Share on Facebook

Main News Page

💥ਅਖੇ “ਖਡੂਰ ਸਾਹਿਬ ਵਾਲਿਓ ਕਿਤੇ ਪੰਥ ਦਾ ਮਿਹਣਾ ਨਾ ਖੱਟ ਲਿਓ!”💢
-: ਸੰਪਾਦਕ ਖ਼ਾਲਸਾ ਨਿਊਜ਼
30.05.2024
#KhalsaNews #LokSabhaElection2024 #KhadoorSahib #Dimpa #Fukra #Dogla #AmritpalSingh #BibiKhalra #Chacha #HarjitSingh

⚜️ਖ਼ਾਲਸਾ ਨਿਊਜ਼ ਨੂੰ ਗਿਆਤ ਹੈ ਕਿ "ਪੰਥ" ਦਾ ਅਰਥ ਰਾਹ, ਰਸਤਾ ਹੁੰਦਾ ਹੈ, ਪਰ ਇੱਥੇ ਇਹ ਤਾਂ ਵਰਤਿਆ ਹੈ ਕਿ ਅੰਧ ਭਗਤ ਇਹੀ ਮਿਹਣਾ ਦੇ ਰਹੇ ਹਨ।

‼️ ਇਹ "ਮਿਹਣਾ" ਤਾਂ ਅੰਮ੍ਰਿਤਪਾਲ ਦੇ ਟੱਬਰ ਨੇ 2019 ‘ਚ ਹੀ ਖੱਟ ਲਿਆ ਸੀ ਜਦੋਂ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ (ਜੋ ਕਿ ਪੈਰਾਸ਼ੂਟ ਜਥੇਦਾਰ ਨਾਲ ਡਿਬਰੂਗੜ ਜੇਲ ’ਚ ਕੈਦ ਹੈ), ਨੇ ਕਾਂਗਰਸੀ ਜਸਬੀਰ ਸਿੰਘ ਗਿੱਲ (ਡਿੰਪਾ) ਨਾਲ ਚੋਣ ਮੈਦਾਨ ਵਿੱਚ ਸਾਥ ਦਿੱਤਾ ਸੀ, ਤੇ ਬੀਬੀ ਖਾਲੜਾ ਨੂੰ ਖਡੂਰ ਸਾਹਿਬ ਵਿੱਚ ਹਰਾਇਆ ਸੀ। ਕੱਲੇ ਅੰਮ੍ਰਿਤਪਾਲ ਦੇ ਚਾਚੇ ਨੇ ਹੀ ਨਹੀਂ ਅੰਮ੍ਰਿਤਪਾਲ ਦੇ ਪਰਿਵਾਰ ਨੇ ਵੀ ਡਿੰਪੇ ਨੂੰ ਵੋਟਾਂ ਪਾਈਆਂ ਸਨ, ਜਦੋਂ ਅੰਮ੍ਰਿਤਪਾਲ ਨੂੰ ਸਵਾਲ ਕੀਤਾ ਕਿ ਬੀਬੀ ਖਾਲੜਾ ਜੀ ਨਾਲ ਖੜ੍ਹੋ ਤੇ ਕਹਿੰਦਾ ਹਕੂਮਤ ਦੇ ਲੱਤ ਹੇਠੋਂ ਲੰਘ ਕੇ ਇਨਸਾਫ ਨਹੀਂ ਮਿਲਦੇ... ਉਦੋਂ ਨਾ ਚੇਤਾ ਆਇਆ ਇਹ ਮਿਹਣਾ? ਆਪਣੇ ਵੇਲੇ ਪੰਥ ਨੂੰ ਮਿਹਣਾ, ਬੱਲੇ ਦੋਗਲਿਆ! ‼️

📌 ਲੁਧਿਆਣਾ ਤੋਂ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ ਛੰਦੜਾ ਦੇ ਵਿਰੁੱਧ ਕਮਲਜੀਤ ਸਿੰਘ ਬਰਾੜ ਨੂੰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਵਾਲੇ ਦਾ ਸਾਥ ਦੇਣਾ, ਪੰਥ ਨੂੰ ਮਿਹਣਾ ਨਹੀਂ? ਕੀ ਇਹ ਭਗੌੜਾ ਹੀ ਪੰਥਕ ਰਹਿ ਗਿਆ ਦੁਨੀਆ 'ਚ, ਹੋਰ ਸਾਰੇ ਗੱਦਾਰ ਹਨ?

👁️ ਅੱਖਾਂ ਖੋਲੋ ਅੰਧ ਭਗਤੋ!❗ ਇਹ ਅੰਮ੍ਰਿਤਪਾਲ ਦੋਗਲਾ ਹੈ, ਹੁਣੇ ਹੀ ਪਛਾਣ ਲਵੋ ਬਾਅਦ ‘ਚ ਅੱਖਾਂ ’ਚ ਘਸੁੰਨ ਦੇ ਕੇ ਰੋਵੋਗੇ, ਮਰਜ਼ੀ ਤੁਹਾਡੀ! ਹੈਰਾਨੀ ਉਨ੍ਹਾਂ ਲੋਕਾਂ ਉੱਤੇ ਹੈ ਜੋ ਗੁਰਮਤਿ ਅਤੇ ਰਾਜਨੀਤੀ ਨੂੰ ਜਾਣਦੇ ਬੁੱਝਦੇ, ਵਹਿ ਰਹੇ ਵੇਗ ਵਿੱਚ ਭੇੜਚਾਲ ਨਾਲ ਵਹਿ ਤੁਰੇ ਹਨ।

🌐 ਉਨ੍ਹਾਂ ਦਾ ਹਾਲ ਜਾਲ ਉੱਤੇ ਬੈਠੇ ਤੋਤੇ 🐦ਵਰਗਾ ਹੈ ਜੋ "ਸ਼ਿਕਾਰੀ ਜਾਲ ਵਿਛਾਵੇਗਾ, ਦਾਣਾ ਚੋਗਾ ਪਾਵੇਗਾ, ਪਰ ਅਸੀਂ ਫਸਣਾ ਨਹੀਂ" ਰੱਟ ਰਿਹਾ ਹੈ, ਤੇ ਜਾਲ ਵਿੱਚ ਫਸ ਵੀ ਰਿਹਾ ਹੈ।

🙏 ਗੁਰਬਾਣੀ ਵੀ ਸੇਧ ਦਿੰਦੀ ਹੈ ਕਿ...
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍‍ਆਿ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥

🦌 ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top