|
💥ਰਘਬੀਰ ਸਿਆਂ! ਤੂੰ ਵੀ ਲਾ ਲੈ
ਜ਼ੋਰ💥
-: ਸੰਪਾਦਕ ਖ਼ਾਲਸਾ ਨਿਊਜ਼
22.12.2023
#KhalsaNews #ProfDarshanSingh #AkalTakhat #RaghbirSingh
👅ਬਾਦਲ
ਦੇ ਤਲਵੇਚੱਟ ਅਖੌਤੀ ਜਥੇਦਾਰਾਂ ਨੂੰ ਹਾਲੇ ਤੱਕ ਅਕਲ ਨਹੀਂ ਆਈ ਕਿ ਸਿੱਖ ਸੰਗਤ ਜਾਗਰੂਕ
ਹੈ, ਗੁਰਮਤਿ ਸਮਾਗਮ ਬੜੇ ਸਾਲਾਂ ਤੋਂ ਹੋ ਰਹੇ ਹਨ, ਤੇ ਹੁੰਦੇ ਰਹਿਣਗੇ। ਨਾਲੇ ਗੁਰਬਾਣੀ
ਤੁਹਾਡੇ ਆਕਾ ਬਾਦਲ ਦੀ ਜਾਇਦਾਦ ਨਹੀਂ, ਇਹ ਗੁਰੂ ਦਾ ਖਜ਼ਾਨਾ ਹੈ, ਇਸ 'ਤੇ ਤੁਹਾਡੇ ਵਰਗੇ
ਗ਼ੁਲਾਮਾਂ ਦਾ ਕੋਈ ਹੱਕ ਨਹੀਂ।
📜ਸਾਲ 2010 ਵਿੱਚ ਪੱਪੂ ਗੁਰਬਚਨ ਸਿੰਘ ਨੇ ਛੇਕੂ ਕੁਹਾੜਾ ਚਲਾਕੇ ਦੇਖ ਲਿਆ ਸੀ, ਤੇ ਕੀ
ਗੁਰਮਤਿ ਸਮਾਗਮ ਰੁੱਕ ਗਏ? ਅਕਾਲ ਤਖ਼ਤ ‘ਤੇ ਕਾਬਜ਼ ਧਿਰ ਦੇ ਪਾਲਤੂ ਅਖੌਤੀ ਜਥੇਦਾਰਾਂ ਦੀ
ਉਸ ਵੇਲੇ ਵੀ ਔਕਾਤ ਨਹੀਂ ਸੀ ਕਿ ਉਹ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਅਕਾਲ ਤਖ਼ਤ ਦੇ ਨਾਮ
’ਤੇ ਤਿਆਰ ਕੀਤੇ ਦਫ਼ਤਰ ‘ਚੋਂ ਬਾਹਰ ਆਕੇ ਉਨ੍ਹਾਂ ਨਾਲ ਵੀਚਾਰ ਕਰ ਸਕਣ। ਗੁਰਮਤਿ ਪ੍ਰਣਾਏ
ਸਿੱਖ ਗੁਰੂ ਦੇ ਹਨ, ਤੁਹਾਡੇ ਸਿੱਖ ਨਹੀਂ। ਲਾ ਲੈ ਜ਼ੋਰ
‼️
-------------------------------------------------------------------
🚫ਅਖੌਤੀ ਜਥੇਦਾਰ ਵੱਲੋਂ ਅਖਬਾਰ 'ਚ ਆਈ
ਖ਼ਬਰ ਇਸ ਪ੍ਰਕਾਰ ਹੈ:
*ਪੰਥ ਵਿਚੋਂ ਛੇਕੇ ਹੋਏ
ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸਿੱਖ ਸੰਗਤਾਂ ਕਿਸੇ ਵੀ ਗੁਰਮਤਿ ਸਮਾਗਮ ਵਿਚ ਸ਼ਾਮਲ ਨਾ
ਹੋਣ ਦੇਣ - ਗਿਆਨੀ ਰਘਬੀਰ ਸਿੰਘ *
ਅੰਮ੍ਰਿਤਸਰ, 22 ਦਸੰਬਰ 2023
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ
ਵਿਚੋਂ ਛੇਕੇ ਹੋਏ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਦੇਸ਼-ਵਿਦੇਸ਼ ਵਿਚ ਕਿਸੇ ਵੀ ਗੁਰਮਤਿ
ਸਮਾਗਮ ਦੇ ਮੰਚ ਦੀ ਵਰਤੋਂ ਨਾ ਕਰਨ ਦੇਣ ਸਬੰਧੀ ਸਿੱਖ ਸੰਗਤਾਂ ਨੂੰ ਆਦੇਸ਼ ਜਾਰੀ ਕਰਦਿਆਂ
ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਹੈ ਕਿ ਸਿੱਖ ਪਰੰਪਰਾਵਾਂ ਅਨੁਸਾਰ ਜਦੋਂ
ਤੱਕ ਉਹ ਗੁਰੂ-ਪੰਥ ਕੋਲੋਂ ਆਪਣੀ ਭੁੱਲ ਨਹੀਂ ਬਖਸ਼ਾ ਲੈਂਦਾ, ਉਦੋਂ ਤੱਕ ਉਹ ਕਿਸੇ ਵੀ
ਧਾਰਮਿਕ ਸਮਾਗਮ ਦੇ ਮੰਚ ਉੱਤੇ ਨਾ ਚੜ੍ਹੇ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਗਿਆਨੀ ਰਘਬੀਰ
ਸਿੰਘ ਨੇ ਆਖਿਆ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਵੱਖ-ਵੱਖ ਸਮੇਂ ਗੁੰਮਰਾਹਕੁੰਨ ਪ੍ਰਚਾਰ
ਕਰਕੇ ਸਿੱਖਾਂ ਅੰਦਰ ਗੁਰੂ-ਸਿਧਾਂਤਾਂ, ਇਤਿਹਾਸ, ਮਰਿਆਦਾ ਅਤੇ ਪਰੰਪਰਾਵਾਂ ਸਬੰਧੀ ਅਨੇਕ
ਪ੍ਰਕਾਰ ਦੀਆਂ ਦੁਬਿਧਾਵਾਂ ਖੜ੍ਹੀਆਂ ਕਰਨ ਦੇ ਕੋਝੇ ਯਤਨਾਂ ਕਰਦਾ ਰਿਹਾ ਹੈ।
ਇਸ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿਚ ਵੀ ਘਟੀਆ ਅਤੇ
ਅਪਮਾਨਜਨਕ ਟਿੱਪਣੀਆਂ ਕਰਨ ਤੋਂ ਬਾਅਦ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ
ਸਾਹਿਬਾਨ ਵਲੋਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਤਲਬ ਕੀਤਾ ਗਿਆ ਤਾਂ ਵਾਰ-ਵਾਰ ਮੌਕਾ ਦੇਣ
‘ਤੇ ਵੀ ਇਹ ਹਾਜ਼ਰ ਨਾ ਹੋ ਕੇ ਨਿੱਜੀ ਹਉਮੈ, ਖੁਦਗਰਜ਼ੀ ਅਤੇ ਹੰਕਾਰ ਵੱਸ ਪੰਚ-ਪ੍ਰਧਾਨੀ
ਪਰੰਪਰਾ ਤੋਂ ਆਕੀ ਹੋ ਗਿਆ ਸੀ, ਜਿਸ ਤੋਂ ਬਾਅਦ 29 ਜਨਵਰੀ 2010 ਨੂੰ ਪੰਜ ਸਿੰਘ
ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪ੍ਰੋ. ਦਰਸ਼ਨ ਸਿੰਘ
ਰਾਗੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ
ਹੁਕਮਨਾਮੇ ਅਨੁਸਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ
ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਲਈ
ਕਿਹਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ
ਸਾਹਿਬ ਸਕੱਤਰੇਤ ਵਿਖੇ ਸੰਗਤਾਂ ਦੀਆਂ ਇਹ ਸ਼ਿਕਾਇਤਾਂ ਪੁੱਜੀਆਂ ਹਨ ਕਿ ਪ੍ਰੋ. ਦਰਸ਼ਨ
ਸਿੰਘ ਰਾਗੀ ਵਿਦੇਸ਼ ਤੋਂ ਪਰਤ ਕੇ ਅਗਲੇ ਦਿਨਾਂ ਵਿਚ ਭੋਪਾਲ ਅਤੇ ਕੁਝ ਹੋਰ ਥਾਵਾਂ ‘ਤੇ
ਗੁਰਮਤਿ ਸਮਾਗਮਾਂ ਵਿਚ ਕੀਰਤਨ ਕਰਨ ਲਈ ਆ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਸਮਾਗਮਾਂ ਦੇ
ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਕਿਸੇ
ਧਾਰਮਿਕ ਸਮਾਗਮ ਵਿਚ ਸੱਦ ਕੇ ਗੁਰੂ-ਪੰਥ ਦੇ ਦੇਣਦਾਰ ਨਾ ਬਣਨ। ਨਾਲ ਹੀ ਉਨ੍ਹਾਂ ਪ੍ਰੋ.
ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਕਿ ਸਿੱਖ ਪੰਥ ਵਿਚ ਦੁਫਾੜ ਅਤੇ ਫੁੱਟ ਪਾਉਣ ਦੀ
ਨੀਅਤ ਨਾਲ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰੇ ਅਤੇ ਸ੍ਰੀ ਅਕਾਲ ਤਖ਼ਤ
ਸਾਹਿਬ ਵਿਖੇ ਪੇਸ਼ ਹੋ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਨ
ਅਤੇ ਗੁਰੂ-ਪੰਥ ਤੋਂ ਆਕੀ ਹੋਣ ਦੀ ਅਵੱਗਿਆ ਸਵੀਕਾਰ ਕਰਕੇ ਆਪਣੀ ਭੁੱਲ ਬਖਸ਼ਾਵੇ।
ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਆਦੇਸ਼ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਹੋਏ ਹੁਕਮਨਾਮੇ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਨਾਲ ਕਿਸੇ
ਵੀ ਤਰ੍ਹਾਂ ਦੀ ਸਾਂਝ ਨਾ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਿੱਖ ਨੇ ਪ੍ਰੋ.
ਦਰਸ਼ਨ ਸਿੰਘ ਰਾਗੀ ਨੂੰ ਕਿਸੇ ਧਾਰਮਿਕ ਸਮਾਗਮ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ
ਗੁਰੂ-ਪੰਥ ਦਾ ਦੇਣਦਾਰ ਹੋਵੇਗਾ ਅਤੇ ਉਸ ਦੇ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ
ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਰੀ ਕਰਤਾ
ਤਲਵਿੰਦਰ ਸਿੰਘ ਬੁੱਟਰ
ਮੀਡੀਆ ਸਲਾਹਕਾਰ,
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ।
ਫੋਨ- 98780-70008
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|