Share on Facebook

Main News Page

💥 ਅਖੇ "ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ!" ਵਾਹ!❗
⚠️ ਜਥੇਦਾਰ ਜੀ, ਕੀ ਤੁਹਾਡੀ ਕੋਈ ਮਹੱਤਤਾ ਹੈ?

-: ਸੰਪਾਦਕ ਖ਼ਾਲਸਾ ਨਿਊਜ਼
26.06.2024
#KhalsaNews #Jathedar #RaghbirSingh #AkalTakhat #yoga #yogiharbhajansingh #GurbachanSingh

🤸 ਜੋਗ ਮੱਤ ਦੇ ਜੋਗੀ, ਜੋਗ (ਯੋਗਾ) ਨੂੰ ਹੀ ਰੱਬ ਤੱਕ ਪਹੁੰਚਣ ਦਾ ਜ਼ਰੀਆ ਸਮਝਦੇ ਸਨ, ਤੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦਿੰਦੇ ਸਨ, ਗੁਰੂ ਸਾਹਿਬ ਨੇ ਉਸ ਕਿਰਿਆ ਨੂੰ ਨਕਾਰਿਆ, ਨਾ ਕਿ ਯੋਗਾ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ "ਸੁਖਮਨੀ" ਵਿੱਚ ਤੀਜੀ ਅਸਟਪਦੀ ਦਾ ਪਹਿਲਾ ਪਦਾ...

🙏 ਅਸਟਪਦੀ ॥
ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

{ਪੰਨਾ 265}

☝️ ਉਪਰਲੀ ਅਸਟਪਦੀ ਦਾ ਸਾਰ "ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥" ਵਿੱਚ ਹੈ, ਕਿ ਜੇ ਰਾਮ ਨਾਮ ਦਾ ਬੀਚਾਰ, ਰੱਬੀ ਗੁਣਾਂ ਦੀ ਵੀਚਾਰ ਨਹੀਂ, ਵਿਉਹਾਰ ਨਹੀਂ ਤਾਂ ਅਸਟਪਦੀ ਵਿੱਚ ਬਾਕੀ ਦਰਸਾਏ ਗਏ ਕਰਮ ਰਾਮ ਨਾਮ ਬੀਚਾਰ ਦੇ ਤੁਲਿ ਨਹੀ, ਬਰਾਬਰ ਨਹੀਂ।

📌 ਅੱਜ ਦੇ ਸਮੇਂ ਯੋਗਾ ਇੱਕ ਕਸਰਤ ਪ੍ਰਣਾਲੀ ਹੈ, ਜਿਸ ਨੂੰ ਸਹੀ ਢੰਗ ਨਾਲ ਕਰਣ 'ਤੇ ਸਰੀਰਕ ਲਾਭ ਹੁੰਦੇ ਹਨ, ਪਰ ਇਸ ਸਰੀਰਕ ਕਿਰਿਆ ਨੂੰ ਰੱਬੀ ਮੇਲ ਦਾ ਸਾਧਨ ਸਮਝਣਾ ਮੂਰਖਤਾ ਹੈ। ਸਰੀਰ ਤੰਦਰੁਸਤ ਹੋਵੇ, ਉਸ ਲਈ ਯੋਗਾ ਜਾਂ ਕੋਈ ਹੋਰ ਕਸਰਤਾਂ ਕਰਨੀਆਂ ਮਾੜੀ ਗੱਲ ਨਹੀਂ, ਗੁਨਾਹ ਨਹੀਂ, ਪਰ ਉਸ ਬੀਬੀ ਵੱਲੋਂ ਪਿਛਲੇ ਦਿਨੀਂ ਕੀਤੀ ਗਈ ਹਰਕਤ ਗ਼ਲਤ ਸੀ।

🔸"ਗੁਰਦੁਆਰੇ ਜਿਸਨੇ ਵੀ ਆਉਣਾ ਹੈ, ਜੀ ਸਦਕੇ ਆਓ, ਮਰਯਾਦਾ ਨਾਲ ਆਓ, ਪਰ ਧਿਆਨ ਰੱਖੋ ਕਿ ਇਹ ਕੋਈ ਸੈਰ ਸਪਾਟਾ ਜਾਂ ਪਿਕਨਿਕ ਦਾ ਅਸਥਾਨ ਨਹੀਂ ਕਿ ਜੋ ਆਪਣੀਆਂ ਮਨਮਾਨੀਆਂ ਕਰੋਗੇ।"🔸 (ਸ. ਆਤਮਜੀਤ ਸਿੰਘ, ਕਾਨਪੁਰ)

📛 ਹੁਣ ਤੁਹਾਡੇ ਕੋਲ਼ੋਂ ਪੁੱਛ ਕੇ ਆਪਣਾ ਸਰੀਰ ਤੰਦਰੁਸਤ ਰੱਖਿਆ ਕਰੀਏ? ਕੀ ਜਿੰਮ ਜਾ ਸਕਦੇ ਹਾਂ, ਡੰਬਲ ਚੱਕ ਸਕਦੇ ਹਾਂ, ਕੀ ਡੰਡ ਬੈਠਕਾਂ ਮਾਰ ਸਕਦੇ ਹਾਂ? ਕੀ ਘੋਲ, ਕੁਸ਼ਤੀ, ਹਾਕੀ, ਕ੍ਰਿਕਟ, ਫੁਟਬਾਲ ਖੇਡ ਸਕਦੇ ਹਾਂ? ਗੱਲ ਕੁੱਝ ਹੋਰ ਹੁੰਦੀ, ਬਿਆਨ ਕੁੱਝ ਹੋਰ ਦਿੱਤਾ ਜਾਂਦਾ।

️🎯 ਚੇਤੇ ਰੱਖੋ, 1971 ਵਿੱਚ ਯੋਗੀ ਹਰਭਜਨ ਸਿੰਘ ਨੂੰ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਪ੍ਰਧਾਨ ਸੰਤ ਚੰਨਣ ਸਿੰਘ ਨੇ **ਸਿਰੀ ਸਿੰਘ ਸਾਹਿਬ** ਦਾ ਖ਼ਿਤਾਬ ਦਿੱਤਾ ਸੀ, ਤੇ ਫਿਰ 1974 ਵਿੱਚ ਅਕਾਲ ਤਖ਼ਤ ਸਾਹਿਬ ਤੋਂ **ਭਾਈ ਸਾਹਿਬ** ਦਾ ਖ਼ਿਤਾਬ ਵੀ ਦਿੱਤਾ ਗਿਆ ਸੀ। ਪਿਛਲੇ ਜਥੇਦਾਰ ਗੁਰਬਚਨ ਸਿੰਘ, ਗਿਆਨੀ ਹਰਨਾਮ ਸਿੰਘ ਦਿੱਲੀ ਅਤੇ ਕਈ ਹੋਰ ਮੰਨੀਆਂ ਪ੍ਰਮੰਨੀਆਂ ਸ਼ਖ਼ਸੀਅਤਾਂ ਵੀ ਉਨ੍ਹਾਂ ਦੇ ਡੇਰੇ ਤੇ ਜਾਂਦੇ ਰਹੇ ਹਨ।

️🏅ਜਥੇਦਾਰ ਜੀ, ਹੁਣ ਇਨ੍ਹਾਂ ਕੋਲ਼ੋਂ ਇਹ ਖ਼ਿਤਾਬ ਵਾਪਸ ਲਵੋਗੇ❓

💥 ਅਖੇ "ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ!" ਵਾਹ!❗
⚠️ ਕੀ ਤੁਹਾਡੀ ਕੋਈ ਮਹੱਤਤਾ ਹੈ?
💢 1925 ਦੇ ਗੁਰਦੁਆਰਾ ਐਕਟ ਵਿੱਚ "ਜਥੇਦਾਰ" ਨਾਂ ਦੀ ਕੋਈ ਪਦਵੀ ਨਹੀਂ, ਸਿਰਫ ਹੈਡ ਮਿਨਿਸਟਰ Head Minister ਦੀ ਹੈ, ਜੋ ਕਿ ਕਮੇਟੀ ਦਾ ਤਨਖਾਹਦਾਰ ਮੁਲਾਜ਼ਮ ਹੈ। ਖ਼ਾਲਸਾ ਨਿਊਜ਼ ਤੁਹਾਡੇ ਵਰਗਿਆਂ ਨੂੰ ਜਥੇਦਾਰ ਨਹੀਂ ਮੰਨਦੀ, ਅਸੀਂ ਤਾਂ ਸਿਰਫ ਲੋਕਾਂ ਦੀ ਜਾਣਕਾਰੀ ਲਈ ਲਿਖਦੇ ਹਾਂ, ਤੇ ਜਾਗਰੂਕ ਕਰਣ ਦੀ ਕੋਸ਼ਿਸ਼ ਕਰਦੇ ਹਾਂ।

⛔ ਤੁਹਾਡੀ ਬਿਅਨਾਬਾਜ਼ੀ ਸਿਰਫ ਖਾਨਾਪੂਰਤੀ, ਤੇ ਗੋਂਗਲ਼ੂਆਂ ਤੋਂ ਮਿੱਟੀ ਝਾਣਨ ਬਰਾਬਰ ਹੈ। ਸਿਰਫ ਬਿਆਨ ਦੇਣ ਲਈ ਹੀ ਬਿਆਨ ਨਾ ਦਿਆ ਕਰੋ, ਬੋਲਣ ਲੱਗਿਆਂ ਸੋਚਿਆ ਵੀ ਕਰੋ ਕਿ ਤੁਹਾਡੇ ਵਰਗੇ ਲੋਕ ਜਿਨ੍ਹਾਂ ਨੂੰ ਜਥੇਦਾਰ ਆਖਿਆ ਜਾਂਦਾ ਹੈ, ਬਹੁਤਾਤ ਜ਼ਮੀਰ ਪੱਖੋਂ ਹੌਲੇ ਤੇ ਬੌਣੇ ਹੁੰਦੇ ਹਨ, ਸਿਰਫ ਆਪਣੇ ਆਕਾ ਦੀ ਖੁਸੀ ਲੈਣ ਲਈ ਹੀ ਐਸੇ ਬਿਆਨ ਦਾਗਦੇ ਹਨ। ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top