🖐️''ਪੰਜਾ ਸਾਹਿਬ'' ਸੱਚ ਜਾਂ ਗੱਪ ?❓
-: ਮਨਜੀਤ ਸੂਮਲ
12.01.2024
#GuruNanak #KhalsaNews #panjasahib #fake
✅
ਗੁਰੂ ਨਾਨਕ ਸਾਹਿਬ ਜਿੰਨਾ ਬਿਬੇਕਸ਼ੀਲ ਤੇ ਕੁਦਰਤ ਦੇ ਅੰਦਰ ਰਹਿਣ ਵਾਲੇ ਮਨੁੱਖ ਸਨ, ਓਹਨਾਂ
ਦੇ ਚਾਹੁਣ ਵਾਲਿਆਂ ਨੇ ਬਾਬਾ ਨਾਨਕ ਨੂੰ ਓਹਨਾਂ ਹੀ ਜ਼ਿਆਦਾ ਮਿਥਿਹਾਸ ਤੇ ਝੂਠੀਆਂ ਕਹਾਣੀਆਂ
ਨਾਲ ਜੋੜ ਦਿੱਤਾ। ਅਫਸੋਸ!!!😔
🙏 ਸਾਰੇ ਗੁਰੂ ਕਰਾਮਾਤਾਂ ਤੇ ਕਰਿਸ਼ਿਮਿਆਂ ਦੇ ਵਿਰੁੱਧ ਸਨ, ਓਹਨਾਂ ਕਦੇ ਨੇ ਆਪ ਕੋਈ
ਕਰਿਸ਼ਮਾ ਕੀਤਾ ਤੇ ਨਾ ਹੀ ਕਿਸੇ ਨੂੰ ਕਰਨ ਲਈ ਪ੍ਰੇਰਿਤ ਕੀਤਾ। ਜੇ ਓਹ ਕਰਿਸ਼ਮਿਆਂ ਵਿੱਚ
ਜਾਂ ਕੁਦਰਤ ਦੇ ਨਿਯਮਾਂ ਦੇ ਉਲਟ ਕੋਈ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਤਾਂ ਓਹ ਕਦੇ ਵੀ
ਇੰਨੀਆਂ ਦਿੱਕਤਾਂ ਜਾਂ ਜੰਗਾਂ ਵਿਚੋਂ ਨਾ ਗੁਜ਼ਰਦੇ। ਕਿਸੇ ਸ਼ਕਤੀ ਨਾਲ ਪਲਾਂ ਵਿੱਚ ਹੀ
ਫੈਂਸਲੇ ਕਰ ਦਿੰਦੇ, ਜੰਗਾਂ ਦੇ ਜਾਂ ਜ਼ੁਲਮਾਂ ਦੇ।
🔺 ਕਿਸੇ ਪਹਾੜੀ ਤੋਂ ਆ ਰਹੇ ਕਈ ਟੰਨ ਭਾਰੇ ਪੱਥਰ ਨੂੰ ਲੋਕਾਂ ਸਾਹਮਣੇ ਹੱਥ ਨਾਲ ਰੋਕ
ਦੇਣਾ, ਇਹ ਤਾਂ ਗੁਰੂ ਸਾਹਿਬ ਆਪਣੇ ਹੀ ਫ਼ਲਸਫ਼ੇ ਤੋਂ ਉਲਟ ਕੰਮ ਕਰ ਰਹੇ ਨੇ। ਕਿਸੇ ਪੱਥਰ
ਵਿੱਚ ਪੰਜਾ ਸਿਰਫ਼ ਤਿੰਨ ਹੀ ਹਲਾਤਾਂ ਵਿੱਚ ਛੱਪ ਸਕਦਾ ਹੈ, ਜੇਕਰ ਪੱਥਰ ਜਾਂ ਤਾਂ ਗਿੱਲੀ
ਮਿੱਟੀ ਦਾ ਬਣਿਆ ਹੋਵੇ, ਜਾਂ ਮੋਮ ਦਾ, ਜਾਂ ਫ਼ਿਰ ਤਾਜ਼ਾ ਬਰਫ਼ ਦਾ। ਤੇ ਪੱਥਰ ਰੋਕਣ ਲਈ ਉਸਦੀ
ਸ਼ਪੲੲਦ ਬਹੁਤ ਘੱਟ ਤੇ ਰੋਕਣ ਵਾਲੇ ਦਾ ਭਾਰ ਪੱਥਰ ਦੇ ਭਾਰ ਜਿੰਨਾ ਹੀ ਹੋਣਾ ਚਾਹੀਦਾ ਹੈ
ਜੇ ਓਹ ਚੜਾਈ ਤੋਂ ਹੇਠਾਂ ਆ ਰਿਹਾ ਹੈ ਤਾਂ। ਕੀ ਗੁਰੂ ਨਾਨਕ ਕੁਦਰਤ ਦੇ ਅਸੂਲਾਂ ਨੂੰ ਇਥੇ
ਕਿਵੇਂ ਤੋੜ ਸਕਦੇ ਹਨ ?
🔹 ਜਦ ਓਹ ਪੰਡਿਤਾਂ ਨੂੰ ਸਮਝਾਉਂਦੇ ਨੇ ਫਹੇਸਚਿਸ ਦੇ ਲ਼ੳਾ ਰਾਹੀਂ ਕੇ "ਤੁਹਾਡਾ ਪਾਣੀ
ਸੂਰਜ ਤੱਕ ਕਦੇ ਨਹੀਂ ਜਾ ਸਕਦਾ"
🔸 ਓਹ ਦੁਨੀਆ ਨੂੰ ਦੱਸਦੇ ਨੇ "ਧਰਤੀ ਕਿਸੇ ਦੇ ਸਿੰਗਾਂ ਉਪਰ ਨਹੀਂ ਟਿਕੀ ਹੋਈ ਤੇ ਧਰਤੀਆਂ
ਹੋਰ ਵੀ ਬਹੁਤ ਨੇ"
🔹 ਵਰਤ ਵਾਰੇ ਕਿ "ਭੁੱਖੇ ਰਹਿਣ ਨਾਲ ਸਰੀਰ ਕਮਜ਼ੋਰ ਹੁੰਦਾ ਹੈ ਨਾ ਕਿ ਉਮਰ ਵੱਧਦੀ ਹੈ ਆਦਿ..."
🖐️ ਇਹ ਪੰਜਾ ਸਾਹਿਬ ਵਾਲੀ ਕਹਾਣੀ ਸਿਰਫ਼ ਕਈ ਸਾਲ ਪਹਿਲਾਂ ਲੁਟੇਰਿਆਂ ਦੁਆਰਾ ਲੁੱਟਣ ਲਈ
ਬਣਾਈ ਹੋਈ ਹੈ, ਜੋ ਕੇ ਸਿੱਧੀ ਮੂਸੇ ਦੀ ਕਹਾਣੀ ਦੀ ਛੋਪੇ ਹੈ, ਜੋ ਇੱਕ ਵਾਰ ਪਹਾੜੀ ਉੱਤੇ
ਚੜਿਆ ਸੀ ਤੇ ਕਈ ਹਫ਼ਤਿਆਂ ਬਾਅਦ ਦੋ ਪੱਥਰਾਂ ਨਾਲ ਹੇਠਾਂ ਉਤਰਿਆ ਤੇ ਲੋਕਾਂ ਨੂੰ ਕਹਿਣ
ਲੱਗਾ ਇਹਨਾਂ ਪੱਥਰਾਂ ਉੱਤੇ ਖ਼ੁਦਾ ਦੇ ਦੱਸ ਹੁਕਮ ਹਨ, ਜਿਹਨਾਂ ਨੂੰ ਮੰਨਕੇ ਤੁਹਾਨੂੰ
ਜ਼ਿੰਦਗੀ ਜਿਉਣੀ ਪਵੇਗੀ।
⚠️ ਇਦਾਂ ਦੀ ਮਨਘੜਤ ਕਹਾਣੀਆਂ ਤੇ ਸਥਾਨਾਂ ਤੋਂ ਬੱਚਕੇ ਰਹੋ, ਲੁੱਟਣ ਵਾਲਿਆਂ ਨੇ ਓਹਨਾਂ
ਦੇ ਨਾਮ ਦਾ ਊਂਟ ਪਟਾਂਗ ਸੁਣਾਈ ਜਾਣਾ, ਨਵੀਂ ਗੱਲ ਨਹੀਂ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|