Share on Facebook

Main News Page

💥 ਪ੍ਰੋ. ਦਰਸ਼ਨ ਸਿੰਘ ਖ਼ਾਲਸਾ ੦੫ ਜਨਵਰੀ ੨੦੨੪ ਨੂੰ ਕਾਨਪੁਰ ਵਿਖੇ ਗੁਰਮਤਿ ਵੀਚਾਰਾਂ ਕਰਣਗੇ
#KhalsaNews #ProfDarshanSingh #Kirtan #GuruGobindSingh #kanpur

ਆਤਮਜੀਤ ਸਿੰਘ ਕਾਨਪੁਰ (੨੯ ਦਸੰਬਰ ੨੦੨੩):
☝️ਬੀਤੇ ਕਰੀਬ ਤਿੰਨ ਸਾਲਾਂ ਬਾਅਦ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਲਈ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਕਾਨਪੁਰ ਆ ਰਹੇ ਹਨ। ਕਾਨਪੁਰ ਦੀ ਸੰਗਤਾਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ' ਜੀ ਆਇਆਂ ' ਆਖਦੇ ਹਾਂ।

🙏ਅਤੇ ਧੰਨਵਾਦੀ ਹਾਂ ਗੁਰਦਆਰਾ ਗੁਰੂ ਸਿੰਘ ਸਭਾ (ਰਜਿ.) ਰਤਨਲਾਲ ਨਗਰ ਕਾਨਪੁਰ, ਦੀ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੨੩ ਪੋਹ ੫੫੫ (੦੫ ਜਨਵਰੀ ੨੦੨੪) ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਇਸ ਪ੍ਰੋਗਰਾਮ ਨੂੰ ਉਲੀਕਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਰਹੇ ਹਨ...

- ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ,
(ਸਾਬਕਾ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ)
- ਗਿਆਨੀ ਗੁਰਜੋਤ ਸਿੰਘ ਜੀ ਨਲਵੀ,
- ਭਾਈ ਅਮਰ ਸਿੰਘ ਜੀ (ਹਜ਼ੂਰੀ ਰਾਗੀ ਗੁ. ਰਤਨਲਾਲ ਨਗਰ) ਅਤੇ
- ਰਾਗੀ ਸਭਾ ਕਾਉਂਸਿਲ ਕਾਨਪੁਰ

🌞੫ ਜਨਵਰੀ ੨੦੨੪ - ਸਵੇਰ ਦਾ ਪ੍ਰੋਗ੍ਰਾਮ
੯:੩੦ - ੧੦:੦੦ ਭਾਈ ਅਮਰ ਸਿੰਘ ਜੀ (ਹਜ਼ੂਰੀ ਰਾਗੀ ਗੁ. ਰਤਨਲਾਲ ਨਗਰ)
੧੦:੦੦ - ੧੧:੩੦ ਰਾਗੀ ਸਭਾ ਕੌਂਸਿਲ (ਕਾਨਪੁਰ)
੧੧:੩੦ - ੧੨:੩੦ ਗਿਆਨੀ ਗੁਰਜੋਤ ਸਿੰਘ ਜੀ (ਨਲਵੀ)
੧੨:੩੦ - ੨:੦੦ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ

🌥️੫ ਜਨਵਰੀ ੨੦੨੪ - ਸ਼ਾਮ ਦਾ ਪ੍ਰੋਗ੍ਰਾਮ
੬:੪੫ - ੭:੧੫ ਸੋ ਦਰੁ
੭:੧੫ - ੮:੧੫ ਭਾਈ ਅਮਰ ਸਿੰਘ ਜੀ (ਹਜ਼ੂਰੀ ਰਾਗੀ ਗੁ. ਰਤਨਲਾਲ ਨਗਰ)
੮:੧੫ - ੯:੧੫ ਗਿਆਨੀ ਗੁਰਜੋਤ ਸਿੰਘ ਜੀ (ਨਲਵੀ)
੯:੧੫ - ੧੦:੧੫ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ

🙏ਸਮੂੰਹ ਨਗਰ ਅਤੇ ਨੇੜਲੇ ਇਲਾਕਿਆਂ ਦੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਪਹੁੰਚੋ ਅਤੇ ਗੁਰਮਤਿ ਵੀਚਾਰਾਂ ਦਾ ਲਾਹਾ ਖੱਟੋ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top