Share on Facebook

Main News Page

🕉️"ਮੂਰਤੀ" ਬਨਾਮ "ਗ੍ਰੰਥ"📖
-: ਸੰਪਾਦਕ ਖ਼ਾਲਸਾ ਨਿਊਜ਼
20.02.2024
#KhalsaNews #SGGS #GuruGranthSahib #Sikh #Moorti #idolworship #Hindu

🔥 ਜੋ ਕਰਮਕਾਂਡ ਹਿੰਦੂ ਮੂਰਤੀ ਦੇ ਸਾਹਮਣੇ ਕਰਦੇ ਹਨ, ਉਸਦੇ ਬਰਾਬਰ ਹੀ ਅਜੋਕੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹਨ। ਨਾ ਹਿੰਦੂਆਂ ਨੇ ਆਪਣੇ ਕਹੇ ਜਾਂਦੇ ਭਗਵਾਨ ਦੀ ਮੂਰਤੀ ਵਿੱਚੋਂ ਕੋਈ ਸਿੱਖਿਆ ਧਾਰਣ ਕੀਤੀ, ਤੇ ਨਾ ਹੀ ਬਹੁਤਾਤ ਸਿੱਖਾਂ ਨੇ... ਫਿਰ ਫਰਕ ਕਿੱਥੇ ਹੈ, ਸਿਰਫ ਮੂਰਤੀ ਤੇ ਗ੍ਰੰਥ ਦਾ ਹੀ ਹੈ, ਹੈ ਤਾਂ ਸਭ ਕੁੱਝ ਇੱਕੋ ਜਿਹਾ ਹੀ! ਕਿ ਨਹੀਂ?

🌿"...ਕੋਈ ਹਰਿਆ ਬੂਟੁ ਰਹਿਓ ਰੀ॥" ਵਾਲੇ ਕੁੱਝ ਕੁ👨 ਹਿੰਦੂ ਇਸ ਧਰਤੀ ਉੱਤੇ ਜ਼ਰੂਰ ਹੋਣਗੇ ਜੋ ਵਾਕਿਆ ਹੀ ਵੇਦਾਂ, ਵੇਦਾਂਤ, ਉਪਨਿਸ਼ਦ, ਗੀਤਾ, ਅਸ਼ਟਾਵਕ੍ਰ ਗੀਤਾ ਆਦਿ ਦੇ ਗਿਆਤਾ ਹੋਣਗੇ, ਤੇ ਆਪਣਾ ਜੀਵਨ ਕਿਸੇ ਵੀ ਕਰਮਕਾਂਡ ਤੋਂ ਬਿਨਾ ਬਤੀਤ ਕਰ ਰਹੇ ਹੋਣਗੇ। 👳 ਐਸੇ ਹੀ ਕੁੱਝ ਕੁ ਸਿੱਖ ਹੋਣਗੇ ਜੋ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ "ੴ ਤੋਂ ਲੈਕੇ 'ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥1॥' (ਰਾਗਮਾਲਾ ਗੁਰਬਾਣੀ ਨਹੀਂ)" ਦੇ ਗਿਆਤਾ, ਸਮਝ ਰੱਖਦੇ ਹੋਣਗੇ ਤੇ ਜੀਵਨ ਗੁਰਬਾਣੀ ਅਨੁਸਾਰ ਜੀਉਂਦੇ ਹੋਣਗੇ।

👁️👁️ਨਹੀਂ ਤਾਂ ਬਹੁਤਾਤ ਸਿਰਫ ਬਾਹਰੀ ਦਿੱਖ, ਫੋਕੇ ਕਰਮਕਾਂਡ, ਪਖੰਡ, ਪਾਠ, ਆਰਤੀ, ਪੂਜਾ, ਜਗਰਾਤੇ-ਰੈਣ ਸਬਾਈ, ਹਵਨ, ਯੱਗ, ਤੀਰਥ ਦਰਸ਼ਨ ਇਸ਼ਨਾਨ, ਪ੍ਰਭਾਤ ਫੇਰੀਆਂ, ਜਲੂਸ, ਰੰਗ ਬਰੰਗੇ ਲੰਗਰ, ਪਖੰਡੀ ਸਾਧ-ਸੰਤ-ਬਾਬਿਆਂ ਦੇ ਸ਼ਰਧਾਉੱਲੂ ਹੀ ਹਨ ਤੇ ਐਸੇ ਕਰਮ ਕਰਣ ਨੂੰ ਹੀ "ਧਰਮ" ਸਮਝਦੇ ਹਨ।

🕉️ ਜੇ ਹਿੰਦੂ ਰਾਮ ਲੱਲਾ ਦੀ ਮੂਰਤੀ ਜਾਂ ਕਿਸੇ ਹੋਰ ਮੂਰਤੀ ਨੂੰ ਥਕੇਵਾਂ, ਬਿਮਾਰ ਹੋਣ ਦਾ ਪਖੰਡ ਕਰਦੇ ਹਨ, ਮੂਰਤੀਆਂ ਨੂੰ ਭੋਗ ਲਵਾਉਂਦੇ ਹਨ, ਮੂਰਤੀ ਨੂੰ ਸ਼ਿਵਲਿੰਗ ਨੂੰ ਦੁੱਧ/ਲੱਸੀ ਅਰਪਣ ਕਰਦੇ ਹਨ................. ਤਾਂ ☬ ਸਿੱਖ ਅਖਵਾਉਣ ਵਾਲੇ ਵੀ ਤਾਂ ਇਸਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਨੂੰ ਸੁੱਖ ਆਸਣ ਕਰਵਾਉਣ ਵੇਲੇ ਪਰਦਾ ਕਰਦੇ ਹਨ, ਕਿ ਜਿਵੇਂ ਗੁਰੂ ਸਾਹਿਬ ਨਗਨ ਅਵਸਥਾ ਵਿੱਚ ਹੋਣ ਅਤੇ ਆਪਣੇ ਕੱਪੜੇ ਬਦਲ ਰਹੇ ਹੋਣ।

🙏 ਗੁਰੂ ਸਾਹਿਬ ਦੀ ਕਥਿਤ ਤਸਵੀਰਾਂ (ਕਾਗਜ਼ ਦੀਆਂ ਮੂਰਤੀਆਂ) ਨੂੰ ਗਦੇਲਿਆਂ ਉਤੇ ਰੱਖ ਕੇ, ਪੂਰਾ ਬਿਸਤਰਾ ਰੱਖਦੇ ਹਨ, ਤਸਵੀਰ ਮੂਰਤੀਆਂ ਨੂੰ ਅੱਗੇ ਹੱਥ ਜੋੜਕੇ ਅਰਦਾਸਾਂ ਕਰਦੇ ਹਨ, ਤਸਵੀਰਾਂ ਨੂੰ ਨਹਿਲਾਉਂਦੇ ਹਨ, ਸੋਨੇ ਦੇ ਬਰਤਨਾਂ ਵਿੱਚ ਭੋਗ ਲਵਾਉਂਦੇ ਹਨ, ਗੁਰੂ ਗ੍ਰੰਥ ਸਾਹਿਬ ਲਈ ਸ਼ਨੀਲ ਦੇ ਰੁਮਾਲੇ, ਕੰਬਲ, ਸਰਦੀਆਂ ਵਿੱਚ ਹੀਟਰ, ਗਰਮੀਆਂ ਵਿੱਚ ਹਲਕੇ ਰੁਮਾਲੇ ਤੇ ਏਅਰ ਕੰਡੀਸ਼ਨ.... ਕੌਮੀ ਝੰਡਾ (ਨਿਸ਼ਾਨ ਸਾਹਿਬ) ਦੇ ਲੋਹੇ ਦੇ ਪੋਲ ਨੂੰ ਦੁੱਧ/ਲੱਸੀ ਨਾਲ ਧੋਂਦੇ ਹਨ... ਹਿੰਦੂ 🔥 ਅੱਗ ਦੁਆਲ਼ੇ ਗੰਮੀ ਜਾਂਦੇ ਹਨ, ਤੇ ਸਿੱਖ 📖 ਗੁਰੂ ਗ੍ਰੰਥ ਸਾਹਿਬ ਦੁਆਲ਼ੇ... ਗੱਲ ਕੀ ਇਹ ਹਿੰਦੂਆਂ ਨਾਲੋਂ ਦੋ ਕਦਮ ਅੱਗੇ ਵੱਧ ਕੇ ਕਰਮਕਾਂਡੀ ਹਨ। ਕੋਈ ਫਰਕ ਦਿੱਖਦਾ?❓

👉 ਜੇ ਹਿੰਦੂ ਗ਼ਲਤ ਹਨ ਤਾਂ ਸਿੱਖ ਸਹੀ ਕਿਵੇਂ?
👉 ਕੀ ਤੁਹਾਨੂੰ ਮੂਰਤੀ ਤੇ ਗ੍ਰੰਥ, ਮੰਦਰ ਤੇ ਗੁਰਦੁਆਰੇ ਵਿੱਚ ਕੋਈ ਫਰਕ ਦਿੱਖ ਰਿਹਾ ਹੈ?


🙏 ਗੁਰੂ ਨੇ ਐਸੇ ਸਿੱਖ ਨਹੀਂ ਬਣਾਏ ਸੀ, ਤੇ ਜੋ ਅੱਜ ਗੁਰੂਆਂ, ਸਿੱਖਾਂ ਤੇ ਸ਼ਹੀਦਾਂ ਦੇ ਨਾਮ 'ਤੇ ਬਣੇ ਅਸਥਾਨ ਗੁਰਦੁਆਰੇ ਹਨ, ਉਹ 99.9% ਗੁਰਮਤਿ ਤੋਂ ਉਲਟ ਕਰਮਕਾਂਡਾਂ ਦੇ ਅੱਡੇ ਤੇ ਸਿਰਫ ਗੋਲਕਾਂ ਭਰਣ ਦੇ ਅਦਾਰੇ ਹਨ, ਇਸ ਤੋਂ ਇਲਾਵਾ ਕੁੱਝ ਨਹੀਂ।

️🎯 ਖ਼ਾਲਸਾ ਨਿਊਜ਼ ਨੂੰ ਗਿਆਤ ਹੈ ਕਿ ਉੱਤੇ ਲਿਖਿਆ ਹੋਇਆ ਬਹੁਤਾਤ ਸਿੱਖ ਅਖਵਾਉਣ ਵਾਲਿਆਂ ਦੇ ਸੰਘ ਦੇ ਹੇਠਾਂ ਨਹੀਂ ਉਤਰਨਾ, ਪਰ ਕੀ ਇਹ ਗ਼ਲਤ ਹੈ?❓ ਜੇ ਕਿਸੇ ਕੋਲ਼ ਠਰੰਮਾ ਤੇ ਆਪਣੇ ਵੀਚਾਰ ਸਹੀ ਭਾਸ਼ਾ ਵਿੱਚ ਦੇਣ ਦੀ ਸਮਰੱਥਾ ਹੈ ਤਾਂ ਜਵਾਬ ਜ਼ਰੂਰ ਦੇਣਾ ਜੀ। ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top