Share on Facebook

Main News Page

⚠️ਸਿੱਖੋ! ਸਾਵਧਾਨ! ਫਰਜ਼ੀ ਨਿਸ਼ਾਨੀਆਂ ਤੇ ਧੋਖੇਬਾਜ਼ਾਂ ਤੋਂ ਬਚੋ☢️
-: ਸੰਪਾਦਕ ਖ਼ਾਲਸਾ ਨਿਊਜ਼
10.10.2023
#KhalsaNews #GuruGobindSingh #Kirpan #Fraud #Fake #Nandsari #Sadh #Beware #Hansra

❌ਨੰਦਸਰੀ ਸਾਧਾਂ ਦੇ ਚੇਲੇ ਪ੍ਰਿੰ. ਬਲਬੀਰ ਸਿੰਘ ਹੰਸਰਾ ਦੀ ਲਿਖਤ ਅਨੁਸਾਰ ਸਾਧ ਇਸ਼ਰ ਸਿੰਘ ਦਾ ਜਨਮ 26 ਮਾਰਚ 1916 ਨੂੰ ਹੋਇਆ। ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤਿ ਸਮਾਉਂਦੇ ਹਨ। ❗ਇਸ ਸਾਧ ਦਾ ਜਨਮ ਗੁਰੂ ਸਾਹਿਬ ਤੋਂ 208 ਸਾਲ ਬਾਅਦ ਹੋਇਆ, ਫਿਰ ਕੀਹਨੇ ਤੇ ਕਦੋਂ ਗੁਰੂ ਸਾਹਿਬ ਦੀ ਕ੍ਰਿਪਾਨ ਇਸ਼ਰ ਸਿੰਘ ਨੂੰ ਦਿੱਤੀ?❓

🎲ਬਸ ਇਹ ਨੰਦਸਰੀ ਸਾਧ ਚੌਰਸ ਹੀ ਰੋੜ੍ਹੀ ਆਉਂਦੇ ਤੇ ਭੇਡਾਂ ਬਿਨਾਂ ਕਿਸੇ ਸਬੂਤ ਪੁੱਛਿਆਂ ਬਸ ਮੱਥੇ 'ਤੇ ਮੱਥਾ ਟੇਕੀ ਆਉਂਦੀਆਂ। ਇਹ ਨਾਨਕਸਰ ਨਹੀਂ, ਨੰਦਸਰੀ ਸਾਧ ਹਨ, ਤੇ ਇਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ, ਇਹ ਸਿਰਫ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।

💢ਇਨ੍ਹਾਂ ਬੂਬਨਿਆਂ ਤੋਂ ਬਚੋ। ਇਹ ਬੇਵਕੂਫ ਬਣਨ ਲਈ ਤਿਆਰ ਬੈਠੇ ਲੋਕਾਂ ਨੂੰ ਹੋਰ ਬੇਵਕੂਫ ਬਣਾ ਕੇ ਠੱਗਦੇ ਹਨ। ਇਨ੍ਹਾਂ ਕੋਲ਼ ਕੀ ਸਬੂਤ ਹੈ ਕੀ ਇਹ ਕ੍ਰਿਪਾਨ ਗੁਰੂ ਸਾਹਿਬ ਦੀ ਹੈ? ਜੇ ਹੋਵੇ ਵੀ ਤਾਂ ਫਿਰ ਕੀ ਕਰੀਏ? ਕ੍ਰਿਪਾਨ ਨੂੰ ਸਾਂਭ ਕੇ ਅਜਾਇਬਘਰ ਚ ਰੱਖੋ। ਸਾਡਾ ਸਬੰਧ ਗੁਰੂ ਸਾਹਿਬ ਦੇ ਸ਼ਬਦ ਗੁਰੂ ਦੇ ਉਪਦੇਸ਼ ਨਾਲ ਹੈ, ਸਥੂਲ ਵਸਤੂਆਂ ਨਾਲ ਨਹੀਂ।

📍 ਵਸਤੂਆਂ ਨੂੰ ਸਾਂਭਣਾ ਚੰਗੀ ਗੱਲ ਹੈ, ਸਾਂਭਣੀਆਂ ਚਾਹੀਦੀਆਂ ਹਨ, ਜੇ ਉਹ ਵਾਕਿਆ ਹੀ ਪੁਰਾਣੀਆਂ, ਇਤਿਹਾਸਕ ਹੋਣ ਤੇ ਗੁਰੂ ਸਾਹਿਬ ਨਾਲ ਸੰਬੰਧਿਤ ਹੋਣ, ਉਨ੍ਹਾਂ ਲਈ ਅਜਾਇਬਘਰ ਹਨ, ਨਾ ਕਿ ਗੁਰਦੁਆਰੇ। ਪਰ ਜਿਸ ਤਰ੍ਹਾਂ ਇਹ ਨਾਨਕਸਰੀ ਸਾਧ ਫਰਜ਼ੀ Fraud ਹਨ, ਕ੍ਰਿਪਾਨ ਵੀ ਫਰਜ਼ੀ Fraud ਜਾਪਦੀ ਹੈ।

⚱ ਕਦੀ ਇਹ ਪਖੰਡੀ ਸਾਧ, ਗੁਰੂ ਅਮਰਦਾਸ ਸਾਹਿਬ ਦੀ ਜੁੱਤੀ ਕੱਢ ਲਿਆਉਂਦੇ ਹਨ, ਕਦੇ ਕਲਗੀ, ਕਦੇ ਕੋਈ ਗੰਗਾਸਾਗਰ ਕੱਢ ਲਿਆਉਂਦਾ, ਕਦੇ ਘੋੜਾ, ਕਦੇ ਲਿੱਦ। ਇਹ ਨੰਦਸਰੀ ਸਾਧ ਆਪ ਕਦੇ ਮਰੇ ਹੋਏ ਸਾਧਾਂ ਦੀਆਂ ਜੁੱਤੀਆਂ, ਗੁਸਲਖਾਨਾ, ਟੱਟੀਆਂ, ਨਲ਼ਕੇ, ਸਾਫੇ, ਕੰਘੇ, ਖੂੰਡੀਆਂ, ਕਾਰਾਂ ਆਦਿ ਨੂੰ ਪੂਜੀ ਜਾਂਦੇ ਤੇ ਉਨ੍ਹਾਂ ਅਸਥਾਨਾਂ ਨੂੰ ਸਚਿਖੰਡ ਦੱਸੀ ਜਾਂਦੇ।

👳ਸਿੱਖੋ, ਗੁਰੂ ਉਪਦੇਸ਼ ਨਾਲ ਜੁੜੋ, ਸ਼ਥੂਲ ਵਸਤੂਆਂ ਨਾਲ ਨਹੀਂ। ਅਕਲ ਨੂੰ ਹੱਥ ਮਾਰੋ, ਧੋਖੇ ਤੋਂ ਬਚੋ। ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top