Share on Facebook

Main News Page

⚠️ਦਸਮ ਗ੍ਰੰਥ ਨੂੰ #ਕੂੜ #ਕਬਾੜ ਮੰਨਣ 'ਤੇ ਭਾਈ ਮਹਿਲ ਸਿੰਘ ਦਾ ਧੰਨਵਾਦ🙏
-: ਸੰਪਾਦਕ ਖ਼ਾਲਸਾ ਨਿਊਜ਼
18.06.2024
#KhalsaNews #AmrikSingh #MehalSingh #Chandigarh #Crap #DasamGranth

☝️ ਪਹਿਲਾਂ ਤਾਂ ਭਾਈ ਮਹਿਲ ਸਿੰਘ ਚੰਡੀਗੜ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਨੂੰ ਕੂੜ ਕਬਾੜ ਮੰਨਿਆ।

👉 ਪਿਛਲੇ ਦਿਨੀਂ ਅਮਰੀਕਾ ਵਿੱਚ ਹੋਏ ਇੱਕ ਸਮਗਾਮ ਵਿੱਚ ਭਾਈ ਅਮਰੀਕ ਸਿੰਘ ਚੰਡੀਗੜ੍ਹ ਵੱਲੋਂ ਕਥਾ ਦੇ ਅਖੀਰ ਵਿੱਚ ਸੰਗਤ ਨੂੰ ਪ੍ਰੇਰਣਾ ਦਿੰਦੇ ਹੋਏ ਇਹ ਕਿਹਾ ਗਿਆ ਕਿ ❗"ਜੋ ਵੀ ਸਾਡੇ ਵਿੱਚ ਕੂੜ ਕਬਾੜ ਹੈ, ਛੱਡੀਏ "ਉਨ੍ਹਾਂ" ਗ੍ਰੰਥਾਂ ਨੂੰ ਜਿਹੜੇ ਹਜੇ ਤੱਕ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਇੱਕ ਦੇ ਨਾਲ ਜੁੜੀਏ।"❗

💢 ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਿਤੇ ਵੀ ਦਸਮ ਗ੍ਰੰਥ ਜਾਂ ਕਿਸੇ ਹੋਰ ਗ੍ਰੰਥ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਤੋਂ ਬਾਅਦ ਭਾਈ ਮਹਿਲ ਸਿੰਘ ਦੀ ਵਾਰੀ ਆਉਣ 'ਤੇ ਉਨ੍ਹਾਂ ਨੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੇ ਆਖੇ ਨੂੰ ਬੁਰਾ ਮਨਾਇਆ, ਅਤੇ ਬਿਨਾ ਗੱਲ ਨੂੰ ਸਮਝੇ "ਉਨ੍ਹਾਂ ਗ੍ਰੰਥ" ਨੂੰ ਦਸਮ ਗ੍ਰੰਥ ਸਮਝ ਲਿਆ, ਤੇ ਸ਼ੁਰੂ ਹੋ ਗਏ ਉਹੀ ਘਿਸੀਆਂ ਪਿੱਟੀਆਂ ਗੱਲਾਂ ❗"ਦਸਮ ਦੀ ਬਾਣੀ ਨਾ ਹੋਵੇ ਸਿੱਖੋ ਅੰਮ੍ਰਿਤ ਸੰਚਾਰ ਕਿਹੜੀਆਂ ਬਾਣੀਆਂ ਪੜ੍ਹੋਗੇ? ਤਿੰਨ ਬਾਣੀਆਂ ਅੰਮ੍ਰਿਤ ਸੰਚਾਰ ਵਿਚ ਦਸਮ ਗ੍ਰੰਥ ਦੀਆਂ ਪੜ੍ਹੀਆਂ ਜਾਂਦੀਆਂ ਹਨ। ਜਿਹੜੀ ਸਿੱਖ ਅਰਦਾਸ ਕਰਦਾ, ਉਹ ਦਸਮ ਗ੍ਰੰਥ ਦੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ।"❗

👽 ਮਹਿਲ ਸਿੰਘ ਵਰਗੇ ਭੇਖਧਾਰੀਆਂ ਨੂੰ ਆਪਣੇ ਪੂਰੇ ਗੁਰੂ, ਗੁਰੂ ਗ੍ਰੰਥ ਸਹਿਬ ਉੱਤੇ ਬਿਲਕੁਲ ਵੀ ਭਰੋਸਾ ਨਹੀਂ, ਸਿਰਫ ਇਹ ਵੱਡੀ ਸਾਰੀ ਦਸਤਾਰ, ਕਿਰਪਾਨ, ਚੋਲ਼ਾ ਪਾਕੇ ਦੂਜਿਆਂ ਨੂੰ ਮੂਰਖ ਹੀ ਸਮਝਦੇ ਹਨ।

👁️ ਵੈਸੇ ਇਸ ਚੰਡੀ ਦੀ ਵਾਰ ਉੱਤੇ ਕਿੱਥੇ ਲਿਖਿਆ ਹੈ ਕਿ ਇਹ "ਅਰਦਾਸ" ਹੈ ?

👉 ਇਸਦੀ ਸੁਰੂਆਤ ਹੁੰਦੀ ਹੈ
ਵਾਰ ਦੁਰਗਾ ਕੀ (ਜਿਸਨੂੰ ਪੜ੍ਹਿਆ ਹੀ ਨਹੀਂ ਜਾਂਦਾ)
ੴ ਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਭਗਉਤੀ ਜੀ ਸਹਾਇ ॥
👹 ਅਥ ਵਾਰ ਦੁਗਾ ਕੀ ਲਿਖਯਤੇ (ਇਸਨੂੰ ਵੀ ਪੜ੍ਹਿਆ ਨਹੀਂ ਜਾਂਦਾ)
ਵਾਰ ਸ੍ਰੀ ਭਗਉਤੀ ਜੀ ਕੀ ॥ (ਇਹ ਧੱਕੇ ਨਾਲ ਆਪ ਹੀ ਲਿਖ ਲਿਆ ਗਿਆ ਹੈ)
ਪਾਤਸਾਹੀ ੧੦ ॥
ਪ੍ਰਿਥਮ ਭਗੌਤੀ ਸਿਮਰਿ ਕੈ... ਸਭ ਥਾਈਂ ਹੋਇ ਸਹਾਇ ॥੧॥

👿 ਬਚਿੱਤਰੀ ਇਹ ਕਿਉਂ ਕਹਿੰਦੇ ਹਨ, ਕਿ ਜੇ ਬਚਿੱਤਰ ਨਾਟਕ ਨਹੀਂ ਹੋਵੇਗਾ ਤੇ ਸਿੱਖ ਅਰਦਾਸ ਕਿਵੇਂ ਕਰਣਗੇ ? ਵੈਸੇ ਇਸ ਭਗੌਤੀ ਦੀ ਵਾਰ 'ਤੇ ਕਿੱਥੇ ਲਿਖੀਆ ਹੈ, ਕਿ ਇਹ ਅਰਦਾਸ ਹੈ ? ਅਰਦਾਸ, ਅੰਮ੍ਰਿਤ ਅਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਖ਼ਾਲਸਾ ਨਿਊਜ਼ ਉੱਤੇ ਬਹੁਤ ਸਾਰੇ ਲੇਖ ਪਏ ਹਨ, ਜਿਹੜਾ ਕੋਈ ਅਕਲ ਦਾ ਖਾਨਾ ਰੱਖਦਾ ਹੋਵੇ ਉਹ ਤਾਂ ਪੜ੍ਹ ਕੇ ਸਮਝ ਸਕਦਾ ਹੈ, ਪਰ ਢੀਠਾਂ ਨੂੰ ਕੋਈ ਨਹੀਂ ਸਮਝਾ ਸਕਦਾ।

⚱ ਅੰਮ੍ਰਿਤ ਅਤੇ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਅਨੇਕਾਂ ਹੀ ਪੁਰਾਤਨ ਵਿਦਵਾਨਾਂ ਦੇ ਕਥਨ ਆਪਸ ਵਿੱਚ ਹੀ ਨਹੀਂ ਰਲ਼ਦੇ, ਕੋਈ ਦੋ, ਕੋਈ ਤਿੰਨ, ਤੇ ਕੋਈ ਕੋਈ ਪੰਜ ਬਾਣੀਆਂ ਦਾ ਜ਼ਿਕਰ ਕਰਦਾ ਹੈ, ਜਿਸ ਵਿੱਚ ਕਈ ਤਾਂ ਅਖੌਤੀ ਦਸਮ ਗ੍ਰੰਥ ਸਾ ਜ਼ਿਕਰ ਤੱਕ ਨਹੀਂ ਕਰਦੇ। ਇੱਥੋਂ ਤੱਕ ਕਿ ਇਨ੍ਹਾਂ ਬਚਿੱਤਰੀਆਂ ਦੇ ਚਹੇਤੇ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਵੀ ਤਿੰਨ ਬਾਣੀਆਂ ਦਾ ਜ਼ਿਕਰ ਕਰਦੇ ਹਨ ਜਪੁ, ਸਵੈਏ (ਇਹ ਵੀ ਨਹੀਂ ਲਿਖਿਆ ਕਿ ਕਿਹੜੇ), ਤੇ ਅਨੰਦੁ। ਹੋਰ ਤਾਂ ਹੋਰ ਪੂਰੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ਕਿਤੇ ਵੀ ਅੰਮ੍ਰਿਤ ਸੰਸਕਾਰ ਦਾ ਜ਼ਿਕਰ ਨਹੀਂ ! ਨਾ ਹੀ ਕਕਾਰਾਂ ਦਾ ਜ਼ਿਕਰ ਹੈ।

👿 ਇਨ੍ਹਾਂ ਬਚਿੱਤਰੀਆਂ ਦੀ ਕਾਵਾਂ ਰੌਲ਼ੀ ਹੀ ਬਸ, ਨਾ ਕੋਈ ਗੁਰੂ ਨਾਲ ਪਿਆਰ, ਬਸ ਬਾਹਰਲੇ ਭੇਖ ਨਾਲ ਹੀ ਚੌੜੇ ਹੋਏ ਫਿਰਦੇ ਹਨ। ਇਨ੍ਹਾਂ ਕੋਲ਼ ਕੋਈ ਜਵਾਬ ਨਹੀਂ ਬਸ ਧੱਕਾ, ਗਾਹਲ਼ਾਂ, ਉੱਚੀ ਬੋਲਣਾ, ਤੇ ਫੁਕਰਪੁਣਾ ਹੀ ਹੈ। ਇਨ੍ਹਾਂ ਨੂੰ ਗੁਰੂ ਵੀ ਨਹੀਂ ਸਮਝਾ ਸਕਦਾ।

👳 ਜਿਸ ਵਿਅਕਤੀ ਨੂੰ ਗੁਰਮਤਿ ਦਾ ਕਿਣਕਾ ਮਾਤਰ ਵੀ ਗਿਆਨ ਹੈ ਨਾ ਤਾਂ ਇਸ ਕੂੜ ਕਬਾੜ ਨੂੰ ਗੁਰੂ ਕਿਰਤ ਮੰਨਦਾ ਹੈ, ਤੇ ਨਾ ਹੀ ਧੱਕੇ ਨਾਲ ਨਿੱਤਨੇਮ, ਅੰਮ੍ਰਿਤ, ਅਤੇ ਅਰਦਾਸ ਚ ਸ਼ਾਮਲ ਕੀਤੀਆਂ ਕੂੜ ਰਚਨਾਵਾਂ ਨੂੰ ਮੰਨਦਾ ਹੈ। ਰਹਿਤ ਮਰਿਆਦਾ ਹੇਠ ਕੁੱਝ ਸੱਜਣ ਹਾਲੇ ਵੀ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਪੜ੍ਹੀ ਜਾ ਰਹੇ ਹਨ, ਉਹ ਵੀ ਹੁਣ ਹੀਆ ਕਰਕੇ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਣ।

👁️ ਵੈਸੇ ਮਹਿਲ ਸਿੰਘ ਨੇ ਇੱਕ ਗੱਲ ਠੀਕ ਵੀ ਆਖੀ ਕਿ ਮਰਦਾਂ ਵਾਲੀ ਗੱਲ ਕਰੋ ਕਿ ਕਿਹੜਾ ਗ੍ਰੰਥ! ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੂੰ ਵੀ ਗੋਲ਼ ਮੋਲ਼ ਗੱਲਾਂ ਛੱਡ ਕੇ ਹਿੱਕ ਠੋਕ ਕੇ ਆਖਣਾ ਚਾਹੀਦਾ, ਪਰ ਪਤਾ ਨਹੀਂ ਕਿਉਂ ਇਹ ਤੇ ਹੋਰ ਕਈ ਪ੍ਰਚਾਰਕ ਗੋਲ਼ ਮੋਲ਼ ਗੱਲਾਂ ਨਾਲ ਬੁੱਤਾ ਸਾਰਦੇ ਹਨ, ਪਤਾ ਹੋਣ ਦੇ ਬਾਵਜੂਦ ਨਾਮ ਲੈਣ ਤੋਂ ਕੰਨੀ ਕਤਰਾਉਂਦੇ ਨੇ। ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top