 |
💥ਹੋਰ ਐਨੇ
ਕਰਮਕਾਂਡ ਨਾਂਦੇੜ ਤਖ਼ਤ 'ਤੇ ਹੁੰਦੇ ਹਨ ਉਨ੍ਹਾਂ ਬਾਰੇ ਕੀ ਖਿਆਲ ਹੈ ਬਾਮਣ ਕੁਲਵੰਤ
ਸਿੰਆਂ?
🔸 ਲਾਵਾਂ ਮੌਕੇ ਸਲਵਾਰ-ਪਜਾਮਾ ਜ਼ਰੂਰੀ, ਫਿਰੇ ਕਥਾ ਵਲੇ ਲਾਉਣਾ ਜ਼ਰੂਰੀ ਕਿਉਂ?
🔹 ਗੁਰੂ ਗ੍ਰੰਥ ਸਾਹਿਬ ਦੇ ਤੁਲ ਅਖੌਤੀ ਦਸਮ ਗ੍ਰੰਥ ਦਾ ਹਨੇਰਾ (ਪ੍ਰਕਾਸ਼) ਕਦੋਂ
ਬੰਦ ਕਰਨਾ? ਇਹ ਫੈਸਲਾ ਤਾਂ ਸਿੱਖ ਰਹਿਤ ਮਰਿਆਦਾ ਵਿੱਚ ਵੀ ਹੈ, ਫਿਰ ਇਸਦੀ ਪਾਲਣਾ
ਕਦੋਂ ਕਰਨੀ?
🔸 ਬਕਰਿਆਂ ਦੀ ਬਲੀ ਕਿਸ ਸਿੱਖੀ ਦਾ ਹਿੱਸਾ ਹੈ?
🔹 ਬਕਰੇ ਦਾ ਖੂਨ ਗੁਰੂ ਗ੍ਰਥ ਸਾਹਿਬ ਨੂੰ ਲਗਾਉਣਾ ਕਿੱਥੋਂ ਦੀ ਸਿੱਖੀ ਹੈ?
🔸 ਭੰਗ ਦਾ ਪ੍ਰਸਾਦ ਕਿਸ ਮਰਿਆਦਾ ਵਿੱਚ ਆਉਂਦਾ ਹੈ? ਖ਼ਾਲਸਾ ਨਿਊਜ਼
🔹 ਮਹਾਕਾਲ ਦਾ ਗੁਰਦੁਆਰਾ ਬਣਾਉਣਾ ਕਿਹੜੇ ਗੁਰੂ ਸਾਹਿਬ ਦਾ ਆਦੇਸ਼ ਹੈ?
🔸 ਬਿਨਾਂ ਸੀਤੇ ਕੱਪੜੇ ਪਾਉਣਾ ਕਿਹੜੇ ਨਿਜ਼ਾਮ ਹੇਠ ਹੈ?
🔹 ਆਪਣੇ ਆਪ ਨੂੰ ਮੱਥੇ ਟਿਕਾਉਣਾ ਕਿੱਥੋਂ ਦੀ ਮਰਿਆਦਾ ਹੈ?
🔸 ਦੁਸ਼ਿਹਰਾ ਮਨਾਉਣਾ ਕਿਹੜੀ ਸਿੱਖੀ ਦਾੀ ਪਰੰਪਰਾ ਹੈ? ਖ਼ਾਲਸਾ ਨਿਊਜ਼
🔹 ਕੀ ਲਹਿੰਗਾ ਸਿੱਖ-ਪੰਜਾਬੀ ਸਭਿਆਚਾਰ ਦਾ ਹਿੱਸਾ ਨਹੀਂ?
🔸 ਕਮੀਜ਼ ਸਲਵਾਰ ਤਾਂ ਮੁਸਲਮਾਨੀ ਪਹਿਰਾਵਾ ਹੈ, ਫਿਰ ਉਸਦੀ ਪੈਰਵੀ ਕਿਉਂ?
🔹 ਤੁਸੀਂ, ਤੇ ਵਿਹਲੜ ਨਿਹੰਗ ਲੱਤਾਂ ਨੰਗੀਆਂ ਰੱਖ ਸਕਦੇ ਹਨ, ਤੇ ਬਾਕੀ ਕਿਉਂ ਨਹੀਂ?
... ਸਵਾਲ ਹੋਰ ਵੀ ਬਹੁਤ ਬਹੁਤ ਹਨ। - ਖ਼ਾਲਸਾ ਨਿਊਜ਼
✅ਹਾਂ ਇਹ ਠੀਕ ਹੈ ਕਿ ਨੰਗੇਜ਼ ਢੱਕਣਾ ਲਾਜ਼ਮੀ ਹੈ, ਅੰਗ
ਪ੍ਰਦਰਸ਼ਨ ਫੂਹੜਤਾ ਹੈ, ਪਰ ਕਿਸੇ ਪਹਿਰਾਵੇ ਦਾ ਸਿੱਖੀ ਨਾਲ ਕੀ ਤਾਲੁੱਕ? ✔️ਰਹਿਤ
ਮਰਿਆਦਾ ਵਿੱਚ ਵੀ ਦਸਤਾਰ ਤੇ ਕਛਿਹਰੇ ਦਾ ਜ਼ਿਕਰ ਹੈ, ਬਾਕੀ ਆਪਣੀ ਮਰਜ਼ੀ ਉੱਤੇ ਹੈ।
ਸਾਦਗੀ, ਜਾਂ ਉਚੇਚ ਇਹ ਹਰ ਕਿਸੇ ਦੀ ਆਪਣੀ ਮਰਜ਼ੀ ਹੈ, ਨੰਗੇਜ਼ ਦਾ ਮੁਜ਼ਾਹਰਾ ਗ਼ਲਤ ਹੈ।
⚠️ਕੁਲਵੰਤ ਸਿੰਆਂ !!! ਤੁਹਾਡੇ ਵਰਗੇ ਬੂਝੜਾਂ
ਦਾ ਕਹਿਣਾ ਸ਼ਰਧਾ-ਉੱਲੂ ਦਾ ਮੰਨ ਸਕਦੇ ਹਨ, ਗੁਰੂ ਦੇ ਸਿੱਖ ਨਹੀਂ। |