Share on Facebook

Main News Page

👽 ਰਣਜੀਤ ਸਿਆਂ, ਗਿਆਨ ਦੂਜਿਆਂ ਨੂੰ ਦੇਣਾ ਬਹੁਤ ਸੌਖਾ ️🎯
-: ਸੰਪਾਦਕ ਖ਼ਾਲਸਾ ਨਿਊਜ਼
01.04.2024
#KhalsaNews #RanjitSingh #Dhadrianwala #khappgrade #pakhandisadh

🤡 ਰਣਜੀਤ ਸਿਆਂ, ਗਿਆਨ ਦੂਜਿਆਂ ਨੂੰ ਦੇਣਾ ਬਹੁਤ ਸੌਖਾ, ਪਤਾ ਉਦੋਂ ਲੱਗਦਾ ਜਦੋਂ ਆਪਣੇ 'ਤੇ ਲਾਗੂ ਕਰਨਾ ਪੈਂਦਾ ਜੱਦਾ Mind Reset ਦਾ, ਅਸਲ ਵਿੱਚ 🙃Mind Upset ਹੈ।

☬ ਖ਼ਾਲਸਾ ਨਿਊਜ਼ ☬ ਦਾ ਇਹ ਵੀਡੀਓ ਸਾਂਝੀ ਕਰਣ ਦਾ ਮਕਸਦ ਖੱਪਗ੍ਰੇਡ ਸਾਧ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਖਿੱਲੀ ਉਡਾਉਣਾ ਨਹੀਂ, ਕਿਸੇ ਦਾ ਜੀਅ ਚਲੇ ਜਾਵੇ, ਖਾਸਕਰ ਕੇ ਮਾਂ ਜਾਂ ਪਿਓ ਤਾਂ ਬਹੁਤ ਦੁੱਖ ਲਗਦਾ ਹੈ, ਸਾਨੂੰ ਵੀ "ਦੁੱਖ" ਹੈ... ਪਰ ਇਸ ਸਾਧ ਦਾ ਦੋਗਲਾਪਣ ਇੱਕ ਵਾਰੀ ਫਿਰ ਤੋਂ ਉਜਾਗਰ ਕਰਨਾ ਹੈ। ਇਹ ਆਪਣੀਆਂ ਭੇਡਾਂ 'ਚ ਬਹੁਤ ਲਲਕਾਰੇ ਮਾਰਦਾ, ਤੇ ਉਪਦੇਸ਼ ਤੁਸੀਂ Video 'ਚ ਸੁਣ ਹੀ ਸਕਦੇ ਹੋ।

🚙ਇਹ ਬਿਪਤਾ ਬਣ ਆਏ ਤਾਂ ਇਹ ਰਿੰਮਾਂ ਉੱਤੇ ਵੀ ਗੱਡੀ ਸਹੀ ਸਲਾਮਤ ਟਾਇਰਾਂ ਵਾਲੀ ਗੱਡੀ ਤੋਂ ਵੱਧ ਰਫ਼ਤਾਰ (ਸਪੀਡ) ਨਾਲ ਭਜਾ ਲੈਂਦਾ, ਤੇ ਦੌੜ ਕੇ ਜਾਨ ਵੀ ਬਚਾ ਲੈਂਦਾ... ਵੈਸੇ 🎲 ਚੌਰਸ ਸੋਹਣੀ ਰੇੜ੍ਹ ਲੈਂਦਾ। ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਵਿੱਚ "ਗਤਿ" ਨੂੰ ਸਪੀਡ ਆਖ ਕੇ ਡੱਡੂਆਂ ਦੀ ਸਪੀਡ ਚੈਕ ਕਰ ਲੈਂਦਾ। ਸੌਦਾ ਸਾਧ ਰਾਮ ਰਹੀਮ ਵਾਂਙ ਇਹ ਬਹੁਤ ਵੱਡਾ Scientist ਵੀ ਹੈ। ਖੈਰ... ☝️ ਉੱਤੇ ਬੈਠੇ ਰੱਬ ਨੂੰ ਵੀ ਅਰਦਾਸਾਂ ਕਰ ਲੈਂਦਾ ਤੇ ਤਾਹਨੇ ਦੂਜਿਆਂ ਨੂੰ ਮਾਰਦਾ, ਜਦਕਿ ਕਿਸੇ ਵੀ ਜਾਗਰੂਕ ਪ੍ਰਚਾਰਕ ਨੇ ਅੱਜ ਤੱਕ ਇਹ ਨਹੀਂ ਆਖਿਆ ਕਿ ਰੱਬ ਕਿਸੇ ਸੱਤਵੇਂ ਅਸਮਾਨ ਉੱਤੇ ਰਹਿੰਦਾ।

👿 ਜੇ ਸੰਪਰਦਾਈ ਸਾਧ ਦੋਗਲੇ ਹਨ, ਤਾਂ ਘੱਟ ਇਹ 🦎 ਛਲੇਡਾ ਸਾਧ ਵੀ ਘੱਟ ਨਹੀਂ, ਬਸ ਪੁਰਾਣੀ ਸ਼ਰਾਬ 'ਤੇ ਨਵਾਂ ਲੇਬਲ ਹੀ ਲਾਉਂਦਾ। ⚠️ਬੱਚ ਜਾਓ ਇਸ ਦੋਗਲੇ ਤੋਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top