Share on Facebook

Main News Page

♦️ ਜਿਨ੍ਹਾਂ ਨੇ ਇਸਨੂੰ "ਖ਼ਾਲਿਸਤਾਨੀ" ਸਮਝ ਕੇ ਵੋਟਾਂ ਪਾਈਆਂ, ਉਹ ਹੁਣ ਕੀ ਕਰਣਗੇ?❓
-: ਸੰਪਾਦਕ ਖ਼ਾਲਸਾ ਨਿਊਜ਼
13.06.2024
#KhalsaNews #sarabjeetsinghkhalsa #Khalistan #BeantSingh #IndiraGandhi

🚩 ਆਪਣਾ ਮੁਲਕ ਹੋਵੇ, ਇਸ ਗੱਲ ਦੀ ਕੋਈ ਰੀਸ ਨਹੀਂ, ਤੇ ਸਿੱਖਾਂ ਨੂੰ ਚਾਹੀਦਾ ਵੀ ਹੈ, ਜੇ ਬਾਕੀ ਕੌਮਾਂ ਦਾ ਹੋ ਸਕਦਾ ਤਾਂ ਸਿੱਖਾਂ ਦਾ ਵੀ ਵੱਖਰਾ ਮੁਲਕ ਹੋ ਸਕਦਾ।

❌ ਪਰ ਜਿਸ ਤਰੀਕੇ ਨਾਲ ਇਹ ਕੰਮ ਰਹੇ ਹਨ, ਉਸ ਤਰ੍ਹਾਂ "ਨਾਮੁਮਕਿਨ" ਹੈ। ਸਿਰਫ ਗਰਮ ਭਾਸ਼ਣਾਂ ਨਾਲ, ਬੰਦੂਕਾਂ ਵਾਲਿਆਂ ਦੇ ਕਾਫਲੇ, ਆਪਣੇ ਹੀ ਕਹੇ 'ਤੇ ਮੁਕਰ ਜਾਣ ਵਾਲੇ ਫੁਕਰੇ ਲੋਕ, ਵਿਕੇ ਹੋਏ ਲੋਕ, ਧਾਰਮਿਕ ਸੰਸਥਾਂਵਾਂ 'ਤੇ ਕਾਬਜ਼ ਦਲਾਲ, ਆਪਣੇ ਪਿਓ ਦੇ ਕੀਤੇ ਕਾਰਨਾਮੇ ਦਾ ਲਾਹਾ ਖੱਟਣ ਵਾਲੇ ਆਦਿ ਨਾਲ ਕਦੀ ਨਹੀਂ ਮਿਲ ਸਕਦਾ ਆਪਣਾ ਮੁਲਕ, ਕਿਉਂਕਿ ਇਹ ਲੋਕ ਸੰਜੀਦਾ ਨਹੀਂ, ਨਾ ਹੀ ਇਨ੍ਹਾਂ ਕੋਲ਼ ਕੋਈ ਵਿਓਂਤ ਹੈ, ਨਾ ਦੂਰਅੰਦੇਸ਼ੀ... ਸਿਰਫ ਜੇ ਹੈ ਤਾਂ ਬਸ ਚੌਧਰ ਦੀ ਭੁੱਖ।

🙏 ਸ਼ਹੀਦ ਸ. ਬੇਅੰਤ ਸਿੰਘ ਦੇ ਨਾਮ ਦੀ ਖੱਟੀ ਖਾ ਰਿਹਾ ਪੁੱਤਰ ਸਰਬਜੀਤ ਸਿੰਘ ਦਾ ਇਹ ਬਿਆਨ ਉਹ ਲੋਕ ਧਿਆਨ ਨਾਲ ਸੁਣ ਲੈਣ, ਜਿਨ੍ਹਾਂ ਨੇ ਇਸ ਨੂੰ ਖ਼ਾਲਿਸਤਾਨ ਦਾ ਝੰਡਾ ਬਰਦਾਰ ਸਮਝ ਕੇ ਵੋਟਾਂ ਪਾਈਆਂ। ਸਾਡੇ ਲੋਕ ਬਹੁਤ ਉਲਾਰੂ ਸੋਚ ਦੇ ਮਾਲਕ ਹਨ, ਬਸ ਜਿੱਧਰ ਸਾਰੇ ਮੂੰਹ ਚੱਕਦੇ ਉਧਰ ਨੂੰ ਹੋ ਤੁਰਦੇ। ਕੀ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਵੀ ਉਸੇ ਪੱਧਰ ਹੈ, ਜਿਸ ਪੱਧਰ ਦੇ ਸ. ਬੇਅੰਤ ਸਿੰਘ ਸੀ?

👁️ ਅਸੀਂ ਕਦੋਂ ਸਮਝਾਂਗੇ ਕਿ ਹਰ ਕੋਈ ਵੱਖਰਾ ਹੁੰਦਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਜੇ ਪਿਓ ਸਿਆਣਾ, ਸ਼ਹੀਦ, ਅਮੀਰ, ਰਾਜਾ, ਸ਼ਾਹੂਕਾਰ, ਨਾਮਵਰ, ਸਿਰਕੱਢ ਸੂਰਮਾ, ਖਿਡਾਰੀ ਆਦਿ ਹੋਵੇ ਤਾਂ ਪੁੱਤ ਧੀ ਵੀ ਉਸੇ ਤਰ੍ਹਾਂ ਦੇ ਹੀ ਹੋਣਗੇ!!!

🙏 ਗੁਰੂ ਸਾਹਿਬ ਦੇ ਆਪਣੇ ਪੁੱਤਰ ਸ਼੍ਰੀ ਚੰਦ, ਲੱਖਮੀਦਾਸ, ਦਾਤੂ, ਦਾਸੂ, ਮੋਹਣੀ, ਮੋਹਰੀ, ਪ੍ਰਿਥੀਚੰਦ, ਮੇਹਰਬਾਨ, ਆਦਿ... ਕੀ ਇਨ੍ਹਾਂ ਵਿੱਚੋਂ ਕੋਈ ਵੀ ਆਪਣੇ ਪਿਤਾ ਵਰਗਾ ਸੀ? ਨਹੀਂ, ਸਗੋਂ ਸ਼੍ਰੀ ਚੰਦ ਵਰਗਿਆਂ ਨੇ ਤਾਂ ਸਾਰੇ ਕੰਮ ਹੀ ਗੁਰਮਤਿ ਤੋਂ ਉਲਟ ਕੀਤੇ, ਪ੍ਰਿਥੀਚੰਦ ਆਪਣੇ ਹੀ ਭਰਾ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਰਿਹਾ, ਮੇਹਰਬਾਨ ਨੇ ਆਪਣੇ ਨਾਂ ਹੇਠ ਗੁਰਬਾਣੀ ਦੀ ਰੀਸ ਕਰਦਿਆਂ ਆਪਣੀ ਬਾਣੀ ਲਿਖੀ।

👳 "ਮੂ ਪਿਤਰਮ ਸੁਲਤਾਨ ਬੂ" ਮਤਲਬ.. ਮੇਰਾ ਪਿਓ ਸੁਲਤਾਨ ਸੀ... ਪਰ ਦੇਖਣਾ ਇਹ ਪੈਣਾ ਕਿ ਆਪ ਕੀ ਹਾਂ?

👉 ਸ਼ਹੀਦ ਬੇਅੰਤ ਸਿੰਘ ਜੀ ਦੀ ਘਾਲਣਾ ਨੂੰ ਪਣਾਮ ਹੈ, ਉਨ੍ਹਾਂ ਦੇ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਸੀ, ਪਰ ਕਿਸੇ ਨੂੰ ਆਪਣਾ ਨੇਤਾ ਚੁਣਨ ਵੇਲੇ ਅਕਲ ਦੀ ਵਰਤੋਂ ਕਰਨੀ ਚਹੀਦੀ ਹੈ, ਕਿ ਕੀ ਉਹ ਇਸਦੇ ਕਾਬਲ ਹੈ? ਸ਼ਹੀਦ ਬੇਅੰਤ ਸਿੰਘ ਜੀ ਦੀ ਬਰਸੀ ਮਨਾਉਣ ਨਾਲੋਂ ਪਰਿਵਾਰ ਧੀ ਪੁਰਜ਼ੋਰ ਮਦਦ ਕਰਨੀ ਚਾਹੀਦੀ ਸੀ, ਪਰ ਕਿਸੇ ਨੂੰ ਆਪਣਾ ਆਗੂ ਚੁਣਨਾ ਸਿਰਫ ਇਸ ਲਈ ਕਿ ਪਿਤਾ ਨੇ ਸ਼ਹੀਦੀ ਦਿੱਤੀ ਸੀ!

️🎯 ਚੋਣਾਂ 'ਚ "ਆਗੂ" ਚੁਣਨ ਵੇਲੇ ਦੇਖਣਾ ਤਾਂ ਇਹ ਚਾਹੀਦਾ ਕਿ ਉਸਦਾ ਆਪਣਾ ਕਿਰਦਾਰ ਕੀ ਹੈ, ਲੋਕਾਂ ਦੀਆਂ ਕਿਹੜੀਆਂ ਪਰੇਸ਼ਾਨੀਆਂ ਹਨ ਤੇ ਉਹ ਉਨ੍ਹਾਂ ਨੂੰ ਕਿਵੇਂ ਦੂਰ ਕਰ ਸਕਦਾ ਹੈ, ਇਲਾਕੇ ਦਾ ਪੱਧਰ, ਨੌਜਵਾਨਾਂ ਦੇ ਕਿੱਤੇ ਲਈ, ਪੜ੍ਹਾਈ ਲਈ, ਹੋਰ ਮੁੱਢਲੀਆਂ ਸਹੂਲਤਾਂ ਲਈ, ਵਾਤਾਵਰਣ ਲਈ, ਖੇਤੀ ਲਈ, ਪਾਣੀ ਲਈ ਕੀ ਕਰ ਸਕਦਾ ਹੈ... ਪਰ ਨਹੀਂ ਸਾਡੀ ਕਸਵੱਟੀ ਹੀ ਹੋਰ ਹੈ, ਬਸ ਜਿੱਧਰ ਨੂੰ ਮੰਢੀਰ ਉੱਲਰ ਪਵੇ, ਉੱਧਰ ਉਲਰ ਜਾਓ, ਤੇ 5 ਸਾਲ ਉੱਲੂ ਬਣੇ ਰਹੋ। ਅੱਗੇ ਸਿਮਰਨਜੀਤ ਸਿੰਘ ਮਾਨ ਨੇ 2-3 ਦਹਾਕਿਆਂ ਤੋਂ ਅਜੋਕੇ ਸਿੱਖਾਂ ਨੂੰ ਮੂਰਖ ਬਣਾਇਆ, ਤੇ ਹੁਣ ਇਹ ਬਣਾਵੇਗਾ।

🎲 ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਬਜੀਤ ਸਿੰਘ ਨੇ ਚੋਣ ਲੜੀ ਹੈ...
- 2004 ਵਿੱਚ, ਉਸਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ 'ਤੇ ਬਠਿੰਡਾ ਲੋਕ ਸਭਾ ਸੀਟ, ਉਸ ਸਮੇਂ ਇੱਕ ਐਸ.ਸੀ. ਰਾਖਵੇਂ ਹਲਕੇ ਤੋਂ ਚੋਣ ਲੜੀ ਅਤੇ ਇੱਕ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ।
- 2007 ਵਿੱਚ, ਉਸਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਭਦੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ।
- 2014 ਵਿੱਚ, ਉਸਨੇ ਬਹੁਜਨ ਸਮਾਜ ਪਾਰਟੀ ਲਈ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ।

⛔ ਬਸ ਹੁਣ ਸ਼ੁਰੂ ਹੋ ਜਾਓ ਗਾਹਲ਼ਾਂ ਕੱਢਣ ਵਾਲਿਓ, ਕਿਉਂਕਿ ਸੱਚ ਬਰਦਾਸ਼ਤ ਕਰਨਾ ਸੌਖਾ ਨਹੀਂ, ਪਰ ਉੱਲੂ ਬਣਨਾ ਬਹੁਤ ਸੌਖਾ ਹੈ। ਬਣੇ ਰਹੇ। ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top