Share on Facebook

Main News Page

💥ਬਰੇਲੀ ਦੇ ਗੁਰਦੁਆਰਿਆਂ ਵਿੱਚ ਕਰਵਾਇਆ ਜਾਣ ਲੱਗਾ "ਰਾਮ ਨਾਮ ਦਾ ਜਾਪ"
-: ਸੰਪਾਦਕ ਖ਼ਾਲਸਾ ਨਿਊਜ਼
09.01.2024
#KhalsaNews #Ram #mandir #AyodhyaRamTemple #MPSingh #bareilly

⚠️ਬਰੇਲੀ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦਾ ਪ੍ਰਧਾਨ ਐਮ.ਪੀ. ਸਿੰਘ ਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਵਿੱਚ ਆਇਆ "ਰਾਮ" ਹੋਰ ਹੈ ਤੇ ਜਿਸ ਰਾਜਾ ਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਅਯੁਧਿਆ ਵਿੱਚ ਕੀਤੀ ਜਾ ਰਹੀ ਹੈ ਉਹ ਰਾਮ ਹੋਰ ਹੈ।

✅ ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ, ਸੋ ਗੁਰਬਾਣੀ ਵਿੱਚ ਲੋਕਾਂ ਦੇ ਆਪੋ ਆਪਣੇ ਬਣਾਏ ਹੋਏ ਭਗਵਾਨ ਦੇਵੀ ਦੇਵਤਿਆਂ ਦੀ ਉਸਤਤਿ ਦੀ ਗੱਲ ਕਦੀ ਵੀ ਨਹੀਂ ਹੋ ਸਕਦੀ।

ਸਮੁੱਚੀ ਗੁਰਬਾਣੀ ਵਿੱਚ ਰਾਮ "ਅਕਾਲਪੁਰਖ" ਨੂੰ ਕਿਹਾ ਹੈ, ਜੋ ਪੂਰੀ ਸ੍ਰਿਸ਼ਟੀ ਬ੍ਰਹਮੰਡ ਦੇ ਕਣ ਕਣ ਵਿੱਚ 'ਰਮਿਆ' ਹੋਇਆ ਵਸਿਆ ਹੋਇਆ ਹੈ। ਰਮੇ ਹੋਏ ਰਾਮ ਨੂੰ ਪੂਰੀ ਗੁਰਬਾਣੀ ਵਿੱਚ ਰਾਮ ਕਿਹਾ ਹੈ। ਜਿੱਥੇ ਅਯੁਧਿਆ ਵਾਲੇ ਰਾਮ ਦੀ ਗੱਲ ਹੈ, ਉੱਥੇ ਸਪਸ਼ਟ ਤੌਰ 'ਤੇ ਉਦਾਹਰਣ ਵੱਜੋਂ ਲਿਖਿਆ ਗਿਆ ਹੈ, ਜਿਵੇਂ:

ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ ॥
ਕਹੁ ਨਾਨਕ ਥਿਰ ਕਛ ਨਹੀ ਸੁਪਨੈ ਜਿਉ ਸੰਸਾਰ ॥

💢 ਜਗਿਆਸੂ ਨੂੰ ਕਦੀ ਰਮਾਇਣ ਵਾਲੇ ‘ਰਾਮ’ ਦਾ ਭੁਲੇਖਾ ਨਾ ਪੈ ਜਾਵੇ, ਸਾਡਾ ਇਹ ਭੁਲੇਖਾ ਦੂਰ ਕਰਨ ਲਈ ਗੁਰੂ ਸਾਹਿਬ ਨੇ ਦਸਰਥ ਦੇ ਪੁੱਤਰ ਉਸ ਰਾਮ ਨੂੰ ਤਾਂ ਆਮ ਵਿਅਕਤੀਆਂ ਵਾਂਗ ਦੁਨਿਆਵੀ ਦੁਖ ਨਾ ਸਹਿ ਸਕਣ ਵਾਲਾ ਤੇ ਇਨ੍ਹਾਂ ਦੁਖਾਂ ਵਿੱਚ ਘਿਰਿਆ ਹੋਇਆ ਰੋਂਦਾ ਵਿਖਾਇਆ ਗਿਆ ਹੈ। ਜਿਵੇਂ ਕਿ:

ਰੋਵੈ ਰਾਮੁ, ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
(ਰਾਮਕਲੀ ਕੀ ਵਾਰ ਮ: 1 ਗੁਰੂ ਗ੍ਰੰਥ ਸਾਹਿਬ – ਪੰਨਾ 954)

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
(ਗੋਂਡ ਨਾਮਦੇਵ ਗੁਰੂ ਗ੍ਰੰਥ ਸਾਹਿਬ - ਪੰਨਾ 875)

💥 ਮੁਸ਼ਕਲ ਇਹ ਬਣਦੀ ਹੈ ਕਿ ਜਦੋਂ ਵੀ ਗੁਰਬਾਣੀ ਵਿੱਚ ‘ਰਾਮ’ ਜਾਂ ‘ਰਘੁਰਾਇਆ, ਰਘੁਰਾਈ, ਰਘੁਰਾਇਓ, ਰਘੁਨਾਥ’ ਸ਼ਬਦ ਆ ਜਾਂਦੇ ਹਨ ਤਾਂ ਗੁਰਮਤਿ ਤੋਂ ਅਣਜਾਣ ਲੋਕ ਇਸ ਦਾ ਅਰਥ ਰਮਾਇਣ ਵਾਲੇ ‘ਰਾਮ’ ਹੀ ਕੱਢ ਲੈਂਦੇ ਹਨ। ਪਰ ਇਹ ਅਰਥ ਗੁਰਮਤਿ ਵਿੱਚ ਪ੍ਰਵਾਨ ਨਹੀਂ ਮੰਨੇ ਜਾ ਸਕਦੇ। ਕਬੀਰ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਹੈ:

ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥190॥
(ਸਲੋਕ ਭਗਤ ਕਬੀਰ ਜੀਉ ਕੇ, ਗੁਰੂ ਗ੍ਰੰਥ ਸਾਹਿਬ - ਪੰਨਾ 1374)

🙏ਗੁਰਬਾਣੀ ਦਾ ਰਾਮ ਉਹ ਹੈ ਜੋ ਘਟ ਘਟ ਵਿੱਚ ਰਮਿਆ ਹੈ। ਇਸੇ ਰਾਮ ਬਾਰੇ ਗੁਰਬਾਣੀ ਵਿੱਚ ਵਰਨਣ ਹੈ:

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥37॥
(ਜਪੁ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 8)

👉 ਸਿਰਫ ਭਾਜਪਾ ਆਰ.ਐਸ.ਐਸ. ਦੀਆਂ ਨਜ਼ਰਾਂ 'ਚ ਪ੍ਰਵਾਨ ਚੜ੍ਹਨ ਲਈ, ਜੁੱਤੀਆਂ ਚੱਟਣ ਲਈ ਇਹ ਗੁਰਮਤਿ ਹੀਣੇ ਪ੍ਰਬੰਧਕ ਗੁਰਦੁਆਰਿਆਂ ਵਿੱਚ ਗੁਰਮਤਿ ਵਿਰੋਧੀ ਕਾਰਵਾਈਆਂ ਕਰਵਾ ਰਹੇ ਹਨ, ਜਿਸ ਨੂੰ ਉੱਥੋਂ ਦੀ ਸੰਗਤ ਨੂੰ ਰੋਕਣਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top