1. ਰਿਵਾਇਤ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ’ਤੇ
ਬਿਠਾਉਣ ਦਾ ਜ਼ਿਕਰ ਹੈ। ਦਰਅਸਲ ਉਦੋਂ ਰਾਵੀ ਦਰਿਆ ਦੇ ਕੰਢੇ ’ਤੇ ਤਪਦੀ ਰੇਤ ਨੂੰ ‘ਤੱਤੀ
ਤਵੀ’ (ਤਵੀ ਵੀ ਤਪੀ ਤੋਂ ਬਣਿਆ ਹੈ) ਨਾਲ ਤਸ਼ਬੀਹ ਦਿੱਤੀ ਜਾਂਦੀ ਸੀ।
ਗੁਰੂ ਜੀ ਨੂੰ ਤੱਤੀ
ਤਵੀ ‘ਤੇ ਬਿਠਾਉਣ ਦੀ 'ਕਹਾਣੀ' (ਗ਼ਲਤ ਬਿਆਨੀ) ਸਭ ਤੋਂ ਪਹਿਲਾਂ ਸੰਤੋਖ ਸਿੰਘ ਨੇ ਸੂਰਜ
ਪ੍ਰਕਾਸ਼ ਵਿਚ ਲਿਖੀ ਸੀ।
2. ਗੁਰੂ ਜੀ ਨੂੰ ਤਪਦੀ ਰੇਤ ਵਿਚ ਬਿਠਾ ਕੇ ਉਨ੍ਹਾਂ ਦੇ ਨੰਗੇ
ਜਿਸਮ ’ਤੇ ਤੱਤੀ ਰੇਤ ਪਾਈ ਗਈ ਸੀ ਤੇ ਨਾਲ ਹੀ ਹੋਰ ਤਸ਼ੱਦਦ ਵੀ ਕੀਤਾ ਗਿਆ ਸੀ ਜਿਸ ਨਾਲ
ਉਨ੍ਹਾਂ ਦਾ ਜਿਸਮ ਛਾਲੇ ਪੈਣ ਮਗਰੋਂ ਸੜ-ਗਲ ਗਿਆ ਤੇ ਅਖ਼ੀਰ ਉਨ੍ਹਾਂ ਨੂੰ ਰੱਸਿਆਂ ਨਾਲ
ਬੰਨ੍ਹ ਕੇ ਦਰਿਆ ਵਿਚ ਰੋੜ੍ਹ ਦਿੱਤਾ ਗਿਆ।
ਗੁਰੂ ਅਰਜਨ ਸਾਹਿਬ ਨੂੰ 24 ਮਈ ਦੇ ਦਿਨ ਗੋਇੰਦਵਾਲ ਤੋਂ ਗ੍ਰਿਫ਼ਤਾਰ
ਕਰ ਕੇ ਅਗਲੇ ਦਿਨ ਲਾਹੋਰ ਵਿਚ ਜਹਾਂਗੀਰ ਕੋਲ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਗੁਰੂ ਜੀ
ਨੂੰ ਮੁਸਲਮਾਨ ਬਣਨ ਦੀ ਪੇਸ਼ਕਸ਼ ਕੀਤੀ ਅਤੇ ਨਾ ਮੰਨਣ ‘ਤੇ ‘ਯਾਸਾ-ਓ-ਸਿਆਸਤ’ ਦੇ ਘੋਰ ਤਸੀਹੇ
ਦੇ ਕੇ ਖ਼ਤਮ ਕਰਨ ਦੀ ਸਜ਼ਾ ਸੁਣਾਈ। ਇਸ ਸਜ਼ਾ ਹੇਠ
ਗੁਰੂ ਜੀ ਨੂੰ ਦੇਗ਼ ਵਿਚ ਉਬਾਲਿਆ ਗਿਆ ਅਤੇ
ਇਸ ਮਗਰੋਂ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਕੇ ਤਪਦੀ ਰੇਤ ਵਿਚ ਸੁੱਟ ਦਿੱਤਾ ਗਿਆ। ਜੇਠ ਦੇ
ਮਹੀਨੇ ਵਿਚ ਰੇਤ ਅੱਗ ਵਾਂਙ ਤਪ ਰਹੀ ਸੀ।
ਕੇਸਰ ਸਿੰਘ ਛਿਬਰ
ਮੁਤਾਬਿਕ ਚਾਰ ਦਿਨ ਉਨ੍ਹਾਂ ਨੂੰ ਰਾਵੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ
ਰੇਤ ਵਿਚ ਤਰ੍ਹਾਂ-ਤਰ੍ਹਾਂ ਦੇ ਤਸੀਹੇ ਗਏ। ਇਸ ਸਮੇਂ ਉਥੋਂ ਲੰਘਦੇ ਮੁਸਲਮਾਨ ਉਨ੍ਹਾਂ ‘ਤੇ
ਪੱਥਰ ਮਾਰਦੇ ਗਏ ਤੇ ਇਨ੍ਹਾਂ ਵਿਚੋਂ ਇਕ ਪੱਥਰ ਜਾਨ- ਲੇਵਾ ਸਾਬਿਤ ਹੋਇਆ। ਮਗਰੋਂ, ਉਨ੍ਹਾਂ
ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਬੰਨ੍ਹ ਕੇ ਰਾਵੀ ਦਰਿਆ ਵਿਚ ਰੋੜ੍ਹ ਦਿਤਾ ਗਿਆ (ਕੇਸਰ
ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦਾ, ਚੈਪਟਰ 5, ਬੰਦ 137-39))
ਦਬਿਸਤਾਨ-ਇ-ਮਜ਼ਾਹਿਬ ਦੇ ਲੇਖਕ ਮੁਤਾਬਿਕ ਗੁਰੂ ਜੀ ਨੂੰ ਤਪਦੀ ਰੇਤ ਵਿਚ ਬਿਠਾ ਕੇ
ਉਨ੍ਹਾਂ ਦੇ ਨੰਗੇ ਜਿਸਮ ’ਤੇ ਤੱਤੀ ਰੇਤ ਪਾਈ ਗਈ ਸੀ ਤੇ ਨਾਲ ਹੀ ਹੋਰ ਤਸ਼ੱਦਦ ਵੀ ਕੀਤਾ
ਗਿਆ ਸੀ ਜਿਸ ਨਾਲ ਉਨ੍ਹਾਂ ਦਾ ਜਿਸਮ ਛਾਲੇ ਪੈਣ ਮਗਰੋਂ ਸੜ-ਗਲ ਗਿਆ ਤੇ ਅਖ਼ੀਰ ਉਨ੍ਹਾਂ
ਨੂੰ ਰੱਸਿਆਂ ਨਾਲ ਬੰਨ੍ਹ ਕੇ ਦਰਿਆ ਵਿਚ ਰੋੜ੍ਹ ਦਿੱਤਾ ਗਿਆ। (ਮਊਬਾਦ ਜ਼ੁਲਫ਼ਿਕਾਰ
ਅਰਦਸਤਾਨੀ, ਦਬਿਸਤਾਨ-ਇ-ਮਜ਼ਾਹਿਬ, ਸਫ਼ਾ 35)।
ਰਾਵੀ ਦਰਿਆ ਵਿਚ
ਰੋੜ੍ਹਨ ਸਬੰਧੀ ਮਗਰੋਂ ਸੰਤੋਖ ਸਿੰਘ ਨੇ (ਸੂਰਜ ਪ੍ਰਕਾਸ਼ ਵਿਚ) ਇਹ ਗੱਪ ਵੀ ਜੋੜ ਦਿੱਤੀ
ਕਿ ਗੁਰੂ ਸਾਹਿਬ ਨੂੰ ਰੱਸਿਆਂ ਨਾਲ ਬੰਨ੍ਹ ਕੇ ਦਰਿਆ ਵਿਚ ਨਹੀਂ ਸੀ ਸੁੱਟਿਆ ਗਿਆ
ਬਲਕਿ ਉਨ੍ਹਾਂ ਨੇ ‘ਖ਼ੁਦ ਇਸ਼ਨਾਨ ਕਰਨ ਦੀ ਖ਼ਾਹਿਸ਼ ਕੀਤੀ ਸੀ ਤੇ ਖ਼ਾਹਿਸ਼ ਜ਼ਾਹਿਰ ਕੀਤੀ ਕਿ
ਉਨ੍ਹਾਂ ਦੀ ਦੇਹ ਦਾ ਸਸਕਾਰ ਨਾ ਕੀਤਾ ਜਾਵੇ ਅਤੇ ਇਸ ਨੂੰ ਦਰਿਆ ਬੁਰਦ ਕਰ ਦਿੱਤਾ ਜਾਵੇ (ਚੈਪਟਰ
37, ਬੰਦ 31)। ਸੰਤੋਖ ਸਿੰਘ ਤਾਂ ਇਕ ਜਗਹ ਇਹ ਵੀ ਲਿਖਦਾ ਹੈ ਕਿ ਉਨ੍ਹਾਂ ਇਕ ਬ੍ਰਾਹਮਣ
ਦੇ ਘਰੋਂ ਘਾਹ ਮੰਗਵਾਇਆ ਅਤੇ ਉਸ ਉਪਰ ਲੇਟ ਗਏ ਤੇ ਫਿਰ ਦੇਵਤੇ ਉਨ੍ਹਾਂ ਦੀ ਰੂਹ ਨੂੰ ਲੈ
ਗਏ (ਚੈਪਟਰ 37, ਬੰਦ 39 ਤੋਂ 48 ਤਕ)। ਸੰਤੋਖ ਸਿੰਘ ਇਕ ਪਾਸੇ ਜਲ ਪ੍ਰਵਾਹ ਲਿਖਦਾ ਹੈ
ਤੇ ਦੂਜੇ ਪਾਸੇ ਉਹ ਗੁਰੂ ਜੀ ਦਾ ਸਸਕਾਰ ਵੀ ਕਰ ਦੇਂਦਾ ਹੈ (ਰਾਸ ਚੌਥੀ, ਚੈਪਟਰ 64, ਬੰਦ
39 ਅਤੇ ਰਾਸ ਪੰਜਵੀਂ ਚੈਪਟਰ 10, ਬੰਦ 41)। ਉਂਞ
ਗੁਰੂ ਜੀ ਦਾ ਸਸਕਾਰ ਕਰਨ ਦਾ ਪ੍ਰਚਾਰ
ਸਭ ਤੋਂ ਪਹਿਲਾਂ ਸਰੂਪ ਦਾਸ ਭੱਲਾ ਨੇ ‘ਮਹਿਮਾ ਪ੍ਰਕਾਸ਼’ ਵਿਚ ਕੀਤਾ ਸੀ (ਸਿੱਖ ਤਵਾਰੀਖ਼
ਵਿਚ ਬਹੁਤੀਆਂ ਗ਼ਲਤ ਬਿਆਨੀਆਂ ਦਾ ਮੁੱਢ ਸਰੂਪ ਦਾਸ ਭੱਲਾ ਦਾ ਮਹਿਮਾ ਪ੍ਰਕਾਸ਼ ਹੀ ਹੈ)।
ਰਿਵਾਇਤ ਮੁਤਾਬਿਕ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾਉਣ
ਦਾ ਜ਼ਿਕਰ ਹੈ। ਦਰਅਸਲ ਉਦੋਂ ਰਾਵੀ ਦਰਿਆ
ਦੇ ਕੰਢੇ ’ਤੇ ਤਪਦੀ ਰੇਤ ਨੂੰ ‘ਤੱਤੀ ਤਵੀ’ (ਤਵੀ ਵੀ ਤਪੀ ਤੋਂ ਬਣਿਆ ਹੈ) ਨਾਲ
ਤਸ਼ਬੀਹ ਦਿੱਤੀ ਜਾਂਦੀ ਸੀ। ਇਹੋ ਜਿਹੀ ‘ਤਵੀ’ ਲਾਹੌਰ ਹੀ ਨਹੀਂ
ਜੰਮੂ ਵਿਚ ਵਗਦੇ ਦਰਿਆ*** ਦੇ ਕੰਢੇ ਨੂੰ ਵੀ ਤਵੀ ਕਹਿੰਦੇ ਸਨ।
ਅੱਜ ਵੀ ਜੰਮੂ ਦਾ ਉਹ ਇਲਾਕਾ
"ਜੰਮੂ ਤਵੀ" ਅਖਵਾਉਂਦਾ ਹੈ।
ਗੁਰੂ ਜੀ ਨੂੰ ਤੱਤੀ ਤਵੀ ‘ਤੇ ਬਿਠਾਉਣ ਦੀ ਕਹਾਣੀ ਸਭ ਤੋਂ ਪਹਿਲਾਂ ਸੰਤੋਖ ਸਿੰਘ
ਨੇ ਸੂਰਜ ਪ੍ਰਕਾਸ਼ ਵਿਚ ਲਿਖੀ ਸੀ।
ਪਰ, ਇਸ ਵਿਚ ਕੋਈ
ਸ਼ੱਕ ਨਹੀਂ ਕਿ ਗੁਰੂ ਜੀ ਨੂੰ ਤਪਦੀ ਰੇਤ ਵਿਚ ਬਿਠਾ ਕੇ ਉਨ੍ਹਾਂ ਦੇ ਨੰਗੇ ਜਿਸਮ ’ਤੇ ਤੱਤੀ
ਰੇਤ ਪਾਈ ਗਈ ਸੀ ਤੇ ਨਾਲ ਹੀ ਹੋਰ ਤਸ਼ੱਦਦ ਵੀ ਕੀਤਾ ਗਿਆ ਸੀ ਜਿਸ ਨਾਲ ਉਨ੍ਹਾਂ
ਦਾ ਜਿਸਮ ਛਾਲੇ ਪੈਣ ਮਗਰੋਂ ਸੜ-ਗਲ ਗਿਆ ਤੇ ਅਖ਼ੀਰ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਕੇ
ਦਰਿਆ ਵਿਚ ਰੋੜ੍ਹ ਦਿੱਤਾ ਗਿਆ। (ਮਊਬਾਦ ਜ਼ੁਲਫ਼ਿਕਾਰ ਅਰਦਸਤਾਨੀ, ਦਬਿਸਤਾਨ-ਇ-ਮਜ਼ਾਹਿਬ, ਸਫ਼ਾ
35)।
[*** ਇਹ ਤਵੀ ਨਦੀ ਝਨਾਂ ਦੀ ਸਹਾਇਕ ਨਦੀ (Tributary) ਹੈ। ਇਹ
ਕੈਲਾਸ਼ ਕੁੰਡ ਗਲੇਸ਼ੀਅਰ ਤੋਂ ਨਿਕਲਦੀ ਹੈ ਅਤੇ ਸੁੱਧ ਮਹਾਦੇਵ ਵਿਚ ਮਿਲ ਕੇ ਅੱਗੋਂ ਝਨਾਂ
ਦਰਿਆ ਵਿਚ ਜਾ ਮਿਲਦੀ ਹੈ]