💥 ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਅਕਾਲ
ਪੁਰਖ ਦੇ ਹੁਕਮ ਵਿੱਚ ਜਾਂ ਬਾਬਾ ਬੁੱਢਾ ਜੀ ਦੇ ਵਰ ਰਾਹੀਂ ?❓
-: ਖਾਲਸਾ ਨਾਰੀ ਮੰਚ ਫਰੀਦਾਬਾਦ
98991-09543 Feb 2016
#KhalsaNews #MataGanga #GuruArjanSahib #GuruHargobindSahib #Birth #BabaBudhaji
#Boon
⚠️ਕੌਣ
ਵੱਡਾ ? ਅਕਾਲਪੁਰਖ ਦਾ ਹੁਕਮ ਜਾਂ ਬਾਬਾ ਬੁੱਢਾ ਜੀ ਦਾ ਵਰ ? ਜ਼ਰਾ ਸੋਚੋ ?
🔺 ਕੀ ਗੁਰੂ ਅਰਜੁਨ ਸਾਹਿਬ ਅਕਾਲਪੁਰਖ ਦੇ ਭਾਣੇ ਨੂੰ ਨਹੀਂ ਮੰਨਦੇ ਸਨ ?
ਜੇ ਮੰਨਦੇ ਸਨ ਤਾਂ ਫਿਰ ...
🔺 ਕੀ ਗੁਰੂ ਸਾਹਿਬ ਗੁਰਬਾਣੀ ਦੇ ਇਸ ਸਿਧਾਂਤ ਦੀ ਉਲੰਘਣਾ ਕਰ ਸਕਦੇ ਹਨ ?
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥ (ਗੁਰੂ ਗ੍ਰੰਥ
ਸਾਹਿਬ ਜੀ, ਗਉੜੀ ਸੁਖਮਨੀ ਮ.5)
✅ ਸੁਖਮਨੀ ਬਾਣੀ ਵਿਚ ਮਨੁੱਖੀ ਅਸਮੱਰਥਤਾ ਨੂੰ ਦਰਸਾ ਕੇ ਰੱਬੀ ਹੁਕਮ ਨੂੰ ਸਰਵਉੱਚ ਮੰਨਣ
ਵਾਲੇ, ਰੱਬੀ ਹੁਕਮ ਨੂੰ ਇਲਾਹੀ ਤੇ ਸ਼੍ਰੋਮਣੀ ਦਸਣ ਵਾਲੇ “ਤੇਰਾ ਕੀਆ ਮੀਠਾ ਲਾਗੈ”
ਸਿਧਾਂਤ ਦੇ ਪਹਿਰੇਦਾਰ ਗੁਰੂ ਅਰਜੁਨ ਪਾਤਸ਼ਾਹ ਨੇ ਫਿਰ ਕੀ ਪੁੱਤਰ ਪ੍ਰਾਪਤੀ ਲਈ ਮਾਤਾ ਗੰਗਾ
ਜੀ ਨੂੰ ਬਾਬਾ ਬੁੱਢਾ ਜੀ ਤੋਂ ਵਰ ਮੰਗਣ ਲਈ ਭੇਜਿਆ ਹੋਵੇਗਾ?
❓ ਕੀ ਵਰ ਮੰਗਣਾ ਗੁਰਮਤਿ ਦਾ ਸਿਧਾਂਤ ਹੈ ?
❓ ਕੀ ਬਾਬਾ ਬੁੱਢਾ ਜੀ ਵੱਲੋਂ ਪ੍ਰਾਪਤ ਵਰ ਤੋਂ ਗੁਰੂ ਅਰਜੁਨ ਸਾਹਿਬ ਜੀ ਦੇ ਗ੍ਰਿਹ ਬਾਲਕ
ਹਰਿਗੋਬਿੰਦ ਨੇ ਜਨਮ ਲਿਆ ਹੋਵੇਗਾ?
ਜੇ ਹਾਂ ਤਾਂ ਫਿਰ...
❓ ਕੀ ਗੁਰੂ ਅਰਜੁਨ ਸਾਹਿਬ ਵੱਲੋਂ ਅਕਾਲ ਪੁਰਖ ਦੇ ਹੁਕਮ ਅਨੁਸਾਰ (ਹੁਕਮਿ ਬਾਲਕ ਜਨਮੁ
ਲੀਆ, ਸਤਿਗੁਰ ਸਾਚੈ ਦੀਆ ਭੇਜਿ, ਮਨ ਚਿੰਦਿਆ ਸਤਿਗੁਰੂ ਦਿਵਾਇਆ) ਬਖਸ਼ੀ ਹੋਈ ਦਾਤ ਲਈ
ਸ਼ੁਕਰਾਨੇ ਵੱਜੋਂ ਉਚਾਰਣ ਕੀਤੇ ਇਸ ਸ਼ਬਦ ਦੀ ਕੋਈ ਮਹਤੱਤਾ ਰਹਿ ਜਾਂਦੀ ਹੈ ?
ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ
ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ
ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ
॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ
ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥੩॥ ਜਿਉ ਬਾਲਕੁ
ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ ਨਾਹੀ ਬਾਤ ॥
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥
(ਗੁਰੂ ਗ੍ਰੰਥ ਸਾਹਿਬ ਅੰਕ-395)
🤔 ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਤਕ ਜੋ ਸਾਖੀ ਅਸੀਂ ਸੁਣਦੇ ਆਏ ਹਾਂ ਅਤੇ ਜਿਸ ਸਾਖੀ
ਦੇ ਆਧਾਰ 'ਤੇ ਸਮੁਚਾ ਸਿੱਖ ਜਗਤ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿਦ ਸਾਹਿਬ ਜੀ ਦਾ
ਪ੍ਰਕਾਸ਼ ਉਤਸਵ ਮਿੱਸੇ ਪ੍ਰਸ਼ਾਦੇ ਤੇ ਗੰਢੇ ਤੋੜ ਤੋੜ ਕੇ ਮਨਾ ਰਹੀ ਹੈ, ਅਜਿਹਾ ਕੀ ਗੁਰੂ
ਸਾਹਿਬ ਨੂੰ ਭਾ ਵੀ ਰਿਹਾ ਹੈ?
👁️ ਵੇਖਣ ਵਿਚ ਆਉਂਦਾ ਹੈ ਕਿ ਇਸ ਪੂਰਬ ਮੌਕੇ ਕਈ ਨਵਵਿਆਹੁਤਾ ਜੋੜੇ ਗੁਰਦੁਆਰਿਆਂ ਵਿੱਚ
ਇਸ ਆਸ ਨਾਲ ਮਿੱਸੇ ਪਰਸ਼ਾਦੇ-ਗੰਢੇ ਲੈ ਕੇ ਜਾਂਦੇ ਹਨ ਕਿ ਉਨ੍ਹਾਂ ਨੂੰ ਸਿਰਫ
ਪੁੱਤਰ-ਪ੍ਰਾਪਤੀ ਹੋਵੇ। ਧੀਆਂ ਨੂੰ ਬੇ-ਲੋੜੀ ਅਤੇ ਪੁੱਤਰ ਦੀ ਵੱਧ ਲੋੜ ਮਹਿਸੂਸ ਕਰਣ ਵਾਲੇ
ਗੁਰੂ ਦੇ ਸੱਚੇ ਸੁੱਚੇ ਸਿੱਖ ਕੀ ਅਜਿਹਾ ਕਰ ਕੇ, ਗੁਰੂ ਨਾਨਕ ਸਾਹਿਬ ਜੀ ਦੇ ਇਸਤਰੀ ਜਾਤੀ
ਦੇ ਹੱਕ ਵਿੱਚ ਦਿੱਤੇ ਹੋਕੇ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਸਿਧਾਂਤ ਦੀ
ਉਲੰਘਣਾ ਨਹੀਂ ਕਰ ਰਹੇ ਹੁੰਦੇ ?
☝️ ਜੇ ਉਪਰੋਕਤ ਸਾਰੇ ਸਵਾਲਾਂ ਦੇ ਜੁਆਬ ਲੱਭ ਜਾਣ ਤਾਂ ਉਸ ਤੋਂ ਬਾਅਦ ਸਾਡਾ ਕੀ ਫਰਜ਼ ਬਣਦਾ
ਹੈ ----- ਅਜਿਹੀ ਸਮਝ ਜੇ ਆ ਗਈ ਤਾਂ ਗੁਰਪੁਰਬ ਮਨਾਇਆ ਸਮਝੋ।
👉 ਰਹੀ ਗੱਲ ਬਾਬਾ ਬੁੱਢਾ ਜੀ ਦੀ ਤਾਂ
ਉਹ ਗੁਰੂ ਘਰ ਵਿਚ ਇਕ ਸਤਿਕਾਰਤ ਸ਼ਖਸੀਅਤ ਵੱਜੋਂ ਜਾਣੇ ਜਾਂਦੇ ਸਨ ਅਤੇ ਆਦਿ ਬੀੜ
(ਗੁਰੂ ਗ੍ਰੰਥ ਸਾਹਿਬ ਜੀ) ਦੇ ਸੰਪਾਦਨ ਵੇਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ
ਪ੍ਰਾਪਤ ਹੋਇਆ ਸੀ। ਇਸ ਲਈ ਇਹ ਨਹੀਂ ਹੋ ਸਕਦਾ ਕਿ ਬਾਬਾ ਬੁੱਢਾ ਜੀ “ਹੁਕਮਾਓ ਬਾਣੀ” ਦੇ
ਸਿਧਾਂਤਾਂ ਤੋਂ ਮੁਨਕਰ ਹੋ ਕੇ ਵਰ ਦਿੰਦੇ ਹੋਣ ?
🙏 ਹੁਣ ਮਾਤਾ ਗੰਗਾ ਜੀ, ਗੁਰੂ ਅਰਜੁਨ ਸਾਹਿਬ ਜੀ ਦੇ ਮਹਿਲ ਦੀ ਗੱਲ ਕਰੀਏ, ਤਾਂ ਉਨ੍ਹਾਂ
ਵੀ ਗੁਰੂ ਜੀ ਦੀ ਸੁਪਤਨੀ ਹੋਣ ਦੇ ਨਾਤੇ ਅਕਾਲ ਪੁਰਖ ਦੇ ਭਾਣੇ ਤੋਂ ਮੁਨਕਰ ਹੋ ਕੇ ਬਾਬਾ
ਬੁੱਢਾ ਜੀ ਕੋਲੋਂ ਗੁਰੂ ਸਾਹਿਬ ਦੇ ਕਹਿਣ ’ਤੇ ਵਰ ਮੰਗਣ ਵਾਲਾ ਅਜਿਹਾ ਕੋਈ ਗੁਰਮਤਿ
ਵਿਰੋਧੀ ਕਾਰਜ ਨਹੀਂ ਕੀਤਾ ਹੋਣਾ।
️🎯 ਇਸ ਲਈ ਗੁਰੂ ਘਰ ਦੇ ਅੰਨਿਨ ਸੇਵਕਾਂ ਅਤੇ ਗੁਰੂ ਸਾਹਿਬਾਨਾਂ ਦੇ ਨਾਂ ਹੇਠਾਂ
ਦਿਨ-ਬ-ਦਿਨ ਪ੍ਰਚਲਤ ਹੋਣ ਵਾਲੀਆਂ ਮਨਘੜੰਤ ਅਤੇ ਗੁਰਮਤਿ ਸਿਧਾਂਤ ਵਿਰੋਧੀ ਸਾਖੀਆਂ ਦੀ
ਪੜਚੋਲ ਲਈ ਸਾਡੇ ਕੋਲ ਮੁੱਖ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੀ ਕਸੌਟੀ ’ਤੇ
ਸਾਨੂੰ ਅਜਿਹੀ ਗੁਰਮਤਿ ਵਿਰੋਧੀ ਲਿਖਤਾਂ ਦੀ ਘੋਖ ਕਰਣੀ ਚਾਹੀਦੀ ਹੈ।
🙏 ਜੇ ਅਸੀਂ ਸਾਰੇ ਇਨ੍ਹਾਂ ਸਭ ਗੱਲਾਂ ਪ੍ਰਤੀ ਸੁਚੇਤ ਹੋ ਜਾਈਏ, ਤਾਂ ਉਹ ਦਿਨ ਦੂਰ ਨਹੀਂ
ਜਦ ਗੁਰਮਤਿ ਦੇ ਵੇੜੇ ਵਿਚੋਂ ਗੁਰਮਤਿ ਵਿਰੋਧੀ ਲਿਖਤਾਂ (ਗੁਰਬਿਲਾਸ ਪਾਤਸ਼ਾਹੀ ਛੇਵੀਂ,
ਬਚਿਤ੍ਰ ਨਾਟਕ/ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ) ਕੱਢਣਾ ਸਾਡੇ ਲਈ ਸੌਖਾ ਹੋ ਜਾਵੇਗਾ।
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|