🔥 ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਦਾ ਸਮਰਥਨ ਤੇ ਨਾਨਕਸ਼ਾਹੀ ਕੈਲੰਡਰ
ਦੀ ਵਿਰੋਧਤਾ ਪਿੱਛੇ RSS ਹੈ, ਹਾਲੇ ਵੀ ਕੋਈ ਸ਼ੱਕ ਹੈ?❓
-: ਸੰਪਾਦਕ ਖ਼ਾਲਸਾ ਨਿਊਜ਼
05.01.2024
#KhalsaNews #NanakshahiCalendar #DasamGranth #SurajPrakash #taksaali #nihang
#Crap #AntiSikh
☝️ ਇਹੀ ਗੱਲ ਸੰਪਰਦਾਈ ਠੱਗ ਬਾਬੇ, ਟਕਸਾਲੀ, ਨਿਹੰਗ ਤੇ ਹੋਰ ਸਿੱਖੀ
ਵਿਰੋਧੀ ਵੀ ਕਰਦੇ ਹਨ! ਹੁਣ ਵੀ ਤੁਹਾਨੂੰ ਕੋਈ ਸ਼ੱਕ ਹੈ ਕਿ ਇਹ ਸਾਰੀ ਠੱਗ ਟੋਲੀ ਦੀ ਇੱਕੋ
ਬੋਲੀ ਕਿਉਂ ਹੈ?
👉 ਇਹ ਕੈਲੰਡਰ ਉਨ੍ਹਾਂ ਨੂੰ ਪਰਵਾਨ ਨਹੀਂ ਹੈ ਜੋ ਦੂਜਿਆਂ ਨੂੰ ਆਪਣੇ ਆਪ ਵਿੱਚ ਜਜ਼ਬ ਕਰਨਾ
ਚਾਹੁੰਦੇ ਹਨ ਤੇ ਜੋ ਆਪ ਆਪਣੀ ਅੱਡਰੀ ਹੋਂਦ ਨੂੰ ਛੱਡ ਕੇ ਦੂਜਿਆਂ ਵਿਚ ਜਜ਼ਬ ਹੋਣਾ
ਚਾਹੁੰਦੇ ਹਨ।
🚩 ਸਾਬਕਾ ਆਰ.ਐਸ.ਐਸ. ਮੁਖੀ ਕੇ.ਐਸ. ਸੁਦਰਸ਼ਨ ਅਨੁਸਾਰ:
🔹 18ਵੀਂ ਸਦੀ ਵਿੱਚ ਅੰਗ੍ਰੇਜਾਂ ਨੇ ਮਰਦਮਸ਼ੁਮਾਰੀ ਵੇਲੇ "ਸਿੱਖ" ਘੋਸ਼ਿਤ ਕੀਤੇ
🔸 ਜਿਹੜੇ ਲੋਕ ਹਿੰਦੂ ਤੇ ਸਿੱਖਾਂ ਨੂੰ ਵੱਖ ਹਣ ਦੀ ਗੱਲ ਕਰਦੇ ਹਨ, ਉਹ ਗੁਰੂ ਗ੍ਰੰਥ
ਸਾਹਿਬ, ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਵਿੱਚ ਦਰਜ ਬਾਣੀ ਤੋਂ ਮਾਨਵਤਾ ਨੂੰ ਦੂਰ ਕਰ ਰਹੇ
ਹਨ।
🔹 ਦਸਮ ਗ੍ਰੰਥ ਪੂਰਾ ਸੱਚ ਹੈ, ਇਸਦੀ ਤਖ਼ਤ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਆਰਤੀ ਉਤਾਰੀ
ਜਾਂਦੀ ਹੈ।
🔹 ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਪਿੱਛੇ ਸਿੱਖਾਂ ਨੂੰ ਉਨ੍ਹਾ ਦੇ ਪੁਰਖਿਆਂ ਤੋਂ ਤੋੜਨ
ਦੀ ਸਾਜਿਸ਼ ਹੈ।
🙏ਨਾਲ ਨੱਥੀ ਪੋਸਟਰ ਵਿੱਚ ਆਰ.ਐਸ.ਐਸ. ਦਾ ਸਾਬਕਾ ਆਰ.ਐਸ.ਐਸ. ਮੁਖੀ ਕੇ.ਐਸ. ਸੁਦਰਸ਼ਨ ਦੇ
ਟ੍ਰਿਬਯੂਨ ਵਿੱਚ 2003 ਵਿੱਚ ਛਪੇ ਬਿਆਨ ਹਨ। ਇਨ੍ਹਾਂ ਬਾਰੇ 2003 ਵਿੱਚ ਹੀ ਪ੍ਰੋ. ਦਰਸ਼ਨ
ਸਿੰਘ ਨੇ ਸੁਦਰਸ਼ਨ ਨਾਲ ਟੀ.ਵੀ. ਉਤੇ ਸਿੱਧੀ ਬਹਿਸ ਦਾ ਸੱਦਾ ਦਿੱਤਾ ਸੀ, ਪਰ ਸੁਦਰਸ਼ਨ ਆਇਆ
ਨਹੀਂ ਸੀ। ਉਹ ਰਿਕਾਰਡਿੰਗ ਅੱਜ ਵੀ ਮੌਜੂਦ ਹੈ।
⚠️ ਜੇ ਹੁਣ ਤੁਸੀਂ ਹਾਲੇ ਵੀ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਵਰਗੇ ਹੋਰ ਕੂੜ ਕਬਾੜ
ਗ੍ਰੰਥਾਂ ਨੂੰ ਮੰਨਣਾ ਹੈ, ਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਜਾਰੀ ਰੱਖਣਾ ਹੈ ਤਾਂ
ਤੁਹਾਡੀ ਮਰਜ਼ੀ।
ਗੁਰੂ ਸੁਮਤਿ ਬਖਸ਼ੇ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|