Share on Facebook

Main News Page

👿 ਕੰਗਣਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ "ਥੱਪੜ" ਪਿਆ👋
-: ਸੰਪਾਦਕ ਖ਼ਾਲਸਾ ਨਿਊਜ਼
06.06.2024
#KhalsaNews #KulwinderKaur #CISF #KangnaRanaut #slapped

🔸 ਕੰਗਣਾ ਰਣੌਤ ਦੇ CISF ਦੀ ਜਵਾਨ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ 'ਤੇ ਕਿਸਾਨ ਸੰਘਰਸ਼ ਦੌਰਾਨ ਕੀਤੀ ਬਕਵਾਸ ਬਦਲੇ "ਥੱਪੜ" ਮਾਰਿਆ।
🔹 ਕੁਲਵਿੰਦਰ ਕੌਰ ਨੂੰ ਸਸਪੈਂਡ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
🔸 ਲੋਕਾਂ ਨੂੰ ਚੋਣਾਂ ਜਿਤੱਣ ਉੱਤੇ ਹਾਰ ਪੈਂਦੇ, ਕੰਗਣਾ ਰਣੌਤ ਨੂੰ ਥੱਪੜ ਪਿਆ।
🔹 ਇਸ ਥੱਪੜ ਦਾ ਕਾਰਣ ਕੰਗਣਾਂ ਦੀ ਬਦਜ਼ੁਬਾਨੀ ਹੈ।
🔸 ਪਹਿਲਾਂ 11.11.11 ਨੂੰ ਭਾਈ ਹਵਾਰਾ ਨੇ ਨਿਸ਼ਾਂਤ ਸ਼ਰਮਾ ਦੇ ਥੱਪੜ ਜੜਿਆ ਸੀ, ਹੁਣ 06.06.24 ਨੂੰ ਕੁਲਵਿੰਦਰ ਕੌਰ ਨੇ ਕੰਗਣਾਂ ਰਣੌਤ ਦੇ ਥੱਪੜ ਮਾਰਣ ਕਰਕੇ ਚੇਤੇ ਕੀਤਾ ਜਾਵੇਗਾ।

💢 ਭਾਵੇਂ ਕਿ ਇਸ ਵਰਤਾਰੇ ਨਾਲ ਨਾਲ ਇਸ ਬੀਬੀ ਮੁਅੱਤਲ ਕਰ ਦਿੱਤਾ ਗਿਆ ਹੈ, ਤੇ ਪਤੀ ਜੋ ਕਿ ਉਹ ਵੀ CISF ਦਾ ਜਵਾਨ ਹੈ, ਉਸਦੀ ਵੀ ਨੌਕਰੀ ਖ਼ਤਰੇ 'ਚ ਪੈ ਸਕਦੀ ਹੈ। ਇਨ੍ਹਾਂ ਦੀ ਸਿੱਖ ਸੰਸਥਾਵਾਂ ਵੱਲੋਂ ਫੌਰੀ ਤੌਰ 'ਤੇ ਸਾਰ ਲੈਣੀ ਚਾਹੀਦੀ ਹੈ।

📍 ਜਦੋਂ ਸਰਕਾਰਾਂ ਆਪਣਾ ਬਣਦਾ ਫਰਜ਼ ਪੂਰਾ ਨਹੀਂ ਕਰਦੀਆਂ, ਬਕਵਾਸ ਕਰਣ ਵਾਲਿਆਂ ਦਾ ਮੂੰਹ ਬੰਦ ਨਹੀਂ ਕਰਦੀਆਂ, ਤਾਂ ਭਾਵਨਾਵਾਂ ਅਧੀਨ ਕੋਈ ਐਸਾ ਕੰਮ ਕਰ ਜਾਵੇ ਤਾਂ ਸਰਕਾਰ ਨੂੰ ਹੋਸ਼ ਆਉਣੀ ਚਾਹੀਦੀ ਹੈ ਕਿ ਤੁਸੀਂ ਆਮ ਲੋਕਾਂ, ਕਿਸਾਨਾਂ 'ਤੇ ਜਿਹੜਾ ਜ਼ੁਲਮ ਕਰ ਰਹੇ ਹੋ, ਉਹ ਕਿੰਨੀ ਕੁ ਦੇਰ ਸਹਿਣ ਕੀਤਾ ਜਾਵੇਗਾ।

🎲 ਲੋਕ ਸਭਾ ਚੋਣਾਂ 'ਚ ਮੋਦੀ ਨੇ ਆਵਦਾ ਹਸ਼ਰ ਦੇਖ ਹੀ ਲਿਆ ਹੈ, ਜਿਹੜਾ ਆਕੜਦਾ ਹੁੰਦਾ ਸੀ ਕਿ "ਮੋਦੀ ਏਕ ਹੀ ਕਾਫੀ ਹੈ", ਹੁਣ ਨਾਇਡੂ ਤੇ ਨਿਤਿਸ਼ ਵਰਗੇ Turn Coat ਦਲ ਬਦਲੂਆਂ ਦੀ ਫਹੁੜੀ ਭਾਲ ਰਿਹਾ ਹੈ। "ਅੱਤ" ਕਦੋਂ "ਅੰਤ" ਬਣ ਜਾਬੇ, ਪਤਾ ਨਹੀਂ ਲਗਦਾ, ਸੋ ਔਕਾਤ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸ ਬਦਜ਼ੁਬਾਨ ਕੰਗਣਾਂ ਦੀ ਸ਼ਾਇਦ ਥੱਪੜ ਨਾਲ ਅਕਲ ਠਿਕਾਣੇ ਆ ਜਾਵੇ, ਪਰ ਆਸ ਬਹੁਤ ਘੱਟ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top