Share on Facebook

Main News Page

️🎯 "ਚਰਿਤ੍ਰੋ ਪਖਯਾਨ" ਦਸਮੇਸ਼ ਬਾਣੀ ਨਹੀਂ: ਸ਼੍ਰੋਮਣੀ ਕਮੇਟੀ ਅੰਮ੍ਰਿਤਸਰ
-: ਸੰਪਾਦਕ ਖ਼ਾਲਸਾ ਨਿਊਜ਼
03.03.2024
#KhalsaNews #Chaupayi #DG #DasamGranth #SGPC #AntiGurmat

⛔"ਚਰਿਤ੍ਰੋ ਪਖਯਾਨ" ਜੋ ਦਸਮ ਗ੍ਰੰਥ ਵਿੱਚ ਹਨ, ਇਹ ਦਸਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।" 👈ਇਹ ਜਵਾਬ ਕਿਸੇ ਹੋਰ ਦਾ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦਾ ਹੈ, ਜੋ ਕਿ 4 ਅਗਸਤ 1973 ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ ਗਿਆ ਸੀ। ਪੋਸਟਰ ਅੱਖਾਂ ਖੋਲ ਕੇ ਦੇਖ ਲੈਣਾ।

😳 ਹੋਰ ਤਾਂ ਹੋਰ ਇਸ ਕਮੇਟੀ ਉੱਤੇ ਜਿਸ ਗੁਰਮਤਿ ਵਿਰੋਧੀ ਸੰਸਥਾ ਅਖੌਤੀ ਦਮਦਮੀ ਟਕਸਾਲ ਦਾ ਗ਼ਲਬਾ ਹੈ, ਉਸਦਾ ਮੌਜੂਦਾ ਮੁਖੀ ਹਰਨਾਮ ਸਿੰਘ ਧੁੰਮਾ ਜੋ ਕਿ ਇਸ ਅਖੌਤੀ ਦਸਮ ਗ੍ਰੰਥ ਦਾ ਕੱਟੜ ਸਮਰਥਕ ਹੈ, ਉਹ ਆਪ ਵੀ ਮੰਨਦਾ ਹੈ ਕਿ... 👉"ਗਿਆਨ ਪ੍ਰਬੋਧ, ਚੌਬੀਸ ਅਵਤਾਰ, ਰਾਮਾ ਅਵਤਾਰ, ਅਤੇ ਚਰਿਤ੍ਰੋ ਪਖਯਾਨ ਆਦਿ ਰਚਨਾਵਾਂ ਹਿੰਦੂ ਮਿਥਿਹਾਸਕ ਗ੍ਰੰਥਾਂ ਦਾ ਉਲੱਥਾ ਹੈ, ਜੋ ਕਿ ਲਗਭਗ 1160 ਪੰਨੇ ਬਣਦੇ ਹਨ, ਕਿਉਂਕਿ ਉਲੱਥਾ ਕਰਣ ਵਾਲਾ ਉਸ ਰਚਨਾ ਦਾ ਕਰਤਾ ਨਹੀਂ ਹੁੰਦਾ..."‼️ ਫਿਰ ਇਸ ਗ੍ਰੰਥ ਦੇ ਸਮਰਥਕ ਕਿਸ ਹਿਸਾਬ ਨਾਲ ਰੌਲ਼ਾ ਪਾਉਂਦੇ ਹਨ ਕਿ ਬਚਿਤ੍ਰ ਨਾਟਕ ਗ੍ਰੰਥ ਗੁਰੂ ਸਾਹਿਬ ਦੀ ਬਾਣੀ ਹੈ?❓

⚠️ ਜੇ “ਚਰਿਤ੍ਰੋ ਪਖਯਾਨ” ਦਸਮੇਸ਼ ਬਾਣੀ ਨਹੀਂ, ਤਾਂ ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ ਬੇਨਤੀ ਚੌਪਈ “ਹਮਰੀ ਕਰੋ ਹਾਥ ਦੈ ਰਛਾ...” ਵੀ ਤਾਂ ਇਸੇ ਦਾ ਹਿੱਸਾ ਹੈ, ਫਿਰ ਉਹ ਬਾਣੀ ਕਿਵੇਂ? ਫਿਰ ਪ੍ਰੋ. ਦਰਸ਼ਨ ਸਿੰਘ ਨੇ ਇਸ ਬਾਬਤ ਕਿਹੜੇ ਅਪਸ਼ਬਦ ਬੋਲੇ? ਹੈ ਕੋਈ ਜਵਾਬ?❓

ਫਿਰ ਦੁਹਰਾ ਦੇਈਏ ਕਿ "ਖ਼ਾਲਸਾ ਨਿਊਜ਼" ਨੂੰ ਇਹ ਸਭ ਗਿਆਤ ਹੈ, ਤੇ ਅਸੀਂ ਪੂਰੇ ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਮੰਨਦੇ। ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top