️🎯 ਸਾਡੀ ਮੂਰਤੀ ਪੂਜਾ ਤੇ ਤੁਹਾਡੀ ਗ੍ਰੰਥ ਪੂਜਾ
ਵਿੱਚ ਫ਼ਰਕ ਬਹੁਤਾ ਨਹੀਂ 🤔
-: ਸਵਾਮੀ ਵਾਗੇਸ਼ ਸਵਰੂਪ
28.01.2024
#KhalsaNews #SwamiVageshSwaroop #Hindu #sikh
⭕
ਮੂਰਤੀ ਜ਼ਰੂਰੀ ਨਹੀਂ, ਪੱਥਰ ਦੀ ਹੀ ਹੋਵੇ। ਇਹ ਪੱਥਰ, ਧਾਤ,
ਲੱਕੜ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਤੁਸੀਂ ਇਹ ਨਾ ਆਖੋ ਕਿ ਤੁਸੀਂ ਮੂਰਤੀ-ਪੂਜਾ ਵਿੱਚ
ਯਕੀਨ ਨਹੀਂ ਰੱਖਦੇ। ਤੁਸੀਂ ਉਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹੋ,
ਜਿਸ ਤਰ੍ਹਾਂ ਅਸੀਂ ਮੂਰਤੀ-ਪੂਜਾ ਕਰਦੇ ਹਾਂ। ਤੁਸੀਂ ਮੱਥੇ ਟੇਕਦੇ ਹੋ, ਕਾਮਨਾ ਪੂਰਤੀ ਦੀ
ਆਸ ਗੁਰੂ ਗ੍ਰੰਥ ਸਾਹਿਬ ਤੋਂ ਕਰਦੇ ਹੋ, ਪੈਸੇ ਭੇਂਟ ਕਰਦੇ ਹੋ, ਭੋਗ ਲਵਾਉਂਦੇ ਹੋ ਤੇ ਹਰ
ਉਹ ਕਾਰਜ ਕਰਦੇ ਹੋ ਜੋ ਮੂਰਤੀ-ਪੂਜਾ ਕਰਨ ਵੇਲੇ ਅਸੀਂ ਕਰਦੇ ਹਾਂ। 🕉️ ਸਾਡੀ ਮੂਰਤੀ-ਪੂਜਾ
ਵਿੱਚ ਫ਼ਰਕ ਕੇਵਲ ਮੂਰਤੀ ਦੀ ਸ਼ਕਲ ਦਾ ਹੈ, ਪੂਜਾ ਦਾ ਢੰਗ ਤੇ ਸੰਚਾਲਨ ਦੋਵੇਂ ਪਾਸੇ ਇੱਕੋ
ਜਿਹਾ ਹੀ ਹੈ। ਸੋ ਮੰਨ ਲਓ ਕਿ ਤੁਸੀਂ ਵੀ ਮੂਰਤੀ ਪੂਜਕ ਹੋ ਤੇ ਅਸੀਂ ਵੀ ਮੂਰਤੀ ਪੂਜਕ
ਹਾਂ ਤੇ ਸਾਡੇ ਤੁਹਾਡੇ ਵਿੱਚ ਕੋਈ ਬਹੁਤਾ ਫ਼ਰਕ ਨਹੀਂ।
-------------------------------------
👉 ਟਿੱਪਣੀ: ਸੰਪਾਦਕ ਖ਼ਾਲਸਾ
ਨਿਊਜ਼ ✍️
-------------------------------------
ਸਵਾਮੀ ਵਾਗੇਸ਼ ਸਵਰੂਪ ਦੀ ਗੱਲ ਬਹੁਤੇ ਸਿੱਖ ਅਖਵਾਉਣ ਵਾਲਿਆਂ ਨੂੰ ਕੌੜੀ ਲੱਗਣੀ, ਪਰ
ਸੱਚਾਈ ਤਾਂ ਇਹੀ ਜੋ ਸਵਾਮੀ ਆਖ ਰਿਹਾ, ਨਹੀਂ?❓ ਇਹ ਗੱਲ ਬਹੁਤਿਆਂ ਦੇ ਗਲ਼ੋਂ ਹੇਠਾਂ ਨਹੀਂ
ਉਤਰਨੀ, ਪਰ ਕੀ ਇਹ ਸੱਚਾਈ ਨਹੀਂ?
⛔ ਸਾਡੇ ਅਜੋਕੇ ਗੁਰਦੁਆਰੇ "ਗੋਲਕਦੁਆਰੇ" ਬਣ ਚੁਕੇ ਹਨ, ਗੁਰੂ ਗ੍ਰੰਥ ਸੀ ਪੂਜਾ ਹੋ ਰਹੀ
ਹੈ, ਗੁਰੂ ਸਿਧਾਂਤ ਨੂੰ ਕੋਈ ਵਿਰਲਾ ਹੀ ਪ੍ਰਚਾਰ ਰਿਹਾ ਅਤੇ ਮੰਨ ਰਿਹਾ ਹੈ।
⚠️ਸਾਡੇ ਕੋਲੋਂ ਤਾਂ ਹਾਲੇ ਸ਼ੋਭਾ ਸਿੰਘ ਦੀਆਂ ਤਸਵੀਰਾਂ ਹੀ ਗਲ਼ੋਂ ਨਹੀਂ ਲੱਥੀਆਂ, ਟੱਲ ਅਸੀਂ
ਖੜਕਾਉਂਦੇ, ਬਕਰੇ ਅਸੀਂ ਝਟਕਾਉਂਦੇ, ਥਾਲੀ ਵਾਲੀ ਆਰਤੀ ਅਸੀਂ ਕਰਦੇ, ਸਰੋਵਰਾਂ 'ਚ ਇਸ਼ਨਾਨ
ਅਸੀਂ ਕਰਦੇ, ਭੋਗ ਅਸੀਂ ਲਵਾਉਂਦੇ, ਟਿੱਕੇ ਅਸੀਂ ਲਵਾਉਂਦੇ, ਗੁਰਬਾਣੀ ਤੋਂ ਬਾਹਰ ਦੀਆਂ
ਰਚਨਾਵਾਂ ਅਸੀਂ ਗੁਰਬਾਣੀ ਨਾਲ ਰਲ ਗੱਡ ਕਰਦੇ, ਮੱਸਿਆ-ਪੂਰਨਮਾਸੀ-ਸੰਗਰਾਂਦ ਅਸੀਂ ਮਨਾਉਂਦੇ,
ਦਿਵਾਲੀ-ਹੋਲੀ-ਮਾਘੀ (ਮਕਰ ਸੰਕ੍ਰਾਤੀ)-ਦੁਸ਼ਹਿਰਾ ਅਸੀਂ ਮਨਾਉਂਦੇ, ਕੀਰਤਨ ਫਿਲਮੀ ਧੁਨਾਂ
ਉੱਤੇ ਕਰਦੇ, ਅੱਗ ਦੁਆਲੇ ਗੇੜੇ ਕੱਢਦੇ, ਟੇਵੇ ਦੇਖਕੇ ਵਿਆਹ ਰੱਖਦੇ, ਸੁੱਚ ਭਿੱਟ ਅਸੀਂ
ਮੰਨਦੇ, ਛੋਟੀਆਂ ਜਾਤਾਂ ਨਾਲ ਵਿਤਕਰਾ ਕਰਦੇ, ਬੱਚੀਆਂ ਨੂੰ ਕੁੱਖਾਂ 'ਚ ਮਾਰਦੇ, ਗੁਰਮਤਿ
ਵਿਹੂਣੇ ਅਤੇ ਦੁਨਿਆਵੀ ਪੜ੍ਹਾਈ ਤੋਂ ਕੋਰੇ ਅਨਪੜ ਗਵਾਰ ਪਖੰਡੀ ਸਾਧ-ਸੰਤ-ਬਾਬਿਆਂ ਦੇ ਅੱਗੇ
ਲੰਮੇ ਪਈ ਜਾਂਦੇ, ਜਿਨ੍ਹਾਂ ਨੂੰ ਗੁਰਮਤਿ ਦਾ ਓ ਅ ਵੀ ਨਹੀਂ ਪਤਾ ਹੁੰਦਾ, ਅਤੇ ਹੋਰ ਵੀ
ਬਹੁਤ ਕੁੱਝ...... ਗੱਲ ਕੀ ਅਸੀਂ ਸਾਰਾ ਕੁੱਝ ਉਹੀ ਕਰ ਰਹੇ ਬਸ ਨਾਮ ਗੁਰੂ ਦਾ ਲਾ ਰਹੇ,
ਪਰ ਫਰਕ ਕੋਈ ਨਹੀਂ... ਜੇ ਹੈ ਤਾਂ ਦੱਸੋ!!!
🛑 ਰਾਮਾਇਣ ਪਾਠ ਦੀ ਨਕਲ ਉੱਤੇ ਅ(ਪ)ਖੰਡ ਪਾਠਾਂ ਦੀਆਂ ਲੜੀਆਂ ਅਸੀਂ ਲਾਉਂਦੇ, ਉਸ ਤੋਂ
ਵੀ ਅਗਾਂਹ ਸੰਪਟ ਪਾਠ, ਮਹਾਂ ਸੰਪਟ ਪਾਠ, ਤੁੱਕ ਤੁੱਕ ਪਾਠ, ਚੁੱਪ ਪਾਠ, ਯਾਨਿ ਕਿ ਜਿਹੜਾ
ਵੀ "ਲੁੱਟ ਪਾਠ" ਹੈ, ਉਹ ਅਸੀਂ ਕਰ ਰਹੇ ਹਾਂ, ਪਾਠ (Lesson) ਨੂੰ ਸਮਝੇ ਬਗੈਰ ਪੜਿ ਪੜਿ
ਗਡੀ ਲੱਦ ਰਹੇ ਹਾਂ, ਇਸੇ ਲਈ ਗੁਰੂ ਸਾਹਿਬ ਇਸਨੂੰ ਝੱਖ ਮਾਰਨਾ ਅਖਦੇ ਹਨ "ਨਾਨਕ ਲੇਖੈ ਇਕ
ਗਲ ਹੋਰੁ ਹਉਮੈ ਝਖਣਾ ਝਾਖ ॥1॥"
📍 ਅਸੀਂ ਉਹੀ ਕੁੱਝ ਕਰਦੇ ਹਾਂ, ਜੋ ਕਿ ਗੁਰਬਾਣੀ ਸਿਧਾਂਤ ਦੇ ਉਲਟ ਹੈ, ਜਾਂ ਸੁਧਰ ਜਾਓ,
ਨਹੀਂ ਤਾਂ ਹਿੰਦੂ ਨਾਲੋਂ ਤੁਸੀਂ ਕਿਸੇ ਵੀ ਪਾਸੋਂ ਵੱਖਰੇ ਨਹੀਂ। ਘੱਟੋ ਘੱਟ ਹਿੰਦੂ ਜੋ
ਕਰ ਰਹੇ ਉਹ ਮੰਨ ਤਾਂ ਰਹੇ, ਅਸੀਂ ਕਹਿਣ ਨੂੰ ਤਾਂ ਗੁਰੂ ਸ਼ਬਦ ਹੈ, ਗਿਆਨ ਹੈ, ਪਰ ਗਿਆਨ
ਨਾਲ ਸਾਡਾ 36 ਦਾ ਅੰਕੜਾ ਹੈ, ਜਿਹੜਾ ਵੀ ਗਿਆਨ ਗੁਰੂ ਦੀ ਗੱਲ ਕਰਦਾ ਛੇਕਿਆ ਜਾਂਦਾ ਜਾਂ
ਕਥਿਤ ਸਿੱਖ ਗਾਹਲ਼ਾਂ ਕੱਢਦੇ, ਇਸ ਤਰ੍ਹਾਂ ਹੈ ਹੈ ਨਾ?❓
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|