🙏ਬਾਬਾ ਦੀਪ ਸਿੰਘ ਦੇ ਨਾਮ ਹੇਠ "ਚੌਪਹਿਰਾ" ਦਾ
ਪਖੰਡ⛔
-: ਸੰਪਾਦਕ ਖ਼ਾਲਸਾ ਨਿਊਜ਼
08.10.2023
#KhalsaNews #BabaDeepSingh #Chaupehra #Pakhand #GuriqbalSingh #KaranveerSingh
#RanjitSingh #Chaupayi #DG
☝️ਪਹਿਲਾਂ
ਤਾਂ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਇੱਕ ਕਰਾਮਾਤੀ ਕਹਾਣੀ ਜੋੜੀ ਗਈ ਕਿ ਉਨ੍ਹਾਂ ਦਾ
ਸੀਸ ਧੜ ਨਾਲੋਂ ਵੱਖ ਹੋ ਗਿਆ, ਉਨ੍ਹਾਂ ਨੇ ਖੱਬੇ ਹਾਥ ਨਾਲ ਚੱਕ ਲਿਆ ਤੇ ਫਿਰ ਵੀ ਲੜਦੇ
ਰਹੇ। 👉...ਤੇ ਹੁਣ ਪਖੰਡੀ ਗੱਪਇਕਬਾਲ ਸਿੰਘ ਨੇ ਪਿਛਲੇ ਕੁੱਝ ਸਾਲਾਂ ਤੋਂ ਚੌਪਹਿਰਾ ਨਾਮ
ਦਾ ਪਖੰਡ ਤੋਰਿਆ ਹੋਇਆ ਹੈ, ਤੇ ਸਿੱਖ ਅਖਵਾਉਣ ਵਾਲੇ ਦਬਾਦਬ ਲੱਗੇ ਹੋਏ ਹਨ ਚੌਪਹਿਰੇ ਕਰਣ।
ਤੇ ਕਈ ਹੋਰ ਅਖੌਤੀ ਪ੍ਰਚਾਰਕ ਜਿਵੇਂ ਕਰਨਵੀਰ ਸਿੰਘ ਬੱਸੀ ਫਤਿਹਗੜ੍ਹ, ਅਖੌਤੀ ਸੰਤ ਬਾਬਾ
ਰਣਜੀਤ ਸਿੰਘ (ਢੱਡਰੀਆਂਵਾਲਾ ਨਹੀਂ) ਅਤੇ ਬੱਚਿਆਂ ਦਾ ਕੈਂਪ ਲਾਉਣ ਵਾਲੇ ਲੋਕ ਵੀ ਇਸੇ
ਪਖੰਡ ਨੂੰ ਅਗਾਂਹ ਤੋਰ ਰਹੇ ਹਨ। ਇਸ ਕਥਿਤ "ਚੌਪਹਿਰੇ" ਦੀ ਹੇਠ ਲਿਖੀ ਮਰਿਆਦਾ ਬਣਾਦੀ
ਹੋਈ ਹੈ:
❌ਵੈਸੇ ਤਾਂ ਇਹ ਚੌਪਹਿਰਾ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ, ਪਰ ਜ਼ਿਆਦਾਤਰ ਲੋਕ ਐਤਵਾਰ
ਨੂੰ ਵਿਹਲੇ ਹੁੰਦੇ ਹਨ, ਇਸ ਲਈ ਐਤਵਾਰ ਨੂੰ ਕਰਦੇ ਹਨ। ਪਖੰਡੀ ਗੱਪਇੱਕਬਾਲ ਸਮੇਤ ਹੋਰ
ਪਖੰਡੀ ਇਹੀ ਕਹਿੰਦੇ ਹਨ ਕਿ ਇਸ ਚੌਪਹਿਰਾ ਪਾਠ ਕਰਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ,
ਦੁੱਖਾਂ ਕਲੇਸ਼ਾਂ, ਬਿਮਾਰੀਆਂ ਦਾ ਨਾਸ਼ ਹੁੰਦਾ ਹੈ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਟੱਲ਼
ਜਾਂਦੀਆਂ ਹਨ, ਤੇ ਹੋਰ ਕਈ ਗੱਪਾਂ।
👎ਕੇਸੀਂ ਇਸ਼ਨਾਨ ਕਰਕੇ ਸਾਫ ਸੁਥਰੇ ਬਸਤਰ ਪਾਕੇ, ਕੜਾਹ ਪ੍ਰਸਾਦ ਦੀ ਦੇਗ ਬਣਾ ਕੇ, ਅਰਦਾਸ,
ਜੋਤ ਕਗਾ ਕੇ, ਸ਼ੁਰੂਆਤ ਕਰਨੀ ਹੈ।
- ਦੁਪਿਹਰ 12 ਤੋਂ 1:30 ਪੰਜ ਜਪੁਜੀ ਸਾਹਿਬ ਦੇ ਅਤੇ ਦੋ ਚੌਪਈ ਦੇ ਪਾਠ ਕਰਨੇ।
- 1:30 - 2 ਵਜੇ ਵਾਹਿਗੁਰੂ ਸਿਮਰਨ ਕਰ ਸਕਦੇ ਹੋ, ਤੇ ਜਲ ਛਕ ਸਕਦੇ ਹੋ।
- 2 ਵਜੇ ਤੋਂ -4 ਵਜੇ ਤੱਕ ਇੱਕ ਪਾਠ ਸੁਖਮਨੀ ਸਾਹਿਬ ਦਾ ਤੇ 6 ਪਉੜੀਆਂ ਅਨੰਦੁ ਸਾਹਿਬ,
ਉਪਰੰਤ ਅਰਦਾਸ ਤੇ ਸਮਾਪਤੀ।
❓ਇਨ੍ਹਾਂ ਨੂੰ ਸਵਾਲ ਹੈ ਕਿ ਗੁਰਬਾਣੀ ਕੋਈ ਜਾਦੂ ਮੰਤਰ ਹੈ?
ਗੁਰੂ ਸਾਿਹਬ ਨੇ ਤਾਂ ਆਪ ਦਵਾਖਾਨੇ ਬਣਵਾਏ, ਆਪ ਸਰੀਰਕ ਤਕਲੀਫਾਂ ਝੱਲੀਆਂ, ਗੁਰੂ ਹਰਕਿਸ਼ਨ
ਸਾਹਿਬ ਤਾਂ ਚੇਚਕ ਦੀ ਬਿਮਾਰੀ ਕਰਕੇ ਹੀ ਛੋਟੀ ਉਮਰੇ ਜੋਤੀ ਜੋਤਿ ਸਮਾ ਗਏ, ਕੀ ਉਨ੍ਹਾਂ
ਨੂੰ ਨਹੀਂ ਪਤਾ ਸੀ ਐਸੇ ਪਾਠਾਂ ਬਾਰੇ?❓
⚠️ਵੈਸੇ ਖ਼ਾਲਸਾ ਨਿਊਜ਼ ਨੂੰ ਤਾਂ ਕੋਈ ਸ਼ੱਕ ਨਹੀਂ ਕਿ ਅਖੌਤੀ
ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ, ਪਰ ਜਿਹੜੇ ਸਮਝਦੇ ਹਨ, ਕੀ
ਉਨ੍ਹਾਂ ਦਾ ਦਿਮਾਗ ਨਹੀਂ ਚਲਦਾ ਕਿ ਜਿਹੜੀ "ਚੌਪਈ" ਉਨ੍ਹਾਂ ਦੇ ਨਾਮ ਨਾਲ ਨੱਥੀ ਕੀਤੀ
ਜਾਂਦੀ ਹੈ, ਕੀ ਉਹ ਆਪਣੀ ਮੁਸੀਬਤਾਂ ਚੌਪਈ ਪੜਕੇ ਟਾਲ ਨਹੀਂ ਸੀ ਸਕਦੇ? ਕੀ ਮੁਗਲਾਂ ਤੇ
ਪਹਾੜੀ ਰਾਜਿਆਂ ਨੂੰ ਚੌਪਈ ਪੜ੍ਹਕੇ ਮਾਰ ਨਹੀਂ ਸੀ ਸਕਦੇ, ਜਾਂ ਲੜਾਈ ਹੀ ਟਾਲ ਜਾਂਦੇ?
ਕਿਉਂ ਆਪ, ਆਪਣੇ ਸਾਹਿਬਜ਼ਾਦੇ, ਮਾਤਾ ਨੂੰ ਸ਼ਹੀਦ ਹੋਣ ਦਿੱਤਾ, ਸੈਂਕੜੇ ਸਿੰਘ ਸ਼ਹੀਦ ਕਰਵਾ
ਲਏ, ਉਨ੍ਹਾਂ ਨੂੰ ਇਸ ਅਖੌਤੀ "ਚੌਪਈ" ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਸੀ?❓
✅ਫਿਰ ਉਨ੍ਹਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਹੋਰ ਅਨੇਕਾਂ ਸਿੰਘ ਸਿੰਘਣੀਆਂ, ਬੱਚੇ
ਸ਼ਹੀਦ ਹੋਏ, ਛੋਟਾ ਤੇ ਵੱਡਾ ਘੱਲੂਘਾਰਾ ਵਾਪਰਿਆ, ਗੁਰਦੁਆਰਿਆਂ ਦੇ ਸੁਧਾਰ ਲਈ ਅਨੇਕਾਂ
ਮੋਰਚੇ ਲੱਗੇ, 1947 ਦਾ ਸੰਤਾਪ, ਫਿਰ 1984 ਦੀ ਨਸਲਕੁਸ਼ੀ............ ਕੀ ਇਹ ਸਭ
ਚੌਪਹਿਰੇ ਨਾਲ ਟਾਲਿਆ ਨਹੀਂ ਸੀ ਜਾ ਸਕਦਾ?❓ ਪਿੰਗਲਵਾੜੇ ਵਿੱਚ ਅਨੇਕਾਂ ਬਿਮਾਰੀਆਂ, ਲੂਲੇ
ਲੰਗੜੇ ਆਦਿ ਦੀ ਸੇਵਾ ਭਗਤ ਪੂਰਣ ਸਿੰਘ ਕਰਦੇ ਰਹੇ, ਉਨ੍ਹਾਂ ਨੂੰ ਚੇਤਾ ਨਾ ਆਇਆ? 1978
ਤੋਂ ਲੈਕੇ 1990-93 ਤੱਕ ਚੱਲੇ ਸਿੱਖ ਸੰਘਰਸ਼ 'ਚ ਹਜ਼ਾਰਾਂ ਨੌਜਵਾਨ ਮਾਰੇ ਗਏ,
ਭਿੰਡਰਾਂਵਾਲਿਆਂ ਨੂੰ ਇਸ ਪਾਠ ਬਾਰੇ ਪਤਾ ਹੀ ਨਾ ਲੱਗਿਆ?❓
🙏ਗੁਰੂ ਗ੍ਰੰਥ ਸਹਿਬ ਵਿੱਚ "ਸਿਰੀਰਾਗੁ ਪਹਰੇ ਮਹਲਾ ੧ ਪਹਰੇ
ਘਰੁ ੧" ਬਾਣੀ ਪੰਨਾਂ 74 'ਤੇ ਦਰਜ ਹੈ। ਉਹ ਪੜ੍ਹ ਸਮਝ ਕੇ ਦੇਕੋ, ਕਿਵੇਂ ਕਿਵਾੜ
ਖੁਲਦੇ, ਤੇ ਐਸੇ ਚੌਪਹਿਰੇ ਕਿਸ ਤਰ੍ਹਾਂ ਖਿਲਰਦੇ। ਪਹਿਲੇ ਪਹਰ ਤੋਂ ਲੈਕੇ ਚੌਥੇ ਪਹਰ ਤੱਕ
ਦਾ ਖੂਬਸੂਰਤ ਵਰਣਨ ਹੈ।
ੴ ਸਤਿਗੁਰ ਪ੍ਰਸਾਦਿ ॥
🔹ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥....
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥....
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥....
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥....
🔹ਸਿਰੀਰਾਗੁ ਮਹਲਾ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥....
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥....
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥....
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥....
ਫਿਰ ਗੁਰੂ ਰਾਮਦਾਸ ਜੀ ਦੇ ਇਸੇ ਲੜੀ ਵਿੱਚ ਸ਼ਬਦ
🔹ਸਿਰੀਰਾਗੁ ਮਹਲਾ ੪ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥....
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥....
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥....
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥....
🔹ਸਿਰੀਰਾਗੁ ਮਹਲਾ ੫ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥....
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥....
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥....
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥....
🔺ਆਹ ਬਾਣੀ ਸਮਝਣੀ ਸੀ।
ਕਿਉਂ ਜਲੂਸ ਕੱਢ ਰਹੇ ਹੋ ਕੌਮ ਦਾ ਐਸੇ ਪਖੰਡਾਂ 'ਚ ਲੋਕਾਂ ਨੂੰ ਫਸਾ ਕੇ?❓ "ਪਾਠ"
ਦਾ ਮਤਲਬ ਹੈ Lesson, ਗਿਆਨ ਲੈਣਾ, ਤੇ ਗਿਆਨ ਲੈਕੇ ਜੀਵਨ 'ਚ ਉਤਰਨਾ ਤਾਂ ਕਿ ਪਾਠ ਕਰਣ
ਵਾਲੇ ਨੂੰ ਜੀਵਨ ਜਾਚ ਆਵੇ ਤੇ ਗੁਰਮਤਿ ਦੀ ਰੌਸ਼ਨੀ 'ਚ ਜੀਵਨ ਗੁਜ਼ਾਰੇ, ਨਾ ਕਿ ਐਸੇ ਚਾਲੀਹੇ,
ਚੌਪਹਿਰੇ ਆਦਿ 'ਚ ਸਮਾਂ ਬਰਬਾਦ ਕਰਕੇ ਪਖੰਡ ਭਰਿਆ ਜੀਵਨ ਗੁਜ਼ਾਰੇ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|