Share on Facebook

Main News Page

💥 ਭਗੌੜਾ ਦਿਵਸ 💥
⚠️7 ਸਾਲ ਪਹਿਲਾਂ ਜਦੋਂ ਬਚਿੱਤਰੀ ਵਿਦਵਾਨ ਜਰਮਨੀ ਸੰਵਾਦ ਤੋਂ ਮੁਕਰੇ

-: ਸੰਪਾਦਕ ਖ਼ਾਲਸਾ ਨਿਊਜ਼
07.03.2024
#KhalsaNews #DasamGranth #Discussion #Germany #ProfDarshanSingh #PrabhdeepSingh #NirmalSingh #Hanspal #DrDhillon #GurtejSinghIAS #Dilgeer #DalbirSingh #DrAmarjitSingh #Gogoani #DrParamjitSingh

👉 ਇਤਿ ਚਰਿਤ੍ਰ ਪਖਯਾਨੇ ਬਚਿੱਤਰੀ ਵਿਦਵਾਨੰ ਸੰਬਾਦੇ ਮੁਕਰੰਮ 406 ਚਰਿਤ੍ਰ ਸਮਾਪਤਮ, ਸਭ ਠੁਸੰ ਸਤੁ।08032017। ਭਗਜੂੰ। 🏃

🤡 ਬਚਿੱਤਰ ਨਾਟਕ ਗ੍ਰੰਥ ਇੱਕ ਐਸਾ ਵਿਸ਼ਾ ਬਣ ਚੁਕਾ ਹੈ ਜਿਸ ਨੇ ਸਿੱਖ ਕੌਮ ਸ਼ੀਆ ਅਤੇ ਸੁੰਨੀਆਂ ਵਾਲੀ ਜਗਾਹ ਤੇ ਲਿਆ ਖੜਾ ਕੀਤਾ ਹੈ। ਇਸਦਾ ਇੱਕ ਸਭ ਬੁਨਿਆਦੀ ਕਾਰਣ ਇਹ ਭੀ ਜਾਪਦਾ ਹੈ ਕਿ ਸਾਡੇ ਵਿਦਵਾਨਾਂ ਵੱਲੋਂ ਅੱਜ ਤੱਕ ਇਸਨੂੰ ਸੰਵਾਦ ਦਾ ਰੂਪ ਨਹੀਂ ਦਿੱਤਾ। ਛੋਟੇ ਛੋਟੇ ਵਿਵਾਦ ਰੂਪੀ ਸੰਵਾਦ ਜ਼ਰੂਰ ਹੋਏ ਹਨ, ਜੋ ਕਿ ਬਿਨਾਂ ਕਿਸੇ ਠੋਸ ਸਬੂਤਾਂ ਦੇ, ਸਿਰਫ ਤਾਹਨਿਆਂ ਮਿਹਣੀਆ ਤੱਕ ਸੀਮਿਤ ਰਹੇ, ਜਿਨ੍ਹਾਂ ਦਾ ਕੌਮ ਨੂੰ ਕੋਈ ਲਾਭ ਨਾ ਹੋ ਸਕਿਆ, ਸਗੋਂ ਕੁਝ ਸ਼ੈਤਾਨ ਅਨਸਰਾਂ ਨੇ ਇਸ ਵਿਸ਼ੇ ਨੂੰ ਬਿਨਾਂ ਕਿਸੇ ਮੁਹਾਰਤ ਤੋਂ ਇੱਕ ਸਸਤੀ ਕਿਸਮ ਦੀ ਮਸ਼ਹੂਰੀ ਲਈ ਖੂਬ ਵਰਤਿਆ ਜੋ ਕਿ ਅੱਜ ਭੀ ਜਾਰੀ ਹੈ।

🚩 8-9 ਮਾਰਚ 2017 ਨੂੰ ਜਰਮਨੀ ਵਿੱਚ ਬਚਿੱਤਰ ਨਾਟਕ 'ਤੇ ਪਹਿਲਾ ਇਤਿਹਾਸਿਕ ਸੰਵਾਦ ਉਲੀਕਿਆ ਗਿਆ, ਜਿਸ ਵਿੱਚ ਬਚਿੱਤਰ ਨਾਟਕ ਗ੍ਰੰਥ ਨੂੰ ਗੁਰੂ ਕਿਰਤ ਮੰਨਣ ਵਾਲੀ ਧਿਰ ਅਤੇ ਇਸ ਗ੍ਰੰਥ ਨੂੰ ਗੁਰੂ ਕਿਰਤ ਨਾ ਮੰਨਣ ਵਾਲੀ ਧਿਰ ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ ਹੋਣਾ ਮੰਨੇ।

🔺 ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋਣ ਲਈ ਮੰਨੇ ਵਿਦਵਾਨ ਸਨ:

- ਡਾ. ਅਮਰਜੀਤ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ
- ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋਫੈਸਰ ਖ਼ਾਲਸਾ ਕਾਲਜ, ਅੰਮ੍ਰਿਤਸਰ
- ਸ. ਵਰਿਆਮ ਸਿੰਘ, ਪ੍ਰਿੰਸੀਪਲ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਯੂਟ ਖਡੂਰ ਸਾਹਿਬ, ਅੰਮ੍ਰਿਤਸਰ
- ਡਾ. ਪਰਮਜੀਤ ਸਿੰਘ, ਸਹਾਇਕ ਸਕੱਤਰ ਅਤੇ ਪੀ.ਏ. ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ

📛 ਬਚਿੱਤਰ ਨਾਟਕ ਗ੍ਰੰਥ ਨੂੰ "ਗੁਰੂ ਕਿਰਤ ਨਾ ਮੰਨਣ ਵਾਲੀ ਧਿਰ" ਵਿੱਚ ਸ਼ਾਮਿਲ ਹੋ ਰਹੇ ਵਿਦਵਾਨ ਸਨ:

- ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸਾਬਕਾ ਸੇਵਾਦਾਰ ਸ਼੍ਰੀ ਅਕਾਲ ਤਖ਼ਤ, ਅੰਮ੍ਰਿਤਸਰ
- ਡਾ. ਗੁਰਦਰਸ਼ਨ ਸਿੰਘ ਢਿਲੋਂ
- ਡਾ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ.
- ਡਾ. ਹਰਜਿੰਦਰ ਸਿੰਘ ਦਿਲਗੀਰ
- ਸ. ਦਲਬੀਰ ਸਿੰਘ ਫਰੀਦਾਬਾਦ

📍 ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਬਚਿੱਤਰੀ ਵਿਦਵਾਨ ਇਸ ਸ਼ਰਤ 'ਤੇ ਆਏ ਸੀ ਕਿ ਪ੍ਰੋ. ਦਰਸ਼ਨ ਸਿੰਘ ਨਾਲ ਸੰਵਾਦ ਕਰਨਾ ਹੈ, ਤੇ ਮੁਕਰਣ ਲੱਗੇ ਇਸ ਸ਼ਰਤ ਨੂੰ ਅਤੇ ਛੇਕੇ ਜਾਣ ਦਾ ਬਹਾਨਾ ਬਣਾ ਕੇ ਭਗੌੜੇ ਹੋਏ।

📌 8-9 ਮਾਰਚ 2017 ਨੂੰ ਜਰਮਨੀ ਵਿਖੇ ਬਚਿੱਤਰ ਨਾਟਕ ਸੰਵਾਦ ਆਯਜਿਤ ਕੀਤਾ ਗਿਆ ਸੀ, ਅਤੇ ਬਚਿੱਤਰ ਨਾਟਕ ਨੂੰ ਮੰਨਣ ਵਾਲੀ ਤੇ ਰੱਦ ਕਰਣ ਵਾਲੀਆਂ ਧਿਰਾਂ ਪਹੁੰਚ ਚੁਕੀਆਂ ਸੀ, ਅਤੇ ਸਾਰੇ ਇੰਤਜ਼ਾਮ ਪੂਰੇ ਕੀਤੇ ਜਾ ਚੁਕੇ ਸਨ, ਪਰ ਐਨ ਮੌਕੇ 'ਤੇ ਬਚਿੱਤਰ ਨਾਟਕ ਗ੍ਰੰਥ ਨੂੰ ਮੰਨਣ ਵਾਲ ਧਿਰ ਦੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ ਤੇ ਪ੍ਰਿੰ. ਵਰਿਆਮ ਸਿੰਘ ਸੰਵਾਦ ਕਰਣ ਤੋਂ ਮੁਕਰ ਗਏ, ਭਗੌੜੇ ਹੋ ਗਏ।

🔹 ੧) ਇਹ ਪਹਿਲਾਂ ਇਸ ਸ਼ਰਤ ਦੇ ਆਧਾਰ 'ਤੇ ਆਏ ਕਿ ਸੰਵਾਦ ਤਾਂ ਹੋਵੇਗਾ ਜੇ ਪ੍ਰੋ ਦਰਸ਼ਨ ਸਿੰਘ ਖਾਲਸਾ ਦੀ ਸ਼ਮੂਲੀਅਤ ਹੋਵੇਗੀ, ਜਿਸਨੂੰ ਹੁਣ ਆਪਣੇ ਭਗੌੜੇ ਹੋਣ ਦਾ ਬਹਾਨਾ ਬਣਾ ਕੇ ਆਪਣੀ ਖੱਲ ਬਚਾਉਣਾ ਚਾਹੁੰਦੇ ਹਨ।

🔹 ੨) ਫਿਰ ਆਖਿਰ ਕੀ ਉਹ ਕਾਰਣ ਸੀ ਜਿਸਤੋਂ ਇਹ ਦੌੜ ਗਏ? ਕਹਾਵਤ ਹੈ ਕਿ ਵਿਰੋਧੀ ਦੇ ਪਹਿਲੇ ਵਾਰ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਕਿਥੇ ਕੁ ਖੜਾ ਹੈ, ਬੱਸ ਇੱਦਾਂ ਹੀ ਹੋਇਆ। ਜਦੋਂ ਰੋਟੀ ਦੇ ਟੇਬਲ 'ਤੇ ਸੰਵਾਦ ਦੇ ਇੱਕ ਦਿਨ ਪਹਿਲਾਂ ਸਾਰਿਆਂ ਦੀ ੀਨਡੋਰਮੳਲ ਧਸਿਚੁਸਸੋਿਨ ਹੋਈ, ਤਾਂ ਇਹਨਾਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਗਿਆ, ਕਿ ਇਹ ਕਿਥੇ ਕੁ ਖੜੇ ਹਨ। ਮੀਡਿਆ ਵਿੱਚ ਲਾਇਵ ਬੱਦਖੋਈ ਕਰਵਾਉਣ ਤੋਂ ਡਰਦੇ ਹੋਏ, ਬੱਸ ਉਸੇ ਰਾਤ ਹੀ ਬਹਾਨੇਬਾਜੀ ਸ਼ੁਰੂ ਹੋ ਗਈ, ਕਿ ਸਾਡੇ 'ਤੇ ਸੰਵਾਦ ਦੀ ਖਬਰ ਲੱਗਣ ਨਾਲ ਬੜਾ ਦਬਾਉ (ਫਰੲਸਸੁਰੲ) ਪੈ ਰਿਹਾ ਹੈ। ਇੰਦਰਜੀਤ ਸਿੰਘ ਗੋਗੋਆਣੀ ਨੇ ਤਾਂ ਇੱਥੋਂ ਤੱਕ ਭੀ ਕਿਹਾ ਕਿ ਅਸੀਂ ਪੱਗਾਂ ਥੋੜਾ ਲਵਾਉਣੀਆਂ ਹਨ, ਜਿਵੇਂ ਝੂਠਾ ਬੰਦਾ ਬਾਰ ਬਾਰ ਬਿਆਨ ਬਦਲਦਾ ਹੈ, ਇਸੇ ਤਰਾਂ ਇਹ ਭੀ ਸੰਵਾਦ ਤੋਂ ਭਗੌੜੇ ਹੋਣ ਦੇ ਬਹਾਨੇ ਘੜਦੇ ਰਹੇ।

🔹 ੩) ਫਿਰ ਇਹ ਜਰਮਨੀ ਆਏ ਕਿਉਂ ? ਸਿੱਧਾ ਜੁਆਬ ਹੈ... ਜਰਮਨੀ ਦੀਆਂ ਵਾਦੀਆਂ ਦੀ ਸੈਰ, ਜੋ ਭਾਈ ਨਿਰਮਲ ਸਿੰਘ ਹੰਸਪਾਲ ਨੇ ਪੰਜ ਬੰਦਿਆਂ ਦੀਆਂ ਟਿਕਟਾਂ ਤਕਰੀਬਨ ੩੫੦੦੦੦ ਰੁਪਏ (ਜਿਸ ਵਿੱਚੋਂ ਦੋ ਤਾਂ ਜਰਮਨੀ ਪਹੁੰਚਣ ਤੋਂ ਪਹਿਲਾਂ ਹੀ ਭਗੌੜੇ ਹੋ ਗਏ), ਵੀਜ਼ੇ ਦੀਆਂ ਫੀਸਾਂ, ਵੀਜ਼ਾ ਅਪਲਾਈ ਕਰਨ ਲਈ ਏਜੰਟ ਦੀ ਫੀਸ (੫੦੦੦੦ ਹਜ਼ਾਰ), ਟਿਕਟਾਂ ਦੀ ਤਾਰੀਖ ਬਦਲਣ ਦਾ ਖਰਚਾ (੮੦੦ ਯੂਰੋ) ਬਾਕੀ ਹੋਰ ਫੁਟਕਲ ਖਰਚੇ, ਜੋ ਨਿਰਮਲ ਸਿੰਘ ਹੰਸਪਾਲ ਹੀ ਦੱਸ ਸਕਦੇ ਹਨ। ਇੰਨੀ ਬਰਬਾਦੀ ਕਰਕੇ ਫਿਰ ਅੰਡੇ ਕਿਤੇ ਤੇ ਕੁੜਕੁੜ ਕਿਤੇ ਕਰਕੇ ਚਲੇ ਗਏ।

❎ ਇਤਿ ਚਰਿਤ੍ਰ ਪਖਯਾਨੇ ਬਚਿੱਤਰੀ ਵਿਦਵਾਨੰ ਸੰਬਾਦੇ ਮੁਕਰੰਮ 406 ਚਰਿਤ੍ਰ ਸਮਾਪਤਮ,
ਸਭ ਠੁਸੰ ਸਤੁ।08032017। ਭਗਜੂੰ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top