Share on Facebook

Main News Page

💥 ਜੇ ਕੱਲ ਨੂੰ ਕਿਸੇ ਨੇ ਕਥਿਤ #ਖ਼ਾਲਿਸਤਾਨ ਦਾ ਜਾਂ ਕੌਮੀ ਝੰਡਾ ਨਿਸ਼ਾਨ ਸਾਹਿਬ ਪਾੜਿਆ ਤਾਂ ਫਿਰ ਨਾ ਚੀਕਓ !!!‼️
-: ਸੰਪਾਦਕ ਖ਼ਾਲਸਾ ਨਿਊਜ਼
17.05.2024
#KhalsaNews #Jaloos #NagarKirtan #Khalistan #Flag #Indian

🙏 ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਕੌਮ ਦੀਆਂ ਵਧੀਆ ਕਾਰਗੁਜ਼ਾਰੀ ਦੀ ਝਲਕ ਹੋਰਨਾਂ ਲੋਕਾਂ ਨੂੰ ਦਰਸਾਉਣ ਲਈ "ਜਲੂਸ" ਕਢਿੱਆ ਜਾਂਦਾ ਸੀ ਜਿਸਨੂੰ ਹੌਲ਼ੀ ਹੌਲੀ ਨਗਰ ਕੀਰਤਨ ਆਖਿਆ ਜਾਣ ਲੱਗ ਪਿਆ। ਜਲੂਸ ਜਲਸੇ ਨਾਲ ਆਪਣੀ ਕੌਮ ਦੀ ਇੱਕਜੁਟਤਾ ਅਤੇ ਤਾਕਤ ਦਾ ਮੁਜ਼ਾਹਰਾ ਕਰਨਾ ਵੀ ਇੱਕ ਕਾਰਣ ਸੀ, ਜਿਸ ਨਾਲ ਬਾਕੀ ਕੌਮਾਂ ਨੂੰ ਆਪਣੇ ਬਾਰੇ ਦੱਸਣ ਦਾ ਇੱਕ ਜ਼ਰੀਆ ਵੀ ਰਿਹਾ।

👀 ਪਰ ਅੱਜ ਦੇ ਸਮੇਂ ਇਹ "ਜਲੂਸ" ਸਿਰਫ ਕੌਮੀ ਸਰਮਾਏ ਅਤੇ ਸਮੇਂ ਦੀ ਬਰਬਾਦੀ ਤੋਂ ਇਲਾਵਾ ਕੱਖ ਨਹੀਂ। ਸਿਰਫ ਦਿਖਾਵਾ, ਸ਼ੋਸ਼ੇਬਾਜ਼ੀ, ਵੰਨ ਸੁਵੰਨੇ ਸਟਾਲ, ਲੰਗਰ, ਕਲਾਬਾਜ਼ੀਆਂ, ਝਾਂਕੀਆਂ, ਗਤਕੇ ਦੇ ਨਾਮ 'ਤੇ ਸਟੰਟਬਾਜ਼ੀ, ਫਜ਼ੂਲਖਰਚੀ, ਚੌਧਰ, ਤੇ ਬਾਹਰਲੇ ਮੁਲਕਾਂ 'ਚ ਭਾਰਤ ਪ੍ਰਤੀ ਰੋਸ ਜ਼ਾਹਰ ਕਰਣ ਲਈ ਭਾਰਤੀ ਝੰਡੇ ਦਾ ਅਪਮਾਨ ਸ਼ਾਮਲ ਹੋ ਗਿਆ ਹੈ।

👳 ਸਾਡੇ ਨਾਲ ਨਾਇੰਸਾਫੀ ਹੋਈ ਹੈ, ਜਿਸ ਨਾਲ ਕੌਮ 'ਚ ਭਾਰਤ ਸਿੱਖਾਂ ਦਾ ਰੋਸ ਹੈ, ਜੋ ਜਾਇਜ਼ ਹੈ। ਪਰ ਅਫਸੋਸ ਹੈ ਕਿ ਸਾਨੂੰ ਰੋਸ ਵੀ ਜ਼ਾਹਰ ਨਹੀਂ ਕਰਨਾ ਆਇਆ। ਅਸੀਂ ਹਾਲੇ ਤੱਕ ਜੂਨ 1984 ਅਤੇ ਨਵੰਬਰ 1984 ਨਸਲਕੁਸ਼ੀ ਬਾਰੇ ਦੁਨੀਆਂ ਨੂੰ ਢੰਗ ਨਾਲ ਦੱਸ ਹੀ ਨਾ ਸਕੇ। ਪੁਰਾਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਵਉਂਦੇ ਕਰਾਵਉਂਦੇ ਹੋਰ ਨਵੇਂ ਬੰਦੀ ਕਰਵਾ ਲਏ। ਐਸੀ ਅਕਲ ਦਾ ਮੁਜ਼ਾਹਰਾ ਦੇਖਿਆ ਕਿਤੇ? 😳 ਪੀੜਿਤ ਹੋਣ ਦੇ ਬਾਵਜੂਦ ਅਸੀਂ ਆਪਣੀ ਪੀੜਾ ਹੀ ਨਾ ਲੋਕਾਂ ਤੱਕ ਪਹੁੰਚਾ ਸਕੇ। ਬਜਾਏ ਕਿ ਅਸੀਂ ਬਾਕੀ ਸਾਰੀ ਦੁਨੀਆਂ ਨੂੰ ਵਧੀਆ ਤਰੀਕੇ ਨਾਲ ਦੱਸ ਪਾਉਂਦੇ, ਬਜਾਏ ਉਸਦੇ ਇਸ ਵੀਡੀਓ 'ਚ ਕੀਤੀ ਜਾ ਰਹੀ ਕਰਤੂਤ ਸਾਡੇ ਨਾਲ ਹੋਰ ਨਫਰਤ ਹੀ ਬੀਜ ਰਹੀ ਹੈ।

🇮🇳 ਕਿਸੇ ਵੀ ਦੇਸ਼ ਦਾ ਝੰਡਾ ਉਸ ਦੇਸ਼ ਦਾ ਮਾਣ ਹੁੰਦਾ ਹੈ। ਤੁਹਾਡਾ ਸਾਡਾ ਭਾਰਤ ਦੀ ਸੱਤਾਧਾਰੀਆਂ ਨਾਲ ਨਾਰਾਜ਼ਗੀ ਹੋਣੀ ਚਾਹੀਦੀ ਹੈ, ਪਰ ਉਸ ਦੇ ਢੰਗ ਤਰੀਕੇ ਜਾਨਵਰਾਂ, ਵਾਹਿਯਾਤੀ ਵਾਲੇ ਨਹੀਂ ਹੋਣੇ ਚਾਹੀਦੇ। ਜੇ ਅੱਜ ਸਿੱਖੀ ਭੇਖ ਵਾਲੇ ਮੰਢੀਰ, ਜਾਹਲ ਲੋਕ ਭਾਰਤੀ ਤਿਰੰਗੇ ਦਾ ਅਪਮਾਨ ਕਰਦੇ ਹਨ, ਕਦੀ ਪਾੜੇ ਹਨ, ਕਦੀ ਝੰਡੇ ਦਾ ਫੁਟਬਾਲ ਬਣਾ ਖੇਡਦੇ ਹਨ, ਇਹ ਕੰਡੇ ਬੀਜੇ ਜਾ ਰਹੇ ਹਨ, ਇਸ ਨਾਲ ਹਾਸਲ ਕੁੱਝ ਨਹੀਂ ਹੋਣਾ।

🚩 ਜੇ ਕਿਤੇ ਦੂਜੇ ਪਾਸਿਓਂ ਕਿਸੇ ਹਿੰਦੂ ਭੇਖ ਵਾਲੇ ਨੇ ਕਥਿਤ #ਖ਼ਾਲਿਸਤਾਨ ਦਾ ਝੰਡਾ ਜਾਂ ਕੌਮੀ ਝੰਡਾ ☬ ਨਿਸ਼ਾਨ ਸਾਹਿਬ ☬ ਨੂੰ ਇਵੇਂ ਪਾੜਿਆ, ਸਾੜਿਆ ਤਾਂ ਫਿਰ ਇਨ੍ਹਾਂ ਵਰਗਿਆਂ ਨੇ ਹੀ ਚੀਕ ਚਿਹਾੜਾ ਪਾਉਣਾ। ਕੋਈ ਅਕਲ ਵਾਲਾ ਕੰਮ ਕਰੋ, ਇਹ੍ਹਾਂ ਮੂਰਖਾਂ ਦੀਆਂ ਕਰਤੂਤਾਂ ਇਨ੍ਹਾਂ ਸਮੇਤ ਆਉਣ ਵਾਲੀਆਂ ਪੀੜੀਆਂ ਨੂੰ ਭਰਨੀਆਂ ਪੈ ਸਕਦੀਆਂ ਹਨ।

👹 ਫਿਰ ਧੁਤਿਆਂ ਨੇ ਕਹਿਣਾ ਜੇ ਕਿਸੇ ਨੇ ਨਿਸ਼ਾਨ ਸਾਹਿਬ ਪਾੜਿਆ, ਅਸੀਂ ਹੱਥ ਵੱਢ ਦਿਆਂਗੇ... ਤੇ ਜੇ ਅਗਲਿਆਂ ਨੇ ਵੱਡਿਆ, ਫੇਰ? ਅਗਲੇ ਤੁਹਾਡੇ ਹੱਥੋਂ ਹੀ ਬਾਹਰਲੇ ਮੁਲਕਾਂ ਵਿੱਚ ਵੀ ਨਿੱਝਰ ਵਾਂਙ ਮਰਵਾ ਦਿੰਦੇ ਨੇ, ਫਿਰ ਕੀ ਕਰਨਾ? ਬਸ ਧਰਨੇ ਦੇਈ ਚੱਲਿਓ!!!

⚠️ ਖ਼ਾਲਸਾ ਨਿਊਜ਼ ਨੂੰ ਗਿਆਤ ਹੈ ਕਿ ਇਸ ਪੋਸਟ ਹੇਠ ਮੰਢੀਰ ਨੇ ਬਕਵਾਸ ਹੀ ਕਰਨੀ ਹੈ ਕਿ... "ਇਹ ਵਿਕਾਊ ਮੀਡੀਆ ਹੈ, ਪੇਜ ਦਾ ਨਾਮ ਬਦਲ ਦੇ, ਇਨ ਭਾਰਤੀ ਸਟੇਟ ਦਾ ਗੁਲਾਮ ਹੈ, RSS ਦਾ ਪੇਡ ਵਰਕਰ ਹੈ" ਆਦਿ.... ਜੋ ਮਰਜ਼ੀ ਕਹਿ ਲਵੋ ਸਾਨੂੰ ਕੋਈ ਫਰਕ ਨਹੀਂ, ਪਰ ਐਸੀਆਂ ਕਰਤੂਤਾਂ ਸਾਰੀ ਕੌਮ ਦਾ ਸਿਰ ਨੀਵਾਂ ਕਰਦੀਆਂ ਹਨ। ਜੇ ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕਰਦੇ ਤਾਂ ਆਪਣੀ ਬੇਇਜ਼ਤੀ ਲਈ ਤਿਆਰ ਰਹੋ। ਮੂਰਖਾਂ ਦੇ ਸਿੰਙ ਨਹੀਂ ਹੁੰਦੇ, ਕਰਤੂਤਾਂ ਤੋਂ ਪਛਾਣੇ ਜਾਂਦੇ ਨੇ, ਨਹੀਂ?

⛔ ਅਕਲਾਂ ਬਾਝੋਂ ਖੂਹ ਖਾਲੀ ਵਾਲਾ ਵਰਤਾਰਾ ਬੰਦ ਹੋਣਾ ਮੁਸ਼ਕਿਲ ਹੈ, ਪਰ ਸਾਡੀ ਕੋਸ਼ਿਸ਼ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨਾਲ ਚੱਲਣ ਦੀ ਰਹੀ ਹੈ, ਤੇ ਰਹੇਗੀ, ਫੁਕਰਿਆਂ, ਧੂਤਿਆਂ, ਗਾਹਲ਼ ਕੱਢ ਮਹਿਕਮਾਂ ਆਦਿ ਤੋਂ ਸਾਨੂੰ ਕੋਈ ਖੌਫ ਨਹੀਂ।

️🎯 ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top