Share on Facebook

Main News Page

💥 ਅਜੋਕੇ ਸਿੱਖਾਂ ਦਾ ਹਾਲ 💥
-: ਸੰਪਾਦਕ ਖ਼ਾਲਸਾ ਨਿਊਜ਼
06.03.2024
#KhalsaNews #Sikhs #Paath #PakhandPaath #Jaloos #BigZero #RentalBhai #RentalGranthi #RentalArdasiya #RentalPaath
👳 ਅਜੋਕੇ ਸਿੱਖਾਂ ਦਾ ਹਾਲ ਤਸਵੀਰ ਵਿੱਚ ਦਿੱਤੇ ਉਦਾਹਰਣ ਦੀ ਤਰ੍ਹਾਂ ਹੈ... ਕਿ ਟੂਟੀ ਵੀ ਚੱਲ ਰਹੀ ਹੈ, ਪਰ ਹੇਠਾਂ ਛੇਕਾਂ ਵਾਲੀ ਟੋਕਰੀ ਦਿੱਤੀ ਹੋਈ ਹੈ, ਅੰਦਰ ਕੁੱਝ ਨਹੀਂ ਜਾ ਰਿਹਾ, ਤੇ ਹੈਰਾਨ ਹੋ ਰਿਹਾ ਹੈ ਕਿ ਪਾਣੀ ਬਾਹਰ ਕਿਉਂ ਡੁੱਲ ਰਿਹਾ ਹੈ। ਪਾਠ, ਪਖੰਡ ਪਾਠ, ਰੱਟਾ ਸਿਮਰਨ, ਮਹਿੰਗੇ ਰੁਮਾਲੇ, ਚੌਪਹਿਰੇ, ਦੁਪਹਿਰੇ,ਵੰਨ ਸੁਵੰਨੇ ਲੰਗਰ, ਜਲੂਸ, ਤੇ ਹੋਰ ਬੇਅੰਤ ਭੱਜ ਦੌੜ ਵੀ ਕਰੀ ਜਾਂਦੇ, ਪਰ ਨਤੀਜਾ... ਸਿਫਰ Big ZERO

👁️ ਪਰੰਪਰਾ ਦੇ ਨਾਮ ਹੇਠ ਉਹੀ ਕੰਮ ਦੁਹਰਾਈ ਜਾਣੇ ਤੇ ਵਧੀਆ ਕੌਮੀ ਨਤੀਜਿਆਂ ਦੀ ਉਮੀਦ ਕਰਨਾ, ਕੌਮ ਦੀ ਨੁਹਾਰ ਬਦਲ ਜਾਣ ਦੀ ਉਮੀਦ ਕਰਨਾ "ਪਾਗਲਪਨ" ਦੀ ਨਿਸ਼ਾਨੀ ਹੁੰਦੀ। "Insanity" is doing the same thing over and over again and expecting different results. Change your strategies, then expect results. Khalsanews Khalsa

🙏 ਤਰੀਕੇ ਬਦਲੋ... ਗੁਰਬਾਣੀ ਅਨੁਸਾਰ ਜੀਵਨ ਜੀਓ, ਪਖੰਡਾਂ ਕਰਮਕਾਂਡਾਂ ਤੋਂ ਦੂਰ ਰਹੋ, ਨਿਰਮਲ ਤੇ ਸਾਦਾ ਜੀਵਨ ਸ਼ੈਲੀ ਅਪਣਾਓ। 👉 ਬੱਚਿਆਂ ਉੱਤੇ ਧਿਆਨ ਦੇਵੋ, ਉਨ੍ਹਾਂ ਲਈ ਸਮਾਂ ਕੱਢੋ, ਗੁਰਦੁਆਰਿਆਂ ਵਿੱਚ ਵੱਖ ਵੱਖ ਕਮਰੇ ਅਖੰਡ ਪਾਠਾਂ ਦੀ ਬਜਾਏ, ਵੱਖ ਵੱਖ ਉਮਰਾਂ ਦੇ ਹਿਸਾਬ ਨਾਲ, ਉਨ੍ਹਾਂ ਦੀ ਸਮਝ ਅਨੁਸਾਰ ਸਿੱਖਿਆ ਦੇਵੋ।

👀 ਗੁਰਦੁਆਰਿਆਂ ਵਿੱਚ ਗੁਰਮਤਿ ਦੇ ਮਨਫੀ ਹੋਣ ਦਾ ਕਾਰਣ ਕਿ ਨਿੱਕੇ ਨਿਆਣੇ ਤੋਂ ਲੈਕੇ ਬਜ਼ੁਰਗਾਂ ਤੱਕ ਹਰ ਕੋਈ ਇੱਕੋ ਹੀ ਪਾਠਕ੍ਰਮ (ਸਿਲੇਬਸ) ਪੜ ਰਿਹਾ ਹੈ। ਕੀ ਕਦੇ ਸਕੂਲਾਂ ਕਾਲਜਾਂ ਵਿੱਚ ਇਓਂ ਹੁੰਦਾ ਹੈ? ਫਿਰ ਗੁਰਦੁਆਰਿਆਂ ਵਿੱਚ ਕਿਉਂ?❓

😞 ਸਾਡੀ ਤ੍ਰਾਸਦੀ ਦਾ ਕਾਰਣ ਹੀ ਇਹੋ ਹੈ ਕਿ ਸਿਵਾਏ ਵਿਰਲਿਆਂ ਦੇ ਬਾਕੀ ਸਭ ਭੇੜਚਾਲ ਹੀ ਹੈ, ਗੁਰਦੁਆਰੇ ਸਿਰਫ ਭਾੜੇ ਦੇ ਰਾਗੀ, ਗ੍ਰੰਥੀਆਂ ਅਤੇ ਪ੍ਰਬੰਧਕਾਂ ਦੀ ਗੋਲਕ ਲੁੱਟ ਦਾ ਕੇਂਦਰ ਰਹਿ ਗਏ ਹਨ, ਕਿਸੇ ਦੇ ਪੱਲੇ ਕੁੱਝ ਨਹੀਂ ਪੈ ਰਿਹਾ, ਨਾ ਕੀਰਤਨ ਕਰਣ ਵਾਲਿਆਂ ਨੂੰ ਸਮਝ ਹੈ ਕਿ ਕੀ ਗਾਇਆ ਜਾ ਰਿਹਾ, ਨਾ ਸੁਣਨ ਵਾਲਿਆਂ ਨੂੰ ਪਤਾ। ਸਭ ਫੋਕਟ ਕਰਮ ਕਰਕੇ "ਫੋਕਟ ਕਰਮ ਨਿਹਫਲ ਹੈ ਸੇਵ॥", ਕੜਾਹ-ਲੰਗਰ ਖਾਕੇ, ਢਿੱਡ 'ਤੇ ਹੱਥ ਫੇਰਕੇ, ਜੀ ਜਾ ਆਏ ਹਾਂ ਗੁਰਦੁਆਰੇ... ਤੇ ਨਤੀਜਾ... ਸਿਫਰ Big ZERO⭕

⚠️ ਆਮ ਲੋਕਾਂ ਦੀ ਧਾਰਣਾ ਇਹ ਹੈ ਕਿ ਅਸੀਂ ਆਪ ਗੁਰਬਾਣੀ ਪੜ੍ਹਨ ਲੱਗ ਪਏ ਤਾਂ ਕੀ ਅਸੀਂ ਭਾਈ ਬਣਨਾ? ਇਸੇ ਮਾਨਸਿਕਤਾ ਨੇ ਸਾਡਾ ਬੇੜਾ ਗਰਕ ਕੀਤਾ ਹੈ। ਗੁਰਬਾਣੀ ਹਰ ਕਿਸੇ ਲਈ ਹੈ, ਤੇ ਜੀਵਨ ਸੇਧ ਲਈ ਹੈ, ਪਾਠ ਕਰਣ ਲਈ ਨਹੀਂ।

🙏 ਮੇਰੇ ਸਹੁਰਾ ਸਾਹਿਬ ਹਮੇਸ਼ਾਂ ਆਖਦੇ ਹੁੰਦੇ ਕਿ ❗"ਸਕੂਲਾਂ ਵਿੱਚ ਛੋਟੀਆਂ ਜਮਾਤਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਸਿੱਖਿਆ ਲਾਗੂ ਹੋਵੇ, ਤਾਂ ਜੋ 12ਵੀਂ ਹੁੰਦੇ ਤੱਕ ਹਰ ਇੱਕ ਬੱਚਾ ਗੁਰਬਾਣੀ ਬਾਰੇ ਚੰਗੀ ਜਾਣਕਾਰੀ ਰੱਖ ਸਕੇ।"❗

☝️ ਜੇ ਇਸ ਤਰ੍ਹਾਂ ਹੋ ਜਾਵੇ ਤਾਂ ਸਾਨੂੰ ਭਾੜੇ ਦੇ ਭਾਈਆਂ, ਗ੍ਰੰਥੀਆਂ, ਅਰਦਾਸੀਆਂ (Rental Bhai, Rental Granthi, Rental Ardasiya) ਦੀ ਲੋੜ ਹੀ ਨਾ ਰਹੇ, ਹਰ ਬੱਚਾ ਆਪਣੇ ਯੋਗਤਾ ਅਨੁਸਾਰ ਵਧੀਆ ਕੰਮ ਕਾਜ ਕਰੇ ਤੇ ਗੁਰੂ ਆਸ਼ੇ ਜੀਵਨ ਗੁਜ਼ਾਰੇ, ਤਾਂ ਜੋ ਧਰਮ ਦੇ ਨਾਮ ਹੇਠ ਹੋ ਰਹੀ ਧੂੰਆਂਧਾਰ ਲੁੱਟ ਤੋਂ ਬਚਿਆ ਜਾ ਸਕੇ, ਜਿਸ ਨਾਲ ਕੌਮ ਦਾ ਪੈਸਾ, ਸਰਮਾਇਆ ਬੱਚ ਸਕੇ, ਤੇ ਕੌਮ, ਪੰਜਾਬ ਅਤੇ ਜਿਸ ਵੀ ਦੇਸ਼ ਵਿੱਚ ਰਹਿ ਰਹੇ ਹੋਵੋ, ਉੱਤੇ ਚੋਖੀ ਤਰੱਕੀ ਹੋਵੇ।

👉 ਪਰ ਐਸਾ ਹੋਣਾ ਨਾਮੁਮਕਿਨ ਜਿਹਾ ਲਗਦਾ ਹੈ ਤੇ ਮਿਰਜ਼ਾ ਗ਼ਾਲਿਬ ਦਾ ਕਿਹਾ ਯਾਦ ਆ ਜਾਂਦਾ ਹੈ ਕਿ... "ਦਿਲ ਕੇ ਖੁਸ਼ ਰੱਖਨੇ ਕੋ ਗ਼ਾਲਿਬ ਯੇਹ ਖਿਆਲ ਅੱਛਾ ਹੈ।"

🙏 ਗੁਰੂ ਸੁਮਤਿ ਬਖਸ਼ੇ। 🙏

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top