖੇ ਦੀ ਮੌਜੂਦਗੀ ਹੈ। ਇੱਕ ਭੁਲੇਖਾ
ਕਿਸੇ ਅਜਿਹੀ ਚੀਜ਼ ਵਿੱਚ ਇੱਕ ਅਟੱਲ ਵਿਸ਼ਵਾਸ ਹੈ ਜੋ "ਝੂਠ" ਹੈ। ਵਿਸ਼ਵਾਸ ਵਿਅਕਤੀ ਦੇ
ਸੱਭਿਆਚਾਰ ਜਾਂ ਉਪ-ਸਭਿਆਚਾਰ ਦਾ ਹਿੱਸਾ ਨਹੀਂ ਹੈ, ਅਤੇ ਲਗਭਗ ਹਰ ਕੋਈ ਇਸ ਵਿਸ਼ਵਾਸ ਨੂੰ
ਝੂਠਾ ਜਾਣਦਾ ਹੈ।
⚠️...ਤੇ ਇਸ "ਮਨੋਵਿਗਿਆਨਕ ਵਿਕਾਰ" ਦੀ ਸ਼ਿਕਾਰ ਇਹ ਸੂਰਜ 'ਤੇ #timetravel ਦੀ ਗੱਪ
ਮਾਰਣ ਵਾਲੀ ਬੀਬੀ "ਰਾਜਵਿੰਦਰ ਕੌਰ" ਇਕੱਲੀ ਨਹੀਂ, ...ਜਿੰਨੇ ਵੀ ਸੰਪਰਦਾਈ, ਟਕਸਾਲੀ,
ਨੰਦਸਰੀਏ, ਰਾੜੇ ਵਾਲੇ, ਨੀਲਧਾਰੀ, ਨਾਮਧਾਰੀ, ਰਾਧਾਸੁਆਮੀਏ, ਨਰਕਧਾਰੀ, ਸ਼੍ਰੀਚੰਦੀਏ,
ਨਿਹੰਗ, ਸੁਰ ਸਿੰਘੀਏ, ਉਦਾਸੀਏ, ਨਿਰਮਲੇ, ਬਚਿੱਤਰੀ ਆਦਿ ਹੋਰ 🔸ਕੂੜ ਕਬਾੜ🔸, ਜੋ ਸਿੱਖੀ
ਨੂੰ ਗੰਧਲਾ ਤੇ ਬ੍ਰਾਹਮਣਵਾਦੀ ਪਿਓਂਦ ਚਾੜ੍ਹਨਾ ਚਾਹੁੰਦੇ ਨੇ, ਉਹ ਭਾਂਵੇਂ ਧੁੰਮਾ, ਬੰਤਾ
ਸਿੰਘ, ਅਵਤਾਰ ਸਿੰਘ, ਮਹਿਲ ਸਿੰਘ, ਗੁਰਵਿੰਦਰ ਉਦਾਸੀ, ਮੋਰਾਂਵਾਲੀ, ਕੁਲਵੰਤ ਸਿੰਘ
ਨਾਂਦੇੜ, ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਉਦਾਸੀ, ਠਾਕੁਰ ਸਿੰਘ, ਹਰਨਾਮ ਸਿੰਘ ਭੁੱਚੋ,
ਆਦਿ ਸਭ ‘ਭਰਮ ਵਿਕਾਰੀ’ ਹਨ।
☢️ ਸਾਰਿਆਂ ਦਾ ਨਾਮ ਲਿਖਣ ਲੱਗੇ ਤਾਂ ਸਦੀਆਂ ਲੱਗ ਜਾਣਗੀਆਂ, ਪਾਠਕ ਉਨ੍ਹਾਂ ਬਾਕੀਆਂ ਦੇ
ਨਾਮ ਆਪ ਲਿਖ ਲੈਣ, ਜਿਹੜਾ ਜਿਹੜਾ ਵੀ 🙏"ਸ੍ਰੀ ਗੁਰੂ ਗ੍ਰੰਥ ਸਾਹਿਬ" 'ਚ ਦਰਜ ਗੁਰਬਾਣੀ
"ੴ " ਤੋਂ ਲੈ ਕੇ "ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥" (ਰਾਗ ਮਾਲਾ
ਗੁਰਬਾਣੀ ਨਹੀਂ) ਤੇ ਗੁਰਬਾਣੀ ਦੀ ਕੱਸਵੱਟੀ ਆਧਾਰਤ ਇਤਿਹਾਸ ਤੇ ਸਿੱਖਿਆਦਾਇਕ ਸਾਖੀਆਂ
ਤੋਂ ਬਾਹਰ ਪ੍ਰਚਾਰ ਕਰਦਾ ਹੈ, 👉 ਉਹ ਇਸੇ ਕਤਾਰ ਵਿੱਚ ਸ਼ਾਮਲ ਹੈ। ਤੁਸੀਂ ਆਪਣੇ ਪਿੰਡਾਂ
ਸ਼ਹਿਰਾਂ 'ਚ ਬੇਅੰਤ ਐਸੀਆਂ 🌵"ਕਾਂਗਿਆਰੀਆਂ"🌵 ਪਛਾਣ ਸਕਦੇ ਹੋ, ਜਿਹੜੇ ਗੁਰਮਤਿ ਦੇ ਬਾਗ
ਨੂੰ ਗੰਧਲਾ ਤੇ ਖਰਾਬ ਕਰ ਅਤੇ ਕਰਨਾ ਚਾਹੁੰਦੇ ਹਨ। ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|