☹️ 13 ਅਪ੍ਰੈਲ 1978 ਵਾਲੇ ਦਿਨ ਨਕਲੀ ਨਿਰੰਕਾਰੀ ਗੁਰਬਚਨ ਦੇ
ਹੁਕਮਾਂ ਦੇ ਨਾਲ, ਉਸ ਦੇ ਗੁੰਡਿਆਂ ਨੇ ਚਿੱਟੇ ਦਿਨ ਗੋਲੀਆਂ ਦੀ ਬਾਛੜ ਕਰਕੇ 13 ਗੁਰਸਿੱਖਾਂ
ਨੂੰ ਸ਼ਹੀਦ ਕਰ ਦਿੱਤਾ।
☝️ ਉਸ ਵਕਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਸੀ ਕਿ ਪੰਜਾਬ ਵਿਚ ਇਕ ਅਖੌਤੀ ਸਿੱਖ ਪਾਰਟੀ,
ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਰਾਜ ਕਰ ਰਹੀ ਸੀ, ਇਸ ਵਕਤ ਸ੍ਰੀ ਅੰਮ੍ਰਿਤਸਰ ਵਿਖੇ
ਇਸੇ ਹੀ ਪਾਰਟੀ ਦੇ ਇਕ ਮੰਤਰੀ, ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਵੀ ਸ਼ਹਿਰ ਵਿਚ ਮੌਜੂਦ
ਸੀ। ਇਹ ਉਹ ਸ਼ਹਿਰ ਹੈ ਜਿੱਥੇ ਉਸ ਵਕਤ ਪੰਜਾਬ ਚ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਅਤੇ
ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਮੁੱਖ
ਦਫਤਰ ਵੀ ਇਥੇ ਹੀ ਹੈ। ਅਤੇ ਇੱਥੇ ਹੀ ਨਕਲੀ ਨਿਰੰਕਾਰੀਆਂ ਵਲੋਂ ਲੰਮੇ ਸਮੇਂ ਤੋਂ ਸਿੱਖ
ਧਰਮ ਉੱਤੇ ਹਮਲੇ ਹੋ ਰਹੇ ਸਨ।
👉 ਇਸ ਤੋਂ ਇਲਾਵਾ ਦੂਸਰੀ ਤ੍ਰਾਸਦੀ ਇਹ ਕਹੀ ਜਾਵੇ ਜੀ ਕਿ ਸਿੱਖਾਂ ਦੇ ਸਾਰੇ ਕਾਤਲ ਸਣੇ
ਗੁਰਬਚਨ ਦੇ ਸ਼ਰੇਆਮ ਪੰਜਾਬ ਤੋਂ ਸੁਰੱਖਿਅਤ ਬਾਹਰ ਕੱਢ ਦਿੱਤੇ ਗਏ।ਅਤੇ ਇਹ ਸੱਭ ਕੁੱਝ
ਪੰਜਾਬ ਦੀ ਅਕਾਲੀ ਸਰਕਾਰ ਦੀ ਮਦਦ ਦੇ ਨਾਲ ਅਤੇ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨਿਰੰਜਨ
ਸਿੰਘ ਅਤੇ ਕਥਿਤ ਤੌਰ 'ਤੇ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੀ ਸ਼ੈਅ ਉੱਪਰ ਇਹ ਸੱਭ
ਕੁੱਝ ਸੰਭਵ ਹੋ ਸਕਿਆ ਸੀ।
📍 17 ਮਈ 1978 ਵਾਲੇ ਦਿਨ ਹੋਈ ਇਕ ਕਨਵੈਨਸ਼ਨ ਵਿਚ ਗੁਰਮਤਾ ਕੀਤਾ ਗਿਆ ਕੇ ਸ੍ਰੀ ਅਕਾਲ
ਤਖ਼ਤ ਸਾਹਿਬ ਵਿਖੇ ਦਰਖਾਸਤ ਦਿੱਤੀ ਜਾਵੇ ਕਿ ਇਨ੍ਹਾਂ ਨਕਲ਼ੀ ਨਿਰੰਕਾਰੀਆਂ ਦਾ ਸਿੱਖਾਂ ਵਲੋਂ
ਸਮਾਜਕ ਬਾਈਕਾਟ ਕੀਤੇ ਜਾਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ 'ਹੁਕਮਨਾਮਾ' ਜਾਰੀ
ਹੋਵੇ।
💢 ਸੋ ਇਸ ਹੁਕਮਨਾਮੇ ਨੂੰ ਤਿਆਰ ਕਰਨ ਦੇ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਕਮੇਟੀ ਵਿੱਚ ਸਿਰਦਾਰ ਕਪੂਰ ਸਿੰਘ, ਗਿਆਨੀ ਲਾਲ ਸਿੰਘ, ਗਿਆਨੀ ਗੁਰਦਿਤ ਸਿੰਘ, ਗਿਆਨੀ
ਪ੍ਰਤਾਪ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਸਰਦਾਰ ਪ੍ਰਕਾਸ਼ ਸਿੰਘ, ਜਥੇਦਾਰ ਸਾਧੂ ਸਿੰਘ
ਭੌਰ ਸ਼ਾਮਲ ਸਨ। ਇਨ੍ਹਾਂ ਵਲੋਂ ਤਿਆਰ ਕੀਤੇ ਗਏ 'ਹੁਕਮਨਾਮਾ' ਦੇ ਖਰੜੇ ਨੂੰ ਹੁਕਮਨਾਮੇ ਦੇ
ਰੂਪ ਵਿੱਚ ਜਥੇਦਾਰ ਸਾਧੂ ਸਿੰਘ ਭੌਰ,ਨੇ ਆਪਣੇ ਦਸਤਖਤਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ
ਤੋਂ 10 ਜੂਨ, 1978 ਵਾਲੇ ਦਿਨ ਕੌਮ ਦੇ ਨਾਂ ਜਾਰੀ ਕੀਤਾ।
📌 ਸੋ 10 ਜੂਨ 1978 ਨੂੰ, ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਸਿੱਖ ਕੌਮ ਦੇ ਨਾਂ ਇਕ
ਹੁਕਮਨਾਮਾ ਜਾਰੀ ਹੋਇਆ। ਜਿਸ ਵਿੱਚ ਸਾਰੀ ਦੁਨੀਆ ਵਿੱਚ ਵਸਦੇ ਗੁਰਸਿੱਖਾਂ ਨੂੰ ਹੁਕਮ
ਹੋਇਆ ਕਿ ਇਹਨਾਂ ਨਕਲੀ "ਨਿਰੰਕਾਰੀਆਂ" ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਇਨ੍ਹਾਂ ਦੇ
ਨਾਲ ਕੋਈ ਸਿੱਖ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੇਗਾ।
-----------------------------------------
✍️ ਟਿੱਪਣੀ:
ਸੰਪਾਦਕ ਖ਼ਾਲਸਾ ਨਿਊਜ਼
13 ਅਪ੍ਰੈਲ 1978 ਵਾਲੇ ਦਿਨ ਨਕਲੀ ਨਿਰੰਕਾਰੀ ਗੁਰਬਚਨ ਦੇ ਹੁਕਮਾਂ ਦੇ ਨਾਲ, ਉਸ ਦੇ
ਗੁੰਡਿਆਂ ਨੇ ਚਿੱਟੇ ਦਿਨ ਗੋਲੀਆਂ ਦੀ ਬਾਛੜ ਕਰਕੇ 13 ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ।
2 ਕੁ ਸਾਲ ਬਾਅਦ ਭਾਈ ਰਣਜੀਤ ਸਿੰਘ ਨੇ ਇਸ ਨਕਲੀ ਨਿਰੰਕਾਰੀ ਬਾਬੇ ਨੂੰ ਉਸਦੇ ਗੈਸਟ ਹਾਊਸ
ਵਿੱਚ ਗੋਲੀਆਂ ਮਾਰ ਕੇ ਪਾਰ ਬੁਲਾ ਦਿੱਤਾ ਸੀ। 31 ਦਸੰਬਰ 1996 ਨੂੰ ਭਾਈ ਰਣਜੀਤ ਸਿੰਘ
ਨੂੰ ਅਕਾਲ ਤਖ਼ਤ ਸਾਹਿਬ ਦਾ ਮੁੱਖ ਸੇਵਾਦਾਰ (ਜੱਥੇਦਾਰ) ਥਾਪਿਆ ਗਿਆ ਸੀ, ਪਰ 1999 ਦੀ
ਵਿਸਾਖੀ ਤੋਂ ਪਹਿਲਾਂ ਟੌਹੜੇ ਅਤੇ ਗੱਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਖਿੱਚੋਤਾਣ ਕਾਰਣ
ਉਨ੍ਹਾਂ ਨੂੰ ਜਥੇਦਾਰੀ ਤੋਂ ਲਾਹ ਦਿੱਤਾ ਗਿਆ, ਤੇ ਲਵ ਕੁਸ਼ ਦੀ ਔਲਾਦ ਪੂਰਣ ਸਿੰਘ ਨੂੰ ਬਣਾ
ਦਿੱਤਾ ਗਿਆ ਸੀ। ਉਸ ਤੋਂ ਬਾਅਦ ਅੱਜ ਤੱਕ ਬਾਦਲ ਦੀ ਪਰਚੀ ਤੋਂ ਨਿਕਲੇ ਹੋਏ ਲਾਹਨਤੀ ਹੀ
ਅਖੌਤੀ ਜਥੇਦਾਰ ਬਣਦੇ ਆ ਰਹੇ ਹਨ।