Share on Facebook

Main News Page

🔥 ਸੰਵਿਧਾਨ ਸੰਵਧੂਨ ਦੇ ਰੋਣੇ ਨਾ ਰੋਇਆ ਕਰੀਏ ਆਪਾਂ... ਪੈਰਾਸ਼ੂਟ ਜਥੇਦਾਰ ਅੰਮ੍ਰਿਤਪਾਲ ਸਿੰਘ
-: ਸੰਪਾਦਕ ਖ਼ਾਲਸਾ ਨਿਊਜ਼
14.05.2024
#KhalsaNews #AmritpalSingh #KhadoorSahib #Elections #IndianConstitution

⛔ ਹੈ ਕੋਈ ਸਟੈਂਡ ਅੰਮ੍ਰਿਤਪਾਲ ਅਤੇ ਉਸਦੇ ਪਰਿਵਾਰ ਦਾ?❓ ਪਿਛਲੇ ਸਾਲ ਅੰਮ੍ਰਿਤਪਾਲ ਕਹਿੰਦਾ ਸੀ...
‼️"ਮੈਂ ਪੋਸਟਰ ਦੇਖੇ ਜਿੱਥੇ ਲਿਖਿਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਉਣ ਸਾਡਾ ਸੰਵਿਧਾਨਕ ਹੱਕ ਹੈ। ਕਿਹੜਾ ਸੰਵਿਧਾਨ ਭਾਈ? ਜਿਸ 'ਤੇ ਸਿੱਖਾਂ ਨੇ ਸਾਈਨ ਨਹੀਂ ਕੀਤੇ! ਉਹ ਸੰਵਿਧਾਨਕ ਹੱਕ ਹੈ? ਸੰਵਿਧਾਨ... ਇਹ ਪੰਜਾਂ ਮਿੰਟਾਂ 'ਚ ਬਦਲ ਦਿੰਦੇ ਨੇ ਜਦੋਂ ਇਨ੍ਹਾਂ ਨੂੰ ਲੋੜ ਪੈਂਦੀ ਹੈ। ਸੋ ਇਸ ਕਰਕੇ ਸੰਵਿਧਾਨ ਸੰਵਧੂਨ ਦੇ ਰੋਣੇ ਨਾ ਰੋਇਆ ਕਰੀਏ ਆਪਾਂ..."‼️

🔅 ਤੇ ਹੁਣ ਜਦੋਂ ਇੱਕ ਪੱਤਰਕਾਰ ਨੇ ਪੈਰਾਸ਼ੂਟ ਜਥੇਦਾਰ ਅੰਮ੍ਰਿਤਪਾਲ ਦੇ ਪਿਓ ਜੀ ਨੂੰ ਪੁੱਛਿਆ ਕਿ ਭਾਰਤੀ ਸੰਵਿਧਾਨ ਨੂੰ ਉਹ ਆਪ ਮੰਨਦੇ ਨਹੀਂ, ਤੇ ਇਸ ਪ੍ਰਕਿਰਿਆ 'ਚ ਕਿਵੇਂ ਆ ਗਏ? ਕਿਵੇਂ ਉਹ ਚੋਣ ਲੜਨਗੇ, ਤੇ ਕਿਵੇਂ ਉਹ ਸਹੁੰ ਚੁਕਣਗੇ?

😀 ਪਿਓ ਜੀ ਦਾ ਜਵਾਬ... "ਜਿਹੜੇ ਦੇਸ਼ ਦੇ ਤੁਸੀਂ ਵਫਾਦਰ ਬਣੇ ਹੋਏ ਹੋ, ਉਸ ਦੇਸ਼ ਦੀ ਧਾਰਾ 'ਚ ਕੋਈ ਬੰਦਾ ਆ ਰਿਹਾ, ਜਿਹੜਾ ਨਹੀਂ ਮੰਨਦਾ, ਇਨ੍ਹਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ... ਕਿ ਉਹ ਤਾਂ ਤੁਹਾਡਾ ਪਾਰਟਨਰ ਬਣ ਰਿਹਾ, ਉਹ ਤਾਂ ਪਹਿਲਾਂ ਵੀ ਦੇਸ਼ ਦਾ ਵਫਾਦਾਰ ਸੀ।"

🤡 ਹੁਣ ਅੰਧ ਭਗਤਾਂ ਨੇ ਸਾਨੂੰ ਗਾਹਲ਼ਾਂ ਕੱਢਣੀਆਂ, ਕਿ ਤੁਸੀਂ ਲੱਤਾਂ ਨਾ ਖਿੱਚੋ, ਅੰਮ੍ਰਿਤਪਾਲ ਦਾ ਸਾਥ ਦਿਓ, ਕਤੀੜਾਂ ਤਾਂ ਭੌਂਕਦੀਆਂ ਰਹਿਣੀਆਂ, ਖਾਲਸਾ ਵਹੀਰ ਚਲਦੀ ਰਹੇਗੀ... ਇਨ੍ਹਾਂ ਦੇ ਆਖੇ ਦਾ ਖ਼ਾਲਸਾ ਨਿਊਜ਼ 'ਤੇ ਕੋਈ ਅਸਰ ਨਹੀਂ, ਸਿਰਫ ਹਾਸਾ 😄ਆਉਂਦਾ ਕਿ ਇੱਕ ਫੁਕਰੇ ਜਿਹੇ ਛਲਾਰੂ ਦੇ ਪਿੱਛੇ ਲੱਗ ਕੇ ਜਿਸਦਾ ਨਾ ਤਾਂ ਆਪਣਾ ਕੋਈ ਸਟੈਂਡ, ਤੇ ਨਾ ਪਰਿਵਾਰ ਦਾ, ਬਸ ਫੁਕਰੀ ਸਿਰਫਿਰੀ ਮੰਢੀਰ ਨੂੰ ਪਿੱਛੇ ਲਾ ਕੇ ਜੇ ਚੋਣਾਂ ਜਿੱਤ ਵੀ ਲਈਆਂ ਤਾਂ ਥੁੱਕ ਕੇ ਚੱਟਣ ਨੂੰ ਤਿਆਰ ਹਨ, ਕਿਉਂਕਿ ਜਿੱਤਣ ਤੋਂ ਬਾਅਦ ਸਹੁੰ ਤਾਂ ਭਾਰਤੀ ਸੰਵਿਧਾਨ ਦੀ ਹੀ ਚੱਕਣੀ ਪਊ ਕਿ ਨਹੀਂ?❓

💥 ਜਿਸ ਤਰ੍ਹਾਂ ਪਿਛਲੇ ਦਹਾਕਿਆਂ 'ਚ ਸਿਮਰਨਜੀਤ ਸਿੰਘ ਮਾਨ ਤਿੰਨ ਫੁੱਟੀ ਕਿਰਪਾਨ ਸੰਸਦ ਅੰਦਰ ਨਾ ਨਾਲ ਲੈਕੇ ਜਾਣ 'ਤੇ ਬਾਹਰ ਹੀ ਬੈਠਾ ਰਿਹਾ, "ਖ਼ਾਲਿਸਤਾਨ" ਦੇ ਨਾਮ 'ਤੇ ਇਨ੍ਹਾਂ ਨੂੰ ਬੇਵਕੂਫ ਬਣਾਉਂਦਾ ਆਇਆ, ਹੁਣ ਇਹ ਬਣਾਇਆ ਕਰੂ। ਬਸ ਖੇਡ ਐਨੀ ਕੁ ਹੈ, ਪਰ ਅੰਧ ਭਗਤਾਂ ਨੇ ਗਾਂਧੀ ਦੇ ਤਿੰਨ ਬਾਂਦਰਾਂ ਵਾਂਙ 🙈ਅੱਖਾਂ, 🙊ਮੂੰਹ, 🙉ਕੰਨ ਬੰਦ ਕੀਤੇ ਹੋਏ ਹਨ... ਨਹੀਂ?

👇ਹੇਠ ਦਿੱਤੇ ਵੀਚਾਰ ਕਿਸੇ ਵੀਰ ਦੇ ਹਨ, ਜਿਸ ਵੀਚਾਰ ਨਾਲ ਖ਼ਾਲਸਾ ਨਿਊਜ਼ ਸਹਿਮਤ ਹੈ...

👁️ 30/30 ਸਾਲਾਂ ਤੋਂ ਅੰਦਰ ਬੈਠੇ ਓਹ ਬੰਦੀ ਸਿੰਘ ਜਿੰਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਪੱਗ ਦੁਬਾਰਾ ਸਿਰ 'ਤੇ ਰੱਖੀ, ਨਾ ਆਵਦੀ ਜਾਨ ਦੀ ਪ੍ਰਵਾਹ ਕੀਤੀ, ਨਾ ਪਿੱਛੋਂ ਪਰਿਵਾਰ ਦੀ। ਪ੍ਰੋਫੈਸਰ ਭੁੱਲਰ, ਸਰਦਾਰ ਜਗਤਾਰ ਸਿੰਘ ਹਵਾਰਾ ਤੇ ਹੋਰ ਅਨੇਕਾਂ ਸਿੰਘ ਜੇਹੜੇ ਸਿੱਖ ਕੌਮ ਦੀ ਖਾਤਰ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੈਠੇ ਨੇ ਓਹਨਾ ਸਾਰਿਆਂ ਦੀਆਂ ਕੁਰਬਾਨੀਆਂ ਨੂੰ ਇੱਕ ਸਰਕਾਰੀ ਸਾਜਿਸ਼ ਤਹਿਤ ਇੱਕ ਕੱਲ ਦੇ ਛਲਾਰੂ ਨੂੰ ਜਥੇਦਾਰ ਬਣਾ ਕੇ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਚੋਣਾਂ ਲੜਾਉਣ ਨਾਲ ਜੇ ਕੋਈ ਜੇਲ ਤੋਂ ਰਿਹਾਅ ਹੋ ਸਕਦਾ ਹੈ, ਤਾਂ ਓਹਨਾਂ ਸਿੰਘਾਂ ਨੂੰ ਮੌਕਾ ਦੇਈਏ ਜਿੰਨਾ ਦੀ ਕੁਰਬਾਨੀ ਬੱਚਾ ਬੱਚਾ ਜਾਣਦਾ ਏ। ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top