Share on Facebook

Main News Page

💥 ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਅਤੇ ਸਿੱਖਾਂ ਤੇ ਕੀਤੀ ਟਿੱਪਣੀ ਬਾਰੇ ਮੁਆਫੀ ਮੰਗੀ
-: ਸੰਪਾਦਕ ਖ਼ਾਲਸਾ ਨਿਊਜ਼
11.06.2024
#KhalsaNews #ArshdeepSingh #India #Cricketer #HarbhajanSingh #Pakistan #KamranAkmal #WCT20 #wct2024

🇵🇰 ਸਾਬਕਾ ਪਾਕਿਸਤਾਨੀ ਕ੍ਰਿਕੇਟ ਖਿਡਾਰੀ "ਕਾਮਰਾਨ ਅਕਮਲ" ਨੇ 09 ਜੂਨ ਨੂੰ ਅਰਸ਼ਦੀਪ ਸਿੰਘ ਬਾਰੇ ਬਿਆਨ ਦਿੱਤਾ ਸੀ ਕਿ...
❗"ਲਾਸਟ ਓਵਰ ਕਰਨਾ ਅਰਸ਼ਦੀਪ ਸਿੰਘ ਨੇ, ਵੈਸਾ ਉਸਕਾ ਰਿਦਮ ਨਹੀਂ ਲੱਗ ਰਹਾ, ਲੱਗ ਭੀ ਸਕਤਾ, ਫਿਰ ਭਾਜੀ ਬਾਰਾਂ ਵੱਜ ਗਏ ਹੈਂ ਹਾ ਹਾ ਹਾ ਹਾ... ਕਿਸੀ ਸਿੱਖ ਕੋ ਨਹੀਂ ਦੇਨਾ ਚਾਹੀਏ ਬਾਰ੍ਹਾਂ ਬਜੇ"।❗
👳 ਸਿੱਖਾਂ ਵੱਲੋਂ ਰੋਸ ਕੀਤੇ ਜਾਣ ਉੱਤੇ ਕਾਮਰਾਨ ਅਕਮਲ ਨੇ ਅਰਸ਼ਦੀਪ ਸਿੰਘ ਅਤੇ ਸਿੱਖਾਂ ਤੇ ਕੀਤੀ ਟਿੱਪਣੀ ਬਾਰੇ ਮੁਆਫੀ ਮੰਗ ਲਈ ਹੈ।

💥 "ਕਿਸੀ ਸਿੱਖ ਕੋ ਨਹੀਂ ਦੇਨਾ ਚਾਹੀਏ ਬਾਰ੍ਹਾਂ ਬਜੇ ਆਖਰੀ ਓਵਰ" 💥
-: ਸਾਬਕਾ ਪਾਕਿਸਤਾਨੀ ਖਿਡਾਰੀ ਕਾਮਰਾਨ ਅਕਮਲ
09.06.2024
#KhalsaNews #ArshdeepSingh #India #Cricketer #HarbhajanSingh #Pakistan #KamranAkmal #WCT20 #wct2024

🇵🇰 ਸਾਬਕਾ ਪਾਕਿਸਤਾਨੀ ਖਿਡਾਰੀ "ਕਾਮਰਾਨ ਅਕਮਲ" ਦਾ ਅਰਸ਼ਦੀਪ ਸਿੰਘ ਬਾਰੇ ਬਿਆਨ ❗"ਲਾਸਟ ਓਵਰ ਕਰਨਾ ਅਰਸ਼ਦੀਪ ਸਿੰਘ ਨੇ, ਵੈਸਾ ਉਸਕਾ ਰਿਦਮ ਨਹੀਂ ਲੱਗ ਰਹਾ, ਲੱਗ ਭੀ ਸਕਤਾ, ਫਿਰ ਭਾਜੀ ਬਾਰਾਂ ਵੱਜ ਗਏ ਹੈਂ ਹਾ ਹਾ ਹਾ ਹਾ... ਕਿਸੀ ਸਿੱਖ ਕੋ ਨਹੀਂ ਦੇਨਾ ਚਾਹੀਏ ਬਾਰ੍ਹਾਂ ਬਜੇ"।❗
⚠️ ਚੇਤੇ ਰਹੇ ਕਿ ਬੀਤੇ ਦਿਨ ਹੋਏ ਵਰਲਡ ਕੱਪ ਦੇ ਮੁਕਾਬਲੇ ਵਿੱਚ 🇮🇳 ਭਾਰਤ ਨੇ 🇵🇰 ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ ਸੀ। ਅਖੀਰਲਾ ਓਵਰ ਅਰਸ਼ਦੀਪ ਸਿੰਘ ਦਾ ਸੀ ਜਦੋਂ ਪਾਕਿਸਤਾਨ ਨੂੰ 6 ਗੇਂਦਾਂ 'ਚ 18 ਦੌੜਾਂ ਚਾਹੀਦੀਆਂ ਸੀ, ਤੇ ਅਰਸ਼ਦੀਪ ਸਿੰਘ ਪਹਿਲੀ ਗੇਂਦ ਉੱਤੇ ਇਮਾਦ ਵਸੀਮ ਨੂੰ ਆਊਟ ਕੀਤਾ, ਤੇ ਪਾਕਿਸਤਨ ਆਪਣੇ 20 ਓਵਰਾਂ 'ਚ ਭਾਰਤ ਵੱਲੋਂ 120 ਦੌੜਾਂ ਦੇ ਟੀਚੇ ਤੋਂ 6 ਦੌੜਾਂ ਪਿੱਛੇ ਰਹਿ ਗਈ, ਤੇ 🇮🇳 ਭਾਰਤ ਇਹ ਮੈਚ ਜਿੱਤ ਗਿਆ।

️🏏 ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਕਾਮਰਾਨ ਅਕਮਲ ਨੂੰ "ਲੱਖ ਦੀ ਲਾਹਨਤ" ਭੇਜੀ ਹੈ।

️🎯 ਕਾਮਰਾਨ ਅਕਮਲ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਬਾਰ੍ਹਾਂ ਵਜੇ ਦਾ ਇਤਿਹਾਸ ਕੀ ਹੈ, ਜਦੋਂ ਇਨ੍ਹਾਂ ਦੇ ਹਾਕਮਾਂ ਵੱਲੋਂ ਹਿੰਦੂ ਬੱਚੀਆਂ ਔਰਤਾਂ ਨੂੰ ਚੁੱਕ ਕੇ ਲੈ ਜਾਇਆ ਜਾਂਦਾ ਸੀ, ਤਾਂ ਰਾਤ ਦੇ ਬਾਰ੍ਹਾਂ ਵਜੇ ਸਿੰਘ ਗੁੱਰੀਲਾ ਨੀਤੀ ਅਧੀਨ ਮੁਗ਼ਲਾਂ 'ਤੇ ਹਮਲਾ ਕਰਕੇ ਬੱਚੀਆਂ ਤੇ ਔਰਤਾਂ ਛੁੜਾ ਕੇ ਲਿਆਂਦੇ ਸਨ। ਇਸ ਸ਼ਰਮ ਦੇ ਮਾਰੇ ਅਕਮਲ ਨੂੰ ਸ਼ਾਇਦ ਆਪਣੇ ਪੁਰਖਿਆਂ ਦੀ ਕੀਤੀ ਕਰਤੂਤ ਚੇਤੇ ਆ ਰਹੀ ਹੋਵੇ, ਤੇ ਸਿੰਘ ਦੇਖਕੇ ਇਹ ਅੰਦਰੋਂ ਸੜ ਗਿਆ ਹੋਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top