Share on Facebook

Main News Page

⛔ ਸੇਵਾ ਸਿੰਘ ਤਰਮਾਲੇ ਦੀ ਸ਼ਾਗਿਰਦ ਬੀਬੀ ਨੇ ਗੱਪ ਦੀ ਵੀ ਜਾਨ ਕੱਢ ਦਿੱਤੀ 💢
-: ਸੰਪਾਦਕ ਖ਼ਾਲਸਾ ਨਿਊਜ਼
03.07.2024
#KhalsaNews #timetravel #quantumphysics #sevasinghtarmala #delusion #RajwinderKaur #Mitti #Sun #JWST

⏳ ਟਾਈਮ ਟਰੈਵਲ ਕਵਾਂਟਮ ਫਿਸੀਕਸ (Quantum Physics) ਦਾ ਵਿਸ਼ਾ ਹੈ, ਜਿਸ ਬਾਰੇ ਹਾਲੇ ਬਹੁਤ ਖੋਜ ਹੋਣੀ ਬਾਕੀ ਹੈ। JWST (James Webb Space Telescope) ਵੈਬ ਇਨਫਰਾਰੈੱਡ ਵਿਜ਼ਨ ਵਾਲੀ ਇੱਕ ਸ਼ਕਤੀਸ਼ਾਲੀ ਦੂਰਬੀਨ ਹੈ ਜੋ ਸ਼ੁਰੂਆਤੀ ਬ੍ਰਹਿਮੰਡ ਦੇ ਹਨੇਰੇ ਵਿੱਚੋਂ ਬਾਹਰ ਨਿਕਲਦੇ 13.5 ਬਿਲੀਅਨ ਸਾਲਾਂ ਪਹਿਲੇ ਤਾਰਿਆਂ ਅਤੇ ਗਲੈਕਸੀਆਂ ਨੂੰ ਦੇਖਣ ਲਈ ਬਣੀ ਹੈ। The James Webb Space Telescope (JWST) is not used for time travel, but it does help scientists observe the distant past of the universe. This capability is sometimes referred to as "looking back in time" because of the way light travels.

ਇਹ ਵਿਸ਼ਾ ਬਹੁਤ ਡੂੰਗ੍ਹਾ ਹੈ, ਜੇ ਲਿਖਣ ਲੱਗ ਪਏ ਤਾਂ ਲੇਖ ਬਹੁਤ ਲੰਮਾਂ ਹੋ ਜਾਣਾ, ਬਸ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਇਹ ਐਨਾ ਸੌਖਾ ਨਹੀਂ ਕਿ ਇਸ ਬੀਬੀ ਵਰਗੇ ਲੋਕ ਇਸ ਵਿਸ਼ੇ ਬਾਰੇ ਸਿਵਾਏ ਗੱਪਾਂ ਤੋਂ ਕੁੱਝ ਆਖ ਸਕਣ।

⏰ ਟਾਈਮ ਟਰੈਵਲ #timetravel ਕਰਿਸ਼ਮਾਈ ਕਿਤਾਬਾਂ ਜਾਂ ਫਿਲਮਾਂ ਵਿੱਚ ਪਾਇਆ ਜਾਂਦਾ ਹੈ, ਜਿਸ ਵਿੱਚ #Interstellar ਬਹੁਤ ਵਧੀਆ ਮੂਵੀ ਹੈ, ਹੋਰ ਵੀ ਹਨ ਜਿਵੇਂ ਲੂਪਰ Looper, ਦ ਟਾਈਮ ਮਸ਼ੀਨ #thetimemachine, ਬੈਕ ਟੂ ਫਿਊਚਰ #backtofuture, ਪ੍ਰੀਪ੍ਰੀਡੈਟੀਨੇਸ਼ਨ #Predestination ਆਦਿ।

⚠️ ਜਿਸ ਪਖੰਡੀ ਸਾਧ ਸੇਵਾ ਸਿੰਘ ਤਰਮਾਲੇ ਦੀ ਇਹ ਬੀਬੀ ਰਾਜਵਿੰਦਰ ਕੌਰ, ਕੋਟ ਫਤੂਹੀ ਸ਼ਾਗਿਰਦ ਹੈ, ਉਥੇ ਲੋਕਾਂ ਨੂੰ ਮੂਰਖ ਬਣਾਉਣ ਦੀ ਡਿਗਰੀ ਦਿੱਤੀ ਜਾਂਦੀ ਹੈ। ਨਾਲੇ ਉਥੇ ਵੀ ਉਹੀ ਕੁੱਝ ਪੜਾਇਆ ਜਾਂਦਾ ਹੈ ਜਿਹੜਾ ਬਾਕੀ ਅਨਪੜ ਸਾਧ ਪੜਾਉਂਦੇ ਹਨ। 🌵"ਬਾਲੇ ਵਾਲੀ ਜਨਮਸਾਖੀ" ਵਿੱਚ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੂੰ ਸੂਰਜ ਤੋਂ ਦੋ ਹਜ਼ਾਰ ਜੋਜਨ ਉੱਤੇ ਉਡਦਾ ਦਰਸਾਇਆ ਗਿਆ ਹੈ, ਨਰਕ ਸਵਰਗ ਦਿਖਾਏ ਗਏ ਹਨ, ਭੂਤ-ਪ੍ਰੇਤ ਆਦਿ ਤੇ ਉਹੀ ਕੁੱਝ ਇਹ ਬੀਬੀ ਬੋਲ ਰਹੀ ਹੈ।

⭕ ਬਸ ਇਸ ਬੀਬੀ ਨੇ ਗੁਰਬਾਣੀ ਦਾ ਰੱਟਾ ਲਾਇਆ ਹੋਇਆ, ਜਿੱਥੇ ਜੀ ਕਰਦਾ ਗੁਰਬਾਣੀ ਦੀ ਤੁੱਕ ਬੋਲ ਕੇ ਭਰਮਾਉਣ ਦਾ ਜਤਨ ਕਰ ਰਹੀ ਹੈ, ਪਰ ਉਥੇ ਸਾਫ ਝਲਕਦਾ ਹੈ ਕਿ ਇਹ ਬੀਬੀ #delusional "ਭਰਮ ਵਿਕਾਰ" ਦੀ ਸ਼ਿਕਾਰ ਹੈ। 😳 "ਭਰਮ ਵਿਕਾਰ" ਇੱਕ ਕਿਸਮ ਦਾ ਮਨੋਵਿਗਿਆਨਕ ਵਿਕਾਰ ਹੈ। ਇਸਦਾ ਮੁੱਖ ਲੱਛਣ ਇੱਕ ਜਾਂ ਇੱਕ ਤੋਂ ਵੱਧ ਭੁਲੇਖੇ ਦੀ ਮੌਜੂਦਗੀ ਹੈ। ਇੱਕ ਭੁਲੇਖਾ ਕਿਸੇ ਅਜਿਹੀ ਚੀਜ਼ ਵਿੱਚ ਇੱਕ ਅਟੱਲ ਵਿਸ਼ਵਾਸ ਹੈ ਜੋ "ਝੂਠ" ਹੈ। ਵਿਸ਼ਵਾਸ ਵਿਅਕਤੀ ਦੇ ਸੱਭਿਆਚਾਰ ਜਾਂ ਉਪ-ਸਭਿਆਚਾਰ ਦਾ ਹਿੱਸਾ ਨਹੀਂ ਹੈ, ਅਤੇ ਲਗਭਗ ਹਰ ਕੋਈ ਇਸ ਵਿਸ਼ਵਾਸ ਨੂੰ ਝੂਠਾ ਜਾਣਦਾ ਹੈ।

🚫 ਐਸੀਆਂ ਗੱਪਾਂ ਜੋ ਪਹਿਲਾਂ ਹੀ ਲੋਕਾਂ 'ਚ ਪ੍ਰਚਲਿਤ ਹਨ, ਲੋਕਾਂ ਨੂੰ ਐਸੀ ਜਾਦੂਮਈ ਗੱਲਾਂ ਪ੍ਰਭਾਵਿਤ ਕਰਦੀਆਂ ਹਨ, ਉਹੀ ਬੋਲ ਰਹੀ ਹੈ। ਕੁੱਝ ਨਵਾਂ ਨਹੀਂ ਹੈ। ਤੁਹਾਨੂੰ ਨਵਾਂ ਤਾਂ ਲਗਦਾ ਕਿਉਂਕਿ ਬਹੁਤਾਤ ਸਿੱਖ ਅਖਵਾਉਣ ਵਾਲੇ ਸਿਵਾਏ ਮੱਥਾ ਟੇਕਣ, ਲੰਗਰ ਛੱਕਣ ਤੇ ਪਖੰਡੀ ਸਾਧਾਂ ਦੇ ਪੈਰ ਚੱਟਣ ਤੋਂ ਸਿਵਾਏ ਕੱਖ ਨਹੀਂ ਕਰਦੇ।

❓ ਕੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥" ਲਿਖਿਆ, ਕੀ ਉਹ ਟਾਈਮ ਟਰੈਵਲ ਕਰਕੇ ਇੱਕ ਥਾਂ ਤੋਂ ਦੂਜੇ ਥਾਂ ਉੱਤੇ ਨਹੀਂ ਜਾ ਸਕਦੇ ਸੀ? ਉਨ੍ਹਾਂ ਨੂੰ ਲਗਭਗ 28,000 ਕਿ.ਮੀ. ਦੀਆਂ 4 ਉਦਾਸੀਆਂ ਪੈਦਲ ਹੀ ਕਿਉਂ ਕਰਨੀਆਂ ਪਈਆਂ? ਐਨੀਆਂ ਸ਼ਹੀਦੀਆਂ, ਤਸੀਹੇ, ਸੰਤਾਪ ਭੋਗੇ ਹਨ ਗੁਰੂ ਸਾਹਿਬਨਾ ਨੇ, ਫਿਰ ਕੌਮ ਨੇ, ਹਾਲੇ ਤੱਕ ਭੋਗ ਰਹੀ ਹੈ, ਇੱਕ "ਖ਼ਾਸਿਲਤਾਨ" ਹੀ ਬਣਾ ਜਾਂਦੇ! ਨਹੀਂ? ਕਿਉਂ ਬੇਵਕੂਫ ਬਣਾ ਰਹੇ ਹੋ ਬੀਬੀ ਜੀ?❓

❎ ਬੀਬੀ ਕਹਿੰਦੀ ਕਿ ਉੱਥੇ ਲੋਕ ਰਹਿੰਦੇ ਹਨ, ਤੇ ਉਨ੍ਹਾਂ ਦੀ ਚਮੜੀ ਸਾਡੇ ਵਰਗੀ ਨਹੀਂ, ਲੋਹੇ ਵਰਗੀ ਹੈ। ਐਨੀ ਗਰਮੀ ਦੇ ਅੱਗੇ ਲੋਹਾ ਕੀ ਚੀਜ਼ ਹੈ? ਕੋਈ ਪਹੁੰਚ ਸਕਿਆ ਹੈ ਸੂਰਜ ਤੱਕ? ਬਸ ਐਸੇ ਭੇਖੀ ਲੋਕਾਂ ਨੇ ਗੱਪ ਦੀ ਵੀ ਜਾਨ ਕੱਢ ਦਿੱਤੀ ਹੈ, ਤੇ ਇਹ ਮਹਾਂਮੂਰਖ ਪੌਡਕਾਸਟ ਵਾਲੇ ਵੀ ਲੋਕਾਂ 'ਚ ਭਰਮ ਹੀ ਫੈਲਾ ਰਹੇ ਹਨ।

⛔ ਅੱਜ ਕਲ ਹਰ ਜਣਾ ਖਣਾ ਪੌਡਕਾਸਟ #podcast ਕਰੀ ਜਾਂਦਾ, ਨਾ ਵਿਸ਼ੇ ਬਾਰੇ ਜਾਣਕਾਰੀ, ਨਾ ਕੋਈ ਆਪਣੀ ਮਿਹਨਤ, ਬਸ ਮਾਈਕ ਚੱਕਿਆ ਤੇ ਹਰ ਲੱਲੂ ਪੰਜੂ ਦੀ ਇੰਟਰਵੀਊ, ਤੇ ਫਿਰ ਵੀਊ, ਹੋਰ ਕੱਖ ਨਹੀਂ। 👉 ਕਦੇ ਅਨਮੋਲ ਕਵਾਤਰਾ, ਕਦੇ ਸਿਮਰਨਜੋਤ ਮੱਕੜ, ਤੇ ਆਹ ਮਿੱਟੀ ਆਲਾ ਚਵਲ਼, ਕਦੇ ਕੋਈ ਹੋਰ, ਬਸ ਵੀਊ, ਸ਼ੇਅਰ ਦੇ ਚੱਕਰਾਂ 'ਚ ਆਪਣੀ ਤੇ ਪਹਿਲਾਂ ਤੋਂ ਹੀ ਅਕਲੋਂ ਪੈਦਲ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

🙏 ਜੇ ਕੋਈ ਗੁਰਮਤਿ ਦੀ ਗੱਲ ਕਰੇ, ਦਲੀਲ ਨਾਲ ਗੱਲ ਕਰੇ ਤਾਂ ਲੋਕ ਗਾਹਲ਼ਾਂ ਕੱਢਦੇ ਹਨ, ਮਾਰ ਕੁਟਾਈ ਤੱਕ ਜਾਂਦੇ ਹਨ, ਪਰ ਜਿਹੜਾ ਅਕਲੋਂ ਹੌਲ਼ੀ, ਨੀਵੇਂ ਤੋਂ ਨੀਵੇਂ ਪੱਧਰ, ਬਿਲਕੁਲ ਸਤਹੀ ਪੱਧਰ ਦੀ ਹੋਵੇ ਦੀ ਗੱਲ ਕਰੇ, ਗੱਪ ਦਾ ਵੀ ਸਿਰਾ ਲਾ ਦਵੇ, ਉਹ ਲੋਕਾਂ ਨੂੰ ਬਹੁਤ ਵਧੀਆ ਲਗਦਾ ਹੈ।

🔥 ਇਸੇ ਲਈ ਗੱਪਕਿਬਾਲ ਸਿੰਘ, ਗੱਪੀ ਠਾਕੁਰ ਸਿੰਘ, ਗੁਰਪ੍ਰੀਤ ਕੈਲੀਫੋਰਨੀਆ, ਕੁਲਵੰਤ ਸਿੰਘ, ਪਿੰਦਰਪਾਲ ਸਿੰਘ, ਬੰਤਾ ਸਿੰਘ, ਮਹਿਲ ਸਿੰਘ, ਟਕਸਾਲੀ, ਨੀਲਧਾਰੀ, ਨਾਮਧਾਰੀ, ਨਾਨਕਸਰੀਏ, ਸ਼੍ਰੀ ਚੰਦੀਏ, ਤੇ ਇਸ ਬੀਬੀ ਵਰਗੇ ਗਪੌੜੀ, ਕੂੜ ਕਬਾੜ ਨੂੰ ਲੋਕਾਂ ਦੇ ਸਿਰ 'ਚ ਪਾ ਰਹੇ ਨੇ, ਤੇ ਪਹਿਲਾਂ ਤੋਂ ਹੀ ਮਾਨਸਿਕ ਲੁੱਟ ਹੋਣ ਨੂੰ ਤਿਆਰ ਬੈਠੇ ਲੋਕ ਹੋਰ ਗਰਕ ਰਹੇ ਨੇ।

💥 ਕੀ ਸੂਰਜ ਤੱਕ ਪਹੁੰਚਣਾ ਖਾਲਾ ਦੀ ਦਾ ਵਾੜਾ ਹੈ। ਸਰੀਰ ਐਥੇ ਛੱਡ ਕੇ ਤੁਸੀਂ ਪਦਾਰਥ (Matter) ਅਤੇ ਊਰਜਾ (Energy) ਨੂੰ ਉੱਥੇ ਲੈਕੇ ਕਿਵੇਂ ਜਾਣਾ ਹੈ? "ਕੁੰਡਲਿਨੀ" ਸਾਧਣ ਦਾ ਕੰਮ ਤਾਂ ਯੋਗੀ ਹਰਭਜਨ ਸਿੰਘ ਨੇ ਬਹੁਤ ਕੀਤਾ, ਤੇ ਆਪ ਉਸ ਉੱਤੇ ਗੈਰ-ਇਖਲਾਕੀ ਸੰਬੰਧਾਂ Sexual Abuse ਦੇ ਕੇਸ ਚਲਦੇ ਰਹੇ। 👉 ਇਸ ਬੀਬੀ ਨੂੰ ਜੇ ਕੋਈ ਚੱਜ ਦਾ ਬੰਦਾ ਸਵਾਲ ਪੁੱਚੇ ਤਾਂ ਇਸ ਨੇ ਇੱਕ ਮਿੰਟ ਨਹੀਂ ਖੜਨਾ। ਕੁਆਂਟਮ ਭੌਤਿਕ ਵਿਗਿਆਨ ਸਭ ਤੋਂ ਬੁਨਿਆਦੀ ਪੱਧਰ 'ਤੇ ਪਦਾਰਥ ਅਤੇ ਊਰਜਾ ਦਾ ਅਧਿਐਨ ਹੈ। ਇਸਦਾ ਉਦੇਸ਼ ਕੁਦਰਤ ਦੇ ਬਿਲਡਿੰਗ ਬਲਾਕਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਵਿਵਹਾਰਾਂ ਨੂੰ ਉਜਾਗਰ ਕਰਨਾ ਹੈ।

🌞 ਸੂਰਜ ਤੋਂ ਧਰਤੀ ਦੀ ਔਸਤ ਦੂਰੀ ਲਗਭਗ 93 ਮਿਲੀਅਨ ਮੀਲ (150 ਮਿਲੀਅਨ ਕਿਲੋਮੀਟਰ) ਹੈ। ਸੂਰਜ ਦਾ ਤਾਪਮਾਨ ਲਗਭਗ 27 ਮਿਲੀਅਨ ਡਿਗਰੀ ਫਾਰਨਹਾਈਟ (15 ਮਿਲੀਅਨ ਡਿਗਰੀ ਸੈਲਸੀਅਸ) ਤੋਂ ਸਤ੍ਹਾ 'ਤੇ ਸਿਰਫ 10,000 ਡਿਗਰੀ ਫਾਰਨਹਾਈਟ (5,500 ਡਿਗਰੀ ਸੈਲਸੀਅਸ) ਤੱਕ ਬਦਲਦਾ ਹੈ। ☀️ ਸੂਰਜ ਪਲਾਜ਼ਮਾ Plasma ਵਜੋਂ ਜਾਣੀ ਜਾਂਦੀ ਸੁਪਰ-ਹੀਟਿਡ ਗੈਸ ਦੀ ਇੱਕ ਵੱਡੀ ਗੇਂਦ ਹੈ। ਇਹ ਲਗਾਤਾਰ ਵੱਧ ਰਿਹਾ ਹੈ, ਅਤੇ ਧਰਤੀ ਦੇ ਆਕਾਰ ਦੇ ਵੱਡੇ ਤੂਫਾਨ ਲਗਾਤਾਰ ਇਸਦੇ ਬਾਹਰੀ ਵਾਯੂਮੰਡਲ ਤੱਕ ਪਹੁੰਚਦੇ ਹਨ। ਕੀ ਐਨੇ ਤਾਪਮਾਨ ਵਿੱਚ ਕੋਈ ਰਹਿ ਸਕਦਾ ਹੈ? ਹੁਣ ਆਪੇ ਹਿਸਾਬ ਲਾ ਲਵੋ ਕੀ ਇਹ ਬੀਬੀ ਦਾ ਦਿਮਾਗੀ ਪੱਧਰ ਕਿੰਨਾਂ ਕੁ ਹੈ।

👳 ਸਿੱਖੋ! ਆਪ ਗੁਰਬਾਣੀ ਅਤੇ ਵਿਗਿਆਨ, ਸਮਾਜਿਕ ਗਿਆਨ, ਇਤਿਹਾਸ, ਅਤੇ ਹੋਰ ਵਿਸ਼ਿਆਂ ਬਾਰੇ ਜਾਣਕਾਰੀ ਰੱਖੋ, ਤਾਂ ਜੋ ਐਸੇ ਭਰਮਗਿਆਨੀ #Delusional ਬਾਬੇ-ਬੀਬੀਆਂ ਤੁਹਾਨੂੰ ਸ਼ਰਧਾ ਦੇ ਨਾਮ ਹੇਠ 🦉"ਸ਼ਰਧਾਉੱਲੂ"🦉 ਨਾ ਬਣਾ ਸਕਣ। ਮਰਜ਼ੀ ਤੁਹਾਡੀ ਹੈ, ਉੱਲੂ ਬਣਨਾ ਕਿ ਗੁਰਸਿੱਖ !

🙏 ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top