Share on Facebook

Main News Page

ਲਓ ਜੀ ਚੌਪਹਿਰੇ ਦੇ ਪਖੰਡ ਤੋਂ ਬਾਅਦ "ਗੁਰੂ ਗਾਇਤ੍ਰੀ" ਮੰਤਰ
-: ਸੰਪਾਦਕ ਖ਼ਾਲਸਾ ਨਿਊਜ਼
24.02.2024
#KhalsaNews #GuruGobindSingh #GuruGayatri #Hindu #Sikh

ਸਿੱਖਾਂ ਨੂੰ ਬ੍ਰਾਹਮਣਵਾਦ ਦੇ ਦਲਦਲ ਵਿੱਚ ਧੱਕਣ ਲਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਜਿੰਨੀ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਵਰਤੋਂ ਕੀਤੀ ਗਈ ਹੈ, ਸ਼ਾਇਦ ਹੀ ਹੋਰ ਕਿਸੇ ਦੀ ਕੀਤੀ ਹੋਵੇ। ਚਾਹੇ ਉਹ ਬਚਿਤ੍ਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ ਹੋਵੇ, ਚਾਹੇ ਸਰਬਲੋਹ ਗ੍ਰੰਥ, ਉਗਰਦੰਤੀ ਗ੍ਰੰਥ, ਭਾਈ ਮਨੀ ਸਿੰਘ ਦੀ ਜਾਅਲੀ ਚਿੱਠੀ, ਬਾਬਾ ਦੀਪ ਸਿੰਘ ਦੇ ਨਾਮ ਹੇਠ ਚੌਪਹਿਰਾ... ਨਾਮਧਾਰੀਆਂ ਦੀ ਉਤਪਤੀ, ਤੇ ਹੋਰ ਵੀ ਅਨੇਕਾਂ ਗੁਰਮਤਿ ਵਿਰੋਧੀ ਵਿਚਾਰਧਾਰਾਵਾਂ, ਜਿਨ੍ਹਾਂ ਦਾ ਪ੍ਰਚਾਰ ਪ੍ਰਸਾਰ ਵੀ ਸਿੱਖ ਅਖਵਾਉਂਦੀਆਂ ਫਰਜ਼ੀ ਸੰਸਥਾਵਾਂ ਜਿਵੇਂ ਜਥਾ ਭਿੰਡਰਾਂ ਮਹਿਤਾ (ਹੁਣ ਅਖੌਤੀ ਦਮਦਮੀ ਟਕਸਾਲ), ਸ਼੍ਰੀਚੰਦੀਏ, ਤੇ ਹੋਰ ਅਨੇਕਾਂ ਹੀ ਪਖੰਡੀ ਸਾਧ-ਸੰਤ-ਬਾਬੇ। ਇਨ੍ਹਾਂ ਸਭਨਾਂ ਦੀਆਂ ਸਿਰਮੌਰ ਕਰਤੂਤ ਹੈ ਕਿ ਸਿੱਖੀ ਨੂੰ ਖੋਰਾ ਕਿਵੇਂ ਲਾਉਣਾ ਹੈ।

ਬਾਬਾ ਦੀਪ ਸਿੰਘ ਦੇ ਨਾਮ ਨਾਲ ਨੱਥੀ ਕਰਕੇ ਜਿਹੜਾ "ਚੌਪਹਿਰੇ" ਦਾ ਪਖੰਡ ਕਥਿਤ ਸਿੱਖਾਂ ਵਿੱਚ ਜ਼ੋਰ ਫੜ ਰਿਹਾ ਹੈ, ਹੁਣ ਪਾਠਕਾਂ ਦੀ ਨਜ਼ਰ ਵਿੱਚ "ਗੁਰੂ ਗਾਇਤ੍ਰੀ" ਲਿਆਉਣ ਲੱਗੇ ਹਾਂ, ਜਿਸ ਦਾ ਪ੍ਰਚਾਰ ਪ੍ਰਸਾਰ ਵੀ ਇਹੋ ਜਿਹੇ ਪਖੰਡੀ ਲੋਕ ਹੀ ਕਰਦੇ ਹਨ ਤੇ ਅਮਰੀਕਨ ਸਿੱਖ ਜੋ ਯੋਗੀ ਹਰਭਜਨ ਸਿੰਘ ਦੇ ਚੇਲੇ ਹਨ, ਉਨ੍ਹਾਂ ਵਿੱਚ ਬਹੁਤ ਪ੍ਰਚਲਿੱਤ ਹੈ। ਉਨ੍ਹਾਂ ਅਨੁਸਾਰ...

"ਗੁਰੂ ਗੋਬਿੰਦ ਸਿੰਘ ਜੀ ਦੀ "ਗੁਰੂ ਗਾਇਤ੍ਰੀ" ਵਿੱਚ ਚਾਰ ਵੇਦਾਂ, ਛੇ ਪੁਰਾਣਾਂ ਅਤੇ 36 ਸਿਮ੍ਰਿਤੀਆਂ ਦੀ ਸ਼ਕਤੀ ਹੈ। ਇਹ ਸਭ ਕੇਵਲ ਇੱਕ ਵਾਰ ਗੁਰੂ ਗਾਇਤ੍ਰੀ ਦਾ ਪਾਠ ਕਰਨ ਦੇ ਬਰਾਬਰ ਹਨ। ਪਰੰਪਰਾਗਤ ਤੌਰ 'ਤੇ ਇੱਕ ਵਿਅਕਤੀ ਜਿਸਨੂੰ ਗੁਰੂ ਦੁਆਰਾ ਚੁਣਿਆ ਗਿਆ ਹੋਵੇ ਉਹ ਗਾਇਤਰੀ ਦਾ ਜਾਪ ਕਰਨ ਦਾ ਹੱਕਦਾਰ ਹੈ। ਪਹਿਲਾਂ ਤੁਹਾਨੂੰ ਗੁਰੂ ਨੂੰ ਲੱਭਣਾ ਪਵੇਗਾ, ਇੱਕ ਪਰਮਾਤਮਾ ਚੇਤਨਾ ਵਾਲਾ, ਅਤੇ ਫਿਰ ਉਸ ਨੂੰ ਤੁਹਾਨੂੰ ਸ਼ੁਰੂ ਕਰਨ ਦੀ ਲੋੜ ਹੈ। ਸਿਰਫ਼ ਤੁਸੀਂ ਹੀ ਗਾਇਤਰੀ ਦਾ ਜਾਪ ਕਰਨ ਦੇ ਹੱਕਦਾਰ ਹੋ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਲਈ ਇਸ ਗਾਇਤਰੀ ਦਾ ਪਾਠ ਕੀਤਾ, ਅਤੇ ਇਸੇ ਕਰਕੇ ਇਸ ਨੂੰ ਗੁਰੂ ਗਾਇਤਰੀ ਵਜੋਂ ਜਾਣਿਆ ਜਾਂਦਾ ਹੈ। ਜੋ ਕੋਈ ਵੀ ਇਸ ਨੂੰ ਉਚਾਰਦਾ ਹੈ, ਮੁੱਢਲੀ ਸ਼ਕਤੀ, ਆਦਿ ਸ਼ਕਤੀ, ਉਸ ਜੀਵ ਦੀ ਰੱਖਿਆ ਕਰੇਗੀ।

ਇਹ ਮੰਤਰ ਇੱਕ "ਸ਼ਕਤੀ ਮੰਤਰ" ਹੈ। ਸ਼ਕਤੀ ਇੱਕ ਨੂੰ ਪਰਮਾਤਮਾ ਦੀ ਸਕਾਰਾਤਮਕ ਸ਼ਕਤੀ ਪ੍ਰਦਾਨ ਕਰਦੀ ਹੈ। ਜੇਕਰ ਤੁਸੀਂ ਇਸ ਮੰਤਰ ਦਾ ਜਾਪ ਕਰਦੇ ਹੋ, ਤਾਂ ਕੋਈ ਵੀ ਦੁਸ਼ਮਣ ਨਹੀਂ ਹੋਵੇਗਾ, ਜਿਸ ਵਿੱਚ ਕਿਸੇ ਦੀ ਜਿੱਤੀ ਹੋਈ ਹਉਮੈ ਵੀ ਸ਼ਾਮਲ ਹੈ, ਜੋ ਤੁਹਾਡੇ ਉੱਤੇ ਹਾਵੀ ਹੋ ਸਕਦੀ ਹੈ। ਇਹ ਮੌਤ ਰਹਿਤ ਦਾ ਮੰਤਰ ਹੈ ਅਤੇ ਬਾਬਾ ਦੀਪ ਸਿੰਘ ਦਾ ਨਿਜੀ ਮੰਤਰ ਹੈ।"

ਜੇ ਹਿੰਦੂ ਗਾਇਤ੍ਰੀ ਮੰਤਰ ਦਾ ਉਚਾਰਣ ਕਰਦੇ ਹਨ...
ॐ भूर्भुवः स्व तत्सवितुर्वरेण्यं
भर्गो देवस्य धीमहि धियो यो नः प्रचोदयात ॥

ਤਾਂ ਸਿੱਖਾਂ ਲਈ ਵੀ ਕੁੱਝ ਚਾਹੀਦਾ ਹੈ ਨਾ...

"ਗੁਰੂ ਗਾਇਤ੍ਰੀ"

ਚਾਚਰੀ ਛੰਦ॥ ਤ੍ਵਪ੍ਰਸਾਦਿ॥
ਗੁਬਿੰਦੇ॥ ਮੁਕੰਦੇ॥ ਉਦਾਰੇ॥ ਅਪਾਰੇ॥੧॥੯੪॥ ਹਰੀਅੰ॥ ਕਰੀਅੰ॥ ਨ੍ਰਿਨਾਮੇ॥ ਅਕਾਮੇ॥੨॥੯੫॥

ਚਲੋ ਜੀ ਇਸ ਪਖੰਡ ਦਾ ਵੀ ਪਾਠ ਕਰ ਲਿਆ ਕਰੋ, ਤੁਸੀਂ ਕਿਹੜਾ ਗੁਰੂ ਦੇ  ਆਖੇ ਗੁਰਬਾਣੀ ਨੂੰ ਸਮਝਣਾ ਹੈ, ਬਸ  ਦੱਬ ਕੇ ਪਾਠ ਕਰੀ ਚੱਲੋ, ਕਦੇ ਦੁੱਖ ਭੰਜਨੀ, ਚਲੀਹੇ, ਦੁਪਹਿਰੇ, ਚੌਪਹਿਰੇ ਤੇ ਹੁਣ ਗੁਰੂ ਗਾਇਤ੍ਰੀ... ਆਪਾਂ ਕਿਹੜਾ ਹਿੰਦੂਆਂ ਨਾਲੋਂ ਘੱਟ ਹਾਂ, ਦੋ ਕਦਮ ਅਗਾਂਹ ਹੀ ਚਲਾਂਗੇ, ਤੇ ਫਿਰ ਵੀ ਆਖਾਂਗੇ, ਕਿ "ਹਮ ਹਿੰਦੂ ਨਹੀਂ"। ਵੈਸੇ ਇਹ ਨਾਅਰਾ ਕਦੀ ਸ਼ੀਸ਼ੇ ਸਾਹਮਣੇ ਖੜੋ ਕਿ ਮਾਰਿਆ ਕਰੋ, ਤਾਂ ਜੋ ਸ਼ਾਇਦ ਤੁਹਾਨੂੰ ਸ਼ਰਮ ਆ ਜਾਵੇ।

ਗੁਰੂ ਸੁਮਤਿ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top