Share on Facebook

Main News Page

💥"ਦੁਬਿਧਾ" ਛੋਡਿ ਕੁਵਾਟੜੀ ਮੂਸਹੁਗੇ ਭਾਈ॥💥
-: ਸੰਪਾਦਕ ਖ਼ਾਲਸਾ ਨਿਊਜ਼
21.06.2024
#KhalsaNews #discard #crap #dasamgranth

☝️ ਮ:1 ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥ ਪੰਨਾਂ 419
- ਹੇ ਭਾਈ! ਦੁਬਿਧਾ ਛੱਡ ਦੇਵਹੁ। ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ।

✌️ ਦੁਬਿਧਾ, ਦੁਵਿਧਾ ਮਤਲਬ ✌️ ਦੋ ਬਿਧਾਂ, ✌️ ਦੋ ਵਿਧੀਆਂ।
‼️ ਜਿੱਥੇ ਦੋ ਹੋਣਗੇ, ਉੱਥੇ ਦੁਬਿਧਾ ਆਪਣੇ ਆਪ ਹੈ, ਤੁਹਾਡੇ ਲਈ ਚੋਣ ਹੈ।

✅ ਪਰ ਗੁਰੂ ਗ੍ਰੰਥ ਸਾਹਿਬ ਤਾਂ "ਇੱਕ" ਦੀ ਗੱਲ ਹੈ, ਤੇ "ਇੱਕ" ਵਿੱਚ ਦੁਬਿਧਾ ਕਿਵੇਂ? ਤੇ ਇੱਕ ਦੀ ਗੱਲ ਕਰਣ ਵਾਲੇ ਦੁਬਿਧਾ ਕਿਵੇਂ ਪੈਦਾ ਕਰ ਸਕਦੇ ਹਨ?

⚠️ ਜਿਹੜੇ ਰੌਲ਼ਾ ਪਾ ਰਹੇ ਹਨ, ਉਹ ਆਪ ਦੋ ਵਿਧੀਆਂ ਮੰਨ ਰਹੇ ਹਨ, ਉਨ੍ਹਾਂ ਪੂਰਣ ਗੁਰੂ ਉੱਤੇ ਭਰੋਸਾ ਨਹੀਂ, ਤਾਹੀਂ ਆਪਣੀ ਮੂਰਖਤਾ ਦਾ ਭਾਂਡਾ ਸ਼ਰੇਆਮ ਭੰਨਦੇ ਹਨ, ਝੂਠੀਆਂ ਕਥਾ ਕਹਾਣੀਆਂ, ਸ਼ੁਰਲੀਆਂ, ਟੋਟਕੇ, ਫੁਕਰੀਆਂ 'ਤੇ ਟੇਕ ਰੱਖ ਕੇ ਸਚੁ ਅੰਮ੍ਰਿਤ ਕਥਾ ਸੁਣਾਉਣ ਵਾਲਿਆਂ ਵਿਰੁੱਧ ਰੌਲ਼ਾ ਪਾਉਂਦੇ ਹਨ, ਰਾਰਿ (ਝਗੜਾ) ਕਰਦੇ ਹਨ।

👂 ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥
ਆਸਾ ਮਹਲਾ 5 ॥ ਪੰਨਾਂ 376

👁️ ਆਪ ਦੁਬਿਧਾ ਵਿੱਚ ਪਏ ਝੂਠੀ ਗਾਥਾ ਦੇ ਉਪਾਸ਼ਕ "ਇੱਕ ਗ੍ਰੰਥ, ਇੱਕ ਪੰਥ" ਦਾ ਹੋਕਾ ਦੇਣ ਵਾਲਿਆਂ ਨੂੰ ਉਲਟਾ ਦੁਬਿਧਾ ਖੜੀ ਕਰਣ ਵਾਲਾ ਆਖ ਕੇ ਆਪਣਾ ਜਲੂਸ ਆਪ ਕਢਾ ਰਹੇ ਹਨ।

️🎯 ਆਓ, ਜਿਹੜੇ ਵੀ ਆਪਣੇ ਆਪ ਨੂੰ "ਸਿੱਖ" ਅਖਵਾਉਂਦੇ ਹਨ, ਭਾਂਵੇਂ ਕੋਈ ਕਿਰਤੀ ਹੈ, ਜਾਂ ਪ੍ਰਚਾਰਕ, ਰਾਗੀ, ਢਾਡੀ ਐਲਾਨੀਆ ਆਖਣ ਕਿ...
🔹ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ 1429 ਸਫਿਆਂ ਵਿੱਚ ਦਰਜ ਗੁਰਬਾਣੀ ਜੋ ਕਿ "ੴ ਤੋਂ ਲੈ ਕੇ... ਤਨੁ ਮਨੁ ਥੀਵੈ ਹਰਿਆ ॥1॥" ਤੱਕ (ਰਾਗ ਮਾਲਾ ਗੁਰਬਾਣੀ ਨਹੀਂ) ਨੂੰ ਆਪਣਾ ਗੁਰੂ ਮੰਨਦੇ ਹਾਂ,🔹....... ਫਿਰ ਹੀ ਐਸੇ ਮਹਿਲ ਸਿੰਘ, ਬੰਤਾ ਸਿੰਘ, ਧੁੰਮਾਂ, ਨਿਹੰਗ, ਸੰਪਰਦਾਈ ਆਦਿ ਦੰਭੀਆਂ ਪਖੰਡੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇ ਨਹੀਂ, ਤਾਂ ਗੰਡੇ ਵੀ ਖਾਓਗੇ, ਤੇ ਛਿੱਤਰ ਵੀ, ਮਰਜ਼ੀ ਤੁਹਾਡੀ ਹੈ।👈

🚩 ਐਸੇ ਲੋਕਾਂ ਨੂੰ ਖ਼ਾਲਸਾ ਨਿਊਜ਼ ਹਿੱਕ ਠੋਕ ਕੇ. ਲਕੀਰ ਖਿੱਚ ਕੇ 2009 ਤੋਂ ਐਲਾਨੀਆ ਕਹਿੰਦੀ ਆ ਰਹੀ ਹੈ ਕਿ ਅਸੀਂ...
✅ "ਖ਼ਾਲਸਾ ਨਿਊਜ਼ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਖੱਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।"

🌡ਇਹ ਜੋ ਛਿੰਝ ਪਈ ਹੈ, ਉਹ ਅਸੀਂ ਲੜਨੀ ਹੈ, ਉਹ ਵੀ ਲਕੀਰ ਖਿੱਚ ਕੇ...

📍 ਅਸੀਂ ਭਗਤ ਪ੍ਰਹਲਾਦੁ ਜੀ ਕੋਲੋਂ ਹੀ ਸਿੱਖ ਲਈਏ:
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ ਮ:3 ਪੰਨਾਂ 1133


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top