Share on Facebook

Main News Page

💥ਅਨੁਰਾਗ ਸਿੰਘ ਜੀ, ਜੇ ਜਮਨਾ ਸ਼ਾਂਤ ਹੋ ਗਈ ਸੀ, ਤਾਂ ਸਰਸਾ ਸ਼ਾਂਤ ਕਿਓਂ ਨਾ ਹੋਈ?
-: ਸਰਬਜੀਤ ਸਿੰਘ ਸੈਕਰਾਮੈਂਟੋ
18.02.2024
#KhalsaNews #SarbjitSingh #Sacramento #AnuragSingh #Yamuna #Sirsa #River

⚠️ 1695-96 ਤੋਂ ਪਹਿਲਾ ਜਮਨਾ ਨਦੀ ਕਿਵੇਂ ਵਗਦੀ ਸੀ? ਜੇ ਜਮਨਾ ਨਦੀ ਗੁਰੂ ਦੇ ਭੈਅ 'ਚ ਸ਼ਾਂਤ ਹੋ ਗਈ ਸੀ ਅਤੇ ਅੱਜ ਵੀ ਸ਼ਾਂਤ ਹੈ, ਤਾਂ ਸਰਸਾ ਨਦੀ ਸ਼ਾਂਤ ਕਿਓਂ ਨਹੀਂ ਸੀ ਹੋਈ?
---------------------------------
✍️ ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼

🔺 ਡਾ. ਅਨੁਰਾਗ ਸਿੰਘ ਵਰਗੇ ਜੋ ਕਿ ਪੜੇ ਲਿਖੇ ਜ਼ਰੂਰ ਹਨ, ਪਰ ਧਰਮ ਦੇ ਨਾਂ 'ਤੇ ਅੰਨੀ ਸ਼ਰਧਾ ਹੇਠ ਬੇਤਰਤੀਬ ਹਨ। ਇਹ ਲੋਕ ਗੁਰੂ ਨੂੰ ਜਾਦੂਗਰ ਬਣਾ ਧਰਦੇ ਹਨ, ਇਨ੍ਹਾਂ ਨੂੰ ਇਹ ਪਤਾ ਵੀ ਹੈ ਕਿ ਕੁਦਰਤ ਦਾ ਆਪਣਾ ਨਿਯਮ ਹੈ ਉਸ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ, ਪਰ ਫਿਰ ਵੀ ਬਹੁਗਿਣਤੀ ਨੂੰ ਖੁਸ਼ ਕਰਣ ਲਈ ਊਲ ਜ਼ਲੂਲ ਬਿਆਨ ਦੇ ਦਿੰਦੇ ਹਨ, ਤੇ ਫਿਰ ਜਦੋਂ ਇਨ੍ਹਾਂ ਦੀ ਕਿਰਕਿਤੀ ਹੁੰਦੀ ਹੈ ਤਾਂ ਤਰਫਦੇ ਹਨ।

☢️ ਇਹ ਸਭ ਨੂੰ ਗਿਆਤ ਹੈ ਕਿ... ਸਰਸਾ ਦੀ ਲੜਾਈ ਦਸੰਬਰ 1704 ਦੌਰਾਨ ਸਿੱਖਾਂ ਅਤੇ ਮੁਗਲ ਸਲਤਨਤ ਦੇ ਵਿਚਕਾਰ ਲੜੀ ਗਈ। ਜਦੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਸਰਸਾ ਨਦੀ ਤੇ ਪੁੱਜੇ ਤਾਂ ਮੁਗਲ ਸੈਨਾ ਵੀ ਉਥੇ ਪਹੁੰਚ ਚੁੱਕੀ ਸੀ। ਗੁਰੂ ਜੀ ਨੇ ਭਾਈ ਜੈਤਾ ਜੀ ਅਤੇ ੧੦੦ ਕੁ ਸਿੱਖਾਂ ਨੂੰ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਗੁਰੂ ਜੀ ਅਤੇ ਸੈਂਕੜੇ ਸਿੱਖ ਘੋੜਿਆ ਸਮੇਤ ਨਦੀ ਵਿੱਚ ਕੁੱਦ ਪਏ। ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ। ਬਹੁਤ ਸਾਰਾ ਅਨਮੋਲ ਸਾਹਿਤ ਵੀ ਨਦੀ ਵਿੱਚ ਰੁੜ੍ਹ ਗਿਆ। ਇਸ ਭੱਜ ਦੌੜ ਵਿੱਚ ਗੁਰੂ ਜੀ, ਬਹੁਤ ਸਾਰੇ ਸਿੱਖ, ਦੋ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਵਿੱਛੜ ਗਏ।

▪️ ਜੇ ਗੁਰੂ ਦੇ ਆਖੇ ਤੇ ਜਮਨਾ ਸ਼ਾਂਤ ਹੋ ਸਕਦੀ ਹੈ ਤਾਂ ਸਰਸਾ ਕਿਉਂ ਨਾ ਹੋਈ?
▪️ ਐਨਾ ਨੁਕਸਾਨ ਗੁਰੂ ਜੀ ਨੇ ਆਪ ਕਰਵਾਇਆ?

✒ ਵੀਚਾਰ ਦੇਣ ਤੋਂ ਪਹਿਲਾਂ ਸ਼ਾਂਤਮਈ ਤਰੀਕੇ ਨੇ ਇਹ ਪੋਸਟ ਨੂੰ ਪੜ੍ਹ ਕੇ, ਸਮਝਣਾ ਜ਼ਰੂਰੀ ਹੈ, ਨਹੀਂ ਤਾਂ ਬਹੁਤਾਤ ਸਿੱਖ ਅਖਵਾਉਣ ਵਾਲੇ ਉੱਬੜ ਵਾਹੇ ਉੇੱਠ ਕੇ ਫੇਸਬੁੱਕ ਉੱਤੇ ਉਲਟੀਆਂ ਸ਼ੁਰੂ ਕਰ ਦਿੰਦੇ ਹਨ। ਗੁਰੂ ਸੁਮਤਿ ਬਖਸ਼ੇ, ਤਾਂ ਜੋ ਅਸੀਂ ਆਪਣੇ ਸਿਰ ਨੂੰ ਵਰਤਣਾ ਵੀ ਸਿੱਖ ਸਕੀਏ।🙏

ਧੰਨਵਾਦ ਜੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top