 |
💥ਭੇਖਾਰੀ ਤੇ ਰਾਜੁ
ਕਰਾਵੈ ਰਾਜਾ ਤੇ ਭੇਖਾਰੀ ॥👀
-: ਗੁਰਮੀਤ ਸਿੰਘ
15.12.2023
#KhalsaNews #SukhbirBadal #crocodile #tears #2024Elections #Punjab #SGPC
#FraudAlert
ਚਲੋ ਦੋਸ਼ੀ ਤਾਂ ਸੰਗਤ ਦੇ ਦਬਾਅ ਕਰਕੇ ਨਹੀਂ ਫੜ ਹੋਏ, ਪਰ
...
🔸ਡੇਰਾ ਮੁਖੀ ਨੂੰ ਮਾਫੀ ਕੀਹਦੇ ਦਬਾਅ ਵਿੱਚ ਦੇਣੀ ਪੈ ਗਈ ਸੀ?
🔹90 ਲੱਖ ਦੇ ਇਸ਼ਤਿਹਾਰ ਰੂਪੀ ਰਿਸ਼ਵਤ ਦੇਕੇ ਮੀਡੀਆ ਨੂੰ ਖਰੀਦਣ ਪਿਛੇ ਕੀਹਦਾ ਦਬਾਅ
ਸੀ?
🔸ਬੁਰਜ ਜਵਾਹਰਕੇ ਵਿੱਚ ਜਿਸ ਪਾਪੀ ਗੁਰਦੇਵ ਨੂੰ ਸਿੰਘਾਂ ਨੇ ਸੋਧਿਆ ਉਹਦੀ ਘਰ ਵਾਲੀ
ਨੂੰ ਪੁਲਸ ਵਿੱਚ ਨੌਕਰੀ ਤੇ ਲੱਖਾਂ ਰੁਪੇ ਦੇਣ ਲਈ ਕੀਹਦਾ ਦਬਾਅ ਸੀ?
🔹ਬੇਅਦਬੀ ਦੇ ਦੋਸ਼ੀ ਡੇਰਾ ਪਰੇਮੀਆਂ ਦੀ ਥਾਂ ਸਿੱਖ ਨੌਜਵਾਨਾਂ ਉਤੇ ਬੇਅਦਬੀ ਦੇ ਝੂਠੇ
ਮੁਕਦਮੇ ਬਣਾਉਣ ਪਿਛੇ ਕੀਹਦਾ ਦਬਾਅ ਸੀ?
🔸ਬਰਗਾੜੀ ਤੇ ਬਹਿਬਲ ਕਲਾਂ ਦੀ ਗੱਲ ਕਰਨ ਵਾਲਿਆਂ ਦੇ ਘਰਾਂ ਵਿੱਚ ਛਾਪੇ ਮਰਵਾਉਣ
ਪਿਛੇ ਕੀਹਦਾ ਦਬਾਅ ਸੀ?
🔹ਸਲਾਬਤਪੁਰੇ ਵਾਲਾ ਮੁਕਦਮਾ ਵੋਟਾਂ ਤੋਂ ਪਹਿਲਾਂ ਹਲਫੀਆ ਬਿਆਨ ਦੇਕੇ ਰੱਦ ਕਰਵਾਉਣ
ਪਿਛੇ ਕੀਹਦਾ ਦਬਾਅ ਸੀ?
... ਹੋਰ ਵੀ ਬਹੁਤ ਗੁਨਾਹ।
⚠️ਅਸਲੀਅਤ ਇਹੀ ਹੈ ਕਿ ਬਾਦਲਕਿਆਂ ਦੀ ਨੀਤੀ ਸੀ
ਕਿ ਸਿੱਖ ਹਾਸ਼ੀਏ ਵਿੱਚ ਰੱਖਣੇ ਤੇ ਸਰਸੇ ਵਾਲਿਆਂ ਦਾ ਸਾਥ ਦੇਣਾ ਹੈ। ਇਹਨਾਂ ਨੂੰ
ਵਹਿਮ ਸੀ ਕਿ ਸਰਸੇ ਵਾਲਿਆਂ ਤੇ ਹੋਰ ਪੰਥ ਦੋਖੀਆਂ ਦੀ ਵੋਟ ਲੈਕੇ ਪੰਜਾਬ ਵਿਚ ਸਰਕਾਰ
ਬਣ ਜਾਣੀ ਹੈ ਤੇ ਜਿਵੇਂ 1984 ਵਿੱਚ ਜੂਨ ਤੇ ਨਵੰਬਰ ਵਿੱਚ ਸਿੱਖਾਂ ਦੇ ਉਲਟ ਭੁਗਤਕੇ
ਕਾਂਗਰਸ ਨੂੰ ਰਿਕਾਰਡ ਤੋੜ ਵੋਟ ਮਿਲੀ ਸੀ, ਇਵੇ ਪੰਜਾਬ ਵਿਚ ਹੋਊ ਤੇ ਇਸ ਮਗਰੋਂ ਕੋਈ
ਕਹਿਣ ਜੋਗਾ ਨਹੀਂ ਰਹੇਗਾ ਕਿ "ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ
ਖਾਲਸਾ ਪੰਥ ਮੀਆਂ"।
💢ਇਹ ਕੌਮ ਦੀ ਪੰਜਾਬ ਵਿੱਚ ਹੇਠੀ ਕਰਨ ਦਾ ਏਜੰਡਾ ਲੈਕੇ ਸਰਗਰਮ ਸੀ, ਪਰ ਅਕਾਲ ਪੁਰਖ
ਨੂੰ ਕੁਛ ਹੋਰ ਮਨਜ਼ੂਰ ਸੀ । ਇਨਾ ਨੂੰ ਗਰੂਰ ਸੀ ਕਿ ਸਾਡੀ ਭਾਜਪਾ ਨਾਲ ਸੂਤ ਆ ਤੇ
ਸਿੱਖ ਸੰਸਥਾਵਾਂ ਸਾਡੀ ਜੇਬ ਵਿੱਚ ਨੇ। ਪਰ ਸਭ ਸਿਫਰ ਹੋ ਗਿਆ। ਵਕਤ ਆਉ ਜਦ ਗੁਰੂ
ਪੰਥ ਵਿਰੋਧੀ ਤਾਕਤਾਂ ਦਾ ਸੰਗਤ ਹਾਲ ਦੇਖੇਗੀ। ਆਓ ਅਸੀਂ ਇਨਾ ਦੀ ਲੰਮੀ ਉਮਰ ਦੀ
ਅਰਦਾਸ ਕਰੀਏ। ਦੇਖੀਏ ਤਾਂ ਸਹੀ ਕਿ ਪੰਥ ਨੂੰ ਪਿੱਠ ਦਿਖਾ ਕੇ, ਹਾਸ਼ੀਆ ਵਿੱਚ ਰੱਖ
ਕੇ ਕੀਤੀ ਕਮਾਈ ਨਾਲ ਕਿੰਨੇ ਕੁ ਸੌਖੇ ਦਿਨ ਹੋ ਜਾਂਦੇ ਆ।
💥2024 ਦੀਆਂ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਤੇ ਅਤੇ ਸ਼੍ਰੋਮਣੀ ਕਮੇਟੀ ਦੀਆਂ
ਚੋਣਾਂ ਦੇ ਸੰਧਰਬ ਵਿਚ ਮੰਗੀ ਇਹ ਮਾਫੀ ਕਿੰਨਾਂ ਪ੍ਰਭਾਵ ਪਾਉਂਦੀ ਹੈ ਤੇ ਸੰਗਤ ਕਿੰਨਾ
ਸਾਥ ਦੇਂਦੀਆਂ ਹਨ ਇਹ ਹੁਣ ਆਉਣ ਵਾਲੇ ਸਮਿਆਂ ਵਿੱਚ ਪਤਾ ਲੱਗੇਗਾ। |
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|