🐴ਘੋੜਾ ਬਾਬਾ ਅਨਮੋਲ ਸਿੰਘ, ਲਿੱਦ ਅਤੇ ਅਜੋਕੇ
ਸਿੱਖਾਂ ਦਾ ਮਾਨਸਿਕ ਪੱਧਰ ⛔
-: ਸੰਪਾਦਕ ਖ਼ਾਲਸਾ ਨਿਊਜ਼
19.02.2024
#KhalsaNews #HazurSahib #HorseShit #Lidd #stupidity
⚠️
ਕੀ ਕਹੋਗੇ ਐਸੀ ਸੋਚ ਨੂੰ ਜੋ ਇਸ ਤਸਵੀਰ ਵਿੱਚ ਦਿਖਾਈ ਗਈ ਹੈ?
ਕੀ ਇਹ ਗੁਰਮਤਿ ਹੈ? ਘੋੜੇ ਦਾ ਗੁਰਮਤਿ ਨਾਲ ਕੀ ਸੰਬੰਧ? ਕੀ ਇਹ ਹੈ ਬਿਬੇਕ ਦਾਨ
ਜਿਹੜਾ ਅਸੀਂ ਸਦੀਆਂ ਤੋਂ ਅਰਦਾਸ ਵਿੱਚ ਮੰਗਦੇ ਆ ਰਹੇ ਹਾਂ?
☝️ ਕੁੱਝ ਸਾਲ ਪਹਿਲਾਂ ਸਾਧਾਂ ਵਲੋਂ ਹਜੂਰ ਸਾਹਿਬ ਤੋਂ ਇੱਕ ਘੋੜਾ ਲਿਆ ਉਸਨੂੰ ਗੁਰੂ
ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਅੰਸ਼ ਕਹਿ ਕੇ ਜਿਸਦਾ ਨਾਮ "ਬਾਬਾ ਅਨਮੋਲ ਸਿੰਘ"
ਰੱਖਿਆ ਗਿਆ ਹੈ, ਘੋੜੇ ਨੂੰ ਮੱਥੇ ਟੇਕੇ ਤੇ ਟਿਕਾਏ। ਹੱਦ ਤਾਂ ਉਦੋਂ ਹੋ ਗਈ ਜਦੋਂ ਕੁੱਝ
ਸਿੱਖ ਅਖਵਾਉਂਦੇ ਲੋਕ ਘੋੜੇ ਦੀ ਲਿੱਦ ਨੂੰ ਪਰਸਾਦ ਸਮਝ ਘਰੋਂ ਘਰੀਂ ਲੈ ਗਏ ਤੇ ਘੋੜੇ ਦੀ
ਲਿੱਦ ਲੈਣ ਲਈ ਹੇਠ ਉੱਤੇ ਹੋ ਗਏ।
👀 ਜੇ ਚਲੋ ਮੰਨ ਵੀ ਲਈਏ ਕਿ ਇਹ ਘੋੜਾ ਜਿਸਦਾ ਨਾਮ "ਬਾਬਾ ਅਨਮੋਲ ਸਿੰਘ" ਰੱਖਿਆ ਹੈ ਗੁਰੂ
ਸਾਹਿਬ ਦੇ ਘੋੜੇ ਦੀ ਅੰਸ਼ ਹੈ ਵੀ, ਤਾਂ ਫਿਰ ਅਸੀਂ ਕੀ ਕਰੀਏ? ਕੀ ਘੋੜੇ ਨੇ ਕੋਈ ਗੁਰਮਤਿ
ਸਿੱਖਿਆ ਲਈ ਹੈ? ਕੀ ਉਸਨੇ ਗੁਰੂ ਸਾਹਿਬ ਤੋਂ ਸਿੱਖਿਆ ਲੈ ਕੇ ਜੀਵਨ ਵਿੱਚ ਢਾਲਿਆ ਹੈ? ਜੇ
ਗੁਰਬਾਣੀ ਦਾ “ਸਿਰਫ ਪਾਠ” ਕਰਣ ਵਾਲਿਆਂ ਦੇ ਜੀਵਨ ਵਿੱਚ ਹਾਲੇ ਕੋਈ ਸੁਧਾਰ ਨਹੀਂ ਆਇਆ,
ਕੋਈ ਬਿਬੇਕਾ ਬੁੱਧ ਦਾ ਪ੍ਰਗਾਸ ਨਹੀਂ ਹੋਇਆ ਤਾਂ ਇਸ ਘੋੜੇ ਤੋਂ ਕਾਹਦੀ ਆਸ?❓
✅ ਜਿਹੜੀ ਵੀ ਸਿੱਖਿਆ ਇਸ ਧਰਤੀ ਉੱਤੇ ਹੈ ਉਹ ਮਨੁੱਖੀ ਦੇਣ
ਹੈ, ਤੇ ਮਨੁੱਖਾਂ ਲਈ ਹੈ, ਜਾਨਵਰਾਂ ਦੀ ਚੇਤਨਾ ਸਿਰਫ ਮੁੱਢਲੀ ਹੈ... ਖਾਣ ਦੀ,
ਹੱਗਣ ਮੂਤਣ ਦੀ, ਸੰਭੋਗ Sex ਦੀ, ਸ਼ਿਕਾਰ ਦੀ, ਆਪਣੀ ਦੈਨਿਕ ਕਿਰਿਆ ਦੀ.. ਬਸ। ਤੇ ਉਹ
ਹਜ਼ਾਰਾਂ ਲੱਖਾਂ ਸਾਲਾਂ ਤੋਂ ਉਸੇ ਹੀ ਪੱਧਰ ਉੱਤੇ ਹਨ, ਉਹੀ ਕਿਰਿਆਵਾਂ ਦੁਹਰਾ ਰਹੇ ਹਨ।
🐥ਅੰਡਜ (ਅੰਡੇ 'ਚੋਂ ਪੈਦਾ ਹੋਣ ਵਾਲੇ), 👶🐵ਜੇਰਜ
(ਕੁੱਖ 'ਚੋਂ ਪੈਦਾ ਹੋਣ ਵਾਲੇ),🌴ਉਤਭੁਜ (ਧਰਤੀ
'ਚੋਂ ਪੈਦਾ ਹੋਣ ਵਾਲੇ), ਅਤੇ 🐜ਸੇਤਜ (ਮੁੜ੍ਹਕੇ,
ਪਸੀਨੇ 'ਚੋਂ ਪੈਦਾ ਹੋਣ ਵਾਲੇ) ਜੋ ਲੱਖਾਂ ਕਰੋੜਾਂ ਸਾਲ ਪਹਿਲਾਂ ਕਰਦੇ ਸੀ, ਅੱਜ ਵੀ ਉਹੋ
ਕੁੱਝ ਹੀ ਕਰ ਰਹੇ ਹਨ, ਚੇਤਨਾ ਦਾ ਵਿਕਾਸ ਨਹੀਂ ਹੈ, ਉਹ ਸਿਰਫ ਮਨੁੱਖ ਕੋਲ ਹੈ।
🤔 ਫਿਰ ਸ਼ਬਦ ਗੁਰੂ, ਗਿਆਨ ਗੁਰੂ ਦੇ
ਸਿੱਖ ਅਖਵਾਉਣ ਵਾਲੇ ਘੋੜਿਆਂ, ਬਾਜਾਂ, ਦਰੱਖਤਾਂ, ਬੇਰੀਆਂ, ਜੰਡਾਂ, ਲਿੱਦ ਆਦਿ
'ਤੇ ਹੀ ਖੜੇ ਹਨ, ਕੋਈ ਬਉਲ਼ੀਆਂ, ਕੋਈ ਬੇਰੀ ਥੱਲੇ ਨ੍ਹਾਈ ਜਾਂਦਾ, ਕੋਈ ਸੰਨ੍ਹ ਵਿੱਚੋਂ
ਲੰਘ ਰਿਹਾ, ਕੋਈ ਝੂਲਦੀ ਕੰਧ ਉਤੇ ਬੈਠ ਰਿਹਾ, ਕੋਈ ਮਾਲ਼ਾ ਫੇਰ ਰਿਹਾ, ਕੋਈ ਦੁਪਹਿਰਾ,
ਚੌਪਹਿਰਾ, ਕੋਈ ਚਾਲੀਹੇ ਕੱਟ ਰਿਹਾ, ਕੋਈ ਮੌਨ ਰੱਖ ਰਿਹਾ, ਕੋਈ ਕਥਿਤ ਤੀਰਥਾਂ 'ਤੇ
ਇਸ਼ਨਾਨ ਕਰੀ ਜਾ ਰਿਹਾ, ਕੋਈ ਨੀਲਾ, ਚਿੱਟਾ, ਕਾਲ਼ਾ ਚੋਲ਼ਾ ਪਾਈ ਜਾਂਦਾ, ਕੋਈ ਨੀਲੇ ਕਮਰਕੱਸੇ
ਬੰਨੀ ਫਿਰਦਾ, ਕੋਈ ਘੁਟਵੀਂ ਪਜਾਮੀ ਪਾਈ ਜਾਂਦਾ, ਕੋਈ ਪਜਾਮਾ ਵੀ ਲੁਹਾਈ ਜਾਂਦਾ, ਕੋਈ
ਕੰਨਾਂ 'ਤੋਂ ਉੱਤੇ ਦੀ ਪੱਗ, ਕੋਈ ਦੁਮਾਲਾ, ਕੋਈ ਨੋਕਦਾਰ, ਕੋਈ ਰੁਮਾਲ ਹੀ ਬੰਨੀ ਫਿਰਦਾ.........
️🎯ਗੱਲ ਕਿ ਸਾਰੀ ਸਿੱਖੀ ਬਾਰਹਲੇ ਤੱਲ ਤੱਕ ਸੀਮਿਤ ਕਰਕੇ
ਆਪਣੀਆਂ ਭੇਡਾਂ ਤਿਆਰ ਕਰਣ ਨੂੰ ਹੀ ਸਿੱਖੀ ਸਮਝੀ ਬੈਠੇ ਹਨ, ਜੋ ਕਿ ਅਸਲ ਵਿੱਚ ਇਹ ਸਾਰੇ
ਝਮੇਲੇ ਮਨਮਤਿ, ਪਖੰਡ, ਕਰਮਕਾਡ ਤੋਂ ਇਲਾਵਾ ਕੁੱਝ ਨਹੀਂ। 🙏 ਗੁਰਬਾਣੀ ਇਸ ਸਭ
ਨੂੰ 🔹"ਫੋਕਟ ਕਰਮ ਨਿਹਫਲ ਹੈ ਸੇਵ॥"🔹 ਪੰਨਾਂ
1160... ਆਖਦੀ ਹੈ।
☝️ ਉਪਰੋਕਤ ਵਿੱਚ ਕੋਈ ਕੋਈ ਬਿਬੇਕ ਦਾ,
ਚੇਤਨਾ ਦਾ ਕੋਈ ਵਿਕਾਸ ਨਹੀਂ, ਤਾਂ ਫਿਰ ਇਹ ਕਹਿਣਾ ਮੁਨਾਸਿਬ ਹੋਵੇਗਾ ਕਿ ਐਸੇ
ਸਿੱਖ ਅਖਵਾਉਣ ਵਾਲੇ ਹਾਲੇ "ਜਾਨਵਰਾਂ ਦੇ ਤਲ ਉੱਤੇ ਹੀ ਜੀਵਨ ਕੱਟ ਰਹੇ ਹਨ", ਕੋਈ ਵਿਕਾਸ
ਨਹੀਂ ਹੋਇਆ, ਹਾਲੇ ਅਜੋਕੇ ਸਿੱਖ ਦਾ ਮਾਨਸਿਕ ਪੱਧਰ "ਲਿੱਦ" ਤੱਕ ਹੀ ਸੀਮਿਤ ਹੈ। ਫਿਰ ਸ.
ਕੁਲਬੀਰ ਸਿੰਘ ਕੌੜਾ ਵਾਂਙ ਆਖਣਾ ਹੀ ਪਵੇਗਾ ਕਿ "..ਤੇ ਸਿੱਖ
ਵੀ ਨਿਗਲਿਆ ਗਿਆ" ਕਿ ਨਹੀਂ?❓
✔️ ਵੀਰ ਹਰਜੀਤ ਸਿੰਘ ਸੱਲ੍ਹਾਂ ਨੇ ਕੁੱਝ ਕੁ ਸਾਲ ਪਹਿਲਾਂ ਲਿਖਿਆ ਸੀ ਕਿ "ਗੁਰੂ
ਸਾਹਿਬਾਨ ਨੇ 239 ਸਾਲ ਦੇ ਆਪਣੇ ਜੀਵਨ ਕਾਲ ਵਿੱਚ ਅਜਿਹੇ ਮਨੁੱਖੀ ਚਰਿੱਤਰ ਦੀ ਘਾੜਤ ਘੜੀ
ਜੋ ਹਰ ਤਰ੍ਹਾਂ ਦੇ ਕਰਮ-ਕਾਂਡ ਵਹਿਮ ਭਰਮ,ਧਾਰਮਿਕ ਅਡੰਬਰ ਤੇ ਪੁਜਾਰੀ ਲੁੱਟ ਤੋਂ ਮੁਕਤ
ਤੇ ਰੱਬੀ ਗੁਣਾਂ ਨਾਲ ਭਰਪੂਰ ਸੀ। ਬਹੁ ਦੇਵੀ ਦੇਵਤਿਆਂ ਦੀ ਬਜਾਏ ਇੱਕ ਅਕਾਲ ਪੁਰਖ ਤੇ
ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਦਾ ਉਪਾਸ਼ਕ ਸੀ ਤੇ ਹੈ।
☢️ ਪਰ ਸਮੇਂ ਤੇ ਆਲੇ ਦੁਆਲੇ ਦੇ ਪ੍ਰਭਾਵ ਹੇਠ ਕਮਜੋਰ ਮਾਨਸਿਕਤਾ ਵਾਲਾ ਸਿੱਖ ਇੱਕ ਅਕਾਲ
ਤੇ ਗੁਰੂ ਨਾਲੋ ਟੁੱਟ ਕੇ ਬਹੁਗਿਣਤੀ ਤੇ ਬਿਪਰਨ ਵਾਲੀਆ ਸਾਰੀਆ ਰੀਤੀਆ ਕਰਨ ਲੱਗ ਪਿਆ ਹੈ
। ਅੰਦਰੋਂ ਪੂਰੀ ਤਰ੍ਰਾਂ ਕਰਮ-ਕਾਂਡੀ ਤੇ ਬਿਪਰ ਬਣ ਗਿਆ। ਸਿਰਫ ਬਾਹਰਲੀ ਦਿੱਖ ਹੀ ਸਿੱਖਾਂ
ਵਾਲੀ ਰਹਿ ਗਈ ਹੈ।"
✒ ਵੀਚਾਰ ਦੇਣ ਤੋਂ ਪਹਿਲਾਂ ਸ਼ਾਂਤਮਈ ਤਰੀਕੇ ਨੇ ਇਹ ਪੋਸਟ ਨੂੰ
ਪੜ੍ਹ ਕੇ, ਸਮਝਣਾ ਜ਼ਰੂਰੀ ਹੈ, ਨਹੀਂ ਤਾਂ ਬਹੁਤਾਤ ਸਿੱਖ ਅਖਵਾਉਣ ਵਾਲੇ ਉੱਬੜ
ਵਾਹੇ ਉੇੱਠ ਕੇ ਫੇਸਬੁੱਕ ਉੱਤੇ ਉਲਟੀਆਂ ਸ਼ੁਰੂ ਕਰ ਦਿੰਦੇ ਹਨ। ਗੁਰੂ ਸੁਮਤਿ ਬਖਸ਼ੇ, ਤਾਂ
ਜੋ ਅਸੀਂ ਆਪਣੇ ਸਿਰ ਨੂੰ ਵਰਤਣਾ ਵੀ ਸਿੱਖ ਸਕੀਏ।🙏 ਧੰਨਵਾਦ ਜੀ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|