Share on Facebook

Main News Page

🤡 ਬੰਤਾ ਭਾਈ, ਚਲਾਕੀ ਨਾਈ ⛔
-: ਸੰਪਾਦਕ ਖ਼ਾਲਸਾ ਨਿਊਜ਼
17.06.2024
#KhalsaNews #ProfDarshanSingh #Amrit #Nitnem #BantaSingh #DarbarSahib #Raagmala #Dhadrianwala #Fukra

🤡 ਬੰਤਾ ਸਿਆਂ ਚਲਾਕੀ ਨਾ ਕਰ ਭਾਈ, ਕਿ ਜੋ ਤੁਹਾਨੂੰ ਚੰਗਾ ਲਗਦਾ ਉਹ ਚੱਕ ਲਿਆ, ਬਾਕੀ ਛੱਡ ਦਿੱਤਾ। ਅਖੇ "ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਨਹੀਂ ਰੱਖੀ, ਤਾਂ ਕਿਸ ਨੇ ਰੱਖੀ?"

🙏 ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਨੇ ਰੱਖੀ ਜਾਂ ਨਹੀਂ, ਸਾਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਕੰਮ ਇਤਿਹਾਸਕਾਰ ਜਾਣਦੇ ਹਨ। ☝️ ਇੱਕ ਪਾਸੇ ਤੁਸੀਂ ਇਹ ਤਾਂ ਮੰਨ ਰਹੋ ਹੋ, ਪਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਉੱਤੇ ਬੇਬੁਨਿਯਾਦ ਇਲਜ਼ਾਮ ਵੀ ਲਗਾ ਰਹੇ ਹੋ ਕਿ ਉਨ੍ਹਾਂ ਨੇ ਤਿੰਨ ਬਾਣੀਆਂ ਨਾਲ ਅੰਮ੍ਰਿਤ ਛਕਾਇਆ (ਇਹੀ ਬਕਵਾਸ ਢੱਡਰੀਆਂਵਾਲਾ ਤੇ ਉਸਦੀ ਭੂਤਰੀ ਲਗੌੜ ਵੀ ਕਰਦੀ, ਖੈਰ ਇਹ ਫੁਕਰਾ ਐਸ਼ਪ੍ਰਸਤ ਸਾਧ ਐਵੇਂ ਵਿੱਚੇ ਯਾਦ ਆ ਗਿਆ)

👉...ਪਰ ਉਹੀ ਗੱਲ ਭਾਈ ਸੰਤੋਖ ਸਿੰਘ ਤਾਂ ਬਹੁਤ ਪਹਿਲਾਂ ਲਿੱਖ ਗਿਆ ਜਿਸਨੂੰ ਟਕਸਾਲੀ ਆਖਦੇ ਨਹੀਂ ਥੱਕਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਸ਼ੀਰਵਾਦ ਦਿੱਤਾ ਸੀ, ਹੈਂ? ਵੈਸੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਵਿੱਚੋਂ ਜਪੁ, ਸੋਦਰੁ ਸੋ ਪੁਰਖੁ, ਸੋਹਿਲਾ, ਬਾਰਹ ਮਾਹੁ, ਅਨੰਦੁ ਦੀ ਬਾਣੀ ਪੜ੍ਹਕੇ ਹੀ ਤਿਆਰ ਕੀਤਾ ਸੀ।

💥 ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਦੀ ਰੁਤਿ ਤੀਸਰੀ ਵਿੱਚ ਭਾਈ ਸੰਤੋਖ ਸਿੰਘ ਜੀ ਇੰਝ ਲਿਖਦੇ ਹਨ:

ਬਸਤ੍ਰ ਨਵੀਨ ਸ਼ਸਤ੍ਰ ਪਹਿਰਾਏ। ਜਟਤਿ ਜਵਾਹਰ ਜਿਨ ਸਮੁਦਾਏ।
ਰੁਚਿਰ ਬਿਭੂਖਨ ਅੰਗ ਸਜਾਏ। ਆਪਨੇ ਰੂਪ ਸਮਾਨ ਬਨਾਏ॥14॥
ਕਹਹੁ ਵਹਿਗੁਰੂ ਦੀਯ ਉਪਦੇਸ਼ਾ। ਹਾਥ ਜੋਰਿ ਥਿਰ ਸਿੱਖ ਵਿਸ਼ੇਸ਼ਾ।
🔹ਜਪੁਜੀ ਪਾਠ ਪ੍ਰਥਮ ਕਰਿ ਲੀਨਾ। ਬਹੁਰ ਸਵੈਯੇ ਪਢਿਬੋ ਕੀਨਾ॥15॥
🔹ਪੌੜੀ ਪੰਚ ਅਨੰਦ ਪਢਯੋ ਹੈ। ਅੰਮ੍ਰਿਤ ਮੈਂ ਬਹੁ ਤੇਜ ਬਢਯੋ ਹੈ।
ਤਿਸ ਛਿਨ ਚਟਕ ਆਇਗੇ ਦੋਊ। ਸ੍ਰੀ ਗੁਰ ਦ੍ਰਿਸ਼ਟਿ ਪਰਿਤ ਭੇ ਸੋਊ॥16॥

☝️ ਇਸ ਅਨੁਸਾਰ, ਜਪੁਜੀ, ਸਵੈਯੇ, ਅਨੰਦ ਸਹਿਬ ਦੀਆਂ ਪੰਜ ਪਉੜੀਆਂ ਪੜ੍ਹੀਆਂ। ਇਥੇ ਅਨੰਦ ਸਹਿਬ ਦੀਆਂ ਪੰਜ ਪਉੜੀਆਂ ਦਾ ਜ਼ਿਕਰ ਹੈ ਅਤੇ ਜਾਪੁ, ਚੌਪਈ ਦਾ ਨਾਂ ਤੱਕ ਨਹੀਂ। ਹੁਣ ਕੀ ਕਹਿਣਾ? ਸਵੈਯੇ ਕਿਹੜੇ ਇਹ ਵੀ ਨਹੀਂ ਲਿਖਿਆ। ਵੈਸੇ ਸਵੈਯੇ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈਗੇ। ਸਵਈਏ ਮਹਲੇ ਪਹਿਲੇ ਕੇ ੧, ਸਵਈਏ ਮਹਲੇ ਦੂਜੇ ਕੇ ੨, ਸਵਈਏ ਮਹਲੇ ਤੀਜੇ ਕੇ ੩, ਸਵਈਏ ਮਹਲੇ ਚਉਥੇ ਕੇ ੪, ਸਵਈਏ ਮਹਲੇ ਪੰਜਵੇ ਕੇ ੫

⚠️ ਹੋਰ ਤਾਂ ਹੋਰ ਇਹ ਲਾਣਾ ਰਾਗਮਾਲਾ ਨੂੰ ਗੁਰਬਾਣੀ ਮੰਨਦਾ ਹੈ, ਪਰ ਇਨ੍ਹਾਂ ਦਾ ਮਹਾਕਵੀ ਭਾਈ ਸੰਤੋਖ ਸਿੰਘ ਨਹੀਂ ਮੰਨਦੇ। 👉 ਰਾਗਮਾਲਾ ਨੂੰ ਗੁਰਬਾਣੀ ਮੰਨਣ ਵਾਲੇ ਟਕਸਾਲੀਓ ਆਹ ਤੁਹਾਡਾ ਸੂਰਜ ਪ੍ਰਕਾਸ਼ ਦਾ ਲਿਖਾਰੀ ਕੀ ਕਹੀ ਜਾਂਦਾ ਰਾਗਮਾਲਾ ਬਾਰੇ ਕਿ "ਰਾਗਮਾਲਾ ਗੁਰਬਾਣੀ ਨਹੀਂ!!" ਹੈਂਅਅਅ !!

ਖ਼ਾਲਸਾ ਨਿਊਜ਼ ਨੂੰ ਤਾਂ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਸੀ ਰਾਗਮਾਲਾ ਬਾਰੇ ਕਿ ਇਹ ਗੁਰਬਾਣੀ ਨਹੀਂ, ਕਿ ਇਹ ਕਵੀ ਮਾਧਵ ਨਲ ਵੱਲੋਂ ਆਪਣੀ ਪ੍ਰੇਮੀਕਾ ਕਾਮ ਕੰਦਲਾ ਬਾਰੇ ਲਿਖੀ ਰਚਨਾ ਵਿੱਚੋਂ ਪਉੜੀ 34-38 ਹੈ।

❌ ਰਾਗਮਾਲਾ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਸਫੇ ਉਤੇ ਮੁੰਦਾਵਣੀ ਤੋਂ ਬਾਅਦ ਸਿੱਖ ਵਿਰੋਧੀ ਅਨਸਰਾਂ ਵੱਲੋਂ ਧੱਕੇ ਨਾਲ ਦਰਜ ਕੀਤੀ ਗਈ, ਉਸ ਬਾਰੇ 72 ਵਾਰੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਣ ਵਾਲੇ ਭਾਈ ਸੰਤੋਖ ਸਿੰਘ (ਧੁੰਮੇ / ਬੰਤਾ ਸਿੰਘ ਅਨੁਸਾਰ) ਦੇ ਵੀਚਾਰ ਇਹ ਹਨ:

‼️ ਲਿਖੇ ਸਮਸਤ ਸਵੈਯੇ ਸੋਅੂ, ਸ੍ਰੀ ਗ੍ਰੰਥ ਸਾਹਿਬ ਕੇ ਮਾਂਹਿ ।
ਅੰਤ ਸਰਬ ਕੇ ਲਿਖਿ ਮੁੰਦਾਵਣੀ, ਮੁੰਦ੍ਰਿਤ ਮੁਹਰ ਲਗੀ ਜਨੁ ਵਾਹਿ ।
ਭੋਗ ਸਕਲ ਬਾਣੀ ਕੋ ਪਾਯਹੁ, ਮਹਿਮਾ ਜਿਸ ਕੀ ਕਹੀ ਨਾ ਜਾਇ ।
ਭਵਜਲ ਭੈਰਵ ਕੋ ਜਹਾਜ ਬਜ਼, ਪ੍ਰਭੂ ਕ੍ਰਿਪਾ ਤੇ ਪਾਰ ਪਰਾਇ ॥੩੯॥ ‼️

‼️ ਰਾਗਮਾਲ ਸ਼੍ਰੀ ਗੁਰ ਕੀ ਕ੍ਰਿਤ ਨਿਹਂ, ਹੈ ਮੁੰਦਾਵਣੀ ਲਗਿ ਗੁਰ ਬੈਨ ।
ਇਸ ਮਹਿਂ ਨਿਹਂ ਸੰਸੈ ਕੁਛ ਕਰੀਅਹਿ, ਜੇ ਸੰਸੈ ਅਵਿਲੋਕਹੁ ਨੈਨ ।
ਮਾਧਵ ਨਲ ਆਲਮ ਕਿਵ ਕੀਨਸਿ, ਤਿਸ ਮਹਿਂ ਨ੍ਰਿਤਕਾਰੀ ਕਹਿ ਤੈਨ ।
ਰਾਗ ਰਾਗਨੀ ਨਾਮ ਗਿਨੇ ਤਿਹਂ, ਯਾਂ ਤੇ ਸ਼੍ਰੀ ਅਰਜਨ ਕ੍ਰਿਤ ਹੈ ਨ ॥੪੦॥ ‼️

️🎯 ਬੰਤਾ ਸਿਆਂ ਤੁਹਾਡੀਆਂ ਚਲਾਕੀਆਂ ਹੁਣ ਨਹੀਂ ਚਲਣੀਆਂ, ਹੁਣ ਲੋਕ ਸੁੱਤੇ ਨਹੀਂ, ਜਾਗਦੇ ਹਨ, ਤੇ ਅਸੀਂ ਤੁਹਾਡੇ ਵਰਗੇ ਗਪੌੜੀਆਂ ਦੇ ਪਾਜ ਉਘੇੜਦੇ ਰਹਾਂਗੇ। ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top