Share on Facebook

Main News Page

ਅਨੁਰਾਗ ਸਿੰਘ ਜੀ, ਐਡੀ ਵੱਡੀ ਗਪੌੜ ਨੂੰ ਮੰਨਣ ਵਾਲੇ ਦਾ ਹਾਜ਼ਮਾ ਬਹੁੱਤ ਵੱਡਾ ਚਾਹੀਦਾ ਹੈ
-: ਇੰਜ. ਦਰਸਨ ਸਿੰਘ ਪ੍ਰੀਤਮ, ਕੈਨਬਰਾ, ਆਸਟ੍ਰੇਲੀਆ
25.02.2024
#KhalsaNews #DarshanSingh #Australia #BabaDeepSingh #SaintDenis #BabaMatiMinhas #FakeStories

*** .. ਸੰਸਾਰ ਭਰ ਵਿਚ ਗਪੌੜੀਆਂ ਨੂੰ ਕੋਈ ਨਹੀਂ ਜਿੱਤ ਸਕਦਾ ਹੈ।
*** .. ਸੈਹੇ ਦੀਆਂ ਤਿੰਨ ਲਤਾਂ ਵਾਲਾ ਕਿੱਸਾ ਸੱਭ ਨੂੰ ਯਾਦ ਹੋਏਗਾ। ਗਪੌੜੀ ਕਦੇ ਵੀ ਨਹੀਂ ਮੰਨਣਗੇ ਕਿ ਉਹ ਗਪੌੜ ਮਾਰ ਰਹੇ ਹਨ।
*** .. ਇਕ ਵੀਰ ਅਨੁਰਾਗ ਸਿੰਘ ਨੇ ਅਜੇਹਾ ਕਿੱਸਾ ਸਾਝਾਂ ਕੀਤਾ ਕਿ ਕਿ ਇਕ ਪੈਰਿਸ ਦਾ ਇਕ ਸੰਤ ਆਪਣੇ ਕੱਟੇ ਹੋਏ ਸਿਰ ਤੋਂ ਬਗੈਰ ਛੇ ਤੋਂ 10 ਕਿਲੋਮੀਟਰ ਤੱਕ ਚੱਲਿਆ।

ਜਿਹੜੇ ਤਰਕਵਾਦੀ ਭੇਖੀ ਸਿੱਖਾਂ ਨੂੰ ਬਾਬਾ ਦੀਪ ਸਿੰਘ ਸ਼ਹੀਦ ਦਾ ਸਿਰ ਤਸੱਲੀ ਤੇ ਰੱਖ ਕੇ ਗੁਰਦੁਆਰਾ ਸ਼ਹੀਦ ਗੰਜ ਤੋ ਹਰਿਮੰਦਰ ਸਾਹਿਬ ਆਪਣੇ ਘੋੜੇ ਤੇ ਸਵਾਰ ਹੋ ਕੇ ੧ ਕਿੱਲੋਮੀਟਰ ਦਾ ਰਾਸਤਾ ਤੈਅ ਕਰਨ ਤੇ ਤੱਕਲੀਫ ਹੋਈ ਉਹ ਪੈਰਿਸ ਦੇ ਸੰਤ ਡੈਨਿਸ ਦੀ ਬਾਬਾ ਦੀਪ ਸਿੰਘ ਜੀ ਨਾਲ ਮਿਲਦੀ ਗਾਥਾ ਪੱੜਣ ਦੀ ਲੋੜ ਹੈ।ਇਸ ਸੰਤ ਕੱਟੇ ਹੋਏ ਸਿਰ ਨਾਲ ੬ ਮੀਲ/ ੧੦ ਕਿੱਲੋਮੀਟਰ ਪੈਦਲ ਚੱਲਿਆ ਸੀ।ਯੌਰਪ ਵਿੱਚ ਕੋਈ ਪਾਲਤੂ ਸ਼ੰਕਾਵਾਦੀ ਨਹੀਂ ਹਨ। -: ਅਨੁਰਾਗ ਸਿੰਘ, ੨੨.੨.੨੦੨੪

*** .. ਐਡੀ ਵੱਡੀ ਗਪੌੜ ਨੂੰ ਮੰਨਣ ਵਾਲੇ ਦਾ ਹਾਜ਼ਮਾ ਬਹੁੱਤ ਵੱਡਾ ਚਾਹੀਦਾ ਹੈ, ਜਿਹੜਾ ਐਡੀਆਂ ਵੱਡੀਆਂ-ਵੱਡੀਆਂ ਗਪੌੜਾਂ ਨੂੰ ਹਜ਼ਮ ਕਰ ਸਕੇ।
*** .. ਵੈਟੀਕਨਜ਼ ਵਲੋਂ ਵੀ ਬਿਨਾਂ ਸਿਰ ਦੇ ਧੜ ਨੂੰ 10 ਕਿਲੋਮੀਟਰ ਚੱਲਣ ਤੇ ਸਵਾਲ ਉਠਾਇਆ।
*** .. ਵੀਰ ਅਨੁਰਾਗ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਵੀ ਯਾਦ ਕੀਤਾ ਕਿ ਉਹ ਵੀ ਇਕ ਕਿਲੋਮੀਟਰ ਬਿਨਾਂ ਸਿਰ ਤੋਂ ਚੱਲਿਆ ਸੀ।
*** .. ਅੱਜ 21 ਵੀ ਸਦੀ ਅੰਦਰ ਅਜੇਹੀਆਂ ਗਪੌੜਾਂ ਦਾ ਦੀ ਸਾਹਮਣੇ ਲਿਆਉਂਣ ਦੀ ਕੋਈ ਤਰਕ-ਸੰਗਤ ਤੁੱਕ ਨਹੀਂ ਬਣਦੀ ਹੈ।
*** .. ਵੀਰ ਅਨੁਰਾਗ ਸਿੰਘ ਦੀ ਇਸ ਤਸਵੀਰ ਅਤੇ ਗਪੌੜੀ ਗਾਥਾ ਨੂੰ ਸਾਹਮਣੇ ਲਿਆਉਂਣ ਦੀ ਮਨਸ਼ਾ ਬਾਬਾ ਦੀਪ ਸਿੰਘ ਦੀ ਕਹਾਣੀ ਨੂੰ ਮਾਨਤਾ ਦਿਵਾਉਂਣਾ ਹੈ।
*** .. ਇਹ ਅਟੱਲ ਸੱਚਾਈ ਹੈ ਕਿ ਬਿਨਾਂ ਸਿਰ ਤੋਂ ਮਨੁੱਖੀ-ਸਰੀਰ ਕੰਮ ਨਹੀਂ ਕਰ ਸਕਦਾ।

• ਨਾ ਦੇਖ ਸਕਦਾ ਹੈ।
• ਨਾ ਸੁਣ ਸਕਦਾ ਹੈ।
• ਨਾ ਸੁੰਘ ਸਕਦਾ ਹੈ।
• ਨਾ ਬੋਲ ਸਕਦਾ ਹੈ।
• ਜਦ ਦਿਮਾਗ਼ ਨੂੰ ਖੂਨ ਦੀ ਸਪਲਾਈ ਬੰਦ ਹੋ ਗਈ ਤਾਂ ਦਿਮਾਗ਼ ਕੰਮ ਕਰਨਾ ਬੰਦ ਕਰੇਗਾ ਅਤੇ ਸਰੀਰ ਦੇ ਸਾਰੇ ਅੰਗਾਂ ਤੋਂ ਅਲੱਗ ਹੋ ਜਾਏਗਾ।
• ਦਿਮਾਗ਼ ਆਪਣੇ-ਆਪ ਵਿਚ ਕੁੱਝ ਸਮਾਂ ਜਿੰਦਾ ਰਹਿ ਸਕਦਾ ਹੈ, ਪਰ ਸਰੀਰ ਨੂੰ ਕਿਸੇ ਕੰਮ ਵਾਸਤੇ ਸੰਦੇਸ਼ ਨਹੀਂ ਦੇ ਪਾਏਗਾ ਕਿਉਂਕਿ ਕੋਈ ਕੁਨੈਕਸ਼ਨ ਨਹੀਂ ਹੈ।
• ਇਸੇ ਤਰਾਂ ਬਿਨਾਂ ਸਿਰ ਤੋਂ ਸਰੀਰ ਕੁੱਝ ਸਮੇਂ ਲਈ ਜਿੰਦਾ ਰਹਿ ਸਕਦਾ ਹੈ, ਫਿਰ ਹੌਲੀ-ਹੌਲੀ ਠੰਡਾ ਪੈ ਜਾਵੇਗਾ।
• ਬਿਨਾਂ ਅੱਖਾਂ ਦੇ ਧੜ ਨੂੰ ਕੁੱਝ ਪਤਾ ਨਹੀਂ ਚੱਲੇਗਾ ਕਿ ਕਿੱਧਰ ਨੂੰ ਜਾਣਾ ਹੈ?
• ਬਿਨਾਂ ਦਿਮਾਗ਼ ਦੇ ਧੜ ਨੂੰ ਨਹੀਂ ਪਤਾ ਕਿ ਮਿਸ਼ਨ ਕੀ ਹੈ ?
• ਟਾਰਗੇਟ ਕਿੰਨੇ ਕਿਲੋਮੀਟਰ ਅੱਗੇ ਹੈ ?
• ਮਨੁੱਖੀ ਸਰੀਰ ਦੇ ਚੱਲਣ ਫਿਰਨ ਦਾ ਆਧਾਰ ਖ਼ੂਨ ਦੀ ਸਪਲਾਈ ਹੈ।
• ਖ਼ੂਨ ਦੀ ਸਪਲਾਈ ਨਾਲ ਹੀ ਦਿਮਾਗ਼ ਆਪਣੇ ਕੰਮਾਂ ਨੂੰ ਅੰਜ਼ਾਮ ਦਿੰਦਾ ਹੈ।
• ਮਨੁੱਖੀ ਸਰੀਰ ਦੇ ਹੱਥ-ਅਤੇ ਪੈਰ ਵੀ ਗਿਆਨ-ਇੰਦਰੀਆਂ ਦੇ ਸਹਾਰੇ ਨਾਲ ਚੱਲਦੇ ਫਿਰਦੇ ਹਨ।
• ਖ਼ੂਨ ਦੀ ਸਪਲਾਈ ਬਿਨਾਂ ਇਹ ਵੀ ਆਪਣੇ ਆਪ ਵਿਚ ਇਹ ਵੀ ਕੋਈ ਕੰਮਕਾਰ ਨਹੀਂ ਕਰ ਸਕਦੇ।
• ਜਦ ਕੁੱਝ ਵਿਖਾਈ ਨਹੀਂ ਦੇ ਰਿਹਾ ਅਤੇ ਕੋਈ ਗਾਈਡ ਕਰਨ ਵਾਲਾ ਧੜ ਦੇ ਨਾਲ ਨਹੀਂ ਹੈ ਤਾਂ ਸਰੀਰ ਦਾ ਡਿੱਗ ਪੈਣਾ ਤਹਿ ਹੈ।
• ਹਾਂ!! ਅਗਰ, ਸਿਰ ਪੂਰੀ ਤਰਾਂ ਧੜ ਨਾਲੋਂ ਅਲੱਗ ਨਹੀਂ ਹੋਇਆ। ਖ਼ੂਨ ਦੀ ਸਪਲਾਈ ਦਿਮਾਗ ਅਤੇ ਹੋਰ ਕੰਮ ਕਰਨ ਵਾਲੇ ਅੰਗਾਂ ਨੂੰ ਚਾਲੂ ਹੈ ਤਾਂ ਅੱਧੇ ਕੱਟੇ ਹੋਏ ਸਿਰ ਨਾਲ, ਜੋ ਅੱਧਾ ਧੜ ਨਾਲ ਜੁੜਿਆ ਹੋਇਆ ਹੈ, ਕੰਮ ਕਰ ਸਕਦਾ ਹੈ ਅਤੇ ਸੋਚ ਸਮਝ ਸਕਦਾ ਹੈ। ਆਪਣੇ ਕੰਮ ਨੂੰ ਅੰਜ਼ਾਮ ਦੇ ਸਕਦਾ ਹੈ।
• ਪੂਰੀ ਤਰਾਂ ਕੱਟਿਆ ਹੋਇਆ ਸਿਰ ਹੱਥ ਵਿਚ ਫੜਕੇ ਚੱਲਣਾ ਮਨੁੱਖੀ ਸਰੀਰ ਲਈ ਮੁੰਮਕਿੰਨ ਨਹੀਂ ਹੈ, ਕਿਉਂਕਿ ਮਨੁੱਖੀ ਸਰੀਰ ਦੇ ਕਰਮ ਇੰਦਰਿਆਂ ਨੂੰ ਚਲਾਉਂਣ ਵਾਲੀ ਪਿੱਛੇ ਕੋਈ ਤਾਕਤ ਨਹੀਂ ਹੈ।
• ਉਹ ਤਾਕਤ ਹੈ ਮਨੁੱਖੀ-ਸਰੀਰ ਅੰਦਰ ਪ੍ਰਵਾਹਿਤ ਹੋ ਰਹੀ ਖ਼ੂਨ ਦੀ ਤਾਕਤ। ਦਿਮਾਗ਼ ਦੇ ਸੈਲਾਂ ਨੂੰ ਖ਼ੂਨ ਦੀ ਸਪਲਾਈ।

*** ..ਸੱਚਾਈ ਨੂੰ ਮੰਨਣਾ ਜਾਂ ਨਾ-ਮੰਨਣਾ ਹਰ ਮਨੁੱਖ ਦਾ ਨਿਜ਼ੀ ਮਸਲਾ ਹੈ।
*** ..
ਸਹੇ ਦੀਆਂ ਤਿੰਨ ਲੱਤਾਂ ਵਾਂਗ, ਮੈਂ ਨਾ ਮਾਨੂੰ ਵਾਲੀ ਰੱਟ ਕੋਈ ਵੀ ਦਿਮਾਗ਼ੀ ਪੱਖੋਂ ਹਲਕਾ ਮਨੁੱਖ ਕਰ ਸਕਦਾ ਹੈ। ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ।

=================================

️🎯 ਟਿਪੱਣੀ: ਸੰਪਾਦਕ ਖ਼ਾਲਸਾ ਨਿਊਜ਼ 26.02.2024

ਸ. ਦਰਸ਼ਨ ਸਿੰਘ ਜੀ ਨੇ ਬਹੁਤ ਹੀ ਸਟੀਕ ਵੀਚਾਰ ਦਿੱਤੇ ਹਨ। ਉਨ੍ਹਾਂ ਦਾ ਇੱਕ ਵੀਚਾਰ ਜੋ ਇਸ ਲੇਖ ਵਿੱਚ ਹੈ.. "ਅਗਰ, ਸਿਰ ਪੂਰੀ ਤਰਾਂ ਧੜ ਨਾਲੋਂ ਅਲੱਗ ਨਹੀਂ ਹੋਇਆ। ਖ਼ੂਨ ਦੀ ਸਪਲਾਈ ਦਿਮਾਗ ਅਤੇ ਹੋਰ ਕੰਮ ਕਰਨ ਵਾਲੇ ਅੰਗਾਂ ਨੂੰ ਚਾਲੂ ਹੈ ਤਾਂ ਅੱਧੇ ਕੱਟੇ ਹੋਏ ਸਿਰ ਨਾਲ, ਜੋ ਅੱਧਾ ਧੜ ਨਾਲ ਜੁੜਿਆ ਹੋਇਆ ਹੈ, ਕੰਮ ਕਰ ਸਕਦਾ ਹੈ ਅਤੇ ਸੋਚ ਸਮਝ ਸਕਦਾ ਹੈ। ਆਪਣੇ ਕੰਮ ਨੂੰ ਅੰਜ਼ਾਮ ਦੇ ਸਕਦਾ ਹੈ।" ਬਹੁਤ ਹੀ ਵਧੀਆ ਹੈ।

👉 ਜੇ ਬਾਬਾ ਦੀਪ ਸਿੰਘ ਦੀ ਸਾਖੀ ਵਿੱਚੋਂ ਉਨ੍ਹਾਂ ਦੀ ਧੌਣ ਵੱਖ ਨਾ ਹੋਵੇ, ਤੇ ਉਨ੍ਹਾਂ ਦੇ ਹੱਥ ਵਿੱਚ ਨਾ ਹੋਵੇ, ਤਾਂ ਕੀ ਉਹ ਸ਼ਹੀਦ ਨਹੀਂ ਮੰਨੇ ਜਾਣਗੇ? ਉਂਝ ਗਲ ਥੋੜਾ ਭਾਰੀ ਹੈ... 🙂 ... ਬਾਬਾ ਦੀਪ ਸਿੰਘ ਦੀ ਸ਼ਹੀਦੀ ਬੇਮਿਸਾਲ ਹੈ, ਉਸ 'ਤੇ ਕੋਈ ਕਿੰਤੂ ਨਹੀਂ, ਉਹ ਸ਼ਹੀਦ ਹੋਏ, ਪਰ ਜਿਸ ਤਰ੍ਹਾਂ ਸਾਖੀਕਾਰ ਲਿਖਦਾ ਹੈ, ਉਸ ਤਰ੍ਹਾਂ ਨਹੀਂ। ਸਿਰ ਦਾ ਧੱੜ ਨਾਲੋਂ ਵੱਖ ਹੋਣਾ... ਯਕਦੰਮ ਮੌਤ ਹੈ।

✅ ਹਾਂ ਇਹ ਮੁਮਕਿਨ ਹੈ ਕਿ ਗਲੇ ਦਾ ਕੁੱਝ ਭਾਗ ਜਾਂ ਬਹੁਤਾਤ ਭਾਗ ਵੱਢਿਆ ਗਿਆ ਹੋਵੇ, ਤੇ ਆਪਣੇ ਇੱਕ ਹੱਥ ਨਾਲ ਉਸਨੂੰ ਸਹਾਰਾ ਦਿੱਤਾ ਗਿਆ ਹੋਵੇ, ਤੇ ਦੂਸਰੇ ਨਾਲ ਕੁੱਝ ਚਿਰ ਖੰਡਾ ਚਲਦਾ ਰਿਹਾ ਹੋਵੇ। ਬਹੁਤਾਤ ਲੋਕ ਹਾਲੇ ਵੀ "ਮੈਜਿਕ" Magic ਵਿੱਚ ਜੀ ਰਹੇ ਹਨ, ਪਰ ਅੱਜ ਦਾ ਜ਼ਮਾਨਾ "ਲੌਜਿਕ" Logic ਦਾ ਹੈ, ਤੇ ਇਹ ਗੱਲ ਲੌਜਿਕ ਤੇ ਸਾਇੰਸ ਦੇ ਆਧਾਰ 'ਤੇ ਨਾਮੁਮਕਿਨ ਹੈ।

👁️ ਕਈਆਂ ਲੋਕਾਂ ਨੇ ਇੱਕ ਕੁੱਕੜ 🐓ਦੀ ਉਦਾਹਰਣ ਪੇਸ਼ ਕਰ ਦੇਣੀ ਹੈ, ਜਿਸਦਾ ਨਾਮ "ਮਾਈਕ, ਦ ਹੈਡਲੈਸ ਚਿਕਨ Mike, the Headless Chicken" ਵਜੋਂ ਮਸ਼ਹੂਰ ਹੈ। ਪਰ ਧਿਆਨ ਨਾਲ ਪੜਨ ਨਾਲ ਪਤਾ ਚਲਦਾ ਹੈ ਕਿ ਉਸਦੀ "ਜਗਲਰ ਵੇਨ" Jugular vein ਨਹੀਂ ਕੱਟੀ ਗਈ ਸੀ, ਤੇ ਉਸਦਾ ਲੋਅਰ ਬ੍ਰੇਨ ਸਟੈਮ Lower Brain Stem ਵੀ ਨਹੀਂ ਕੱਟਿਆ ਗਿਆ ਸੀ, ਜਿਸ ਕਰਕੇ ਉਹ ਕੁੱਝ ਮਹੀਨੇ ਜ਼ਿੰਦਾ ਰਿਹਾ... Breathing wasn't a problem as his trachea was intact (if shortened). It is believed that a sufficient part of his lower brain stem remained intact, allowing basic motions and some instinctual behavior. ਪਰ ਇਹ ਦੀ ਪੁਸ਼ਟੀ ਕੋਈ 100% ਨਹੀਂ ਕਰਦਾ।

🦉ਹੁਣ ਬਹੁਤਾਤ ਸ਼ਰਧਾਉੱਲੂਆਂ ਨੇ ਇਸ ਪੋਸਟ 'ਤੇ ਭੱਦੀ ਸ਼ਬਦਾਵਲੀ ਵਰਤਣੀ ਹੈ, ਜਿਸਦੀ ਖ਼ਾਲਸਾ ਨਿਊਜ਼ ਨੂੰ ਕੋਈ ਪਰਵਾਹ ਨਹੀਂ। ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top