💥 ਜਥੇਦਾਰੋ!
ਜੱਥੇਦਾਰੀਆਂ ਬਿਆਨ ਦਾਗਣ ਲਈ ਹੀ ਨਹੀਂ, ਕੁੱਝ ਕਰਨ ਲਈ ਵੀ ਹੁੰਦੀਆਂ!
-: ਬਲਦੀਪ ਸਿੰਘ ਰਾਮੂੰਵਾਲੀਆ
27.02.2024
#KhalsaNews #Jathedar #ProfDarshanSingh #BaldeepSingh #Ramoowalia #BibiGurmeetKaur
#BibiGurdevKaur #SSP #GobindRam #batala
👉 ਜਦੋਂ 1989 'ਚ ਬੱਬਰਾਂ ਦੀਆਂ ਦੋ ਸਿੰਘਣੀਆਂ "ਬੀਬੀ ਗੁਰਮੀਤ
ਕੌਰ" ਅਤੇ "ਬੀਬੀ ਗੁਰਦੇਵ ਕੌਰ" ਨੂੰ 👿 ਗੋਬਿੰਦ ਰਾਮ ਬੁੱਚੜ ਨੇ ਚੁਕਿਆ ਸੀ ਤੇ ਉਹਨਾਂ
ਤੇ ਅਸਹਿ ਅਕਹਿ ਤਸੀਹੇ ਢਾਹੇ ਸਨ ਤਾਂ ਪਤਾ ਲੱਗਦਿਆਂ ਸਾਰ ਉਸ ਵਕਤ ਦੇ ਜੱਥੇਦਾਰ "ਪ੍ਰੋਫੈਸਰ
ਦਰਸ਼ਨ ਸਿੰਘ" (ਰਾਗੀ) ਹੁਣਾਂ ਨੇ ਕਮੇਟੀਆਂ ਬਣਾਉਣ ਦੀ ਬਜਾਇ ਆਪ ਪ੍ਰੈਸ ਕਾਨਫਰੰਸ ਕਰਕੇ
ਐਲਾਨ ਕੀਤਾ ਕੇ ਉਹ ਬੀਬੀਆਂ ਦੀ ਰਿਹਾਈ ਵਾਸਤੇ ਖ਼ੁਦ ਮੋਰਚਾ ਲਾਉਣਗੇ।
☝️ ਸਭ ਤੋਂ ਪਹਿਲਾਂ ਬਟਾਲੇ ਥਾਣੇ ਦਾ ਘਿਰਾਓ ਕਰਨਾ ਸੀ ; ਮੋਰਚੇ ਦੀ ਅਗਵਾਈ ਜੱਥੇਦਾਰ
ਕਰੇਗਾ ਇਸ ਗੱਲ ਨੇ ਹੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ ਤੇ ਉਹਨਾਂ ਨੇ ਪਹਿਲਾਂ
ਹੀ ਇਕ ਬੀਬੀ ਗੁਰਮੀਤ ਕੌਰ ਨੂੰ ਰਿਹਾਅ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਦੂਜੀ ਬੀਬੀ ਵੀ
ਜਲਦ ਹੀ ਰਿਹਾਅ ਕਰ ਦਿਆਂਗੇ, ਤੁਸੀਂ ਮੋਰਚਾ ਨ ਲਾਓ । ਪਰ ਪ੍ਰੋਫੈਸਰ ਦਰਸ਼ਨ ਸਿੰਘ ਨੇ
ਦ੍ਰਿੜਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਥਾਣੇ ਦਾ ਘਿਰਾਓ ਕੀਤਾ ਤੇ ਨਾਲ ਹੀ ਐਲਾਨ
ਕਰ ਦਿੱਤਾ ਕੇ ਇਸਤੋਂ ਚਾਰ ਦਿਨਾਂ ਬਾਅਦ ਗਵਰਨਰ ਹਾਊਸ ਦਾ ਘਿਰਾਓ ਵੀ ਕਰਾਂਗੇ।
😣 ਡਰੇ ਹੋਏ ਸਰਕਾਰੀ ਤੰਤਰ ਅਧੀ ਰਾਤ ੧ ਵਜੇ ਮੈਜਿਸਟਰੇਟ ਤੋਂ ਦੂਜੀ ਬੀਬੀ ਦੇ ਰਿਹਾਈ ਦੇ
ਹੁਕਮ ਲਏ।ਭਾਈ ਜੋਗਿੰਦਰ ਸਿੰਘ ਤਲਵਾੜਾ ਉਸ ਬੀਬੀ ਨੂੰ ਠਾਣੇ ਤੋਂ ਲੈ ਕੇ ਅੰਮ੍ਰਿਤਸਰ ਆਏ
ਸਨ ਤੇ ਮੋਰਚਾ ਸਫ਼ਲ ਰਿਹਾ!
👁️ ਪਰ ਹੁਣ ਮੌਜੂਦਾ ਸਮੇਂ ਵਿਚ ਤੁਹਾਨੂੰ ਯਾਦ ਹੋਵੇ ਤਾਂ ਦੱਸਣਾ ਕੇ ਕਿਸ ਮੋਰਚੇ ਵਿਚ
ਜੱਥੇਦਾਰ ਅੱਗੇ ਲੱਗੇ ਤੇ ਕੌਮ ਦੀ ਅਗਵਾਈ ਸੁਚੱਜੇ ਢੰਗ ਨਾਲ ਕਰਕੇ ਮੋਰਚੇ ਫ਼ਤਹਿ ਕਰਵਾਏ
!
️🎯 ਗੱਲ ਕੌੜੀ ਤਾਂ ਲੱਗੂਗੀ ਪਰ ਜੇ ਇਹ ਖ਼ੁਦ ਨਹੀਂ ਕੁਝ ਕਰ ਸਕਦੇ ਤਾਂ ਕੁਰਸੀ ਛੱਡ ਦੇਣ,
ਲਿਫ਼ਾਫ਼ੇ ਤਾਂ ਸਾਬਕਾ ਜੱਥੇਦਾਰੀ ਨਾਲ ਵੀ ਵਾਧੂ ਕੱਠੇ ਹੋ ਜਾਣੇ ਆ। ਘੱਟੋ ਘੱਟ ਆਪਣੀ
ਕੁਰਸੀ ਦੀ ਅਹਿਮੀਅਤ ਤਾਂ ਸਮਝ ਲਵੋ!
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|