Share on Facebook

Main News Page

🐶 "ਮੈਨੂੰ ਕੁੱਤੇ ਨੇ ਵੱਡਿਆ ਜੋ ਸੰਵਿਧਾਨ ਨੂੰ ਮੰਨਾਂ" ਕਹਿਣ ਵਾਲੇ ਨੇ ਬੀਬੇ ਪੁੱਤ ਵਾਂਙ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ 🇮🇳
📛 ਅੰਮ੍ਰਿਤਪਾਲ ਸਿੰਘ ਕੋਈ ਖ਼ਾਲਿਸਤਾਨੀ ਸਮਰਥਕ ਨਹੀਂ : ਮਾਤਾ ਜੀ
-: ਸੰਪਾਦਕ ਖ਼ਾਲਸਾ ਨਿਊਜ਼
05.07.2024
#KhalsaNews #AmritpalSingh #OathCeremony #indianconstitution #dibrugarh #jail

👉 ਇਸੇ ਲਈ ਕਹੀਦਾ ਕਿ ਜਿੰਨੀ ਲੱਤਾਂ 'ਚ ਜਾਨ ਹੋਵੇ, ਉਨੀ ਹੀ ਛਾਲ ਮਾਰਨੀ ਚਾਹੀਦੀ, ਐਵੇਂ ਫੁਕਰੀਆਂ ਮਾਰ ਕੇ ਆਪਣੀ ਕਿਰਕਿਰੀ ਕਰਾਉਣੀ ਸਿਆਣਪ ਨਹੀਂ।
🇮🇳 ਸੰਵਿਧਾਨ ਦੀ ਸਹੁੰ ਚੁਕਣ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ...
- ❗ਅੰਮ੍ਰਿਤਪਾਲ ਸਿੰਘ ਕੋਈ ਖ਼ਾਲਿਸਤਾਨੀ ਸਮਰਥਕ ਨਹੀਂ,❗ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖ਼ਾਲਿਸਤਾਨੀ ਸਮਰਥਕ ਹੋ ਜਾਂਦਾ ਵਾ। ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਚੋਣ ਲੜੀ ਹੈ, ਹੁਣ ਤਾਂ ਇਹੋ ਜਿਹਾ ਤਾਂ ਕਹਿਣਾ ਹੀ ਨਹੀਂ ਚਾਹੀਦਾ, ਕਿਉਂੀਕ ਹੁਣ ਤਾਂ ਸੰਵਿਧਾਨ ਦੀ ਸਹੁੰ ਵੀ ਚੁਕੀ ਹੈ।👏

🙏 ਮੈਂ, ਲੋਕ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ, ਪ੍ਰਮਾਤਮਾ ਦੇ ਨਾਮ 'ਤੇ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ 🇮🇳 ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ 'ਤੇ ਮੈਂ ਦਾਖਲ ਹੋਣ ਵਾਲਾ ਹਾਂ।

👳 I, having been elected a member of the House of People do swear in the name of God/solemnly affirm that I will bear true faith and allegiance to the Constitution of 🇮🇳 India as by law established, that I will uphold the sovereignty and integrity of India and that I will faithfully discharge the duty upon which I am about to enter.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top