Share on Facebook

Main News Page

✅ ਪੰਥ ਕੀ ਹੈ? ਪੰਥਕ ਕੌਣ ਹੈ?
-: ਸੰਪਾਦਕ ਖ਼ਾਲਸਾ ਨਿਊਜ਼
01.03.2024
#KhalsaNews #Panth #Path #Lamba #MasterTaraSingh

🦉 ਲਾਂਬੇ ਵੱਲੋਂ ਪਾਏ ਮਾਸਟਰ ਤਾਰਾ ਸਿੰਘ ਦਾ ਬਿਆਨ "ਪੰਥ ਕੀ ਹੈ? ਧਰਮ ਉੱਤੇ ਖੜੀ ਪੁਲੀਟੀਕਲ ਜਥੇਬੰਦੀ ਦਾ ਨਾਮ ਪੰਥ ਹੈ।" ਐਸੇ ਬਿਆਨ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਮਾਸਟਰ ਤਾਰਾ ਸਿੰਘ ਨੇ ਤਾਂ ਬਿਆਨ ਦੇ ਦਿੱਤਾ, ਪਰ ਗੁਰਚਰਨਜੀਤ ਸਿੰਘ ਲਾਂਬਾ, ਜਿਹੜਾ ਲੋਕਾਂ ਵੱਲੋਂ ਬਹੁਤ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ, ਉਸਦੀ ਅਕਲ 'ਤੇ ਜ਼ਿਆਦਾ ਹੈਰਾਨੀ ਹੁੰਦੀ ਹੈ। 🐷 ਲਾਂਬੇ ਦੀ ਕਰਤੂਤਾਂ ਤੋਂ ਜਾਗਦੀ ਜ਼ਮੀਰ ਵਾਲੇ ਸਿੱਖ ਭਲੀ ਭਾਂਤ ਜਾਣੂ ਹਨ, ਕਿ ਇਹ ਸ਼ਰਾਰਤੀ ਅਨਸਰ ਦੀਆਂ ਤਾਰਾਂ ਕਿੱਥੇ ਜੁੜਦੀਆਂ ਹਨ। ਖੈਰ...

🙏 ਪੰਥ ਕੀ ਹੈ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਰਾਹੀਂ ਜਾਣੀਏ।

🔹 ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥ ਪੰਨਾ 170
🔹 ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ ਪੰਨਾ 172
🔹 ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ - ਪੰਨਾ 229

🔺 ਪੰਥ ਕੀ ਹੈ?
- ਗੁਰੂ ਵਲੋਂ ਦਰਸਾਇਆ ਮਾਰਗ, ਗੁਰਮਤਿ ਦਾ ਰਾਹ ਹੀ ਪੰਥ ਹੈ, ਜਿਹੜਾ ਅਕਾਲਪੁਰਖ ਨਾਲ ਅਭੇਦ ਕਰਦਾ ਹੈ।

🔺 ਪੰਥ ਦਾ ਹਿੱਸਾ ਕੌਣ ਹੈ?
- ਜਿਹੜਾ ਵੀ ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਹ ਪੰਥ ਦਾ ਹਿੱਸਾ ਹੈ।

🔺 ਪੰਥ ਦੀ ਨੁਮਾਇੰਦਗੀ ਕੌਣ ਕਰਦਾ ਹੈ?
- ਜਿਹੜਾ ਵੀ ਗੁਰੂ ਗ੍ਰਥ ਸਾਹਿਬ ਦੀ ਬਾਣੀ ਤੇ ਸਿਖਿਆ 'ਤੇ ਚਲਦਾ ਹੈ, ਉਹ ਸੱਚੇ ਪੰਥ ਦਾ ਨੁਮਾਇੰਦਾ ਹੈ।

🔺 ਪੰਥਕ ਕੌਣ ਹੈ?
- ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਦ੍ਰਿੜਤਾ ਨਾਲ ਸਮਰਪਿਤ ਹੈ, ਉਹ ਪੰਥੀ (ਪਥਿਕ, ਰਾਹਗੀਰ) ਹੈ।

🔺 ਪੰਥ 'ਚੋਂ ਬਰਖਾਸਤਗੀ ਕੀ ਹੈ?
- ਪੰਥ 'ਚੋਂ ਬਰਖਾਸਤ ਕੀਤਾ ਹੀ ਨਹੀਂ ਜਾ ਸਕਦਾ। ਕਿਸ ਤਰ੍ਹਾਂ ਕੁੱਝ ਕੁ ਲੋਕ ਇੱਕਠੇ ਹੋਕੇ ਕਿਸੇ ਨੂੰ ਛੇਕ ਸਕਦੇ ਹਨ, ਇਹ ਮੁਮਕਿਨ ਹੀ ਨਹੀਂ।

🙏 ਗੁਰਬਾਣੀ ਵਿੱਚ 66 ਬਾਰ "ਪੰਥ" ਸ਼ਬਦ ਦਾ ਜ਼ਿਕਰ ਆਇਆ ਹੈ, ਤੇ ਕਿਤੇ ਵੀ ਪੰਥ ਦਾ ਅਰਥ "ਸਮੂਹ" ਨਹੀਂ ਹੈ, ਸਿਰਫ ਰਾਹ, ਰਸਤਾ ਹੀ ਹੈ।

👉 ਪੰਥ ਨਾ ਤਾਂ ਵਿਅਕਤੀਆਂ ਦਾ ਸਮੂਹ ਹੈ, ਨਾ ਕੋਈ ਲਾਂਬੂ ਲਉਣ ਵਾਲੇ ਲਾਂਬੇ ਦੀ ਪੋਸਟ ਵਿੱਚ ਅੰਕਤ ਮਾਸਟਰ ਤਾਰਾ ਸਿੰਘ ਦਾ ਬਿਆਨ। 👇 ਹੇਠਾਂ 30 ਕੁ ਪ੍ਰਮਾਣ ਦਿੱਤੇ ਗਏ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਪੰਥ ਦਾ ਅਰਥ "ਰਾਹ" ਹੈ, "ਰਸਤਾ" ਹੈ, ਜੋ ਗੁਰੂ ਵੱਲੋਂ ਦਰਸਾਇਆ, ਦਿਖਾਇਆ ਗਿਆ ਹੈ ਜਿਸ ਉੱਤੇ ਸਿੱਖ ਨੇ ਪੰਥਕ (ਪਥਿਕ, ਰਾਹਗੀਰ) ਬਣਕੇ ਤੁਰਨਾ ਹੈ।

ਮੰਨੈ ਮਗੁ ਨ ਚਲੈ ਪੰਥੁ ॥ - ਪੰਨਾ 3
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ - ਪੰਨਾ 6
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ - ਪੰਨਾ 41
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ - ਪੰਨਾ 42
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ -ਪੰਨਾ 77
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ - ਪੰਨਾ 92
ਜਿਤੁ ਜਮ ਕੈ ਪੰਥਿ ਨ ਜਾਈਐ ॥ - ਪੰਨਾ 132
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ॥ -ਪੰਨਾ 170
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥ - ਪੰਨਾ 172
ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ - ਪੰਨਾ 208
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ॥-ਪੰਨਾ 214
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ ਪੰਨਾ 219
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ - ਪੰਨਾ 229
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ -ਪੰਨਾ 240
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥ -ਪੰਨਾ 248
ਕਾਹੂ ਪੰਥੁ ਦਿਖਾਰੈ ਆਪੈ ॥ - ਪੰਨਾ 253
ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥ - ਪੰਨਾ 257
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ -ਪੰਨਾ 264
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ - ਪੰਨਾ 320
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥ -ਪੰਨਾ 334
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ - ਪੰਨਾ 337
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ - ਪੰਨਾ 360
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ -ਪੰਨਾ 401
ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ - ਪੰਨਾ 443
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ - ਪੰਨਾ 449
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥ - ਪੰਨਾ 454
ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥ -ਪੰਨਾ 534
ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ - ਪੰਨਾ 536
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ॥ ਪੰਨਾ 574
ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ - ਪੰਨਾ 575

☝️ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਲੋਕਾਂ ਦੇ ਆਖੇ ਲੱਗ ਕੇ ਪੁੱਠੇ ਰਾਹ ਪੈਣਾ ਹੈ, ਜਾਂ ਗੁਰੂ ਦੇ ਦਿਖਾਏ "ਪੰਥ" ਉੱਤੇ ਚਲਕੇ "ਪੰਥਕ" ਬਣਨਾ ਹੈ। ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top